Share on Facebook

Main News Page

ਸੌਦਾ ਸਾਧ ਦਾ ਡੇਰਾ ਅੰਮ੍ਰਿਤ ਦੀ ਰੀਸ ਦੀ ਘਟਨਾ ਤੋਂ ਹੀ ਮੁੱਕਰਿਆ

* ਗੁਰੂ ਗੋਬਿੰਦ ਸਿੰਘ ਦੀ ਨਕਲ ਕਰਨ ਦੇ ਮਾਮਲੇ ਵਿੱਚ ਸਿਰਸਾ ਡੇਰਾ ਮੁਖੀ ਮਾਮਲੇ ਵਿੱਚ ਅਗਲੀ ਤਰੀਕ 15 ਅਪਰੈਲ 2014

ਬਠਿੰਡਾ, 5 ਅਪਰੈਲ (ਕਿਰਪਾਲ ਸਿੰਘ) : 2007 ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਪੰਜਾਬ ਸਥਿਤ ਡੇਰਾ ਸਲਾਬਤਪੁਰਾ ਵਿਖੇ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਵਰਗੀ ਕਲਗੀ ਅਤੇ ਚੋਲਾ ਪਾ ਕੇ ਤੇ ਸਿੱਖਾਂ ਦੇ ਅੰਮ੍ਰਿਤ ਦੀ ਰੀਸ ਕਰਕੇ ਆਪਣੇ ਚੇਲਿਆਂ ਨੂੰ ਜਾਮ ਏ ਇੰਸਾ ਪਿਲਾ ਕੇ ਸਿੱਖਾਂ ਨੂੰ ਭੜਕਾਉਣ ਦੇ ਮਾਮਲੇ ਵਿੱਚ ਅੱਜ ਹੋਈ ਬਹਿਸ ਦੌਰਾਨ ਅਗਲੀ ਪੇਸ਼ੀ 15 ਅਪਰੈਲ ਪੈ ਗਈ ਹੈ।

ਯਾਦ ਰਹੇ ਕਿ 2007 ਵਿੱਚ ਜਦ ਸਿਰਸਾ ਡੇਰਾ ਮੁਖੀ ਨੇ ਗੁਰੂ ਗੋਬਿੰਦ ਸਿੰਘ ਦੀ ਰੀਸ ਕੀਤੀ ਸੀ ਤਾਂ ਬਠਿੰਡਾ ਦੇ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਉੱਘੇ ਅਕਾਲੀ ਆਗੂ ਰਾਜਿੰਦਰ ਸਿੰਘ ਸਿੱਧੂ ਨੇ ਥਾਣਾ ਕੋਤਵਾਲੀ ਬਠਿੰਡਾ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ, ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਡੇਰਾ ਸਲਾਬਤਪੁਰਾ ਵਿਖੇ ਕੀਤੇ ਸਮਾਗਮ ਵਿੱਚ ਗੁਰੂ ਗੋਬਿੰਦ ਸਿੰਘ ਦੀ ਨਕਲ ਕੀਤੀ ਸੀ ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਈਆਂ ਸਨ। ਇਸਤੇ ਥਾਣਾ ਕੋਤਵਾਲੀ ਵਿਖੇ ਧਾਰਾ 295, 153ਏ ਅਧੀਨ ਮੁਕੱਦਮਾ ਦਰਜ ਕੀਤਾ। ਪੁਲਸ ਨੇ ਇਸ ਮਾਮਲੇ ਦਾ ਚਲਾਨ ਤਿੰਨ ਸਾਲ ਦੇ ਅੰਦਰ-ਅੰਦਰ ਪੇਸ਼ ਕਰਨਾ ਸੀ, ਪਰ ਕਰੀਬ ਸਵਾ ਚਾਰ ਸਾਲਾਂ ਬਾਅਦ ਚਲਾਨ ਪੇਸ਼ ਕਰਕੇ ਨਾਲ ਹੀ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਬੰਦ ਕੀਤਾ ਜਾਵੇ।

ਸ਼ੁਰੂ ਤੋਂ ਹੀ ਇਹ ਮਾਮਲਾ ਸਿੱਖ ਕੌਮ ਦਾ ਨਾ ਹੋ ਕੇ ਸਿਆਸਤ ਦਾ ਇੱਕ ਵੱਡਾ ਹਥਿਆਰ ਬਣ ਗਿਆ ਜਿਸ ਕਾਰਨ ਹਰ ਵਾਰ ਸਿੱਖ ਆਗੂਆਂ ਨੂੰ ਨਿਰਾਸ਼ਤਾ ਹੀ ਪੱਲੇ ਪਈ। ਇੱਕ ਵਾਰ ਤਾਂ ਇਹ ਵੀ ਹੋਇਆ ਕਿ ਸ਼ਿਕਾਇਤ ਕਰਤਾ ਦਾ ਨਾਮ ਹੀ ਮੂਹਰੇ ਆਇਆ ਕਿ ਰਾਜਿੰਦਰ ਸਿੰਘ ਸਿੱਧੂ ਨੇ ਕੇਸ ਵਾਪਸ ਕਰਨ ਲਈ ਅਦਾਲਤ ਵਿੱਚ ਅਰਜੀ ਦਿੱਤੀ ਹੈ ਪਰ ਮਾਮਲਾ ਅਖਬਾਰਾਂ ਵਿੱਚ ਆਉਣ ਤੋਂ ਬਾਅਦ ਰਾਜਿੰਦਰ ਸਿੰਘ ਸਿੱਧੂ ਨੇ ਇਸ ਪੂਰੇ ਕਾਂਡ ਦਾ ਖੰਡਨ ਕਰਦਿਆਂ ਕੇਸ ਚਲਾਉਣ ਦੀ ਮੰਗ ਕੀਤੀ।

ਇਸ ਪੂਰੇ ਪ੍ਰਕਰਣ ਨੂੰ ਲੈ ਕੇ ਮਾਨਯੋਗ ਸ੍ਰੀ ਰਮਨ ਕੁਮਾਰ ਚੀਫ ਜੂਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਦੋਵੇਂ ਧਿਰਾਂ ਨੇ ਬਹਿਸ ਕੀਤੀ। ਡੇਰਾ ਮੁਖੀ ਦੇ ਵਕੀਲ ਐੱਸ. ਕੇ. ਗਰਗ ਦਾ ਕਹਿਣਾ ਸੀ ਕਿ ਪੁਲਸ ਜਾਂਚ ਰਿਪੋਰਟ ਮੁਤਾਬਕ ਡੇਰਾ ਸਲਾਬਤਪੁਰਾ ਵਿਚ ਉਕਤ ਜਿਹਾ ਕੋਈ ਸਮਾਗਮ ਹੋਇਆ ਹੀ ਨਹੀਂ, ਫਿਰ ਡੇਰਾ ਮੁਖੀ ਵਲੋਂ ਕਿਸੇ ਵੀ ਤਰ੍ਹਾਂ ਦੇ ਖਾਸ ਚੋਲੇ ਤੇ ਕਲਗੀ ਵਿੱਚ ਨਜ਼ਰ ਆਉਣ ਦੀ ਗੱਲ ਝੂਠੀ ਸਾਬਤ ਹੁੰਦੀ ਹੈ, ਜਦਕਿ ਸ਼ਿਕਾਇਤਕਰਤਾ ਹਲਫਨਾਮਾ ਦੇ ਕੇ ਖੁਦ ਇਸ ਮਾਮਲੇ ਨੂੰ ਰੱਦ ਕਰਨ ਦੀ ਅਪੀਲ ਕਰ ਚੁੱਕਾ ਹੈ। ਇਸ ਤੋਂ ਇਲਾਵਾ ਪੁਲਸ ਨੇ ਸਮਾਂ ਰਹਿੰਦੇ ਚਲਾਨ ਵੀ ਪੇਸ਼ ਨਹੀਂˆ ਕੀਤਾ। ਇਸ ਲਈ ਇਹ ਮਾਮਲਾ ਖਾਰਜ ਕੀਤਾ ਜਾਵੇ।ਦੂਜੇ ਪਾਸੇ ਰਜਿੰਦਰ ਸਿੰਘ ਸਿੱਧੂ ਦੇ ਵਕੀਲ ਜਤਿੰਦਰ ਰਾਏ ਖੱਟੜ ਦਾ ਕਹਿਣਾ ਸੀ ਕਿ ਭਾਵੇਂ ਪੁਲਸ ਨੇ ਸਮਾਂ ਰਹਿੰਦੇ ਚਲਾਨ ਪੇਸ਼ ਨਹੀਂ ਕੀਤਾ, ਪਰ ਫਿਰ ਵੀ ਮਾਮਲੇ ਨੂੰ ਅੱਗੇ ਚਲਾਇਆ ਜਾ ਸਕਦਾ ਹੈ। ਕਿਉਂਕਿ ਕੇਸ ’ਚ ਧਾਰਾ 153ਏ ਵੀ ਸ਼ਾਮਲ ਹੈ, ਜਿਸਦੇ ਅਧਾਰ ’ਤੇ ਇਸ ਕੇਸ ਨੂੰ ਅੱਗੇ ਚਲਾਉਣ ਵਿਚ ਉੱਕਾ ਹੀ ਸ਼ੱਕ ਨਹੀਂ। ਇਸ ਕੇਸ ਵਿਚ ਘੱਟੋ-ਘੱਟ 5 ਸਾਲ ਦੀ ਸਜ਼ਾ ਹੈ ਤੇ ਇਸ ਵਿਚ ਚਲਾਨ ਪੇਸ਼ ਕਰਨ ਦੀ ਅਜਿਹੀ ਕੋਈ ਸਮਾਂ ਸੀਮਾ ਨਹੀਂ ਹੈ। ਸ਼੍ਰੀ ਖੱਟੜ ਨੇ ਦੱਸਿਆ ਕਿ ਅੱਜ ਬਹਿਸ ਹੋਈ, ਪਰ ਸਰਕਾਰੀ ਵਕੀਲ ਨੇ ਆਪਣਾ ਪੱਖ ਰੱਖਣ ਲਈ ਅਗਲੀ ਪੇਸ਼ੀ ਮੰਗ ਲਈ, ਜੋ 15 ਅਪ੍ਰੈਲ ਦਿੱਤੀ ਗਈ ਹੈ। ਜਦੋਂ ਕਿ ਬਹਿਸ ’ਤੇ ਫੈਸਲਾ 3 ਮਈ ਨੂੰ ਦਿੱਤਾ ਜਾਣਾ ਹੈ।

ਦੂਜੇ ਪਾਸੇ ਰਾਜਿੰਦਰ ਸਿੰਘ ਸਿੱਧੂ ਦੇ ਸਮੱਰਥਕ ਬਾਬਾ ਹਰਦੀਪ ਸਿੰਘ ਮਹਿਰਾਜ, ਵਕੀਲ ਨਵਕਿਰਨ ਸਿੰਘ, ਜਸਪਾਲ ਸਿੰਘ ਮੰਜਪੁਰ ਨੇ ਕਿਹਾ ਕਿ ਇਹ ਮਾਮਲਾ ਕਿਸੇ ਆਮ ਵਿਅਕਤੀ ਨਾਲ ਨਹੀਂ, ਸਗੋਂ ਇਕ ਕੌਮ ਦੀਆਂ ਭਾਵਨਾਵਾਂ ਨਾਲ ਸਬੰਧਤ ਹੈ, ਇਸ ਲਈ ਇਸ ਕੇਸ ਨੂੰ ਅੱਗੇ ਚਲਦਾ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ’ਚ ਸਿਆਸੀ ਲਾਹਾ ਲੈਣ ਖਾਤਰ ਪੁਲਸ ’ਤੇ ਦਬਾਅ ਬਣਾ ਰਹੀ ਹੈ, ਜਿਸ ਕਾਰਨ ਪੁਲਸ ਨੇ ਆਪਣਾ ਫਰਜ਼ ਇਮਾਨਦਾਰੀ ਨਾਲ ਨਹੀˆ ਨਿਭਾਇਆ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਨਾਲ ਮਖੌਲ ਕਰਨ ਵਾਲੇ ਡੇਰਾ ਮੁਖੀ ਨੂੰ ਸਜ਼ਾ ਦਿਵਾਉਣ ਲਈ ਉਹ ਅੰਤ ਤੱਕ ਸੰਘਰਸ਼ ਕਰਨਗੇ ਤੇ ਕਿਸੇ ਸਰਕਾਰ ਤੋਂ ਡਰਨ ਜਾਂ ਝੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top