Share on Facebook

Main News Page

ਥੈਲਿਉਂ ਬਾਹਰ ਬਿੱਲੀਆਂ ਹੀ ਬਿੱਲੀਆਂ
-: ਨਿਰਮਲ ਸਿੰਘ ਕੰਧਾਲਵੀ

ਕੋਬਰਾਪੋਸਟ ਵਲੋਂ ਕੀਤੇ ਗਏ ਸਟਿੰਗ ਓਪਰੇਸ਼ਨ ਨੇ ਬਾਬਰੀ ਮਸਜਿਦ ਨੂੰ ਢਾਹੇ ਜਾਣ ਦਾ ਸਾਰਾ ਕੱਚਾ ਚਿੱਠਾ ਬਾਹਰ ਕੱਢ ਲਿਆਂਦਾ ਹੈ ਕਿ ਕਿਵੇਂ ਕੱਟੜ ਬ੍ਰਾਹਮਣਵਾਦੀਆਂ ਵਲੋਂ (ਭਾਜਪਾ ਦੇ ਲੀਡਰ ਤੇ ਕਾਂਗਰਸ ‘ਚ ਬੈਠੇ ਪੀ.ਵੀ.ਨਰਸਿੰਘਾ ਰਾਓ ਆਦਿ) ਬਾਬਰੀ ਮਸਜਿਦ ਢਾਉਣ ਲਈ ਸ਼ਿਵ ਸੈਨਿਕਾਂ ਨੂੰ ਗੁਜਰਾਤ ਵਿਚ ਸਿਖਲਾਈ ਦਿੱਤੀ ਗਈ ਤੇ ਇਸ ਕੰਮ ਲਈ ਫੌਜ ਦੇ ਅਫ਼ਸਰ ਲਗਾਏ ਗਏ।

ਬਿਲਕੁਲ ਉਸੇ ਤਰ੍ਹਾਂ ਜਿਵੇਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦਾ ਅਭਿਆਸ ਦੇਹਰਾਦੂਨ ਨੇੜੇ ਚਕਰਾਤੇ ਦੀਆਂ ਪਹਾੜੀਆਂ ਵਿਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਕੀਤਾ ਗਿਆ ਸੀ। ਇਹ ਵੀ ਖੁਲਾਸਾ ਹੋਇਆ ਹੈ ਕਿ ਮਸਜਿਦ ਨਾ ਟੁੱਟਣ ਦੀ ਹਾਲਤ ਵਿਚ ਬਾਰੂਦ ਵਰਤਣ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ।

ਘੱਟ ਗਿਣਤੀਆਂ ਦਾ ਕੱਟੜ ਦੁਸ਼ਮਣ ਭਾਰਤ ਦਾ ਬ੍ਰਾਹਮਣ ਹੈ, ਭਾਵੇਂ ਉਹ ਕਿਸੇ ਰੰਗ ਦੀ ਵੀ ਸਿਆਸੀ ਪਾਰਟੀ ਵਿਚ ਬੈਠਾ ਹੋਵੇ। ਇਸੇ ਕਰ ਕੇ ਘੱਟ ਗਿਣਤੀਆਂ ਦੇ ਜਾਗਰੂਕ ਲੋਕ ਮੋਦੀ ਨੂੰ ਇਕ ਰਾਖ਼ਸ਼ਸ ਤੇ ਤੌਰ ‘ਤੇ ਵੇਖ ਰਹੇ ਹਨ, ਪਰ ਵਿਕੀਆਂ ਜ਼ਮੀਰਾਂ ਵਾਲ਼ੇ ਲੋਕ ਮੋਦੀ ਨੂੰ ਹਰ ਮਰਜ਼ ਦੀ ਦਵਾਈ ਆਖ ਰਹੇ ਹਨ।

ਅੱਜ ਮਿਸਟਰ ਜਿਨਾਹ ਦੇ ਲਫ਼ਜ਼ ਯਾਦ ਆਉਂਦੇ ਹਨ, ਜੋ ਉਸ ਨੇ ਸਿੱਖਾਂ ਨੂੰ ਕਹੇ ਸਨ, “ਤੁਮ ਨੇ ਹਿੰਦੂ ਕੋ ਗ਼ੁਲਾਮ ਦੇਖਾ ਹੈ, ਜਬ ਯੇਹ ਆਜ਼ਾਦ ਹੋਗਾ ਫਿਰ ਦੇਖਨਾ ਯੇਹ ਕਿਆ ਕਿਆ ਕਰੇਗਾ” ਭਾਰਤ ਦੀਆਂ ਘੱਟ ਗਿਣਤੀਆਂ ਅਤੇ ਗ਼ਰੀਬ ਲੋਕਾਂ ਲਈ ਸ਼ਾਇਦ ਇਹ ਅਖ਼ੀਰਲਾ ਮੌਕਾ ਹੈ, ਕਿ ਵੋਟ ਦੀ ਸਹੀ ਵਰਤੋਂ ਕਰ ਕੇ ਆਪਣਾ ਭਵਿੱਖ ਸੁਰੱਖਿਅਤ ਕਰਨ। ਆਸ ਦੀ ਟਿਮਟਮਾਉਂਦੀ ਲੋਅ ਸਿਵਾਇ ‘ਆਪ’ ਪਾਰਟੀ ਤੋਂ ਹੋਰ ਕਿਧਰੇ ਨਜ਼ਰ ਨਹੀਂ ਆਉਂਦੀ, ਨਹੀਂ ਤਾਂ ਕਿਤੇ ਇਹ ਨਾ ਕਹਿਣਾ ਪੈ ਜਾਵੇ:-

ਲਮਹੋਂ ਨੇ ਖ਼ਤਾ ਕੀ, ਸਦੀਓਂ ਨੇ ਸਜ਼ਾ ਪਾਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top