|
Share on Facebook | |||||||
ਆਗੂ ਕੌਮ ਦਾ, ਆਗੂ ਪੰਥ ਦਾ ਐਸਾ ਬਣਾਉ ਤੁਸੀਂ... ਪੰਥ ਦਰਦੀਉ ਇਕ ਹੋ ਜਾਉ ਤੁਸੀਂ, ਆਗੂ ਪੰਥ ਦਾ ਐਸਾ ਬਣਾਉ ਤੁਸੀਂ, ਆਗੂ ਪੰਥ ਦਾ ਐਸਾ...
ਜੋ ਰਹਿਤ ਬਹਿਤ ਵਿਚ ਪੂਰਾ ਹੋ, ਜੋ ਕਹਿਣੀ ਕਰਨੀ ਦਾ ਸੂਰਾ ਹੋ।
ਲੋਭ ਲਾਲਚ ਨੂੰ ਛਿੱਕੇ ਟੰਗੇ ਜੋ, ਪਖ ਸੱਚ ਦਾ ਕਰੇ, ਨਾ ਸੰਗੇ ਜੋ,
ਆਪ ਹੁਦਰੀਆਂ ਕਰਨ ਤੋਂ ਹੋੜੇ ਜੋ, ਦੀਨ ਦੁਖੀ ਲਈ ਦਵਾ ਬਣ ਬਹੁੜੇ ਜੋ,
ਸੱਚ ਨੂੰ ਸੱਚ ਕਰ ਮਾਨੇ ਜੋ, ਮਿੱਤ ਵੈਰੀ ਦੇ ਭੇਦ ਨੂੰ ਜਾਨੇ ਜੋ,
ਹੋ ਨੀਤ ਕੂਟਨੀਤ ਦਾ ਮਾਹਿਰ ਜੋ, ਹੋ ਧੜੇਬੰਦੀ ਤੋਂ ਬਾਹਰ ਜੋ,
ਪੰਥ ਵੈਰੀ ਸਭ ਦੁਬੱਲੇ ਜੋ, ਵੈਰੀ ਸਫਾਂ ‘ਚ’ ਪਾਏ ਤਰਥੱਲੇ ਜੋ,
ਦੀਨ ਦੁਖੀ ਨੂੰ ਗਲ ਨਾਲ ਨਾਵੇ ਜੋ, ਦੂਈ ਦਵੈਸ਼ ਨੂੰ ਦੂਰ ਭਜਾਵੇ ਜੋ,
ਵੜੀ ਵਜੀਰੀਆਂ ਨੂੰ ਠੁੱਡੇ ਮਾਰੇ ਜੋ, ਕੌਮੀ ਏਕੇ ਤੋਂ ਆਪਾ ਵਾਰੇ ਜੋ,
ਕਿਰਤ ਵਿਰਤ ਜੋ ਧਰਮ ਦੀ ਕਰਦਾ ਹੋ, ਨਾਮ ਸਿਮਰਨ ਜੋ ਹਰਦਮ ਕਰਦਾ ਹੋ,
ਪੰਚ ਪਰਧਾਨੀ ਦਾ ਕਰੇ ਸਤਿਕਾਰ ਵੀ ਜੋ, ਕਰੇ ਗੁਰਬਾਣੀ ਨੂੰ ਜੀਵਨ ਦਾ ਅਧਾਰ
ਵੀ ਜੋ,
ਕੱਚੇ ਪਿਲਿਆਂ ਤੋਂ ਖਹਿੜਾ ਛੁਡਾਉ ਤੁਸੀਂ, ਆਗੂ ਪੰਥ ਦਾ ਐਸਾ…
|
|||||||
| |||||||
|
|
Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views. Read full details.... |