Share on Facebook

Main News Page

ਪ੍ਰੋਫੈਸਰ ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰ ਦੇਣ ਦੇ ਫੈਸਲੇ ਦੀ ਚਾਰੇ ਪਾਸਿਉਂ ਸ਼ਲਾਘਾ

ਅੰਮ੍ਰਿਤਸਰ: (31 ਮਾਰਚ,ਨਰਿੰਦਰ ਪਾਲ ਸਿੰਘ): ਸੁਪਰੀਮ ਕੋਰਟ ਵੱਲੋਂ ਬੀਤੇ 18 ਸਾਲਾਂ ਤੋਂ ਜੇਲ੍ਹ ਦੀ ਕਾਲ ਕੋਠੜੀ ’ਚ ਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰ ਦੇਣ ਦੇ ਫੈਸਲੇ ਦੀ ਚਾਰੇ ਪਾਸਿਉਂ ਸ਼ਲਾਘਾ ਤੇ ਸਵਾਗਤ ਹੋਈ ਹੈ। ਅਖੰਡ ਕੀਰਤਨੀ ਜਥਾ ਅੰਤਰਰਾਸ਼ਟਰੀ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਅਦਾਲਤ ਦੇ ਫੈਸਲੇ ਨੂੰ ਪ੍ਰਸਿੱਧ ਵਕੀਲ ਸ੍ਰ ਕੇ.ਟੀ.ਐਸ. ਤੁਲਸੀ ਦੀਆਂ ਕੋਸ਼ਿਸ਼ਾਂ ਤੇ ਵਿਸ਼ਵ ਭਰ ਦੇ ਸਿੱਖਾਂ, ਸਿੱਖ ਸੰਸਥਾਵਾਂ ਅਤੇ ਮਨੁਖੀ ਅਧਿਕਾਰਾਂ ਖਾਤਿਰ ਲੜਣ ਵਾਲੀਆਂ ਸੰਸਥਾਵਾਂ ਦੀਆਂ ਅਰਦਾਸਾਂ ਤੇ ਮਿਹਨਤ ਦਾ ਨਤੀਜਾ ਦੱਸਿਆ ਹੈ।

ਗਿਆਨੀ ਬਲਦੇਵ ਸਿੰਘ ਨੇ ਕਿਹਾ ਹੈ ਕਿ ਅਖੰਡ ਕੀਰਤਨੀ ਜਥਾ ਪਹਿਲੇ ਦਿਨ ਤੋਂ ਹੀ ਕੌਮ ਦੇ ਇਸ ਜਾਂਬਾਜ਼ ਯੋਧੇ ਅਤੇ ਵਿਦਵਾਨ ਸ਼ਖਸ਼ ਦੀ ਰਿਹਾਈ ਲਈ ਅੰਤਰਰਾਸ਼ਟਰੀ ਪੱਧਰ ਤੇ ਯਤਨਸ਼ੀਲ ਸੀ ਤੇ ਹੁਣ ਵੀ ਕੋਸ਼ਿਸ਼ ਕਰੇਗਾ ਕਿ ਪ੍ਰੋ: ਦਵਿੰਦਰ ਪਾਲ ਸਿੰਘ ਭੁਲਰ ਛੇਤੀ ਰਿਹਾਅ ਹੋਕੇ ਆਪਣੇ ਘਰ ਪ੍ਰੀਵਾਰ ਵਿਚ ਜਾਵੇ।

ਉਨ੍ਹਾਂ ਕਿਹਾ ਕਿ ਪ੍ਰੋ: ਭੁਲਰ ਦੀ ਸਤਿਕਾਰਯੋਗ ਮਾਤਾ ਅਤੇ ਧਰਮਪਤਨੀ ਦੀਆਂ ਅਰਦਾਸਾਂ ਅੱਜ ਸਫਲ ਹੋਈਆਂ ਹਨ ,ਜੇਲ੍ਹ ਵਿਚੋਂ ਰਿਹਾਈ ਦੀ ਆਸ ਬੱਝੀ ਹੈ। ਗਿਆਨੀ ਬਲਦੇਵ ਸਿੰਘ ਨੇ ਸਮੁਚੇ ਵਿਸ਼ਵ ਦੇ ਪੰਥ ਪ੍ਰਸਤਾਂ ਨੂੰ ਬੇਨਤੀ ਕੀਤੀ ਹੈ ਕਿ ਆਉ ਇਕ ਵਾਰ ਫਿਰ ਹੰਭਲਾ ਮਾਰੀਏ ਤੇ ਜੇਲ੍ਹਾਂ ਵਿਚ ਨਰਕ ਭੋਗ ਰਹੇ ਸਿੱਖ ਨੌਜੁਆਨਾਂ ਦੀ ਬਾਇਜਤ ਰਿਹਾਈ ਲਈ ਯਤਨ ਕਰੀਏ ।

ਪੰਜਾਬ ਦੇ ਸਾਬਕਾ ਮੰਤਰੀ ਸ੍ਰ ਮਨਜੀਤ ਸਿੰਘ ਕਲਕੱਤਾ ਨੇ ਪ੍ਰੋ: ਭੁਲਰ ਦੀ ਫਾਂਸੀ ਦੀ ਸਜਾ ਉਮਰਕੈਦ ਵਿਚ ਤਬਦੀਲ ਹੋਣ ਤੇ ਵਿਸ਼ਵ ਭਰ ਦੇ ਉਨ੍ਹਾਂ ਸਭ ਸਿੱਖਾਂ,ਸਿੱਖ ਸੰਸਥਾਵਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਪ੍ਰੋ:ਭਲਰ ਦੀ ਸਜਾ ਮੁਆਫੀ ਲਈ ਹਰ ਸੰਭਵ ਯਤਨ ਕੀਤਾ। ਉਨ੍ਹਾਂ ਕਿਹਾ ਕਿ ਜਰਮਨ ਸਰਕਾਰ ਵੀ ਧੰਨਵਾਦ ਦੀ ਪਾਤਰ ਹੈ ਜਿਸਨੇ ਪ੍ਰੋ: ਭੁਲਰ ਦੇ ਕੇਸ ਦੀ ਪੈਰਵਾਈ ਕੀਤੀ ਅਤੇ ਵਿਸ਼ਵ ਭਰ ਦੇ ਲੋਕਾਂ ਨੂੰ ਦੱਸਿਆ ਕਿ ਆਪਣੇ ਨਾਗਰਿਕ ਦਾ ਸਨਮਾਨ ਕਿਸਤਰ੍ਹਾਂ ਕਰਨਾ ਚਾਹੀਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top