ਲਾਸ਼ਾਂ ਦੇ ਢੇਰ
'ਤੇ ਬਹਿਕੇ ਇਹ ਪਕਾਉਣ ਮੰਡੇ
ਸੁਰਿੰਦਰ ਸਿੰਘ "ਖਾਲਸਾ" ਮਿਉਂਦ ਕਲਾਂ {ਫਤਿਹਾਬਾਦ}
ਮੋਬਾਈਲ: 97287 43287, 94662 66708
ਧਰਮ ਦੇ ਨਾਮ 'ਤੇ ਕਈ ਖੂਨ ਹੁੰਦੇ, ਕਿਤੇ ਲੱਗਦੀਆਂ 'ਅੱਗਾਂ ਨਾਲੇ ਹੋਣ ਦੰਗੇ।
ਮਸਜਿਦਾਂ ਤੋੜੀਆਂ ਕਿਤੇ ਢਾਏ ਮੰਦਿਰ, ਗਿਰਜ਼ੇ ਈਸਾਈਆਂ ਦੇ ਸਾੜਤੇ ਕਈ ਚੰਗੇ।
ਗੁਰਦੁਆਰੇ' ਵੀ ਢਾਉਣ ਤੋਂ ਨਹੀਂ ਬਖਸ਼ੇ,
ਸਿੱਖੀ ਸਰੂਪ ਵੀ ਚੁੱਭਦਾ ਵਾਂਗ ਕੰਡੇ।
ਸਦ ਅਫਸੋਸ ਇਹ ਕੰਮ ਉਹ ਕਰਦੇ, ਜੋ ਅਖਵਾਉਣ ਰੱਬ ਦੇ ਖਾਸ ਬੰਦੇ।
ਲਾਇਸੰਸ ਧਰਮ ਜੇਬ 'ਚ ਪਾਈ ਫਿਰਦੇ, ਪਰ
ਧਰਮ ਦੀ ਵਾਅ ਨਾ ਕੋਲੋਂ ਕਦੇ ਲੰਘੇ।
ਸਿਆਸਤੀਆਂ ਚੋਲਾ ਧਰਮ ਦਾ 'ਪਾ ਲਿਆ ਏ, ਚੰਦ 'ਵੋਟਾਂ' ਲਈ ਨਿੱਤ ਨਵੇਂ ਪਾਉਣ
ਪੰਗੇ।
ਧਰਮ ਦੇ ਘੋੜੇ ਦੀ 'ਲਗਾਮ' ਏ ਹੱਥ
ਲੀਡਰ, ਜਿਹੜੇ ਬੀਜ਼ਦੇ ਨਫੱਰਤ ਦੇ ਨਿੱਤ ਕੰਡੇ।
ਭੁੱਲ ਕੇ 'ਰੱਬ ਵੀ ਕਿਤੇ ਇਨ੍ਹਾਂ ਨੂੰ ਨਜ਼ਰ ਆ ਜਾਏ, ਮਗਰ ਪੈ ਜਾਣ ਉਸ ਦੇ ਚੁੱਕ
ਡੰਡੇ।
ਇਨ੍ਹਾਂ ਦੇ ਰੱਗੜੇ ਨਾ ਕਦੇ ਰਾਸ ਆਉਂਦੇ,
ਜਿਵੇਂ 'ਬੱਚਦੇ ਨਾ' ਫਨੀਅਰ ਸੱਪਾਂ ਦੇ ਡੰਗੇ।
ਇਹ ਨਾ ਬਖਸ਼ਦੇ ਜੋ ਇਨ੍ਹਾਂ ਦੇ ਢਹੇ ਚੜ੍ਹ ਜਾਏ, ਲਾਸ਼ਾਂ ਦੇ ਢੇਰ ਤੇ ਬਹਿ ਕੇ 'ਪਕਾਉਣ
ਮੰਡੇ।
ਰਹੀਂ ਬੱਚ ਕੇ "ਸੁਰਿੰਦਰ ਸਿੰਘਾ"
ਇਨ੍ਹਾਂ ਪਾਸੋਂ, ਬਹੁਤ ਖਤੱਰਨਾਕ ਹਨ ਰੱਬ ਦੇ ਇਹ ਬੰਦੇ। |