Share on Facebook

Main News Page

ਦਿੱਲੀ ਦੇ ਲੋਕਾਂ ਦਾ ਅਜੇ ਵੀ ਕੇਜਰੀਵਾਲ ‘ਤੇ ਪੂਰਾ ਭਰੋਸਾ

ਨਵੀਂ ਦਿੱਲੀ, (2 ਅਪ੍ਰੈਲ 2014):- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਵਾਰਾਨਸੀ ਲੋਕ ਸਭਾ ਹਲਕੇ ‘ਚ ਨਰਿੰਦਰ ਮੋਦੀ ਨੂੰ ਹਰਾਉਣ ਦਾ ਭਰੋਸਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਸੁਰੱਖਿਅਤ ਸੀਟ ਨਹੀਂ ਚੁਣੀ ਕਿਉਂਕਿ ਉਨ੍ਹਾਂ ਦਾ ਮੁੱਖ ਟੀਚਾ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨੂੰ ਹਰਾਉਣਾ ਹੈ।

ਕੇਜਰੀਵਾਲ ਨੇ ਕਿਹਾ, ‘ਮੈਂ ਵਾਰਾਨਸੀ ਤੋਂ ਲੜ ਰਿਹਾ ਹਾਂ ਕਿਉਂਕਿ ਮੈਂ ਮੋਦੀ ਨੂੰ ਹਰਾਉਣਾ ਚਾਹੁੰਦਾ ਹਾਂ ਅਤੇ ਕੁਮਾਰ ਵਿਸ਼ਵਾਸ ਰਾਹੁਲ ਗਾਂਧੀ ਨੂੰ ਅਮੇਠੀ ਵਿਚ ਹਰਾਏਗਾ। ਅਸੀਂ ਜਿੱਤਣ ਅਤੇ ਸੰਸਦ ਵਿਚ ਪੁੱਜਣ ਲਈ ਸੁਰੱਖਿਅਤ ਸੀਟਾਂ ਨਹੀਂ ਚੁਣੀਆਂ।

ਜਦ ਮੀਡੀਆ ਰੀਪੋਰਟਾਂ ਦੇ ਹਵਾਲੇ ਨਾਲ ਪੁਛਿਆ ਗਿਆ ਕਿ ਉਹ ਨਰਿੰਦਰ ਮੋਦੀ ਦੁਆਰਾ ਗੈਸ ਕੀਮਤਾਂ ਨਾ ਵਧਾਉਣ ਦਾ ਫ਼ੈਸਲਾ ਕਰਨ ‘ਤੇ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪਾਰਟੀਆਂ ਵਿਚ ਕਦੇ ਵੀ ਸ਼ਾਮਲ ਨਹੀਂ ਹੋਣਗੇ ਅਤੇ ਉਨ੍ਹਾਂ ਦੇ ਬਿਆਨ ਦੇ ਗ਼ਲਤ ਅਰਥ ਕੱਢੇ ਗਏ ਹਨ। ਰਾਜਧਾਨੀ ਵਿਚ ਤੀਜੇ ਦਿਨ ਰੋਡ ਸ਼ੋਅ ਕਰਦਿਆਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ‘ਤੇ ਗੁਜਰਾਤ ਅਤੇ ਹਰਿਆਣੇ ਵਿਚ ਹੋਏ ਹਮਲਿਆਂ ਦੀ ਯਾਦ ਦਿਵਾਈ ਅਤੇ ਕਿਹਾ ਕਿ ਵਾਰਾਨਸੀ ਵਿਚ ਉਸ ਉਤੇ ਆਂਡੇ ਸੁੱਟੇ ਗਏ ਸਨ।

ਅੱਜ ਰੋਡ ਸ਼ੋਆਂ ਦੌਰਾਨ ਲੋਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਲੋਕਾਂ ਦੇ ਜ਼ਬਰਦਸਤ ਹੁੰਗਾਰੇ ਨੂੰ ਵੇਖਦਿਆਂ ਉਨ੍ਹਾਂ ਕਾਂਗਰਸ ਅਤੇ ਭਾਜਪਾ ‘ਤੇ ਹੱਲਾ ਬੋਲਿਆ ਅਤੇ ਕਿਹਾ, ‘ਉਹ ਕਹਿੰਦੇ ਹਨ ਕਿ ਮੈਂ ਭੱਜ ਗਿਆ ਹਾਂ, ਮੈਂ ਪਾਕਿਸਤਾਨ ਨਹੀਂ ਭੱਜਿਆ। ਮੈਂ ਇਥੇ ਹੀ ਰਹਾਂਗਾ ਅਤੇ ਤੁਹਾਨੂੰ ਪ੍ਰੇਸ਼ਾਨ ਕਰਦਾ ਰਹਾਂਗਾ।’ ਉਹ ਸਥਾਨਕ ਉਮੀਦਵਾਰ ਰਾਜਮੋਹਨ ਗਾਂਧੀ ਨਾਲ ਖੁਲ੍ਹੀ ਜੀਪ ਵਿਚ ਸਵਾਰ ਸਨ।

ਸਥਾਨਕ ਮੁੱਦੇ ਚੁੱਕਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਪਾਣੀ ਅਤੇ ਬਿਜਲੀ ‘ਤੇ ਸਬਸਿਡੀ ਰੱਦ ਕਰ ਦਿਤੀ ਹੈ। ਇਨ੍ਹਾਂ ਦੋਹਾਂ ਪਾਰਟੀਆਂ ਨੇ ਗਠਜੋੜ ਕੀਤਾ ਹੋਇਆ ਹੈ। ਰੋਡ ਸ਼ੋਅ ਦੌਰਾਨ ਲੋਕ ਅਪਣੇ ਘਰਾਂ ਦੀਆਂ ਤਾਕੀਆਂ ਵਿਚੋਂ ਹੱਥ ਅਤੇ ਝੰਡੇ ਹਿਲਾ ਕੇ ਕੇਜਰੀਵਾਲ ਦਾ ਸਵਾਗਤ ਕਰ ਰਹੇ ਸਨ। ਔਰਤਾਂ ਨੇ ‘ਆਰਤੀ’ ਕੀਤੀ ਅਤੇ ਕਈਆਂ ਨੇ ਉਸ ਦੇ ਗਲ ਹਾਰ ਪਾਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top