Share on Facebook

Main News Page

ਭਾਜਪਾ ਲਈ ਵੋਟਾਂ ਮੰਗ ਕੇ ਮੱਕੜ ਨੇ ਸਾਫ ਕਰ ਦਿੱਤਾ ਕਿ ਅਕਾਲੀ ਦਲ ਨੇ ਸਿੱਖ ਕੌਮ ਦੀ ਵੱਖਰੀ ਹੋਂਦ ਹਸਤੀ ਦਾ ਏਜੰਡਾ ਤਿਆਗ ਦਿੱਤਾ ਹੈ

ਅੰਮ੍ਰਿਤਸਰ: (1 ਅਪ੍ਰੈਲ, ਨਰਿੰਦਰ ਪਾਲ ਸਿੰਘ): ਅੰਮ੍ਰਿਤਸਰ ਲੋਕ ਸਭਾ ਸੀਟ ਲਈ ਅਕਾਲੀ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ੍ਰ ਅਰੁਣ ਜੇਤਲੀ ਤੇ ਕਾਂਗਰਸੀ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਸ਼ੁਰੂ ਹੋਈ ਸ਼ਬਦੀ ਜੰਗ ਪੂਰੀ ਤਰ੍ਹਾਂ ਮੁੱਦਾ ਰਹਿਤ ਅਤੇ ਕੁਕੜ ਖੋਹ ਤੀਕ ਹੀ ਸੀਮਤ ਹੋਕੇ ਰਹਿ ਗਈ ਹੈ। ਅੰਮ੍ਰਿਤਸਰ ਲੋਕ ਸਭਾ ਹਲਕੇ ਲਈ ਉਮੀਦਵਾਰ ਐਲਾਨੇ ਜਾਣ ਬਾਅਦ ਸ੍ਰੀ ਅਰੁਣ ਜੇਤਲੀ ਨੇ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੋਜੀ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੀ ਸ਼ਹੀਦੀ ਯਾਦਗਾਰ ਬਾਰੇ ਬਿਆਨ ਦੇਕੇ ਇਕ ਸ਼ਬਦੀ ਜੰਗ ਦੀ ਸ਼ੁਰੂਆਤ ਕੀਤੀ ਸੀ, ਜਿਸਤੇ ਵੱਖ ਵੱਖ ਸਿੱਖ ਹਲਕਿਆਂ ਵਲੋਂ ਵਿਰੋਧ ਵੀ ਜਿਤਾਇਆ ਗਿਆ ਸੀ। ਸ੍ਰੀ ਜੇਤਲੀ ਦੇ ਕਰੀਬ ਇਕ ਹਫਤਾ ਬਾਅਦ ਅੰਮ੍ਰਿਤਸਰ ਪੁਜੇ ਕੈਪਟਨ ਅਮਰਿੰਦਰ ਸਿੰਘ ਨੇ ਜੂਨ 84 ਦੇ ਫੌਜੀ ਹਮਲੇ ਵਿਚ ਸ੍ਰ ਪਰਕਾਸ਼ ਸਿੰਘ ਬਾਦਲ ਦੀ ਭੂਮਿਕਾ ਬਾਰੇ ਟਿਪਣੀ ਕਰਕੇ ਮਾਹੌਲ ਨੂੰ ਗਰਮਾ ਦਿੱਤਾ।

ਅੱਜ ਨੌਬਤ ਇਥੋਂ ਤੀਕ ਆਣ ਪੁਜੀ ਹੈ ਕਿ ਦੋਨਾਂ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਦਰਮਿਆਨ ਇਹ ਸ਼ਬਦੀ ਜੰਗ ਨਿੱਜੀ ਦੂਸਣਬਾਜੀ ਤੀਕ ਸੀਮਤ ਹੋਕੇ ਰਹਿ ਗਈ ਹੈ। ਕਿਸੇ ਵੀ ਆਗੂ ਪਾਸ ਕੋਈ ਐਸਾ ਏਜੰਡਾ ਨਹੀਂ ਹੈ ਜਿਸ ਨਾਲ ਜਿਲ੍ਹੇ ਦੀ ਬੇਹਤਰੀ ਲਈ ਕੁਝ ਕੀਤੇ ਜਾਣ ਦੀ ਝਲਕ ਨਜਰ ਪੈ ਸਕੇ। ਅਕਾਲੀ ਦਲ ਪਾਸ ਸਿਰਫ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਉਪਰ ਹੋਏ ਫੌਜੀ ਹਮਲੇ ਲਈ ਕਾਂਗਰਸ ਨੂੰ ਕੋਸਣ ਵਾਸਤੇ ਕੁਝ ਨਹੀਂ ਹਹੈ ਲੇਕਿਨ ਅਕਾਲੀ ਦਲ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੈ, ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਉਸਾਰੀ ਗਈ ਜੂਨ 84 ਦੇ ਸ਼ਹੀਦਾਂ ਦੀ ਯਾਦਗਾਰ ਲਈ ਉਸਨੇ ਸਹਿਮਤੀ ਦਿੱਤੀ ਸੀ। ਭਾਜਪਾ ਨਾਲ ਸਿਆਸੀ ਭਾਈਵਾਲੀ ਹੋਣ ਕਰਕੇ ਅਕਾਲੀ ਦਲ, ਇਸ ਯਾਦਗਾਰ ਬਾਰੇ ਦਿੱਤੀ ਸਹਿਮਤੀ ਤੋਂ ਹੀ ਮੁਕਰ ਰਹੀ ਹੈ। ਇਸ ਯਾਦਗਾਰ ਦੀ ਉਸਾਰੀ ਬਾਰੇ ਸ੍ਰ ਬਾਦਲ ਦੀ ਸਹਿਮਤੀ ਲਏ ਜਾਣ ਬਾਰੇ ਗਲ ਕਰਕੇ ਬੀਤੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਹਾਲਤ ਪਤਲੀ ਹੋ ਗਈ ਸੀ ਤੇ ਸ੍ਰ ਬਾਦਲ ਨੇ ਸਾਫ ਕਹਿ ਦਿੱਤਾ ਸੀ ‘ਮੱਕੜ ਝੂਠ ਬੋਲਦਾ ਹੈ’।

ਲੋਕ ਸਭਾ ਚੋਣਾਂ ਬਾਰੇ ਨਾ ਤਾਂ ਅਕਾਲੀ ਦਲ ਨੇ ਹੀ ਆਪਣਾ ਏਜੰਡਾ ਜਾਹਿਰ ਕੀਤਾ ਹੈ ਤੇ ਨਾ ਹੀ ਭਾਜਪਾ ਨੇ।ਜਿਥੋਂ ਤੀਕ ਭਾਜਪਾ ਦਾ ਸਵਾਲ ਹੈ ਉਹ ਇਕ ਰਾਸ਼ਟਰੀ ਪਾਰਟੀ ਹੈ, ਹਿੰਦੀ, ਹਿੰਦੂ ਤੇ ਹਿੰਦੁਸਤਾਨ ਦੀ ਮੁਦਈ ਹੈ ਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਮੰਨਦੀ ਹੈ। ਰਾਮ ਮੰਦਿਰ ਦੀ ਉਸਾਰੀ ਉਸਦਾ ਏਜੰਡਾ ਹੋ ਸਕਦੀ ਹੈ, ਅਖੰਡ ਭਾਰਤ ਉਸਦਾ ਨਾਅਰਾ ਹੈ ਜਦਕਿ ਅਕਾਲੀ ਦਲ ਇਕ ਸੂਬਾਈ ਪਾਰਟੀ ਹੈ, ਭਲੇ ਹੀ ਇਸਨੇ ਆਪਣਾ ਦੋਹਰਾ ਸੰਵਿਧਾਨ ਬਣਾਕੇ ਖੁਦ ਨੂੰ ਧਰਮ ਨਿਰਪੱਖ ਪਾਰਟੀ ਐਲਾਨ ਦਿੱਤਾ ਹੈ ਲੇਕਿਨ ਸ਼੍ਰੋਮਣੀ ਕਮੇਟੀ ਤੇ ਕਬਜਾ ਇਸੇ ਪਾਰਟੀ ਦਾ ਹੈ। ਪਾਰਟੀ ਸੰਘੀ ਢਾਂਚੇ ਦੀ ਵਕਾਲਤ ਕਰਦੀ ਹੈ ਤੇ ਸੰਵਿਧਾਨ ਦੀ ਦਾਰ 25(ਬੀ) ਵਿਚ ਸੋਧ ਦੀ ਹਮਾਇਤੀ ਵੀ ਹੈ ਸਿੱਖਾਂ ਲਈ ਵੱਖਰੇ ਅਨੰਦ ਮੈਰਿਜ ਐਕਟ ਦੀ ਮੁਦਈ ਹੈ। ਕਾਂਗਰਸ ਜਾਂ ਭਾਜਪਾ ਜੋ ਵੀ ਚੋਣ ਮੈਨੀਫੈਸਟੋ ਜਾਰੀ ਕਰੇਗੀ ਪਾਰਟੀ ਉਹ ਪੂਰੇ ਦੇਸ਼ ਦੇ ਸੂਬਿਆਂ ਲਈ ਸਾਂਝਾ ਹੋਏਗਾ।

ਇੱਕਲੇ ਪੰਜਾਬ ਦੀ ਹੀ ਗਲ ਕੀਤੀ ਜਾਵੇ ਤਾਂ ਇਥੇ ਅਜਾਦ ਸਿੱਖ ਰਾਜ ਦੀ ਵਕਾਲਤ ਕਰਨ ਵਾਲੀਆ ਧਿਰਾਂ ਵੀ ਹਨ ਤੇ ਭਾਰਤ ਦੇਸ਼ ਮਹਾਨ ਮੰਨਣ ਵਾਲੀਆਂ ਵੀ। ਅਕਾਲੀ ਦਲ ਯਕੀਨ ਅਜੇਹੀਆਂ ਧਿਰਾਂ ਨੂੰ ਹਾਰ ਦੇਣ ਲਈ ਵੀ ਰਣਨੀਤੀ ਤਿਆਰ ਕਰੇਗਾ ਤੇ ਤੇ ਇਹ ਗੈਰ ਬਾਦਲੀ ਧਿਰਾਂ, ਭਾਜਪਾ ਨਾਲ ਅਕਾਲੀ ਦਲ ਦੀ ਭਾਈਵਾਲੀ ਤੇ ਹਰ ਵਾਰ ਦੀ ਤਰ੍ਹਾਂ ਇਹ ਕਹਿ ਕੇ ਵਾਰ ਕਰਨਗੀਆਂ ਕਿ ਅਕਾਲੀ ਦਲ ਤੇ ਭਾਜਪਾ ਦੋ ਵੱਖ ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਹਨ।

ਇਸਦੇ ਬਿਲਕੁਲ ਉਲਟ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਨੇ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾਕੇ ਜਿਤਾਉਣ ਦਾ ਬਿਆਨ ਦੇਕੇ ਇਹ ਸੰਕੇਤ ਦਿੱਤਾ ਹੈ ਕਿ ਅਕਾਲੀ ਦਲ ਨੇ ਸਿੱਖ ਕੌਮ ਦੀ ਵੱਖਰੀ ਹੋਂਦ ਹਸਤੀ ਦਾ ਏਜੰਡਾ ਤਿਆਗ ਦਿੱਤਾ ਹੈ। ਅਕਾਲੀ ਦਲ ਤੇ ਕਾਂਗਰਸ ਅਜੇ ਤੀਕ ਨਿੱਜੀ ਦੂਸ਼ਣ ਬਾਜੀ ਤੀਕ ਹੀ ਸੀਮਤ ਹਨ ,ਜਿਲ੍ਹੇ ਨੂੰ ਟੂਰਿਜਮ ਹੱਬ ਬਨਾਉਣ ਲਈ ਤੇ ਇਤਿਹਾਸਕ ਸ਼ਹਿਰ ਦੀ ਵਿਰਾਸਤੀ ਦਿੱਖ ਬਹਾਲ ਕਰਨ, ਸਨਅਤੀ ਅਦਾਰੇ ਕਾਇਮ ਕਰਨ ,ਨੋਜੁਆਨਾਂ ਲਈ ਜਿਲੈ ਵਿਚ ਹੀ ਰੁਜਗਾਰ ਮੁਹਈਆ ਕਰਨ ਲਈ ਕੀ ਕਾਰਗਰ ਕਦਮ ਉਠਾਏ ਜਾਣੇ ਹਨ ਇਸ ਬਾਰੇ ਅਜੇ ਤੀਕ ਕਿਸੇ ਪਾਰਟੀ ਨੇ ਮੂੰਹ ਨਹੀਂ ਖੋਹਲਿਆ। ਰਾਜਨੀਤਕ ਗਲਿਆਰਿਆਂ ਵਿਚ ਦੋਨਾਂ ਜਾਂ ਤਿੰਨਾਂ ਧਿਰਾਂ ਦੀ ਬੀਤੇ 10 ਦਿਨ ਦੀ ਕਾਰਗੁਜਾਰੀ ਨੂੰ ਕਿਸੇ ਮੈਚ ਦੇ ਹੋਣ ਤੋਂ ਪਹਿਲਾਂ ਕੀਤੀ ਜਾ ਰਹੀ ਨੈੱਟ ਪ੍ਰੈਕਟਿਸ ਮੰਨਿਆ ਜਾ ਰਿਹਾ ਹੈ ਜਦਕਿ ਆਮ ਲੋਕ ਮਹਿਸੂਸ ਕਰਦੇ ਹਨ ਕਿ ਵੋਟਰਾਂ ਦਾ ਧਿਆਨ ਮੁਖ ਮੁੱਦਿਆਂ ਤੋਂ ਹਟਾਉਣ ਲਈ ਇਹ ਪਿੰਡ ਦੀ ਕਿਸੇ ਰੂੜੀ 'ਤੇ ਲੜ ਰਹੇ ਕੁਕੜਾਂ ਦਰਮਿਆਨ ਕੁਕੜ ਖੋਹ ਤੋਂ ਵੱਧ ਕੁਝ ਨਹੀਂ ਹੈ ਅਤੇ ਇਹ ਸਾਰੀਆ ਸਬੰਦਤ ਰਾਜਸੀ ਧਿਰਾਂ ਦੀ ਲੋਕਾਂ ਪਰਤੀ ਵਚਨਬੱਦਤਾ ਤੇ ਜਵਾਬਦੇਹੀ ਤੇ ਸਵਾਲੀਆ ਚਿੰਨ੍ਹ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top