Share on Facebook

Main News Page

ਗਿਆਨੀ ਗੁਰਬਚਨ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ, ਹਿੰਦੂ ਭਾਜਪਾ ਲਾਬੀ ਦੀ ਖੁਸ਼ੀ ਲਈ ਖਾਲਸਾ ਪੰਥ ਦੇ ਹਿੱਤਾਂ ਨੂੰ ਨਜ਼ਰ ਅੰਦਾਜ ਕਰ ਰਹੇ ਹਨ
-: ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ

* ਸਿੱਖ ਜੱਥੇਬੰਦੀਆਂ ਦੀ ਮੀਟਿੰਗ ਪਹਿਲੀ ਅਪ੍ਰੈਲ ਨੂੰ ਗੁ: ਫਤਹਿਗੜ ਸਾਹਿਬ ਹੋਵੇਗੀ

ਚੰਡੀਗੜ (ਸ਼੍ਰੋਮਣੀ ਗੁਰਮਤਿ ਚੇਤਨਾ) ਪੰਜਾਬ, ਹਰਿਆਣਾ ਦਿੱਲੀ ਅਤੇ ਹੋਰਨਾ ਸੂਬਿਆਂ ਵਿੱਚ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਅੰਦਰ ਬੰਦ ਲਗਭਗ 118 ਸਿੱਖਾਂ ਦੀ ਲਿਸਟ ਜਾਰੀ ਕਰਦਿਆਂ ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਇਸ ਸਮੇਂ ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਰੰਗਵਾਲ, ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ, ਭਾਈ ਗੁਰਦੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਸਮੇਤ 2 ਦਰਜਨ ਦੇ ਲਗਭਗ ਅਜਿਹੇ ਸਿੱਖ ਨੌਜਵਾਨ ਹਨ। ਜੋ ਅਦਾਲਤਾਂ ਵੱਲੋਂ ਦਿੱਤੀਆਂ ਸਜਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਹਨ ਅਤੇ ਤੇਜੀ ਨਾਲ ਬੁਢੇਪੇ ਵੱਲ ਵੱਧ ਰਹੇ ਹਨ।

ਸਜਾਵਾਂ ਕੱਟ ਚੁੱਕੇ ਸਿੱਖਾਂ ਦੀ ਰਿਹਾਈ ਅਤੇ ਪੰਜਾਬ ਦੇ ਦੂਜਿਆ ਸੂਬਿਆਂ 'ਚ ਨਜ਼ਰਬੰਦ ਸਿੱਖਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਬਦਲੀ ਕਰਨ, ਤੇ ਕਾਨੂੰਨ ਅਨੁਸਾਰ ਪੈਰੋਲ ਦੇਣ ਤੇ ਹੋਰ ਸਹੂਲਤਾਂ ਦੀ ਮੰਗ ਨੂੰ ਲੈ ਕੇ ''ਸਿੱਖ ਸੰਘਰਸ਼ ਕਮੇਟੀ'' ਨੇ ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨੂੰ ਪਹੁੰਚ ਕੀਤੀ ਸੀ। ਜਿਸ ਦਾ ਹਲਾਂ ਤੱਕ ਕੋਈ ਸਿੱਟਾ ਨਹੀਂ ਨਿਕਲਿਆ, ਕਿਉਂਕਿ ਸਿੱਖ ਕੌਮ ਦੀ ਸਿਰਮੋਰ ਸੰਸਥਾ ਸ੍ਰੀ ਅਕਾਲ ਤਖਤ, ਅਖੌਤੀ ਪੰਥਕ ਸਰਕਾਰ ਆਪਣੀ ਜਿੰਮੇਵਾਰੀ ਨਿਭਾਉਣ ਤੋਂ ਅਵੇਸਲੀ ਹੈ।

ਅੱਜ ਬੁੜੇਲ ਜੇਲ• ਮੁਲਾਕਾਤ ਕਰਕੇ ਆਏ ਸਿੱਖ ਕੈਦੀਆਂ ਦੇ ਪਰਿਵਾਰਾਂ ਜਿਨਾਂ ਵਿੱਚ ਭਾਈ ਜੰਗ ਸਿੰਘ, ਭੈਣ ਸੁਖਵਿੰਦਰ ਕੌਰ, ਬੀਬੀ ਗੁਰਮੀਤ ਕੌਰ ਅਤੇ ਸ. ਭਗਵੰਤ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਸਿੱਖ ਮਾਰੂ ਨੀਤੀਆਂ ਸਦਕਾ ਭਾਵੇਂ ਸਿੱਖ ਕੈਦੀਆਂ ਨੂੰ ਆਮ ਕੈਦੀਆਂ ਵਰਗੀਆਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਪਰ ਫਿਰ ਵੀ ਸਿੰਘ ਪਰਮਾਤਮਾਂ ਦੇ ਭਾਣੇ ਵਿੱਚ ਚੜਦੀ ਕਲਾ ਨਾਲ ਕਾਲ ਕੋਠੜੀਆਂ ਅੰਦਰ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਚੰਡੀਗੜ ਦੀ ਬੁੜੈਲ ਜੇਲ ਅੰਦਰ ਸਿਰਫ 3 ਸਿੱਖਾਂ ਦੀਆਂ ਮੁਲਾਕਾਤਾਂ ਦਾ ਸਮਾਂ ਘਟਾ ਕੇ 10 ਮਿੰਟ ਕਰ ਦਿੱਤਾ ਗਿਆ। ਜੋ ਕਿ ਜੇਲ ਮੈਨੂਅਲ ਅਨੁਸਾਰ ਬਿਲਕੁਲ ਗਲਤ ਹੈ। ਉਹਨਾਂ ਹੈਰਾਨੀ ਜਾਹਿਰ ਕਰਦਿਆਂ ਕਿਹਾ ਕਿ ਬੁੜੇਲ ਜੇਲ ਵਿੱਚ ਬੰਦ 800 ਦੇ ਕਰੀਬ ਕੁੱਲ ਕੈਦੀ ਹਨ, ਪਰ ਸਿਰਫ 3 ਸਿੰਘਾਂ ਭਾਈ ਲਖਵਿੰਦਰ ਸਿੰਘ, ਭਾਈ ਗਰੁਮੀਤ ਸਿੰਘ ਅਤੇ ਭਾਈ ਸਮਸ਼ੇਰ ਸਿੰਘ ਨੂੰ ਟੈਲੀਫੋਨ ਦੀ ਸਹੂਲਤ ਨਹੀਂ ਦਿੱਤੀ ਗਈ।

ਭਾਈ ਦਇਆ ਸਿੰਘ ਲਹੋਰੀਆ ਦੀ ਪਤਨੀ ਬੀਬੀ ਕਮਲਜੀਤ ਕੌਰ ਨੇ ਕਿਹਾ ਕਿ ਮੇਰੇ ਪਤੀ ਦਿੱਲੀ ਦੀ ਤਿਹਾੜ ਜੇਲ ਅੰਦਰ ਲਗਭਗ 18 ਸਾਲ ਤੋਂ ਬੰਦ ਹਨ। ਉਹਨਾਂ ਨੂੰ ਅੱਜ ਤੱਕ ਰਿਹਾਈ ਤਾਂ ਕੀ ਪੈਰੋਲ ਵੀ ਨਹੀਂ ਦਿੱਤੀ ਗਈ। ਇਸ ਸਬੰਧੀ ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਨਿੱਜੀ ਮੁਲਾਕਾਤ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਸੀ ਤੇ ਇਹ ਵੀ ਮੰਗ ਕੀਤੀ ਸੀ ਕਿ ਭਾਈ ਦਇਆ ਸਿੰਘ ਲਹੋਰੀਆ ਨੂੰ ਦਿੱਲੀ ਦੀ ਤਿਹਾੜ ਜੇਲ ਤੋਂ ਬਦਲ ਕੇ ਪੰਜਾਬ ਦੀ ਕਿਸੇ ਜੇਲ ਵਿੱਚ ਤਬਦੀਲ ਕਰਵਾਇਆ ਜਾਵੇ। ਪਰ ਸ. ਬਾਦਲ ਨੇ ਹਲਾਂ ਤੀਕ ਕੋਈ ਕਾਰਵਾਈ ਨਹੀਂ ਕੀਤੀ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਅਕਾਲ ਤਖਤ ਦੇ ਗਿਆਨੀ ਗੁਰਬਚਨ ਸਿੰਘ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਦੋਸ਼ ਲਾਇਆ। ਕਿ ਇਹ ਆਗੂ ਸਿੱਖਾਂ ਦੀ ਸਿਰਮੋਰ ਸੰਸਥਾਵਾਂ ਤੇ ਕਾਬਜ ਹਨ। ਪਰ ਹਿੰਦੂ ਭਾਜਪਾ ਲਾਬੀ ਦੀ ਖੁਸ਼ੀ ਲਈ ਖਾਲਸਾ ਪੰਥ ਦੇ ਹਿੱਤਾਂ ਨੂੰ ਜਾਣ ਬੁਝ ਕੇ ਨਜ਼ਰ ਅੰਦਾਜ ਕਰ ਰਹੇ ਹਨ।

ਭਾਈ ਕਮਲਜੀਤ ਸਿੰਘ ਖਾਲਸਾ ਮੋਹਨਪੁਰ, ਭਾਈ ਲਖਵਿੰਦਰ ਸਿੰਘ ਬ੍ਰੇਕ ਜੇਲ ਕਾਂਡ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਤੇ ਭਾਈ ਪਰਮਜੀਤ ਸਿੰਘ ਭਿਊਰਾ ਨਾਲ ਬੁੜੇਲ ਜੇਲ• ਅੰਦਰ ਸਜਾ ਕੱਟ ਚੁੱਕੇ ਭਾਈ ਲਖਵਿੰਦਰ ਸਿੰਘ ਨੇ ਖੁਲਾਸਾ ਕੀਤਾ ਕਿ ਭਾਈ ਗੁਰਬਖਸ਼ ਸਿੰਘ ਜਿਸ ਨੇ ਬਾਦਲਕਿਆਂ ਦੇ ਨਾਲ ਮਿਲ ਕੇ ਅਰਦਾਸ ਭੰਗ ਕੀਤੀ ਸੀ। ਉਹ ਬ੍ਰੇਕ ਜੇਲ ਅੰਦਰ ਸਰਕਾਰੀ ਗਵਾਹ ਸੀ। ਜਦੋਂ ਜੇਲ ਅੰਦਰ ਭਾਈ ਜਗਤਾਰ ਸਿੰਘ ਹਵਾਰਾ ਨੇ ਭੁੱਖ ਹੜਤਾਲ ਕੀਤੀ ਸੀ ਉਦੋਂ ਇਸ ਨੇ ਭਾਈ ਹਵਾਰੇ ਦਾ ਵਿਰੋਧ ਕੀਤਾ ਸੀ। ਇਹ ਕਹਿੰਦਾ ਸੀ ''ਜਾਨ ਹੈ ਤਾਂ ਜਹਾਨ ਹੈ'' ਉਹਨਾਂ ਖਾਲਸਾ ਪੰਥ ਨੂੰ ਕਿਹਾ ਕਿ ਵਿਕਣ ਵਾਲਾ ਬੰਦਾ ਹੈ। ਘੋੜਾ ਤੇ ਇਨੋਵਾ ਗੱਡੀ ਬਦਲੇ ਮਰਨ ਵਰਤ ਤੋੜ ਕੇ ਇਸ ਨੇ ਸਿੱਖ ਕੌਮ ਨੂੰ ਢਾਹ ਲਾਈ ਹੈ ਤੇ ਹਵਾਰੇ ਦੇ ਨਾਂ ਦੀ ਦੁਰਵਰਤੋਂ ਕਰਕੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡ ਰਿਹਾ ਹੈ। ਹੁਣ ਮੁੜ ਸਿੱਖ ਪੰਥ ਨਾਲ ਧੋਖਾ ਕਰਨ ਲਈ ਉਤਾਵਲਾ ਹੈ।

ਇਹ ਸਖਸ਼ ਖਾਲਸਾ ਪੰਥ ਦੀ ਜਿੱਤੀ ਬਾਜੀ ਨੂੰ ਹਰਾਉਣ ਵਾਲਾ ਹੈ ਅਤੇ ਕੌਮ ਨੂੰ ਹਨੇਰੇ ਵਿੱਚ ਰੱਖਣ ਵਾਲੇ ਇਹਨਾਂ ਪਿਊ ਪੁੱਤਾਂ ਨੂੰ ਕੌਮ ਮੂਹ ਨਾ ਲਾਵੇ।

ਸਿੱਖ ਸੰਘਰਸ਼ ਕਮੇਟੀ ਦੇ ਬੁਲਾਰੇ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ 1 ਅਪ੍ਰੈਲ ਨੂੰ ਫਤਹਿਗੜ ਸਾਹਿਬ ਹੋਣ ਵਾਲੀ ਸਿੱਖ ਜੱਥੇਬੰਦੀਆਂ ਦੀ ਮੀਟਿੰਗ ਅੰਦਰ ਜੇਲਾਂ ਬੈਠੇ ਸਿੱਖਾਂ ਦੀ ਰਿਹਾਈ ਲਈ ਫੈਸਲਾਕੁੰਨ ਲੜਾਈ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨ, ਭਾਈ ਰਣਜੀਤ ਸਿੰਘ ਅਤੇ ਸਿਮਰਨਜੀਤ ਸਿੰਘ ਮਾਨ ਸੰਬੋਧਨ ਕਰਨਗੇ। ਸ੍ਰੀ ਅਕਾਲ ਤਖਤ ਤੇ ਪੰਜਾਬ ਸਰਕਾਰ ਨੇ ਆਪਣੀ ਬਣਦੀ ਜੁੰਮੇਵਾਰੀ ਤੋਂ ਕਿਨਾਰਾ ਕਸ਼ੀ ਕਰ ਲਈ ਹੈ ਕਿਉਂਕਿ 31 ਮਾਰਚ 2014 ਤੱਕ ਪੰਜਾਬ ਸਰਕਾਰ ਨੂੰ ਦਿੱਤੇ ਅਲਟੀਮੇਟਮ ਦੀ ਮਿਆਦ ਮੁੱਕਣ ਵਾਲੀ ਹੈ। ਇਸ ਲਈ ਸਿੱਖ ਜੱਥੇਬੰਦੀਆਂ ਅਗਲੇ ਐਕਸ਼ਨ ਪ੍ਰੋਗ੍ਰਾਮ ਦਾ ਐਲਾਨ ਕਰਨਗੀਆਂ।

ਜਾਰੀ ਕਰਤਾ

ਪਵਨਪ੍ਰੀਤ ਸਿੰਘ, ਮੀਡੀਆ ਇੰਚਾਰਜ
(ਮੋ.) 9878011670


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top