Share on Facebook

Main News Page

ਜਲੰਧਰ ‘ਚ ਇਕ ਡੇਰੇਦਾਰ ਕਤਲ ਕੇਸ ਵਿਚ ਗ੍ਰਿਫਤਾਰ- ਨਗਨ ਲਾਸ਼ ਗਟਰ ਵਿਚੋਂ ਬਰਾਮਦ

ਜਲੰਧਰ- ਜਲੰਧਰ ਪੁਲਿਸ ਵਲੋਂ ਇੱਕ ਔਰਤ ਦੀ ਲਾਸ਼ ਪਿੰਡ ਬੋਲੀਨਾ ਵਿਖੇ ਗਟਰ ਵਿਚੋਂ ਬਰਾਮਦ ਕੀਤੇ ਹੈ ਅਤੇ ਡੇਰਾ ਮੁਖੀ ਨੂੰ ਇਸ ਕਤਲ ਕੇਸ ਵਿਚ ਗ੍ਰਿਫਤਾਰ ਕੀਤਾ ਹੈ। ਡੇਰਾ ਭਗਤ ਰਾਮ ਦਾ ਡੇਰਾ ਮੁਖੀ ਮਹਿੰਦਰ ਸਿੰਘ ਨੂੰ ਆਪਣੀ ਵਿਧਵਾ ਭਰਜਾਈ ਕਮਲਜੀਤ ਕੌਰ ਦੇ ਕਤਲ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਕਮਲਜੀਤ ਕੌਰ ਮਹਿੰਦਰ ਦੇ ਛੋਟੇ ਭਰਾ ਗੁਰਮੀਤ ਸਿੰਘ ਦੀ ਵਿਧਵਾ ਸੀ। ਪਲਿਸ ਮੁਤਾਬਕ ਡੇਰੇਦਾਰ ਨੇ ਆਪਣੀ ਭਰਜਾਈ ਦੇ ਕਤਲ ਨੂੰ ਕਬੂਲ ਕਰ ਲਿਆ ਹੈ।

ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਿੰਦਰ ਨੇ ਆਪਣੇ ਭਰਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਸੀ । ਡੇਰੇਦਾਰ ਮੁਤਾਬਕ ਉਸ ਦੀ ਭਰਜਾਈ ਦੇ ਕਿਸੇ ਨਾਲ ਨਜ਼ਾਇਜ਼ ਸੰਬੰਧ ਸਨ ਇਸ ਕਰਕੇ ਉਸ ਨੇ ਉਸ ਨੂੰ ਮਾਰ ਦਿੱਤਾ। ਕਮਲਜੀਤ ਕੌਰ 4 ਮਾਰਚ ਤੋਂ ਗੁੰਮ ਸੀ। ਪੁਲਸ ਨੇ ਮਹਿੰਦਰ ਸਿੰਘ ਨੂੰ ਆਪਣੀ ਹੀ ਭਾਬੀ ਕਮਲਪ੍ਰੀਤ ਕੌਰ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮ੍ਰਿਤਕਾ ਦੀ ਅੱਧੀ ਨੰਗੀ ਲਾਸ਼ ਵੀ ਬਰਾਮਦ ਕੀਤੀ ਹੈ, ਜਿਸ ਨੂੰ ਧਾਰਮਿਕ ਸਥਾਨ ਕੋਲ ਹੀ ਗਟਰ ‘ਚ ਸੁੱਟ ਦਿੱਤਾ ਗਿਆ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੂੰ ਆਪਣੀ ਭਾਬੀ ਦੇ ਚਰਿਤਰ ‘ਤੇ ਸ਼ੱਕ ਸੀ। ਕੁਝ ਮਹੀਨੇ ਪਹਿਲਾਂ ਉਸ ਦੇ ਛੋਟੇ ਭਰਾ ਦੀ ਮੌਤ ਹੋ ਗਈ ਸੀ। ਉਸ ਨੂੰ ਇਸ ਗੱਲ ਦਾ ਵੀ ਸ਼ੱਕ ਸੀ ਕਿ ਉਸ ਦੇ ਭਰਾ ਦੀ ਮੌਤ ਦੇ ਪਿੱਛੇ ਉਸ ਦੀ ਭਾਬੀ ਦਾ ਹੀ ਹੱਥ ਹੈ। ਮਹਿੰਦਰ ਸਿੰਘ ਨੇ ਭਾਬੀ ਤੋਂ ਬਦਲਾ ਲੈਣ ਲਈ ਉਸ ਨੂੰ 4 ਅਪ੍ਰੈਲ ਨੂੰ ਕੁਝ ਪੈਸੇ ਦੇਣ ਲਈ ਧਾਰਮਿਕ ਸਥਾਨ ਕੋਲ ਬਣੇ ਕਮਰੇ ‘ਚ ਬੁਲਾਇਆ, ਜਿੱਥੇ ਉਸ ਦੀ ਗਲਾ ਘੋਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਲਾਸ਼ ਨੂੰ ਗਟਰ ‘ਚ ਸੁੱਟ ਦਿੱਤਾ। ਮਹਿੰਦਰ ਸਿੰਘ ਨੇ ਉਸ ਦੇ ਸਰੀਰ ‘ਤੇ ਪਾਏ ਕਪੜੇ ਕੈਂਚੀ ਨਾਲ ਕੱਟ ਦਿੱਤੇ ਤਾਂ ਜੋ ਜੇਕਰ ਕਦੇ ਲਾਸ਼ ਬਰਾਮਦ ਹੋਵੇ ਤਾਂ ਉਸ ਦੀ ਪਛਾਣ ਨਾ ਹੋ ਸਕੇ। ਉਸ ਦਾ ਕਹਿਣਾ ਸੀ ਕਿ ਉਹ ਭਾਬੀ ਖਿਲਾਫ ਪੁਲਸ ‘ਚ ਸ਼ਿਕਾਇਤ ਦੇਣ ਤੋਂ ਵੀ ਡਰਦਾ ਸੀ। ਉਸ ਨੂੰ ਸ਼ੱਕ ਸੀ ਕਿ ਭਾਬੀ ਉਸ ਕਿਸੇ ਝੂਠੇ ਕੇਸ ‘ਚ ਫਸਾ ਸਕਦੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਛੇਤੀ ਹੀ ਮਹਿੰਦਰ ਸਿੰਘ ਨੂੰ ਰਿਮਾਂਡ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਉਸ ਨੇ ਹੱਤਿਆ ਇਕੱਲੇ ਕੀਤੀ ਹੈ ਜਾਂ ਹੋਰ ਲੋਕ ਵੀ ਉਸ ਨਾਲ ਸ਼ਾਮਲ ਸਨ।

ਘਟਨਾ ਸਥਾਨ ‘ਤੇ ਗ੍ਰੰਥੀ ਵੱਲੋਂ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਇਹ ਆਖਿਆ ਜਾ ਰਿਹਾ ਸੀ ਕਿ ਉਸ ਦੇ ਭਰਾ ਨੂੰ ਉਸ ਦੀ ਉਕਤ ਮਿ੍ਤਕਾ ਭਰਜਾਈ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਕੁਝ ਮਹੀਨੇ ਪਹਿਲਾਂ ਜ਼ਹਿਰ ਦੇ ਕੇ ਮਾਰਿਆ ਗਿਆ ਸੀ, ਜਿਸ ਦਾ ਬਦਲਾ ਲੈਣ ਲਈ ਉਸ ਵੱਲੋਂ ਇਹ ਕਾਰਾ ਕੀਤਾ ਗਿਆ । ਉਸ ਦਾ ਇਹ ਵੀ ਦੋਸ਼ ਸੀ ਕਿ ਉਸ ਦੀ ਭਰਜਾਈ ਦੇ ਕੁਝ ਵਿਅਕਤੀਆਂ ਨਾਲ ਨਾਜਾਇਜ਼ ਸਬੰਧ ਸਨ, ਜਿਸ ਤੋਂ ਉਹ ਮਾਨਸਿਕ ਰੂਪ ‘ਚ ਪ੍ਰੇਸ਼ਾਨ ਸੀ ।

ਪੁਲਿਸ ਸੂਤਰਾਂ ਮੁਤਾਬਿਕ ਹਾਲਾਂਕਿ ਮਿ੍ਤਕਾ ਦਾ ਮੋਬਾਈਲ ਫ਼ੋਨ ਇਕ ਬੱਸ ‘ਚੋਂ ਕਿਸੇ ਅਗਿਆਤ ਵਿਅਕਤੀ ਨੂੰ ਮਿਲਿਆ ਤਾਂ ਉਸ ਰਾਹੀਂ ਕੀਤੇ ਗਏ ਸੰਪਰਕ ਕਾਰਨ ਮਿ੍ਤਕਾ ਦੇ ਘਰਦਿਆਂ ਨੂੰ ਸ਼ੱਕ ਹੋਇਆ ਸੀ, ਜਿਸ ਸਬੰਧੀ ਦੱਸੇ ਜਾਣ ‘ਤੇ ਪੁਲਿਸ ਵੱਲੋਂ ਤੇਜ਼ੀ ਨਾਲ ਛਾਣਬੀਣ ਕੀਤੀ ਗਈ । ਸ੍ਰੀ ਡੋਗਰਾ ਨੇ ਦੱ ਸਿਆ ਕਿ ਗ੍ਰੰਥੀ ਨੇ ਦੋਸ਼ ਕਬੂਲ ਕਰਦਿਆਂ ਦੱ ਸਿਆ ਕਿ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਬੀਤੀ 4 ਅਪ੍ਰੈਲ ਨੂੰ ਦੁਪਹਿਰ ਸਮੇਂ ਦਿੱਤਾ ਗਿਆ । ਉਸ ਨੇ ਪੁਲਿਸ ਨੂੰ ਦੱ ਸਿਆ ਕਿ ਉਸ ਨੇ ਉਕਤ ਧਾਰਮਿਕ ਅਸਥਾਨ ‘ਤੇ ਬਹਾਨੇ ਨਾਲ ਬੁਲਾ ਕੇ ਆਪਣੀ ਭਰਜਾਈ ਦਾ ਕਤਲ ਗਲਾ ਘੁੱਟ ਕੇ ਕੀਤਾ ਤੇ ਬਾਅਦ ‘ਚ ਲਾਸ਼ ਨੂੰ ਬੇਪਛਾਣ ਕਰਨ ਦੇ ਮਕਸਦ ਨਾਲ ਉਸ ਨੂੰ ਨਾਲ ਲਗਦੇ ਗਟਰ ‘ਚ ਸੁੱਟ ਦਿੱਤਾ ।

ਪੁਲਿਸ ਸੂਤਰਾਂ ਮੁਤਾਬਿਕ ਗੁਨਾਹ ਮੰਨ ਲਏ ਜਾਣ ‘ਤੇ ਗ੍ਰੰਥੀ ਗਿਆਨੀ ਮਹਿੰਦਰ ਸਿੰਘ ਪੁੱਤਰ ਸਵ: ਸੁਰਜੀਤ ਸਿੰਘ ਦੇ ਖਿਲਾਫ਼ 302 ਤੇ 120 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾ ਰਹੀ ਹੈ । ਇਸ ਦੇ ਨਾਲ ਹੀ ਲਾਸ਼ ਦਾ ਪੋਸਟ ਮਾਰਟਮ ਵੀ ਕਰਵਾਇਆ ਜਾ ਰਿਹਾ ਹੈ । ਦੋਸ਼ੀ ਨੇ ਆਖਿਆ ‘ਕੋਈ ਪਛਤਾਵਾ ਨਹੀਂ’ ਦੇਖਣ ਵਾਲਿਆਂ ਮੁਤਾਬਿਕ ਮੌਕੇ ‘ਤੇ ਪੁਲਿਸ ਨਾਲ ਗੱਲਬਾਤ ਕਰਦੇ ਸਮੇਂ ਉਕਤ ਗ੍ਰੰਥੀ ਕੋਈ ਝਿਜਕ ਮਹਿਸੂਸ ਨਹੀਂ ਸੀ ਕਰ ਰਿਹਾ, ਬਲਕਿ ਵਾਰ-ਵਾਰ ਇਹ ਆਖ ਰਿਹਾ ਸੀ ਕਿ ਉਸ ਵੱਲੋਂ ਇਹ ਕੰਮ ਬਦਲੇ ਦੀ ਭਾਵਨਾ ਨਾਲ ਕੀਤਾ ਗਿਆ ਹੈ । ਕਾਬੂ ਕਰਕੇ ਲਿਜਾਏ ਜਾਣ ਸਮੇਂ ਦੋਸ਼ੀ ਵੱਲੋਂ ਉਕਤ ਧਾਰਮਿਕ ਅਸਥਾਨ ‘ਚ ਮੱਥਾ ਵੀ ਟੇਕਿਆ ਗਿਆ ।

ਮੌਕੇ ‘ਤੇ ਮਿ੍ਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੱ ਸਿਆ ਕਿ ਮਿ੍ਤਕਾ ਦੀਆਂ ਦੋ ਧੀਆਂ ਤਾਂ ਵਾਰ-ਵਾਰ ਆਪਣੀ ਮਾਂ ਦੀ ਵਾਪਸੀ ਸਬੰਧੀ ਸਵਾਲ ਕਰਦੀਆਂ ਰਹੀਆਂ । ਘਟਨਾ ਦੇ ਪਤਾ ਲਗਦੇ ਹੀ ਬੋਲੀਨਾ ਨਿਵਾਸੀ ਉਕਤ ਧਾਰਮਿਕ ਅਸਥਾਨ ‘ਤੇ ਇਕੱਤਰ ਹੋਣੇ ਸ਼ੁਰੂ ਹੋਏ । ਗੱਲਬਾਤ ਕਰਦਿਆਂ ਸਰਪੰਚ ਗੁਰਦੀਪ ਸਿੰਘ ਬੋਲੀਨਾ, ਨੰਬਰਦਾਰ ਮੱਖਣ ਸਿੰਘ ਤੇ ਹੋਰ ਪਤਵੰਤਿਆਂ ਨੇ ਦੱ ਸਿਆ ਕਿ ਗ੍ਰੰਥੀ ਇਸ ਧਾਰਮਿਕ ਅਸਥਾਨ ‘ਤੇ 2005 ਦੇ ਕਰੀਬ ਆਇਆ ਸੀ ਤੇ ਇਸ ਦੌਰਾਨ 2007 ‘ਚ ਉਸ ਦੀ ਆਪਣੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ । ਪਿੰਡ ਵਾਸੀਆਂ ਮੁਤਾਬਿਕ ਉਕਤ ਗ੍ਰੰਥੀ ਦੇ 3 ਬੱਚੇ ਹਨ ਤੇ ਉਹ ਰਾਜ ਮਿਸਤਰੀ ਦਾ ਕੰਮ ਵੀ ਕਰਦਾ ਸੀ । ਪਿੰਡ ਦੇ ਲੋਕ ਕਤਲ ਦੀ ਇਸ ਵਾਰਦਾਤ ਤੋਂ ਪਰਦਾ ਚੁੱਕੇ ਜਾਣ ‘ਤੇ ਪ੍ਰੇਸ਼ਾਨ ਤੇ ਹੈਰਾਨ ਵਿਖਾਈ ਦੇ ਰਹੇ ਸਨ ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top