Share on Facebook

Main News Page

ਪੰਜਾਬ ਵਿੱਚ ਬਾਦਲ ਨਹੀਂ ਬਾਬਰ ਸਰਕਾਰ
-: ਕਿਸਾਨ ਆਗੂ

ਅੰਮ੍ਰਿਤਸਰ 6 ਅਪ੍ਰੈਲ (ਜਸਬੀਰ ਸਿੰਘ): ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋ ਸੈਕੜੇ ਕਿਸਾਨਾਂ ਮਜਦੂਰਾਂ ਨੇ ਤਰਨ ਤਾਰਨ ਰੋਡ ਤੇ ਜਾਮ ਲਗਾ ਕੇ ਬਾਦਲ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਜਿਸ ਦੀ ਅਗਵਾਈ ਭੁਪਿੰਦਰ ਸਿੰਘ ਤਖਤ ਮੱਲ ਤੇ ਡਾ. ਸਤਨਾਮ ਸਿੰਘ ਜੌਹਲ ਨੇ ਕੀਤੀ।

ਪੰਜਾਬ ਦੀ ਬਾਦਲ ਸਰਕਾਰ ਨੂੰ ਆੜੇ ਹੱਥੀ ਲੈਦਿਆ ਤੇ ਸ੍ਰ ਸਵਿੰਦਰ ਸਿੰਘ ਰੂਪੋਵਾਲੀ ਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਦੋਸ਼ ਲਾਇਆ ਕਿ ਕਿਸਾਨਾਂ ਮਜਦੂਰਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਦਾ ਕਰੂਪ ਚਿਹਰਾ ਪੂਰੀ ਤਰਾ ਨੰਗਾ ਹੋ ਚੁੱਕਾ ਹੈ ਅਤੇ 20 ਫ੍ਰਰਵਰੀ ਦੇ ਧਰਨੇ ਦੌਰਾਨ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਸ਼ਾਤਮਈ ਧਰਨੇ ‘ਤੇ ਬੈਠੇ ਕਿਸਾਨਾਂ ਮਜਦੂਰਾਂ ਤੇ ਬੀਬੀਆ ਤੇ ਜਿਸ ਤਰੀਕੇ ਨਾਲ ਪੁਲੀਸ ਨੇ ਅੰਨੇਵਾਹ ਲਾਠੀਚਾਰਜ ਤੇ ਗੋਲੀਆ ਚਲਾਉਣ ਦੇ ਨਾਲ ਨਾਲ ਅਥਰੂ ਗੈਸ ਦੇ ਗੋਲੇ ਦਾਗ ਕੇ ਇੱਕ ਕਿਸਾਨ ਬਹਾਦਰ ਸਿੰਘ ਨੂੰ ਸ਼ਹੀਦ ਤੇ ਸੈਕੜੇ ਕਿਸਾਨਾਂ ਨੂੰ ਫੱਟੜ ਕੀਤਾ ਹੈ, ਉਸ ਦੀ ਮਿਸਾਲ ਦੁਨੀਆ ਭਰ ਵਿੱਚ ਹੋਰ ਕਿਧਰੇ ਨਹੀਂ ਮਿਲਦੀ।

ਉਹਨਾਂ ਕਿਹਾ ਕਿ ਜਖਮੀ ਕਿਸਾਨਾਂ ਨੂੰ ਇਲਾਜ ਵੀ ਨਹੀਂ ਕਰਵਾਉਣ ਦਿੱਤਾ ਸਗੋ ਉਹਨਾਂ ਨੂੰ ਜੇਲਾਂ ਵਿੱਚ ਸੁੱਟ ਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਬਾਦਲ ਨਹੀਂ ਸਗੋ ‘‘ਬਾਬਰ’’ ਦੀ ਸਰਕਾਰ ਹੈ। ਉਹਨਾਂ ਕਿਹਾ ਕਿ ਉਹਨਾਂ ਦੀਆ ਮੰਗ ਹੈ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣ ਅਤੇ ਸ਼ਹੀਦ ਹੋਏ ਕਿਸਾਨ ਦੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ,ਜਖਮੀ ਕਿਸਾਨਾਂ ਨੂੰ 25-25 ਹਜਾਰ ਰੁਪਏ ਸਹਾਇਤਾ ਤੇ ਜੇਲ ਵਿੱਚ ਬੰਦ ਕਿਸਾਨਾ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

ਉਹਨਾਂ ਕਿਹਾ ਕਿ ਗੁੰਡਾਗਰਦੀ ਕਰਨ ਵਾਲੇ ਪੁਲੀਸ ਅਧਿਕਾਰੀਆ ਦੇ ਖਿਲਾਫ ਤੁਰੰਤ 302, 307 ਆਦਿ ਧਾਰਾਵਾ ਲਗਾ ਕੇ ਪਰਚੇ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਇਸ ਘਟਨਾ ਦੀ ਕਿਸੇ ਹਾਈਕੋਰਟ ਦੇ ਜੱਜ ਤੋ ਜਾਂਚ ਕਰਵਾਈ ਜਾਵੇ। ਇਸ ਮੌਕੇ ਤੇ ਗੁਰਦੇਵ ਸਿੰਘ ਵਰਪਾਲ, ਕਸ਼ਮੀਰ ਸਿੰਘ, ਗੁਰਭੇਜ ਸਿੰਘ ਝੰਡੇ, ਕੁਲਵੰਤ ਸਿੰਘ ਮਾਨ, ਜਗਤਾਰ ਸਿੰਘ ਅਬਦਾਲ, ਮੁਖਤਾਰ ਸਿੰਘ ਭੰਗਵਾਂ, ਸੁੱਚਾ ਸਿੰਘ, ਮਲੂਕ ਸਿੰਘ ਉਦੋਕੇ, ਨਿਰਮਲ ਸਿੰਘ ਬਜੂਮਾਨ, ਅਮਰੀਕ ਸਿੰਘ ਕੋਟਲਾ, ਗੁਲਜਾਰ ਸਿੰਘ ਰੂਪੋਵਾਲੀ ਨੰਬਰਦਾਰ, ਸੁਖਦੇਵ ਸਿੰਘ ਭੋਅ, ਗਿਆਨ ਸਿੰਘ ਪੰਧੇਰ, ਗੁਰਦਿਆਲ ਸਿੰਘ ਪੰਧੇਰ, ਦਿਲਾਵਰ ਸਿੰਘ ਦਾਦੂਪੁਰ ਸ ਗੁਰਮੀਤ ਸਿੰਘ ਵੀਰਮ ਆਦਿ ਆਗੂ ਵੀ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top