Share on Facebook

Main News Page

1984 ਦੇ ਦੋਖੀਆਂ ਨੂੰ ਬਚਾਉਣ ਦੀ ਵਕਾਲਤ ਕਰਨ ਵਾਲੇ ਐਡਵੋਕੇਟ ਆਰ.ਕੇ. ਆਨੰਦ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਹਰਿਆਣਾ ਚੌਟਾਲਾ ਗਰੁੱਪ ਨੇ ਲੋਕ ਸਭਾ ਦੀ ਟਿਕਟ ਦਿੱਤੀ

• ਕੀ ਪੰਥਕ ਅਖਵਾਉਂਦੀ ਸਰਕਾਰ ਦੋਗਲੀ ਚਾਲ ਖੇਡੇਗੀ ? : ਸ. ਉਪਕਾਰ ਸਿੰਘ ਫਰੀਦਾਬਾਦ
• ਹਰ ਧਰਮ ਅਤੇ ਫਿਰਕੇ ਤੋਂ ਸਬੰਧਤ ਸੱਚ ਨੂੰ ਪਿਆਰ ਕਰਨ ਵਾਲੇ ਕੇਜਰੀਵਾਲ ਸਰਕਾਰ ਦੀ ਹਮਾਇਤ ਵਿਚ ਵੱਧ ਚੜ੍ਹ ਕੇ ਨਿਤਰਣ

(ਜਸਪ੍ਰੀਤ ਕੌਰ ਫਰੀਦਾਬਾਦ : 1 ਅਪ੍ਰੈਲ 2014)

ਪਿਛਲੇ ਦਿਨੀਂ ਇੰਡੀਅਨ ਨੈਸ਼ਨਲ ਲੋਕਦਲ ਹਰਿਆਣਾ ਚੌਟਾਲਾ ਗਰੁੱਪ ਤੋਂ ਐਡਵੋਕੇਟ ਆਰ.ਕੇ ਆਨੰਦ ਨੂੰ ਫਰੀਦਾਬਾਦ ਤੋਂ ਲੋਕ ਸਭਾ ਚੌਣਾਂ ਲਈ ਟਿਕਟ ਮਿਲਣ ’ਤੇ ਫਰੀਦਾਬਾਦ ਦੇ ਸਿੱਖ ਸਮਾਜ ਅੰਦਰ ਕਾਫੀ ਰੋਸ਼ ਵੇਖਣ ਨੂੰ ਮਿਲਿਆ ਕਿਉਂਕਿ ਆਰ.ਕੇ ਆਨੰਦ ਜੋ ਕਿ ਸਾਬਕਾ ਕਾਂਗਰਸ ਪ੍ਰਤੀਨਿਧਿ ਰਹਿ ਚੁਕੇ ਹਨ ਉਥੇ ਉਨ੍ਹਾਂ ਨੇ 1984 ਦੇ ਦੋਖੀਆਂ ਨੂੰ ਬਚਾਉਣ ਦੀ ਵਕਾਲਤ ਵੀ ਕੀਤੀ ਹੈ।

ਭਰੋਸੇਯੋਗ ਸੁਤਰਾਂ ਤੋਂ ਇਹ ਜਾਣਕਾਰੀ ਵੀ ਮਿਲੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਇਨੈਲੋ ਦੀ ਫਰੀਦਾਬਾਦ (ਹਰਿਆਣਾ) ਸੀਟ ਤੋਂ ਆਰ.ਕੇ ਆਨੰਦ ਦੀ ਹਮਾਇਤ ਕਰਨ ਲਈ 3 ਅਪ੍ਰੈਲ ਨੂੰ ਸੁਖਬੀਰ ਬਾਦਲ ਦੀ ਵੀ ਫਰੀਦਾਬਾਦ ਪੁਜਣ ਦੀ ਆਸ ਹੈ।

ਇਸ ਗੱਲ ਬਾਬਤ ਜਦ ਸ਼੍ਰੌਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਗੱਲ ਪ੍ਰਤੀ ਰੋਸ਼ ਜਾਹਰ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਪੰਥਕ ਅਖਵਾਉਂਦੀ ਸਰਕਾਰ ਪੰਜਾਬ ਅਤੇ ਦਿੱਲੀ ਵਿਚ ਸਿੱਖ ਵੋਟ ਬੈਂਕ ਨੂੰ ਹਥਿਆਉਣ ਲਈ 1984 ਦੇ ਮੁੱਦੇ ‘ਤੇ ਕਾਂਗਰਸ ਨੂੰ ਦੋਸ਼ੀ ਸਾਬਤ ਕਰਦੀ ਹੈ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਪਣੀ ਭਾਈਵਾਲ ਪਾਰਟੀ ਇਨੈਲੋ (ਚੋਟਾਲਾ) ਨੂੰ ਹਮਾਇਤ ਕਰਣ ਲਈ ਹਰਿਆਣਾ ਵਿਚ ਉਸ ਬੰਦੇ ਦਾ ਸਾਥ ਦੇਣ ਪੁੱਜ ਰਹੇ ਹਨ ਜਿਹੜਾ 1984 ਕਤਲੇਆਮ ਵਿਚ ਆਪ ਦੋਖੀ ਹੈ ਅਤੇ ਦੋਖੀਆਂ ਦੀ ਵਕਾਲਤ ਕਰਦਾ ਰਿਹਾ ਹੈ।

ਉਨ੍ਹਾਂ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਪੰਥਕ ਸਰਕਾਰ ਇਕ ਪਾਸੇ ਤਾਂ ਦਿੱਲੀ ਦੀ ਲੋਕਸਭਾ ਸੀਟ ‘ਤੇ ਭਾਜਪਾ ਉਮੀਦਵਾਰ ਨਰੇਸ਼ ਗੁਜਰਾਲ ਜੋ ਇਹ ਕਹਿੰਦੇ ਹਨ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਆਉਣ ’ਤੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਦੀ ਹਮਾਇਤ ਕਰ ਕੇ ਅਪਣੇ ਅਕਸ਼ ਨੂੰ ਚਮਕਾ ਰਹੀ ਹੈ ਪਰ ਦੂਜੇ ਪਾਸੇ ਫਰੀਦਾਬਾਦ (ਹਰਿਆਣਾ) ਵਿਚ ਉਸ ਬੰਦੇ ਦੇ ਹੱਕ ਵਿਚ ਨਿਤਰਣ ਪੁੱਜ ਰਹੇ ਹਨ ਜੋ ਸਿੱਖ ਕਤਲੇਆਮ ਦੇ ਦੋਖੀਆਂ ਦੀ ਵਕਾਲਤ ਕਰਦਾ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਸਿੱਖ ਕਤਲੇਆਮ ਲਈ ਜਿਥੇ ਕਾਂਗਰਸ ਜਿੰਮੇਂਵਾਰ ਸੀ ਉਥੇ ਭਾਜਪਾ ਅਤੇ ਉਸ ਦੀ ਭਾਈਵਾਲ ਆਰ.ਐਸ.ਐਸ ਨੇ ਵੀ ਸਿੱਖ ਕਤਲੇਆਮ ਵਿਚ ਸ਼ਕੀ ਭੂਮਿਕਾ ਨਿਭਾਈ। ਪਿਛਲੇ 30 ਸਾਲਾਂ ਵਿਚ ਸਿੱਖ ਕਤਲੇਆਮ ਮੁੱਦੇ ’ਤੇ ਭਾਜਪਾ ਅਤੇ ਕਾਂਗਰਸੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਰੱਜ ਕੇ ਖੇਡਿਆ ਹੈ ਅਤੇ ਜੋ ਕੰਮ ਇਹ ਲੋਕ ਨਹੀਂ ਕਰ ਪਾਏ ਉਹ ਦਿੱਲੀ ਵਿਚ ਡੇਢ ਮਹੀਨੇ ਦੀ ਕੇਜਰੀਵਾਲ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਣਾਉਣ ਦਾ ਉਪਰਾਲਾ ਕਰ ਕੇ ਕੀਤਾ।

ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਹੜੇ ਇਹ ਕਹਿੰਦੇ ਹਨ ਕਿ ਕੇਜਰੀਵਾਲ ਸਰਕਾਰ ਸਿੱਖਾਂ ਦੀ ਵੋਟ ਲੈਣ ਲਈ ਐਸ.ਆਈ.ਟੀ. ਦਾ ਡਰਾਮਾ ਕਰ ਰਹੀ ਹੈ ਤਾਂ ਉਨ੍ਹਾਂ ਦੀ ਸਰਕਾਰ ਨੇ ਤਾਂ ਪਿਛਲੇ 30 ਸਾਲਾਂ ਵਿਚ ਇਹ ਡਰਾਮਾ ਵੀ ਨਾ ਕਰ ਕੇ ਵਿਖਾਇਆ। ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਰਾਜ ਵਿਚ ਸਿੱਖਾਂ ਨੂੰ ਇਕ ਆਸ ਦੀ ਕਿਰਨ ਦਿੱਸੀ ਹੈ ਜਿਹੜੀ ਸੱਚ ਦੀ ਹਮਾਇਤ ਕਰਨ ਲਈ ਖੜੀ ਹੈ ਜਿਸ ਵਿਚ ਸੱਚ ਦੀ ਰਾਹ ’ਤੇ ਚਲਣ ਵਾਲਿਆਂ ਨੂੰ ਤਾਕਤ ਮਿਲੇਗੀ ਇਸ ਲਈ ਹਰ ਧਰਮ ਅਤੇ ਫਿਰਕੇ ਤੋਂ ਸਬੰਧਤ ਸੱਚ ਨੂੰ ਪਿਆਰ ਕਰਨ ਵਾਲੇ ਕੇਜਰੀਵਾਲ ਸਰਕਾਰ ਦੀ ਹਮਾਇਤ ਵਿਚ ਵੱਧ ਚੜ੍ਹ ਕੇ ਨਿਤਰਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top