Share on Facebook

Main News Page

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. ਵੱਲੋਂ ਪ੍ਰੋ. ਭੁੱਲਰ ਦੀ ਸਜ਼ਾ ਉਮਰ ਕੈਦ ਵਿੱਚ ਬਦਲਣ 'ਤੇ ਭਾਰਤ ਸਰਕਾਰ ਦਾ ਧੰਨਵਾਦ, ਪੰਥ ਅਤੇ ਭੁੱਲਰ ਦੇ ਸਮੂੰਹ ਪ੍ਰਵਾਰ ਨੂੰ ਵਧਾਈਆਂ

(ਅਵਤਾਰ ਸਿੰਘ ਮਿਸ਼ਨਰੀ) ਭਾਰਤ ਦੀ ਸੁਪਰੀਮ ਕੋਰਟ ਵੱਲੋਂ ਬੇਕਸੂਰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸੀ ਦੀ ਸਜਾ ਨੂੰ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ ਜਿਸ ਨਾਲ ਪ੍ਰੋ. ਭੁੱਲਰ ਦੇ ਪ੍ਰਵਾਰ, ਦੋਸਤਾਂ ਮਿਤਰਾਂ, ਸਮੁੱਚੀ ਸਿੱਖ ਕੌਮ ਨੂੰ ਰਾਹਤ ਮਿਲੀ ਹੈ। ਸਰਦਾਰ ਫੂਲਕਾ ਵਰਗੇ ਵਕੀਲਾਂ ਅਤੇ ਮਿਸਟਰ ਕੇਜਰੀਵਾਲ ਵਰਗੇ ਇਨਸਾਫ ਪਸੰਦ ਲੀਡਰਾਂ ਅਤੇ ਮੀਡੀਏ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਬਾਰੇ ਲੋੜ ਤੋਂ ਵੱਧ ਯੋਗਦਾਨ ਪਾਇਆ।

ਭਾਰਤ ਸਰਕਾਰ ਨੂੰ ਵੀ ਕੁਝ ਰਾਹਤ ਮਿਲੀ ਹੋਵੇਗੀ ਜਿਸ ਨੇ ਬੇਕਸੂਰ ਦੀ ਫਾਂਸੀ ਦੀ ਸਜਾ ਮੁਆਫ ਕੀਤੀ ਹੈ। ਸਰਦਾਰ ਭੁੱਲਰ ਐਸ ਵੇਲੇ ਮਾਨਸਕ ਬੀਮਾਰ ਹੈ। ਜਿਸ ਪੁਲੀਸ ਨੇ ਸਰਦਾਰ ਭੁੱਲਰ ਦੇ ਪਿਤਾ ਅਤੇ ਰਿਸ਼ਤੇਦਾਰਾਂ ਨੂੰ ਮਾਰ ਮੁਕਾਇਆ ਸੀ ਉਨ੍ਹਾਂ ਕਾਤਲਾਂ ਨੂੰ ਵੀ ਕਰੜੀ ਤੋਂ ਕਰੜੀ ਸਜਾ ਮਿਲਣੀ ਚਾਹੀਦੀ ਹੈ ਅਤੇ ਸਰਦਾਰ ਬੁੱਲਰ ਜੋ ਪਹਿਲੇ ਹੀ ਉਮਰ ਕੈਦ ਨਾਲੋਂ ਵੱਧ ਸਜਾ ਕੱਟ ਅਤੇ ਸੰਤਾਪ ਭੋਗ ਚੁੱਕਾ ਹੈ ਨੂੰ ਬਿਨਾ ਦੇਰੀ ਅਤੇ ਬਿਨਾਂ ਸ਼ਰਤ ਰਿਹਾ ਕਰਕੇ ਹੋਰ ਵੀ ਬੇਕਸੂਰੇ ਨੋਜਵਾਨਾਂ ਨੂੰ ਛੱਡ ਕੇ, ਭਾਰਤ ਸਰਕਾਰ ਨੂੰ ਲੋਕਾਂ ਦੀ, ਲੋਕਾਂ ਲਈ ਸਰਕਾਰ ਸਾਬਤ ਕਰਕੇ ਆਪਣਾਂ ਵਿਗੜਿਆ ਅਕਸ ਸੁਧਾਰਣਾ ਚਾਹੀਦਾ ਹੈ। ਇਸ ਵਿੱਚ ਹੀ ਭਾਰਤ ਸਰਕਾਰ, ਲੋਕਾਂ ਅਤੇ ਘੱਟ ਗਿਣਤੀਆਂ ਦਾ ਭਲਾ ਹੈ।

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਦੇ ਸਮੂੰਹ ਸੇਵਕਾਂ ਵੱਲੋਂ ਸਰਦਾਰ ਭੁੱਲਰ ਦੇ ਪ੍ਰਵਾਰ, ਦੋਸਤਾਂ ਅਤੇ ਸਮੁੱਚੇ ਸਿੱਖ ਪੰਥ ਨੂੰ ਵਾਧਾਈਆਂ, ਸਰਕਾਰ ਅਤੇ ਅਦਾਲਤ ਦਾ ਧੰਨਵਾਦ ਅਤੇ ਪ੍ਰੋ. ਭੁੱਲਰ ਦੀ ਸਿਹਤਯਾਬੀ ਦੀ ਕਰਤਾਰ ਪਾਸ ਅਰਦਾਸ ਹੈ ਅਕਾਲ ਪੁਰਖ ਕੌਮੀ ਹੀਰੇ ਨੂੰ ਜਲਦੀ ਸਿਹਤਯਾਬੀ ਬਖਸ਼ੇ।

ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. (ਰਜਿ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top