Share on Facebook

Main News Page

ਸਿੱਖਾਂ ਦੀ ਅਬਾਦੀ ਘਟੀ ਕਿਉਂ ?
-: ਅਵਤਾਰ ਸਿੰਘ ਮਿਸ਼ਨਰੀ  510 432 5827

ਉੱਤਰ ਕੁਝ ਇਸ ਤਰ੍ਹਾਂ ਹੈ ਕਿ ਸਰਬਸਾਂਝੀਵਾਲਤਾ, ਏਕ ਪਿਤਾ ਏਕਸ ਕੇ ਹਮ ਬਾਰਿਕ, ਉਪਦੇਸ਼ ਚਹੁੰ ਵਰਨਾ ਕਉ ਸਾਂਝਾ ਦੇ ਉਪਦੇਸ਼ ਅਤੇ ਅਕਲੀ ਸਾਹਿਬ ਸੇਵੀਏ ਦੇ ਸਿਧਾਂਤ ਨੂੰ ਵਿਸਾਰਨ ਕਰਕੇ। ਕੀ ਮਾਇਆਧਾਰੀ-ਹੰਕਾਰੀ ਪ੍ਰਬੰਧਕਾਂ, ਡੇਰੇਦਾਰਾਂ ਅਤੇ ਸੰਪ੍ਰਦਾਈਆਂ ਦੇ ਗੁਲਾਮ ਜਥੇਦਾਰ ਸਿੱਖਾਂ ਦੀ ਅਬਾਦੀ ਘਟਣ ਦੇ ਇਨ੍ਹਾਂ ਕਾਰਨਾਂ ਵੱਲ ਵੀ ਧਿਆਨ ਦੇਣਗੇ?

ਅੱਗੇ ਹੋਰ ਕਾਰਨ ਹਨ-

ਪਹਿਲਾ ਕਾਰਨ ਨਸ਼ਿਆਂ ਅਤੇ ਘਟੀਆ ਖੁਰਾਕਾਂ ਨੇ ਨੌਜਵਾਨਾਂ ਨੂੰ ਨਿਪੁੰਨਸਕ ਬਣਾ ਦਿੱਤਾ ਹੈ,
ਦੂਜਾ ਬਹੁਤੇ ਵਿਹਲੜ ਡੇਰੇਦਾਰ ਸਾਧ ਬਣ ਗਏ,
ਤੀਜਾ ਪੰਥ 'ਚੋਂ ਛੇਕ-ਛਕਾਈ,
ਚੌਥਾ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਤੋਂ ਵੱਧ ਅਨਮੱਤੀ ਗ੍ਰੰਥਾਂ ਦੀ ਸਿਖਿਆ,
ਪੰਜਵਾਂ ਛੂਆ-ਛਾਤ, ਛੇਵਾਂ ਊਚ-ਨੀਚ ਅਤੇ ਜਾਤ-ਪਾਤ,
ਸਤਵਾਂ ਦੂਜਿਆਂ ਦੀ ਸੰਗਤ ਵਿੱਚ ਬੇਜ਼ਤੀ ਕਰਨਾ,
ਅੱਠਵਾਂ ਅੰਧ ਵਿਸ਼ਵਾਸ਼, ਥੋਥੇ ਕਰਮਕਾਂਡ ਤੇ ਫਜੂਲ ਦੀਆਂ ਰੀਤਾਂ ਰਸਮਾਂ ਦੀ ਸੰਗਲੀ,
ਨੌਵਾਂ ਦੁਬਿਧਾ ਵਾਲੀਆਂ ਗੱਲਾਂ,
ਦਸਵਾਂ ਗੁਰਦੁਆਰਿਆਂ ਵਿੱਚ ਲੜਾਈਆਂ ਝਗੜੇ,
ਗਿਆਰਵਾਂ ਮੇਨ ਕਾਰਨ ਗੋਲਕ ਅਤੇ ਦਸਵੰਧ ਦੀ ਮਾਇਆ ਦੀ ਗੁਰਬਾਣੀ ਸਿਖਲਾਈ ਪ੍ਰਚਾਰ ਦੀ ਥਾਂ ਪੁਲੀਟੀਕਲ, ਅਡੰਬਰੀ ਵਿਖਾਵਿਆਂ ਅਤੇ ਬੇਲੋੜੀਆਂ ਆਲੀਸ਼ਾਨ ਬਿਲਡਿੰਗਾਂ ਤੇ ਅੰਨ੍ਹੇਵਾਹ ਵਰਤੋਂ ਕਰਨੀ,
ਬਾਰਵਾਂ ਗੁਰਬਾਣੀ ਸਮਝਣ ਸਮਝਾਣ ਨਾਲੋਂ ਤੋਤਾ ਰਟਨੀ ਪਾਠਾਂ ਤੇ ਜੋਰ ਦੇਣਾ,
ਤੇਰਵਾਂ ਪੰਜਾਬੀ ਮਾਂ ਬੋਲੀ ਨੂੰ ਵਿਸਾਰਨਾਂ ਅਤੇ ਬੱਚਿਆਂ ਨੂੰ ਗੁਰਬਾਣੀ ਗੁਰਮਤਿ ਨਾ ਸਮਝਾਉਣੀ, ਸਗੋਂ ਗਪੌੜ ਸਾਖੀਆਂ ਅਤੇ ਡਰਾਉਣੀਆਂ ਕਥਾ ਕਹਾਣੀਆਂ ਸੁਣਾ ਸੁਣਾ ਅਸਲੀਅਤਾਂ ਤੋਂ ਦੂਰ ਰੱਖਣਾ,
ਚੌਦਵਾਂ ਪਿਆਰ ਇਤਫਾਕ ਤੇ ਹਲੀਮੀ ਆਦਿਕ ਸ਼ੁਭ ਗੁਣਾਂ ਨੂੰ ਵਿਸਾਰਣਾਂ,
ਪੰਦਰਵਾਂ ਬੇਰੁਜ਼ਗਾਰੀ,
ਸੋਲਵਾਂ ਸਰਕਾਰਾਂ ਦਾ ਸਿੱਖ ਨੌਜਵਾਨਾਂ 'ਤੇ ਤਸ਼ੱਦਦ ਕਰਨਾਂ,
ਸਤਾਰਵਾਂ ਬੱਚੀਆਂ ਨੂੰ ਕੁੱਖਾਂ ਵਿੱਚ ਹੀ ਮਰਵਾ ਦੇਣਾਂ, ਬੀਬੀਆਂ ਨੂੰ ਬਰਾਬਰਤਾ ਨਾਂ ਦੇਣੀ ਤੇ ਲੜਕੀਆਂ ਨੂੰ ਦਬਾ ਡਰਾ ਕੇ ਰੱਖਣਾ, ਜਿਸ ਕਰਕੇ ਉਨ੍ਹਾਂ ਦਾ ਗੈਰ ਸਿੱਖਾਂ ਨਾਲ ਵਿਆਹ ਕਰਕੇ ਸਿੱਖੀ ਨੂੰ ਤਿਆਗ ਦੇਣਾਂ,
ਅਠਾਰਵਾਂ ਦੁਨੀਆਂ ਭਰ ਦੀਆਂ ਬੋਲੀਆਂ ਵਿੱਚ ਗੁਰਮਤਿ ਨਾ ਪ੍ਰਚਾਰਨੀ,
ਉਨੀਵਾਂ ਸਿੱਖੀ ਆਚਰਣ ਕਾਇਮ ਨਾ ਰੱਖਣਾਂ,
ਵੀਹਵਾਂ ਬਾਹਰੀ ਭੇਖ ਨੂੰ ਹੀ ਵੱਧ ਬੜਾਵਾ ਦੇਣਾਂ,
ਇੱਕੀਵਾਂ ਸਿੱਖ ਪ੍ਰਚਾਰਕਾਂ ਦਾ ਬੇਕਿਰਤੇ ਹੋ, ਪੁਜਾਰੀ ਬਣ, ਹੰਕਾਰੀ ਪ੍ਰਬੰਧਕਾਂ ਦੇ ਵੱਸ ਪਏ, ਪੇਟ ਦੀ ਖਾਤਰ ਜੀ ਹਜੂਰੀਆਂ ਕਰਨਾ,
ਬਾਈਵਾਂ ਗੁਣਾਂ ਦੀ ਸਾਂਝ ਦੀ ਥਾਂ ਨਫਰਤਾਂ ਪਾਲਣੀਆਂ ਅਤੇ
ਤੇਈਵਾਂ ਕਿਰਤੀਆਂ ਦੀ ਸਿੱਖ ਕੌਮ ਵਿੱਚ ਪੁਜਾਰੀਵਾਦ ਦਾ ਵੱਧ ਜਾਣਾ ਆਦਿਕ...

...ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਦਿਨ ਬ ਦਿਨ ਸਿੱਖਾਂ ਦੀ ਗਿਣਤੀ ਘਟ ਰਹੀ ਹੈ, ਜੋ ਇੱਕਲੇ ਵੱਧ ਬਚੇ ਪੈਦਾ ਕਰਕੇ ਪੂਰੀ ਨਹੀਂ ਸਗੋਂ ਪਹਿਲਆਂ ਨੂੰ ਸੰਭਾਲ ਕੇ ਅਤੇ ਬਾਕੀ ਹੋਰਾਂ ਨੂੰ ਗੁਰਮਤਿ ਸਿਖਾ ਕੇ ਹੀ ਕੀਤੀ ਜਾ ਸਕਦੀ ਹੈ।

ਸੋ, ਜੇ ਸਿੱਖ ਆਪਣਾਂ ਆਚਰਣ ਉੱਚਾ-ਸੁੱਚਾ ਬਣਾ ਕੇ ਸਿੱਖੀ ਦੀ ਮਹਿਕ ਹੋਰਨਾਂ ਨੂੰ ਵੰਡਣ, ਲੋਕ ਭੌਰਿਆਂ ਵਾਂਗ ਸਿੱਖੀ ਸਿਖਿਆ ਦੀ ਖੁਸ਼ਬੋ ਲੈਣ ਲਈ ਉਤਸ਼ਾਹ ਨਾਲ ਆਉਣ ਤਾਂ ਇਹ ਘਾਟਾ ਪੂਰਾ ਹੋ ਕੇ ਸਿੱਖ ਕੌਮ ਦੀ ਬੜੌਤਰੀ ਹੋ ਸਕਦੀ ਹੈ, ਵਰਨਾ ਇਕੱਲੇ ਪੁਲੀਟੀਕਲ ਦਬਾ ਹੇਠ ਵੱਧ ਬੱਚੇ ਪੈਦਾ ਕਰਨ ਦੇ ਆਦੇਸ਼ ਨਾਲ ਨਹੀਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top