ਬਾਬੇ
ਨੇ ਬਾਣੀ ਦਿੱਤੀ ਸੀ ਸਮਝਣ ਲਈ, ਕਮਾਉਣ ਲਈ, ਪਰ ਅਸੀਂ ਲੋਕਾਂ ਨੇ ਬਾਬੇ ਦੀ ਬਾਣੀ ਹੀ
ਵਾਪਾਰ ਬਣਾ ਲੀ....
ਅੱਜ ਇਕ ਨਿਕੇ ਜਿਹੇ ਗੁਰਦੁਆਰੇ ਤੋਂ ਲੈ ਕਿ ਸਾਡੇ ਕੇਂਦਰੀ ਅਸਥਾਨ ਹਰਿਮੰਦਰ (ਅੰਮ੍ਰਿਤਸਰ)
ਤੱਕ ਦੇਖ ਲਉ ਝਾਤੀ ਮਾਰ ਕੇ ਕੀ ਹੋ ਰਿਹਾ... ਗੁਰਮਤ ਦਾ ਪ੍ਰਚਾਰ! ਨਹੀਂ ਗੋਲਕ ਵਧ ਭਰਨ
ਦਾ ਜੁਗਾੜ ਕੀਤਾ ਜਾ ਰਿਹਾ... ਧਰਮ ਧੰਦੇ ਦਾ ਰੂਪ ਲੈ ਗਿਆ ਹੈ।
ਅਜ ਗੁਰਦੁਆਰਿਆਂ 'ਚ ਸਹਿਜ ਪਾਠ, ਅਖੰਡ ਪਾਠ, ਸੰਪਟ ਪਾਠ ਹੋ ਰਹੇ
ਨੇ, ਕੌਮ ਦਾ ਕੀ ਫਾਇਦਾ ਹੋਇਆ? ਫਾਇਦਾ ਕੌਮ ਨੂੰ ਗੋਲਕਾਂ ਨੂੰ, ਪਾਖੰਡੀ ਸਾਧਾਂ ਨੂੰ,
ਪ੍ਰਬੰਧਕਾਂ ਤੇ ਗ੍ਰੰਥੀਆਂ ਨੂੰ ਹੋਇਆ, ਉਹਨਾਂ ਦੀ ਜੇਬ ਸੇਕ ਛੱਡਣ ਲਗ ਪਈ... ਗੁਰੂ
ਗ੍ਰੰਥ ਸਾਹਿਬ ਦੇ ਸਭ ਤੋਂ ਵੱਡਾ ਅਨਾਦਰ ਆ, ਜੋ ਇਸ ਦੇ ਪਾਠ ਰੇਡੀਮੇਡ ਕਪੜੇ ਵਾਂਗ ਖਰੀਦੇ
ਜਾਂਦੇ ਹਨ... ਅੱਜ ਲੋਕ ਰੁਮਾਲੇ, ਚੰਦੋਏ, ਚੌਰ, ਤਾਂ ਬਥੇਰੇ ਦਿੰਦੇ ਨੇ, ਪਰ ਗੁਰੂ ਲਈ
ਟਾਇਮ ਨੀ... ਇਸ ਤੋਂ ਵੱਡਾ ਕੌਮ ਦਾ ਕੀ ਦੁਖਾਂਤ ਆ... ਗੁਰੂ ਦੇ ਬਰਾਬਰ ਸ਼ਰੀਕ ਪੈਦਾ ਕਰਤੇ,
ਚਲਾਕੀਆਂ ਨਾਲ, ਪਰ ਮੂਰਖ ਮੇਰੇ ਵਰਗੇ ਸੁੱਤੇ ਪਏ ਆ... ਰੋਮ ਸੜ ਰਿਹਾ ਤੇ ਨੀਰੋ ਦੀ ਬੰਸਰੀ
ਵਜਾ ਰਿਹਾ...
ਦੁਹਾਈ ਆ, ਗੁਰੂ ਦੀ ਬਾਣੀ ਨੂੰ ਕਿਰਾਏ 'ਤੇ ਦੇਣ ਦੀ ਬਜ਼ਾਏ, ਆਪ ਪੜਣਾ ਸ਼ੁਰੂ ਕਰੋ... ਜੇ
ਸਿੱਖੀ ਬਚਾਉਣੀ ਹੈ, ਤਾਂ ਬਾਬੇ ਭਜਾਦੋ ਬਸ... ਆਉ ਬਾਣੀ ਸਮਝੀਏ...