Share on Facebook

Main News Page

ਕੌਣ ਜਿੱਤੇ ਕੌਣ ਹਾਰੇ ਫੈਸਲਾ ਕਿਵੇਂ ਕਰੀਏ ?
-: ਗੁਰਚਰਨ ਸਿੰਘ ਪੱਖੋਕਲਾਂ
ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ

2014 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦਾ ਯੁੱਧ ਸੁਰੂ ਹੋ ਚੁਕਿਆ ਹੈ। ਇੱਕ ਪਾਸੇ ਰਾਜਨੀਤਕ ਆਗੂਆਂ ਦੀ ਤੇਜ ਤਰਾਰ ਫੌਜ, ਵਪਾਰੀ ਲੁਟੇਰੀਆਂ ਜਮਾਤਾਂ ਦੇ ਹੱਥਠੋਕੇ ਲੋਕ ਖੜੇ ਹਨ ਦੂਸਰੇ ਪਾਸੇ ਪੰਜ ਕੁ ਪ੍ਰਤੀ ਸਤ ਲੋਕਾਂ ਨੂੰ ਛੱਡਕੇ 95% ਆਮ ਲੋਕਾਂ ਦੀ ਫੌਜ ਖੜੀ ਹੈ ਜਿਸ ਵਿੱਚ 70% ਲੋਕ ਤਾਂ ਰੋਟੀ ਨੂੰ ਖਾਣ ਲੱਗਿਆਂ ਵੀ ਅਰਦਾਸ ਕਰਦੇ ਹਨ ਕਿ ਹੇ ਅੰਨ ਦੇਵਤਾ ਕੱਲ ਨੂੰ ਵੀ ਸਾਡੇ ਘਰ ਜਰੂਰ ਆਵੀਂ ਨਹੀਂ ਤਾਂ ਸਾਡਾ ਪੇਟ ਰੋਂਦਾਂ ਰਹੇਗਾ ਤੇਰੀ ਉਡੀਕ ਵਿੱਚ। ਨੇਤਾ ਲੋਕ ਨਿੱਤ ਦਿਨ ਝੂਠ ਬੋਲਣ ਦੇ ਰਿਕਾਰਡ ਬਣਾਈ ਜਾ ਰਹੇ ਹਨ। ਅਮੀਰਾਂ ਦੇ ਦਲਾਲ ਇਹ ਲੋਕ ਆਮ ਜਨਤਾ ਨੂੰ ਉਲਾਭੇਂ ਦੇ ਰਹੇ ਹਨ ਕਿ ਅਸੀਂ ਤੁਹਾਡੇ ਲਈ ਇਹ ਕਰ ਦਿੱਤਾ ਹੈ ਅਤੇ ਉਹ ਕਰ ਦਿਆਂਗੇ ਭਾਵੇਂ ਅਸਲ ਵਿੱਚ ਜੋ ਕੀਤਾ ਹੈ ਸਭ ਕੁੱਝ ਆਪਣੇ ਅਤੇ ਆਪਣੀ ਮੁਲਾਜਮ ਵਰਗ ਫੌਜ ਅਤੇ ਲੁਟੇਰੀ ਅਮੀਰ ਸਰੇਣੀ ਦੇ ਲੋਕਾਂ ਲਈ ਹੀ ਕੀਤਾ ਹੈ। ਆਮ ਲੋਕਾਂ ਨੂੰ ਤਾਂ ਇਸ ਅਮੀਰ ਵਰਗ ਨੇਂ ਇਸ ਲਈ ਹੀ ਰੱਖਿਆ ਹੋਇਆ ਹੈ ਕਿ ਜੇ ਇਹ ਨਾ ਰਹੇ, ਤਾਂ ਉਹ ਆਪਣੀ ਅਮੀਰੀ ਕਿਸ ਨੂੰ ਦਿਖਾਉਣਗੇ ਵਰਨਾਂ ਤਾਂ ਇਹ ਕਦੋਂ ਦੇ ਉਹਨਾਂ ਨੂੰ ਮਰਵਾ ਦਿੰਦੇ।

ਕੁਦਰਤ ਦੀ ਅਜਬ ਖੇਡ ਹੈ ਕਿ ਅਮੀਰ ਦੀ ਅਮੀਰੀ ਗਰੀਬ ਲੋਕਾਂ ਦੀ ਅਣਹੋਂਦ ਵਿੱਚ ਬੇਕਾਰ ਹੋ ਜਾਂਦੀ ਹੈ। ਵਰਤਮਾਨ ਸਮੇਂ ਵਿੱਚ ਸਰਕਾਰਾਂ ਬਣਾਉਣ ਲਈ ਦੁਨੀਆਂ ਦੇ ਵੱਡੇ ਲੁਟੇਰਿਆਂ ਭਾਵ ਕਾਰਪੋਰੇਟ ਘਰਾਣਿਆਂ ਨੂੰ ਲੋਕਤੰਤਰ ਦਾ ਅਖੌਤੀ ਮੁਖੌਟਾਂ ਸਭ ਤੋਂ ਵਧੀਆਂ ਫਿੱਟ ਆਇਆ ਹੋਇਆਂ ਹੈ ਜਿਸ ਵਿੱਚ ਕਿਸੇ ਵੀ ਮੁਲਕ ਦੇ ਪਰਬੰਧਕ ਆਪਣੀ ਮਰਜੀ ਦੇ ਬਿਠਾਏ ਜਾਂਦੇ ਹਨ। ਅਮਰੀਕਾ ਦਾ ਮੁਖੀ ਇੰਹਨਾਂ ਘਰਾਣਿਆਂ ਦਾ ਸਭ ਤੋਂ ਵੱਡਾ ਏਜੰਟ ਹੈ ਜੋ ਦੁਨੀਆਂ ਦੇ ਦੂਸਰਿਆਂ ਦੇਸਾਂ ਨੂੰ ਅਖੌਤੀ ਲੋਕਤੰਤਰ ਲਾਗੂ ਕਰਨ ਦੇ ਹੁਕਮ ਦਿੰਦਾ ਰਹਿੰਦਾ ਹੈ। ਅਫਗਾਨਸਤਾਨ, ਇਰਾਕ ਅਤੇ ਹੋਰ ਅਰਬ ਮੁਲਕਾਂ ਵਿੱਚ ਅਮਰੀਕਾ ਦੁਆਰਾ ਥੋਪਿਆਂ ਲੋਕਤੰਤਰ ਨਿੱਤ ਦਿਨ ਅਰਾਜਕਤਾ ਨੂੰ ਜਨਮ ਦੇ ਰਿਹਾ ਸਭ ਦੇ ਸਾਹਮਣੇ ਹੈ। ਗਾਹੇ ਬਗਾਹੇ ਲੋਕਤੰਤਰ ਦੇ ਛੋਟੇ ਖੈਰ ਖਵਾਹ ਅਮਰੀਕੀ ਚਮਚੇ ਇੰਗਲੈਂਡ ਅਤੇ ਹੋਰ ਵਿਕਸਿਤ ਮੁਲਕਾਂ ਦੇ ਆਗੂ ਵੀ ਬਿਆਨ ਦਾਗਦੇ ਰਹਿੰਦੇ ਹਨ। ਅਸਲ ਵਿੱਚ ਗਰੀਬ ਮੁਲਕਾਂ ਨੂੰ ਲੁੱਟਣ ਲਈ ਵੱਡੇ ਲੁਟੇਰੇ ਇਕੱਠੇ ਹੋ ਜਾਂਦੇ ਹਨ। ਆਪਣਾਂ ਉਦਯੋਗਿਕ ਕੂੜਾਂ ਕਚਰਾ ਵੇਚਣ ਲਈ ਇੰਹਨਾਂ ਨੂੰ ਦੁਨੀਆਂ ਦੇ ਦੂਸਰੇ ਮੁਲਕਾਂ ਵਿੱਚ ਆਪਣੇ ਗੁਲਾਮ ਬਿਠਾਉਣੇ ਜਰੂਰੀ ਹਨ ਜਿਸ ਲਈ ਲੋਕਤੰਤਰ ਦੀ ਦੁਰਵਰਤੋਂ ਹੋ ਰਹੀ ਹੈ।

ਭਾਰਤ ਦੇਸ ਦੀਆਂ ਸਾਰੀਆਂ ਵੱਡੀਆਂ ਰਾਜਨੀਤਕ ਪਾਰਟੀਆਂ ਅਮਰੀਕਾ ਤੋਂ ਮੱਦਦ ਭਾਲ ਰਹੀਆਂ ਹਨ। ਕਾਂਗਰਸ ਅਤੇ ਮਨਮੋਹਨ ਸਿੰਘ ਨੇ ਪਿੱਛਲੇ ਦਸ ਸਾਲ ਅਮਰੀਕੀ ਹਿੱਤ ਪੂਰਦੀਆਂ ਨੀਤੀਆਂ ਤੇ ਅਮਲ ਕੀਤਾ ਹੈ ਜਿਸਦਾ ਇਨਾਮ ਬੀਜੇਪੀ ਬਦਨਾਮ ਕਰਨ ਲਈ ਅਤੇ ਮੋਦੀ ਨੂੰ ਵੀਜੇ ਤੋਂ ਇਨਕਾਰ ਕਰਨਾਂ ਆਦਿ ਰਸਤੇ ਅਪਨਾਏ ਗਏ ਹਨ। ਬੀਜੇਪੀ ਦੀ ਧੌਣ ਮਰੋੜਨ ਲਈ ਅਮਰੀਕੀ ਇਨਾਮਾਂ ਨਾਲ ਸੁਸੋਭਿਤ ਅਤੇ ਸਥਾਪਤ ਅਰਵਿੰਦ ਕੇਜਰੀਵਾਲ ਨਾਂ ਦੀ ਤੋਪ ਵੀ ਚਲਾਈ ਜਾ ਰਹੀ ਹੈ। ਮੋਦੀ ਵੱਲੋਂ ਭਰਵੀਂ ਬੇਇਜਤੀ ਕਰਵਾਉਣ ਦੇ ਬਾਵਜੂਦ ਪਿੱਛਲੇ ਸਮੇਂ ਅਮਰੀਕੀ ਰਾਜਦੂਤ ਨੂੰ ਅਤੇ ਹੋਰ ਅਮਰੀਕੀ ਅਧਿਕਾਰੀਆਂ ਨਾਲ ਮਿਲਕੇ ਸੰਕੇਤ ਭੇਜੇ ਜਾ ਰਹੇ ਹਨ ਕਿ ਮੈਂ ਵੀ ਤੁਹਾਡੇ ਹੱਕ ਵਿੱਚ ਹੀ ਹਾਂ ਚੋਣਾਂ ਦੇ ਫਾਈਨਲ ਤੱਕ ਤਾਂ ਸਾਇਦ ਪੂਰਾ ਸਮਝੌਤਾ ਵੀ ਹੋ ਚੁਕਿਆਂ ਹੋਵੇਗਾ। ਪਰਚਾਰ ਮੀਡੀਆਂ ਨਿੱਤ ਦਿਨ ਆਪਣੀਆਂ ਸੁਰਖੀਆਂ ਬਦਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਾਂਗਰਸ ਨੂੰ ਕਮਜੋਰ ਕਰਨ ਵਾਲਾ ਮੀਡੀਆ ਤੰਤਰ ਅੰਨਾ ਹਜਾਰੇ ਦੀ ਥਾਂ ਕਿਵੇਂ ਕੇਜਰੀਵਾਲ ਦਾ ਗੁਣਗਾਨ ਕਰ ਗਿਆ, ਕਿਸੇ ਨੂੰ ਪਤਾ ਹੀ ਨਹੀਂ ਲੱਗਿਆ।

ਸਮਾਂ ਅਤੇ ਇਸਾਰੇ ਬਦਲਣ ਦੇ ਨਾਲ ਹੀ ਇਕਦਮ ਕੇਜਰੀਵਾਲ ਚੋਰ ਅਤੇ ਭਗੌੜਾ ਬਣਾ ਦਿੱਤਾ ਗਿਆਂ ਅਤੇ ਮੋਦੀ ਨੂੰ ਹੀਰੋ ਸਿੱਧ ਕੀਤਾ ਜਾ ਰਿਹਾ ਹੈ। ਹੋ ਸਕਦਾ ਲੋੜੌਂ ਵੱਧ ਤਾਕਤ ਹਾਸਲ ਕਰਨ ਤੋਂ ਰੋਕਣ ਲਈ ਵੀ ਚੋਣਾਂ ਦੀਆਂ ਤਰੀਖਾਂ ਸੁਰੂ ਹੋਣ ਤੇ ਕਾਂਗਰਸ ਅਤੇ ਤੀਜੇ ਮੋਰਚੇ ਵਿੱਚ ਕੁੱਝ ਸਾਹ ਪਾਏ ਰੱਖਣ ਨੂੰ ਪਹਿਲ ਦਿੱਤੀ ਜਾਵੇਗੀ। ਅੰਤਰ ਰਾਸਟਰੀ ਠੱਗ ਭਾਰਤ ਵਿੱਚ ਕਮਜੋਰ ਸਰਕਾਰ ਹੀ ਬਣਨ ਦੇਣਗੇ ਭਾਵੇਂ ਕਿ ਇਸ ਤੇ ਮੋਹਰ ਭਾਰਤੀ ਜਨਤਾ ਤੋਂ ਹੀ ਲਗਵਾਈ ਜਾਵੇਗੀ। ਕਮਜੋਰ ਸਰਕਾਰਾਂ ਦੀ ਬਾਂਹ ਹਮੇਸਾਂ ਹੀ ਕਾਰਪੋਰੇਟ ਘਰਾਣਿਆਂ ਦੇ ਹੱਥ ਸੌਖੀ ਹੀ ਫੜੀ ਜਾਂਦੀ ਹੈ। ਦੁਨੀਆਂ ਦੀਆਂ ਮਲਟੀਨੈਸਨਲ ਕੰਪਨੀਆਂ ਦੇ ਸਾਂਝੀਦਾਰ ਭਾਰਤੀ ਵੱਡੇ ਕਾਰਪੋਰੇਟ ਘਰਾਣੇਂ ਅਤੇ ਇਕ ਦਮ ਕੁੱਝ ਸਾਲਾਂ ਵਿੱਚ ਹੀ ਨਵਂ ਦਲਾਲ ਕਿਸਮ ਦੇ ਅਮੀਰ, ਉਦਯੋਗਪਤੀ ਅਤੇ ਵਪਾਰੀ ਸਭ ਤਿਆਰ ਬੈਠੇ ਹਨ ਭਾਰਤ ਦੇਸ ਦੀ ਸੋਨੇ ਦੀ ਚਿੜੀ ਦੇ ਖੰਭ ਪੁੱਟਣ ਲਈ। ਭਾਰਤ ਦੇਸ ਦੇ ਆਮ ਲੋਕਾਂ ਨੂੰ ਆਉਣ ਵਾਲੇ ਪੰਜ ਸਾਲ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦਿੰਦੀ। ਵਰਤਮਾਨ ਚੋਣਾਂ ਲੋਕਾਂ ਨੂੰ ਤੀਸਰੇ ਬਦਲ ਦੇਣ ਦੇ ਨਾਂ ਥੱਲੇ ਆਮ ਆਦਮੀ ਪਾਰਟੀ ਦਾ ਭੁਲੇਖਾ ਜਰੂਰ ਖੜਾ ਕਰ ਜਾਵੇਗੀ ਕਿਉਂਕਿ ਅਗਲੇ ਪੰਜ ਸਾਲ ਰਾਜਸੱਤਾ ਦਾ ਏਜੰਟ ਕੇਜਰੀਵਾਲ ਅਗਲੇ ਪੰਜ ਸਾਲ ਲੋਕਾਂ ਨੂੰ ਗੁੰਮਰਾਹ ਕਰਦਾ ਰਹੇਗਾ ਕਿ ਅਗਲੀ ਵਾਰ ਆਪਣੀ ਮੁਕਤੀ ਲਈ ਮੈਨੂੰ ਵੋਟ ਦਿਉ। ਇਸ ਵਾਰ ਇਸ ਨਵੇਂ ਉਭਾਰ ਦੇ ਕਾਮਯਾਬ ਹੋਣ ਦੀਆਂ ਕੋਈ ਸੰਭਾਵਨਾਵਾਂ ਨਹੀਂ ਹਨ ਪਰ ਲੋਕਾਂ ਦੇ ਦਿਲ ਬਹਿਲਾਨੇ ਕੇ ਲੀਏ ਯੇਹ ਖਿਆਲ ਅੱਛਾ ਹੀ ਰਹੇਗਾ।

ਭਾਰਤੀ ਵੋਟਰ ਦਾ ਸਿਆਣਾਂ ਵਰਗ ਜੋ ਦਸ ਕੁ ਪਰਸੈਂਟ ਹੈ ਹੀ ਹਰ ਵਾਰ ਉਲਟ ਫੇਰ ਕਰਦਾ ਹੈ। 90 % ਲੋਕ ਤਾਂ ਹਮੇਸਾਂ ਖੂਹ ਦੁਆਲੇ ਹੀ ਰੱਸਿਆਂ ਨਾਲ ਬੰਨੇ ਗੇੜੇ ਕੱਢਦੇ ਰਹਿੰਦੇ ਹਨ। ਦੋਨਾਂ ਵੱਡੀਆਂ ਧਿਰਾਂ ਕੋਲ 60 ਤੋਂ 70 ਕੁ ਪ੍ਰਤੀਸਤ ਵੋਟ ਹਨ ਬੀਹ ਕੁ ਪ੍ਰਤੀਸਤ ਲੋਕ ਕਿਸੇ ਨਵੇਂ ਨੂੰ ਵੋਟ ਪਾਉਂਦੇ ਹਨ ਦਸ ਕੁ ਪ੍ਰਤੀਸਤ ਬਾਕੀ ਬਚਦੇ ਲੋਕ ਜਿਧਰ ਝੁਕ ਜਾਣ ਉਸਨੂੰ ਜੇਤੂ ਬਣਾ ਦਿੰਦੇ ਹਨ ਜੇ ਇਸ ਵਾਰ ਇਹ ਅਹਿਮ ਵਰਗ ਸਥਾਪਤ ਧਿਰਾਂ ਵਿੱਚੋਂ ਚੁਣਨ ਦੀ ਬਜਾਇ ਕਿਸੇ ਨਵੀਂ ਧਿਰ ਨੂੰ ਪਹਿਲ ਦੇਵੇ ਤਦ ਨਵੇਂ ਰਸਤੇ ਸੁਰੂ ਹੋ ਸਕਦੇ ਹਨ। ਇਸ ਵਾਰ ਵੀ ਇਸ ਸਿਆਣੇ ਵਰਗ ਨੂੰ ਹੀ ਫੈਸਲਾ ਲੈਣਾਂ ਪੈਣਾਂ ਹੈ। ਪਹਲੇ ਪਰਮੁੱਖ ਦੋਨੋਂ ਧੜਿਆਂ ਨੂੰ ਹਰ ਲੋਕਸਭਾ ਸੀਟ ਤੇ ਹਾਰ ਦੇਕੇ ਤੀਸਰੇ ਧੜੇ ਨੂੰ ਪਹਿਲ ਦੇਕੇ ਜੋ ਕੋਈ ਵੀ ਹੋਵੇ ਪਹਿਲੇ ਦੋਨਾਂ ਧੜਿਆਂ ਨੂੰ ਸੰਕੇਤ ਦੇ ਦੇਣੇਂ ਚਾਹੀਦੇ ਹਨ ਕਿ ਕੋਈ ਨਵਾਂ ਵੀ ਜਨਮ ਲੈ ਸਕਦਾ ਹੈ। ਤੀਸਰੀ ਧਿਰ ਹਰ ਲੋਕ ਸਭਾ ਸੀਟ 'ਤੇ ਵੱਖੋ ਵੱਖਰੀ ਹੋ ਸਕਦੀ ਹੈ। ਜਦ ਤੱਕ ਭਾਰਤੀ ਵੋਟਰ ਸਥਾਪਤ ਧਿਰਾਂ ਨੂੰ ਚੈਲੰਜ ਨਹੀਂ ਕਰੇਗਾ ਅਤੇ ਕੋਈ ਨਵੀਂ ਧਿਰ ਖੜੀ ਨਹੀਂ ਕਰੇਗਾ ਤਦ ਤੱਕ ਕਿਸੇ ਨਵੇਂ ਨੇ ਪੁਰਾਣਿਆਂ ਨੂੰ ਵੰਗਾਰਨ ਦੀ ਹਿੰਮਤ ਨਹੀਂ ਕਰਨੀ। ਲੋਕ ਪੱਖੀ ਕਿਸੇ ਨੇਤਾ ਨੂੰ ਉੱਠਣ ਲਈ ਤਿਆਰ ਵੀ ਭਾਰਤੀ ਸਿਆਣੇ ਵੋਟਰ ਹੀ ਕਰਨਗੇ।

ਜੇ ਇਸ ਵਾਰ ਦੀਆਂ ਚੋਣਾਂ ਵਿੱਚ ਸਥਾਪਤ ਧਿਰਾਂ ਨੂੰ ਸਬਕ ਸਿਖਾ ਦਿੱਤਾ ਜਾਂਦਾ ਹੈ ਤਦ ਅਗਲੀਆਂ ਲੋਕਸਭਾ ਚੋਣ ਵਿੱਚ ਜਰੂਰ ਹੀ ਲੋਕ ਪੱਖੀ ਆਗੂ ਸਾਹਮਣੇ ਆ ਜਾਣਗੇ। ਵਰਤਮਾਨ ਲੁਟੇਰੀ ਸਰੇਣੀ ਦੇ ਗੁਲਾਮ ਬਣ ਚੁਕੇ ਰਾਜਨੀਤਕਾਂ ਅਤੇ ਪਾਰਟੀਆਂ ਨੂੰ ਸਬਕ ਸਿਖਾਉਣ ਦਾ ਮੌਕਾ ਹੱਥੋਂ ਨਹੀਂ ਖੁੰਝਣ ਦੇਣਾਂ ਚਾਹੀਦਾ। ਭਾਰਤੀ ਵੋਟਰ ਪਹਿਲਾਂ ਵੀ ਕਈ ਵਾਰ ਵੋਟ ਦੇ ਜਰੀਏ ਤਖਤਾ ਪਲਟ ਕਰ ਚੁੱਕਾ ਹੈ, ਸੋ ਇਸ ਵਾਰ ਵੀ ਸੰਕੇਤ ਦੇਣ ਵਿੱਚ ਜਰੂਰ ਹੀ ਸਫਲ ਹੋਵੇਗਾ ਦੀ ਕਾਮਨਾਂ ਕਰਨੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top