Share on Facebook

Main News Page

'ਬਾਦਲ ਸਾਹਿਬ ! ਤੁਸੀਂ ਹੀ ਮੇਰਾ ਸਨਮਾਨ ਕੀਤਾ, ਅੱਜ ਤੁਸੀਂ ਹੀ ਮੈਨੂੰ ਬਦਨਾਮ ਕਰਵਾ ਰਹੇ ਹੋ'
-: ਐਚ.ਐਸ. ਫੂਲਕਾ

ਲੁਧਿਆਣਾ 5 ਅਪ੍ਰੈਲ (ਆਰ.ਪੀ.ਸਿੰਘ) : ਆਮ ਆਦਮੀ ਪਾਰਟੀ ਦੇ ਉਮੀਦਵਾਰ ਸ. ਐਚ.ਐਸ. ਫੂਲਕਾ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੁਲ੍ਹੀ ਚਿੱਠੀ ਲਿਖ ਕੇ ਸਪੱਸ਼ਟ ਕੀਤਾ ਹੈ ਕਿ ਇਹ ਇਲਜ਼ਾਮ ਸਰਾਸਰ ਝੂਠ ਹੈ ਕਿ ਉਨ੍ਹਾਂ ਸਿੱਖ ਕਤੇਲਆਮ ਦੇ ਕੇਸ 'ਚ ਮੁਲਜ਼ਮ ਜਗਦੀਸ਼ ਟਾਈਟਲ ਵਿਰੁਧ ਕੇਸ ਵਾਪਸ ਲੈ ਲਿਆ ਹੈ।

ਸ. ਫੂਲਕਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰਿਆਂ 'ਤੇ ਉਨ੍ਹਾਂ ਵਿਰੁਧ ਝੂਠੇ ਅਤੇ ਗ਼ਲਤ ਬਿਆਨ ਦਿਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਦੰਗਾ ਪੀੜਤ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਗੁਰਦੀਪ ਕੌਰ ਨੇ ਝੂਠਾ ਬਿਆਨ ਦਿਤਾ ਹੈ ਕਿ ਉਨ੍ਹਾਂ ਕਤਲੇਆਮ ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਵਿਰੁਧ ਕੇਸ ਵਾਪਸ ਲੈ ਲਿਆ ਹੈ ਅਤੇ 3 ਅਪ੍ਰੈਲ ਨੂੰ ਅਮਰੀਕਾ ਤੋਂ ਇਕ ਗਵਾਹ ਜਸਬੀਰ ਸਿੰਘ ਨੇ ਕੋਰਟ ਵਿਚ ਅਪਣਾ ਬਿਆਨ ਦੇਣ ਲਈ ਆਉਣਾ ਸੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਨੇ ਕਲੀਨ ਚਿਟ ਦੇ ਕੇ ਉਸ ਵਿਰੁਧ ਕੇਸ ਖ਼ਤਮ ਕਰ ਦਿਤਾ ਸੀ।

ਫੂਲਕਾ ਨੇ ਕਿਹਾ, 'ਮੈਂ ਕੋਰਟ ਵਿਚ ਪੀੜਤ ਲਖਵਿੰਦਰ ਕੌਰ ਵਲੋਂ ਸੀ.ਬੀ.ਆਈ. ਦੀ ਇਸ ਕਲੀਨ ਚਿਟ ਦੇ ਵਿਰੁਧ ਕੇਸ ਪਾਇਆ ਅਤੇ ਉਹ ਕੇਸ ਅਸੀਂ ਜਿੱਤੇ ਵੀ। ਇਸ ਕੇਸ ਵਿਚ ਜੱਜ ਅਨੁਰਾਧਾ ਸ਼ੁਕਲਾ ਨੇ ਸੀ.ਬੀ.ਆਈ. ਦੀ ਕਲੀਨ ਚਿਟ ਨੂੰ ਖ਼ਾਰਜ ਕਰ ਦਿਤਾ ਤੇ ਸੀ.ਬੀ.ਆਈ. ਨੂੰ ਹੋਰ ਜਾਂਚ ਕਰਨ ਦੇ ਆਦੇਸ਼ ਦੇ ਦਿਤੇ।' ਉਨ੍ਹਾਂ ਕਿਹਾ ਕਿ ਟਾਈਟਲਰ ਨੇ ਇਸ ਫ਼ੈਸਲੇ ਵਿਰੁਧ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ। ਉਸ ਅਪੀਲ ਵਿਚ ਉਸ ਨੂੰ ਅਜੇ ਤਕ ਕੋਈ ਰਾਹਤ ਨਹੀਂ ਮਿਲੀ। ਇਸ ਕੇਸ ਦੀ ਅਗਲੀ ਸੁਣਵਾਈ 17 ਅਪ੍ਰੈਲ 2014 ਨੂੰ ਹੋਣੀ ਹੈ।

ਉਨ੍ਹਾਂ ਕਿਹਾ ਕਿ ਜਦ ਸੀ.ਬੀ.ਆਈ. ਦੀ ਜਾਂਚ ਚੱਲ ਰਹੀ ਹੈ ਅਤੇ ਸੀ.ਬੀ.ਆਈ. ਨੇ ਕੋਰਟ ਵਿਚ ਚਲਾਨ ਅਜੇ ਤਕ ਪੇਸ਼ ਨਹੀਂ ਕੀਤਾ ਤਾਂ ਕਿਸੇ ਵੀ ਗਵਾਹ ਦਾ ਕੋਰਟ ਵਿਚ ਬਿਆਨ ਹੋ ਹੀ ਨਹੀਂ ਸਕਦਾ। ਸ. ਫੂਲਕਾ ਨੇ ਕਿਹਾ, 'ਬਾਦਲ ਸਾਹਿਬ ! ਤੁਸੀਂ ਹੀ ਸਿੱਖ ਦੰਗਾਂ ਪੀੜਤਾਂ ਲਈ ਕੀਤੀਆਂ ਮੇਰੀਆਂ ਨਿਸ਼ਕਾਮ ਸੇਵਾਵਾਂ ਬਦਲੇ ਕਈ ਵਾਰ ਮੇਰਾ ਸਨਮਾਨ ਵੀ ਕੀਤਾ ਅਤੇ ਮੇਰਾ ਨਾਮ ਸੁਨਹਿਰੀ ਅੱਖਰਾਂ ਵਿਚ ਲਿਖੇ ਜਾਣ ਦੀ ਗੱਲ ਵੀ ਆਖੀ। ਅੱਜ ਤੁਹਾਡੇ ਹੀ ਇਸ਼ਾਰਿਆਂ ਅਤੇ ਤੁਹਾਡੇ ਅਧੀਨ ਅਦਾਰੇ ਵੀ ਮੇਰੇ ਉਤੇ ਝੂਠੇ ਬਿਆਨ ਦਾਗ ਰਹੇ ਹਨ।'

ਉਨ੍ਹਾਂ ਕਿਹਾ, 'ਤੁਹਾਡੇ ਇਸ਼ਾਰਿਆਂ 'ਤੇ ਨੱਚਣ ਵਾਲੇ ਅਖ਼ਬਾਰ ਅਤੇ ਟੀ.ਵੀ. ਚੈਨਲ ਇਨ੍ਹਾਂ ਇਲਜ਼ਾਮਾਂ ਨੂੰ ਵੱਡਾ ਕਰ ਕੇ ਜਾਂ ਚਮਕਾ ਕੇ ਛਾਪਦੇ ਜਾਂ ਪ੍ਰਸਾਰਤ ਕਰਦੇ ਹਨ ਅਤੇ ਮੇਰੇ ਸਪੱਸ਼ਟੀਕਰਨ ਨੂੰ ਜਾਂ ਤਾਂ ਛਾਪਦੇ ਨਹੀਂ ਜਾਂ ਫਿਰ ਬਹੁਤ ਛੋਟਾ ਕਰ ਕੇ ਛਾਪਦੇ ਹਨ।' ਉਨ੍ਹਾਂ ਕਿਹਾ ਕਿ ਇਹ ਸੱਭ ਕੁੱਝ ਉਨ੍ਹਾਂ ਦੀ ਚੋਣ ਮੁਹਿੰਮ ਵਿਚ ਵਿਘਨ ਪਾਉਣ ਲਈ ਕੀਤਾ ਜਾ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top