Share on Facebook

Main News Page

ਦਰਬਾਰ ਸਾਹਿਬ ਦੇ ਗ੍ਰੰਥੀ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ

ਰਈਆ, 31 ਮਾਰਚ (ਅਮਨ ਸ਼ਾਲੀਮਾਰ)- ਲੋਕ ਸਭਾ ਚੋਣਾਂ ਕਾਰਨ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚਾਹੇ ਪੂਰੇ ਭਾਰਤ ਵਿਚ ਚੋਣ ਜ਼ਾਬਤਾ ਲਗਾਇਆ ਗਿਆ ਹੈ, ਪਰ ਸ਼ਾਇਦ ਇਸ ਚੋਣ ਜ਼ਾਬਤੇ ਦੀਆਂ ਧਾਰਾਵਾਂ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀਆਂ ਦੀਆਂ ਗੱਡੀਆਂ 'ਤੇ ਲਾਗੂ ਨਹੀਂ ਹੁੰਦੀਆਂ। ਸ਼ਾਮ 7 ਵਜੇ ਦੇ ਕਰੀਬ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਇਕ ਗ੍ਰੰਥੀ ਜਿਸਨੇ ਕਿ ਆਪਣੀ ਇਨੋਵਾ ਗੱਡੀ ਉਪਰ ਲਾਲ ਬੱਤੀ ਲਗਾਈ ਹੋਈ ਸੀ ਉਹ ਸ਼ਰ੍ਹੇਆਮ ਰਈਆ ਦੇ ਬਜਾਰ ਵਿਚ ਘੁੰਮ ਰਿਹਾ ਸੀ। ਇਹ ਗ੍ਰੰਥੀ ਆਪਣੇ ਆਪ ਨੂੰ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਦੱਸ ਰਿਹਾ ਸੀ।

ਜਦੋਂ ਉਨ੍ਹਾਂ ਨੂੰ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਕੀ ਤੁਹਾਡੇ ਉਪਰ ਚੋਣ ਜ਼ਾਬਤਾ ਲਾਗੂ ਨਹੀਂ ਹੁੰਦਾ, ਕਿ ਤੁਸੀਂ ਆਪਣੀ ਗੱਡੀ ਉਪਰ ਲਾਲ ਬੱਤੀ ਲਗਾ ਕੇ ਘੁੰਮ ਰਹੇ ਹੋ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੀ ਸਰਕਾਰ ਹੈ ਉਹ ਜੋ ਮਰਜ਼ੀ ਕਰਨ, ਤੁਸੀਂ ਇਹ ਸਭ ਸਵਾਲ ਪੁੱਛਣ ਵਾਲੇ ਕੌਣ ਹੁੰਦੇ ਹੋ। ਇਸਦੇ ਨਾਲ ਹੀ ਉਹ ਆਪਣੀ ਗੱਡੀ ਵਿਚੋਂ ਬਾਹਰ ਆ ਗਏ ਅਤੇ ਪੱਤਰਕਾਰਾਂ ਨਾਲ ਬਹੁਤ ਹੀ ਗਲਤ ਸ਼ਬਦਾਵਲੀ ਵਰਤ ਕੇ ਕਹਿਣ ਲੱਗੇ ਕਿ ਜਿਥੇ ਤੁਹਾਡਾ ਜੋਰ ਲੱਗਦਾ ਹੈ ਲਗਾ ਲਓ ਸਾਡੀ ਆਪਣੀ ਸਰਕਾਰ ਹੈ ਅਤੇ ਅਸੀਂ ਲਾਲ ਬੱਤੀ ਤੋਂ ਵੀ ਵੱਧ ਜੋ ਹੋ ਸਕੇ ਉਹ ਵੀ ਕਰਾਂਗੇ

ਇਸ ਲਾਲ ਬੱਤੀ ਵਾਲੀ ਗੱਡੀ ਬਾਰੇ ਐਸ. ਡੀ. ਐਮ. ਬਾਬਾ ਬਕਾਲਾ ਰੋਹਿਤ ਗੁਪਤਾ ਨੂੰ ਫੋਨ ਉਪਰ ਸੂਚਨਾ ਦੇ ਦਿੱਤੀ ਗਈ ਸੀ। ਏ. ਡੀ. ਸੀ. ਪ੍ਰਦੀਪ ਸਭਰਵਾਲ ਨੂੰ ਜਦੋਂ ਫੋਨ ਕਰਕੇ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਕਿ ਇਸ ਬਾਰੇ ਡੀ. ਟੀ. ਓ. ਨੂੰ ਪੁੱਛ ਲਓ ਮੈਨੂੰ ਕੋਈ ਜਾਣਕਾਰੀ ਨਹੀਂ ਹੈ।

ਇਸ ਸੰਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹੈੱਡ ਗ੍ਰੰਥੀ ਨਹੀਂ ਉਹ ਤਾਂ ਸਿਰਫ ਗ੍ਰੰਥੀ ਹੈ ਅਤੇ ਉਹ ਆਪਣੇ ਰਿਸਕ 'ਤੇ ਹੀ ਲਾਲ ਬੱਤੀ ਲਗਾ ਕੇ ਰੱਖਦਾ ਹੈ। ਉਸ ਕੋਲ ਲਾਲ ਬੱਤੀ ਦੀ ਕੋਈ ਮਨਜ਼ੂਰੀ ਨਹੀਂ ਹੈ। ਰਈਆ ਚੌਕੀ ਦੇ ਮੁੱਖ ਮੁਨਸ਼ੀ ਬਲਕਾਰ ਸਿੰਘ ਨੇ ਜਦੋਂ ਉਕਤ ਗ੍ਰੰਥੀ ਨੂੰ ਕਿਹਾ ਕਿ ਐਸ. ਐੱਚ. ਓ ਬਿਆਸ 5 ਮਿੰਟ ਵਿਚ ਆ ਰਹੇ ਹਨ ਤਾਂ ਉਨ੍ਹਾਂ ਦਾ ਡਰਾਈਵਰ ਗਲਤ ਪਾਸੇ ਤੋਂ ਹੀ ਗੱਡੀ ਭਜਾ ਕੇ ਲੈ ਗਿਆ।


ਟਿੱਪਣੀ: ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ, ਬਾਕੀ ਪਾਠਕ ਆਪ ਸਮਝਦਾਰ ਹਨ... ਸੰਪਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top