Share on Facebook

Main News Page

ਵੇਸਾਖੀ ਖਾਲਸੇ ਦੇ ਸੰਪੂਰਨਤਾ ਦਿਹਾੜੇ ਦੀ ਲੱਖ ਲੱਖ ਵਧਾਈ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਖਾਲਸਾ ਪੰਥ ਦੀ ਸਿਰਜਨਾ ਦਾ ਅਰੰਭ ਤਾਂ ਗੁਰੂ ਨਾਨਕ ਜੀ ਵਲੋਂ ਉਸੇ ਦਿਨ ਹੋ ਗਿਆ ਜਿਸ ਦਿਨ ਭਾਈ ਗੁਰਦਾਸ ਜੀ ਦੇ ਕਹੇ ਅਨੁਸਾਰ “ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ” {ਨਿਰਮਲ - ਖਾਲਸ}, ਬੱਸ ਸਿਰਜਨਾ ਹੋ ਗਈ।

ਇਸੇ ਲਈ ਗੁਰੂ ਦਸਮ ਪਾਤਸ਼ਾਹ ਜੀ ਤੋਂ ਪਹਿਲੇ ਭੀ ਗੁਰਬਾਣੀ ਅਤੇ ਹੁਕਮ ਨਾਮਿਆ ਵਿਚ ਖਾਲਸਾ ਸੰਬੋਧਨ ਆਮ ਕਰਕੇ ਲਿਖਿਆ ਮਿਲਦਾ ਹੈ। “ਸੱਚ ਸਬਦ ਗੁਰ ਸਉਪਿਆ ਸੱਚ ਟਕਸਾਲਹੁ ਸਿਕਾ ਚਲਿਆ”।

ਹੁਣ ਵੱਖ ਵੱਖ ਜਾਮਿਆਂ ਵਿਚ ਸਮੇਂ ਸਮੇਂ ਨਾਲ ਗੁਰਬਾਣੀ ਗੁਰਮਤਿ ਰਹਿਤ ਮਰੀਯਾਦਾ ਬਖਸ਼ ਕੇ ਸ਼ਬਦ ਦੀ ਟਕਸਾਲ ਵਿਚ ਢਾਲ ਕੇ ਇਸ ਸਿਰਜਨਾ ਨੂੰ ਸਜਾਇਆ ਗਿਆ।

ਬਦਕਿਸਮਤੀ ਕੇ ਅੱਜ ਵੱਖ ਵੱਖ ਨਾਵਾਂ ਹੇਠ ਬੜੀਆਂ ਟਕਸਾਲਾਂ ਖੁਲ ਗਈਆਂ, ਉਹਨਾਂ ਵਲੋਂ ਕੇਵਲ ਭੇਖ, ਹਉਮੈ ਹੰਕਾਰ, ਕਰਮ ਕਾਂਡ ਵਿਚ ਢਾਲੇ ਹੋਏ ਖੋਟੇ ਸਿੱਕੇ ਅਜ ਸਮਾਜ ਵਿੱਚ ਜ਼ਿਆਦਾ ਦਿਸ ਰਹੇ ਹਨ।

ਪਰ ਕਿਉਂਕਿ ਇਸ ਮਹਾਨ ਸਿਰਜਨਾ ਦਾ ਅਰੰਭ ਗੁਰੂ ਨਾਨਕ ਸਾਹਿਬ ਨੇ ਕਰਕੇ ਬਚਨ ਕੀਤਾ ਸੀ “ਖੋਟਾ ਕਾਮਿ ਨ ਆਵੈ ਵੇਖੁ॥ ਨਾਨਕ ਜੇ ਵਿਚਿ ਰੁਪਾ ਹੋਇ॥ ਖਰਾ ਖਰਾ ਆਖੈ ਸਭੁ ਕੋਇ॥

ਇਸੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਨਾਨਕ ਜੀ ਦੇ ਪਰਗਟ ਹੋਣ ਦੇ ਦਿਹਾੜੇ ਵੇਸਾਖੀ ਦੇ ਦਿਨ ਹੀ ਖਾਲਸੇ ਨੂੰ ਬਾਣੀ ਅੰਮ੍ਰਿਤ ਰਾਹੀਂ ਸਜਾ ਕੇ, ਖੂਬਸੂਰਤ ਬਾਣੇ ਵਿੱਚ ਵੱਖਰੀ ਪਛਾਣ ਸੰਪੂਰਣ ਰੂਪ ਬਖਸ਼ ਕੇ, "ਸਿੰਘ" ਨਾਮ ਦੀ ਡਿਗਰੀ ਨਾਲ ਨਿਵਾਜਿਆ।

ਸੋ, ਵਿਸਾਖੀ ਦਾ ਦਿਹਾੜਾ “ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕਇ” ਜੀਅਹੁ ਨਿਰਮਲ ਬਾਹਰਹੁ ਨਿਰਮਲ ਖਾਲਸੇ ਦਾ ਸੰਪੂਰਣਤਾ ਦਿਹਾੜਾ ਹੈ।

7-4-2014

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 6 ਅਪ੍ਰੈਲ 2014 ਨੂੰ ਕਿਚਨਰ, ਕੈਨੇਡਾ ਵਿਖੇ ਕੀਰਤਨ ਅਤੇ ਗੁਰਮਤਿ ਵੀਚਾਰ ਕਰਦੇ ਹੋਏ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top