Share on Facebook

Main News Page

ਮੋਦੀ '84 ਕਤਲੇਆਮ ਦੇ ਪੀੜਤਾਂ ਨਾਲ ਮੁਲਾਕਾਤ ਕਰਨ : ਰਾਹਤ ਕਮੇਟੀ – ਨਾਂ ਮਿਲਣ ਤਾਂ ਵੀ ਸਮਰਥਨ ਮੋਦੀ ਦਾ ਹੀ ਕਰਨਗੇ

ਨਵੀਂ ਦਿੱਲੀ, 1 ਅਪਰੈਲ - ਇਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ‘ਆਲ ਇੰਡੀਆ 1984 ਦੰਗਾ ਪੀੜਤ ਰਾਹਤ ਕਮੇਟੀ’ ਦੇ ਅਹੁਦੇਦਾਰਾਂ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾਈ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਕੁਲਦੀਪ ਸਿੰਘ ਭੋਗਲ ਨੇ ਆਖਿਆ ਕਿ 30 ਸਾਲ ਬੀਤਣ ਦੇ ਬਾਵਜੂਦ 1984 ਕਤਲੇਆਮ ਪੀੜਤਾਂ ਨੂੰ ਇਨਸਾਫ਼ ਨਹੀਂ ਮਿਲਿਆ।

ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਨੇ ਦੇਸ਼ ਭਰ ਵਿੱਚ ਰਹਿਣ ਵਾਲੇ ਇਨ੍ਹਾਂ ਪੀੜਤਾਂ ਲਈ 715 ਕਰੋੜ ਰੁਪਏ ਦਾ ਪੈਕੇਜ ਜਾਰੀ ਕੀਤਾ ਸੀ ਪਰ ਹਰਿਆਣਾ, ਯੂਪੀ, ਬਿਹਾਰ, ਬੰਗਾਲ ਆਦਿਕ ਸੂਬਿਆਂ ਵਿੱਚ ਰਹਿਣ ਵਾਲੇ ਪੀੜਤਾਂ ਨੂੰ ਅੱਜ ਤਕ ਕਿਸੇ ਕਿਸਮ ਦੀ ਆਰਥਿਕ ਸਹਾਇਤਾ ਨਹੀਂ ਮਿਲੀ।

ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਦੇ ਮੱਦੇਨਜ਼ਰ ਪੀੜਤ ਰਾਹਤ ਕਮੇਟੀ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਕਿਉਂਕਿ ਹੁਣ ਉਨ੍ਹਾਂ ਲਈ ਮਾਤਰ ਨਰਿੰਦਰ ਮੋਦੀ ਹੀ ਆਸ ਦੀ ਇਕ ਕਿਰਨ ਰਹਿ ਗਏ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਬਣਨ ਉਪਰੰਤ ਨਰਿੰਦਰ ਮੋਦੀ 1984 ਕਤਲੇਆਮ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ ਵਿੱਚ ਸਪੈਸ਼ਲ ਜਾਂਚ ਟੀਮ (ਐਸ.ਆਈ.ਟੀ) ਦਾ ਗਠਨ ਕਰਵਾਉਣਗੇ।

ਭੋਗਲ ਅੱਗੇ ਆਖਿਆ ਕਿ ਕੇਂਦਰ ਵਿੱਚ ਆਪਣੇ ਪਿਛਲੇ ਕਾਰਜਕਾਲ ਦੌਰਾਨ ਭਾਜਪਾ ਸਰਕਾਰ ਨੇ ਨਾਨਾਵਤੀ ਕਮਿਸ਼ਨ ਦਾ ਗਠਨ ਕਰਵਾਇਆ ਸੀ ਅਤੇ ਪੀੜਤਾਂ ਦੇ ਕੁਝ ਕਰਜ਼ੇ ਮਾਫ ਕੀਤੇ ਸਨ। ਉਨ੍ਹਾਂ ਕਿਹਾ ‘‘ਪੀੜਤਾਂ ਨੂੰ ਮਿਲਣ ਵਾਸਤੇ ਅਸੀਂ ਮੋਦੀ ਨੂੰ ਸਿਰਫ ‘ਸੁਝਾਅ’ ਦੇ ਰਹੇ ਹਾਂ ਅਤੇ ਜੇਕਰ ਉਹ ਆਪਣੇ ਰੁਝੇਵਿਆਂ ਕਾਰਨ ਪੀੜਤਾਂ ਨੂੰ ਨਹੀਂ ਵੀ ਮਿਲ ਪਾਉਂਦੇ ਤਾਂ ਵੀ ਪੀੜਤਾਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਸਮਰਥਨ ਕੀਤਾ ਜਾਵੇਗਾ।’’ ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਵੱਲੋਂ 1984 ਪੀੜਤਾਂ ਦੀ ਆਰਥਕ ਮਦਦ ਲਈ ਪੰਜਾਬ ਸਰਕਾਰ ਕੋਲ ਭੇਜੀ ਗਈ ਸਾਰੀ ਰਾਸ਼ੀ, ਸੂਬਾ ਸਰਕਾਰ ਵੱਲੋਂ ਪੀੜਤਾਂ ਦਰਮਿਆਨ ਵੰਡੀ ਜਾ ਚੁੱਕੀ ਹੈ।


ਟਿੱਪਣੀ:

ਵਿਕੇ ਹੋਏ ਲੋਕ, ਗਿਰੀ ਹੋਈ ਮਾਨਸਿਕਤਾ, ਬੇਜ਼ਮੀਰੇ ਕਿਹੜਾ ਵਿਸੇਸ਼ਣ ਲਾਇਆ ਜਾਵੇ ਇਸ ਤਰ੍ਹਾਂ ਦੇ ਲੋਕਾਂ ਲਈ, ਜਿਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਕਿ ਜਿਸ ਕੋਲੋਂ ਆਸਾਂ ਲਾਈ ਬੈਠੇ ਹਨ, ਉਹੀ ਕਾਤਲ ਹੈ ਬੇਗੁਨਾਹਾਂ ਦਾ। ਲੱਖ ਲਾਹਨਤ ਐਸੇ ਬੇਗੈਰਤਾਂ 'ਤੇ... ਨਸਲਕੁਸ਼ੀ ਦੇ ਨਾਂ ਦੇ ਸਿਆਸਤ ਕਰ ਰਹੇ ਹਨ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top