Share on Facebook

Main News Page

ਸਿੱਖ ਸੰਘਰਸ਼ ਕਮੇਟੀ ਨੇ ਲੋਕ ਸਭਾ ਚੋਣਾਂ 2014 'ਚ ਕਾਂਗਰਸ, ਭਾਜਪਾ ਸਮੇਤ ਬਾਦਲ-ਦਲੀਆਂ ਦੇ ਉਮੀਦਵਾਰਾਂ ਦਾ ਬਾਈਕਾਟ ਦਾ ਐਲਾਨ
-: ਪ੍ਰਿੰ. ਪਰਵਿੰਦਰ ਸਿੰਘ ਖਾਲਸਾ

ਦੇਸ਼ ਦੇ ਵੱਖ ਵੱਖ ਸੂਬਿਆਂ ਖਾਸ ਕਰ ਪੰਜਾਬ ਅਤੇ ਦਿੱਲੀ ਦੀਆਂ ਜੇਲ੍ਹਾ ਅੰਦਰ ਅਦਾਲਤੀ ਸਜ਼ਾਵਾਂ ਭੁਗਤ ਚੁੱਕੇ ਸਿੱਖ ਨੌਜਵਾਨਾਂ ਦੀ ਪੱਕੀ ਰਿਹਾਈ ਲਈ ਬਣੀ ‍ਸਿੱਖ ਸੰਘਰਸ਼ ਕਮੇਟੀ੍‍ ਦੀ ਇੱਕਤਰਤਾ ਗੁਰਦੂਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਰਹਿੰਦ ਦੇ ਪ੍ਰੋ: ਗੁਰਮੁੱਖ ਸਿੰਘ ਹਾਲ ਵਿਖੇ ਮਿਤੀ 01.04.2014 ਨੂੰ ਹੋਈ।

1) ਜਿਸ ਵਿੱਚ ਗੁਰਦੂਆਰਾ ਸ਼੍ਰੀ ਅੰਬ ਸਾਹਿਬ ਮੋਹਾਲੀ ਦੇ ਬੰਦੀ ਰਿਹਾਈ ਮੋਰਚੇ ਨੂੰ ਅਕਾਲ ਤਖਤ ਦੇ ਗਿਆਨੀ ਗੁਰਬਚਨ ਸਿੰਘ ਤੇ ਪੰਜਾਬ ਸਰਕਾਰ ਅਤੇ ਗੁਰਬਖਸ਼ ਸਿੰਘ ਤੇ ਉਸ ਦੀ ਕਮੇਟੀ ਵੱਲੋਂ ਇੱਕ ਸਾਜਿਸ਼ ਅਧੀਨ ਫੇਲ ਕਰਨ ਦੀ ਨਿਖੇਧੀ ਕੀਤੀ ਗਈ।

2) ਅੱਜ ਦੀ ਇੱਕਤਰਤਾ ਵਿੱਚ ‍ਸਿੱਖ ਸੰਘਰਸ਼ ਕਮੇਟੀ੍‍ ਵੱਲੋ ਮਿਤੀ 05.03.2014 ਨੂੰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੇ ਜਵਾਬ ਦੇਹੀ ਪੱਤਰ ਅਤੇ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਤੀ 25.03.2014 ਨੂੰ ਦਿੱਤੇ ਰੋਸ ਪੱਤਰ ਨੁੰ ਅਣਗੌਲਿਆ ਕਰਨ ਦੀ ਨਿਖੇਧੀ ਕਰਦੀ ਹੈ।

3) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਸ਼੍ਰੀ ਅਕਾਲ ਤਖਤ ਅਤੇ ਪੰਜਾਬ ਸਰਕਾਰ ਜੇਲ੍ਹਾ 'ਚ ਬੰਦ (ਲਗਭਗ) 118 ਸਿੱਖਾਂ ਦੇ ਮਸਲੇ ਦਾ ਰਾਜਨੀਤਕ ਹੱਲ ਕੱਢਣ ਅਤੇ ਸਜਾ ਕੱਟ ਚੁੱਕੇ ਸਿੱਖਾਂ ਦੀ ਪੱਕੀ ਰਿਹਾਈ ਲਈ ਬਿਲਕੁਲ ਇਮਾਨਦਾਰ ਨਹੀਂ ਹੈ।

4) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਪੰਜਾਬ ਸਰਕਾਰ ਨੇ ਆਪਣੀ ਕੈਬਨਿਟ ਅਤੇ ਵਿਧਾਨ ਸਭਾ ਅੰਦਰ, ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਨੇ ਅੰਤਰਿਗ ਕਮੇਟੀ ਤੇ ਜਨਰਲ ਇਜਲਾਸ ਅੰਦਰ ਜੇਲ੍ਹਾ 'ਚ ਬੰਦ 118 ਸਿੱਖ ਦੀ ਰਿਹਾਈ ਤੇ ਕਾਨੂੰਨੀ ਚਾਰਾਜੋਈ ਲਈ ਕੋਈ ਮਤਾ ਪਾਸ ਨਹੀਂ ਕੀਤਾ।

5) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਸ਼੍ਰੀ ਸੁਖਬੀਰ ਸਿੰਘ ਦੀ ਅਗਵਾਈ ਵਾਲਾ ਸ੍ਰੋਮਣੀ ਅਕਾਲੀ ਦਲ ਹੁਣ ਆਪਣਾ ਪੰਥਕ ਸਰੂਪ ਛੱਡ ਚੁੱਕਾ ਹੈ। ਸ੍ਰੀ: ਸੁਖਬੀਰ ਸਿੰਘ ਦੀ ਅਗਵਾਈ ਵਾਲਾ ਇਹ “ਅਕਾਲੀ ਦਲ” ਹੁਣ ਪੰਥਕ ਮਖੌਟਾ ਪਾ ਕੇ “ਅਕਾਲੀ ਦਲ” ਦੇ ਨਾਮ ਤੇ ਸਿੱਖਾਂ ਨੂੰ ਗੁੰਮਰਾਹ ਕਰ ਰਿਹਾ ਹੈ। ਸਿੱਖੀ ਜਜ਼ਬੇ ਨੂੰ ਲਗਾਤਾਰ ਕੈਸ਼ ਕਰਦਾ ਆ ਰਿਹਾ ਹੈ।

6) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਕਾਂਗਰਸ ਨੇ ਸਿੱਖਾਂ ਨੂੰ ਮਾਰਿਆ, ਕੁੱਟਿਆ ਅਤੇ ਲੁੱਟਿਆ ਹੈ। ਸ੍ਰ. ਪ੍ਰਕਾਸ਼ ਸਿੰਘ ਬਾਦਲ, ਸ੍ਰ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਖੌਤੀ ਪੰਥਕ ਸਰਕਾਰ ਤੇ ਅਕਾਲੀ ਦਲ, ਸਿੱਖੀ ਹਿੱਤਾ ਨੂੰ ਵਿਸਾਰ ਕੇ, ਸਿੱਖ ਸੰਸਥਾਵਾਂ, ਅਕਾਲ ਤਖਤ, ਸ਼੍ਰੋਮਣੀ ਕਮੇਟੀ, ਫੈਡਰੇਸ਼ਨਾ, ਟਕਸਾਲਾ ਦੇ ਸਿਧਾਂਤਾ ਨੂੰ ਮਿਲਗੋਭਾ ਕਰਕੇ ਪੰਥਕ ਸ਼ਕਤੀ ਨੁੰ ਖੈਰੂ ਖੈਰੂ ਕਰਕੇ ਸਿੱਖਾਂ ਦੀ ਹੋਂਦ ਮੁਕਾਉਣ ਤੇ ਤੁਲਿਆ ਹੋਇਆ ਹੈ।

7) ਅੱਜ ਦੀ ਇੱਕਤਰਤਾ ਮਹਿਸੂਸ ਕਰਦੀ ਹੈ ਕਿ ਹੋਣ ਜਾ ਰਹੀਆਂ ਅਪ੍ਰੈਲ 2014 ਦੀਆਂ ਪਾਰਲੀਮੈਂਟ ਚੋਣਾ ਵਿੱਚ ਬਾਦਲਕਿਆ ਨੇ ਸਿੱਖ ਮੁੱਦੇ ਵਿਸਾਰ ਦਿੱਤੇ ਹਨ ਹੁਣ ਜਰੂਰੀ ਹੋ ਗਿਆ ਹੈ ਕਿ ਇਨ੍ਹਾਂ ਚੋਣਾ ਵਿੱਚ ਕਾਂਗਰਸ ਭਾਜਪਾ ਤੇ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲੀ ਦਲ ਦਾ ਮੁਕਮੰਲ ਬਾਈਕਾਟ ਕੀਤਾ ਜਾਵੇ ਇਸ ਲਈ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾ, ਪੰਚਾਇਤਾਂ, ਨਗਰ ਕੌਸਲਾਂ, ਹਿਉਮਨ ਰਾਈਟਸ ਜਥੇਬੰਦੀਆਂ, ਸਮਾਜਿਕ ਤੇ ਧਾਰਮਿਕ ਸੇਵਾ-ਸੁਸਾਇਟੀਆਂ, ਸਿੰਘ ਸਭਾਵਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ‍ਕਾਂਗਰਸ, ਭਾਜਪਾ, ਬਾਦਲਕਿਆ ਦੇ ਉਮੀਦਵਾਰਾ ਦਾ ਪਿੰਡਾ, ਸ਼ਹਿਰਾ, ਕਸਬਿਆ 'ਚ ਹਰ ਜਗ੍ਹਾ ਡੱਟ ਕੇ ਵਿਰੋਧ ਕੀਤਾ ਜਾਵੇ। ਜੇਕਰ ਬਾਦਲ ਸਰਕਾਰ ਸਿੱਖਾਂ ਦੀ ਰਿਹਾਈ ਲਈ ਵਿਸਾਖੀ ਤੋਂ ਪਹਿਲਾ ਐਲਾਨ ਨਹੀਂ ਕਰਦੀ ਸਿੱਖ ਸੰਘਰਸ਼ ਕਮੇਟੀ ਜੇਲ੍ਹਾ 'ਚ ਬੰਦ ਸਜਾ ਕੱਟ ਚੁੱਕੇ ਸਿੱਖਾਂ ਦੀ ਰਿਹਾਈ ਲਈ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ (ਸਾਬੋ ਦੀ ਤਲਵੰਡੀ) ਬਠਿੰਡਾ ਤੋ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਦੇ ਪ੍ਰੋਗਰਾਮ ਦਾ ਐਲਾਨ ਕਰੇਗੀ। ਖਾਲਸਾ ਪੰਥ ਖੁਦ ਜੇਲ੍ਹਾ ਦੇ ਦਰਵਾਜੇ ਆਪਣੀ ਪੰਥਕ ਸ਼ਕਤੀ ਰਾਹੀਂ ਖੋਲੇਗਾ। ਸਮੁੱਚੇ ਖਾਲਸਾ ਪੰਥ ਨੂੰ ਜੇਲ੍ਹਾ *ਚ ਬੰਦੀ ਸਿੱਖਾਂ ਭਾਈ ਗੁਰਮੀਤ ਸਿੰਘ, ਭਾਈ ਸਮਸ਼ੇਰ ਸਿੰਘ, ਭਾਈ ਲਖਵਿੰਦਰ ਸਿੰਘ ਨਾਂਰਗਵਾਲ, ਭਾਈ ਗੁਰਦੀਪ ਸਿੰਘ ਖਹਿਰਾ, ਭਾਈ ਵਰਿਆਮ ਸਿੰਘ ਬਰੇਲੀ ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ, ਭਾਈ ਦਵਿੰਦਰਪਾਲ ਸਿੰਘ ਭੁਲਰ ਆਦਿ ਦੀ ਪੱਕੀ ਰਿਹਾਈ ਲਈ ਹੰਭਲਾ ਮਾਰਨ ਲਈ ਇੱਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ।

8) ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਫਾਂਸੀ ਰੱਦ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ, ਸਰਕਾਰ ਪਾਸੋ ਜਲਦੀ ਰਿਹਾਈ ਦੀ ਮੰਗ ਕੀਤੀ ਗਈ

9) ਮਿਤੀ 16 ਅਪ੍ਰੈਲ ਨੂੰ ਲੋਕ ਸਭਾ ਹਲਕਾ ਬਠਿੰਡਾ ਅਤੇ 18 ਅਪ੍ਰੈਲ ਨੂੰ ਸ਼੍ਰੀ ਅਮ੍ਰਿਤਸਰ ਰਿਹਾਈ ਲਈ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ

ਪ੍ਰਿਸੀਪਲ ਪਰਵਿੰਦਰ ਸਿੰਘ ਖਾਲਸਾ ਮੁੱਖ ਬੂਲਾਰਾ ਸਿੱਖ ਸੰਘਰਸ਼ ਕਮੇਟੀ, ਬਾਬਾ ਬਲਜੀਤ ਸਿੰਘ ਖਾਲਸਾ (ਦਾਦੁਵਾਲ) , ਬਾਬਾ ਮਨਮੋਹਨ ਸਿੰਘ ਬਾਰਨ, ਭਾਈ ਜੰਗ ਸਿੰਘ, ਪ੍ਰੋ:ਮਹਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਗੁਰੀ ਹਾਸ, ਪਰਮਿੰਦਰ ਸਿੰਘ (SOPW), ਭਾਈ ਬਲਜੀਤ ਸਿੰਘ ਭਾਊ, ਐਡਵੋਕੇਟ ਧਰਮਜੀਤ ਸਿੰਘ, ਸੁਖਵਿੰਦਰ ਕੋਰ, ਰਾਜ ਸਿੰਘ

ਜਾਰੀ ਕਰਤਾ
ਪਵਨਪ੍ਰੀਤ ਸਿੰਘ ਮੀਡੀਆ ਇੰਚਾਰਜ
ਮੋ: 98780-11670, 9876863606


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top