Share on Facebook

Main News Page

‘ਕੱਲਾ ਕੇਜਰੀਵਾਲ਼’ ! ਲੜ ਰਿਹੈ ‘ਕੁਤ੍ਹੀੜ’ ਦੇ ਨਾਲ਼ !
-: ਤਰਲੋਚਨ ਸਿੰਘ ‘ਦੁਪਾਲ ਪੁਰ’
ਸਾਬਕਾ ਮੈਂਬਰ ਐਸ.ਜੀ.ਪੀ.ਸੀ.
001-408-915-1268

ਸੱਚ ਮਿਰਚਾਂ, ਝੂਠ ਗੁੜ!’ ਵੈਸੇ ਤਾਂ ਇਸ ਮੁਹਾਵਰੇ ਦਾ ਅਮਲੀ ਰੂਪ ਹਰ ਥਾਂ ਹੀ ਦੇਖਿਆ ਜਾ ਸਕਦਾ ਹੈ। ਪਰ ਜੇ ਕਿਸੇ ਨੇ ਇਸ ਨੂੰ ਵਿਸ਼ਾਲ ਤੇ ਵਿਰਾਟ ਰੂਪ ਵਿਚ ਵਰਤੀਂਦਾ ਦੇਖਣਾ/ਸੁਣਨਾ ਹੋਵੇ, ਤਾਂ ਆਪਣੇ ਦੇਸ਼ ਵਿਖੇ ਹੋ ਰਹੇ ਚੋਣ-ਪ੍ਰਚਾਰ ਵਲ ਨਜ਼ਰ ਮਾਰ ਲਵੇ। ਸੱਚ, ਨਿਆਂ ਅਤੇ ਨਿਰਪੱਖਤਾ ਦੀ‘ਡਾਂਗ’ ਲੈ ਕੇ ਮੁਖ ਮੰਤਰੀ ਦੀ ਪਦਵੀ ‘ਤੇ ਬੈਠਣ ਵਾਲੇ ਸ਼੍ਰੀ ਕੇਜਰੀਵਾਲ਼ ਨੇ, ਭ੍ਰਿਸ਼ਟਾਚਾਰ ਦਾ ਗੰਦ ਹੂੰਝਣ ਲਈ ਹਾਲੇ ‘ਝਾੜੂ’ ਚੁੱਕਿਆ ਹੀ ਸੀ, ਕਿ ‘ਕਮਲ’ ਅਤੇ ‘ਪੰਜੇ’ ਵਾਲ਼ੇ ਹਲ਼ਕਿਆਂ ਵਾਂਗ ਉਹਦੇ ਮਗਰ ਪੈ ਗਏ। ਪਤਾ ਨਹੀਂ ਉਨਾਂ ਨੇ 49 ਦਿਨ ਵੀ ਕਿਵੇਂ ਔਖੇ ਸੌਖੇ ਕੱਢੇ ਹੋਣਗੇ!

ਹੁਣ ਜਦ ਉਹ ਲੋਕ ਸਭਾ ਚੋਣਾ ਦੀ ਵੱਡੀ ਲੜਾਈ ਲੜਨ ਲਈ ਮੈਦਾਨ ‘ਚ ਨੰਗੇ ਧੜ ਜੂਝ ਰਿਹਾ ਹੈ, ਤਾਂ ਉਕਤ ਦੋਹਾਂ ਦੁਸ਼ਮਣਾ ਦੇ ਢਿੱਡਾਂ ‘ਚ ਕੜਵੱਲ ਉਠ ਰਹੇ ਨੇ। ਕਦੇ ਕਿਤੇ ਕਦੇ ਕਿਤੇ, ਆਪਣੇ ਕਿਸੇ ‘ਕੌਲੀ-ਚੱਟ’ ਪਾਸੋਂ ਉਹਦੇ ‘ਤੇ ਹਮਲੇ ਕਰਵਾਈ ਜਾ ਰਹੇ ਨੇ। ਅਜਿਹੀਆਂ ਬੁਜ਼ਦਿਲਾਨਾ ਹਰਕਤਾਂ ਕਰਕੇ ਸ਼ਾਇਦ ਉਹ ਸਮਝਦੇ ਨੇ ਕਿ ਕੇਜਰੀਵਾਲ਼ ਸੱਚ ‘ਤੇ ਪਹਿਰਾ ਦੇਣੋ ਹਟ ਜਾਏ ਗਾ। ਅਜਿਹੇ ਕਾਇਰ ਲੋਕ ਨਹੀਂ ਜਾਣਦੇ ਕਿ ਹੁਣ-

ਫੂਕੋਂ ਸੇ ਯਿਹ ਚਿਰਾਗ ਬੁਝਾਇਆ ਨਾ ਜਾਏਗਾ!

ਅੱਠ ਅਪਰੈਲ ਦਿਨ ਬੁੱਧਵਾਰ ਨੂੰ ਜਦੋਂ ਮੈਂ ਪੰਜਾਬ ਦੀਆਂ ਰੋਜ਼ਾਨਾ ਅਖਬਾਰਾਂ ਵਿਚ ਇਹ ਖਬਰ ਪੜ੍ਹ ਰਿਹਾ ਸਾਂ ਕਿ ਅਜ ਫਿਰ ਕਿਸੇ ਸਿਰਫਿਰੇ ਨੇ ਦਿੱਲੀ ‘ਚ ਸ਼੍ਰੀ ਕੇਜਰੀਵਾਲ਼ ਨਾਲ਼ ਬਦਤਮੀਜੀ ਕੀਤੀ ਹੈ, ਐਨ ਉਸੇ ਵਕਤ ਪੰਜਾਬ ਰਹਿੰਦੇ ਮੇਰੇ ਇਕ ਪ੍ਰੋਫੈਸਰ ਦੋਸਤ ਨੇ ‘ਵਟਸ-ਆਪ’ ਰਾਹੀਂ ਮੈਨੂੰ ਇਕ ‘ਵੀਡੀਉ ਕਲਿਪਸ’ ਭੇਜਿਆ। ਜਿਸ ਵਿਚ ਇਕ ਖੜੱਪਾ ਫਨੀਅਰ ਸੱਪ ਦੋਂਹ ਕੁਤ੍ਹੀੜਾਂ ਨੇ ਘੇਰਿਆ ਹੋਇਆ ਹੈ।ਸੱਪ ਆਪਣਾ ਫਨ ਫੈਲਾ ਕੇ ਦੋਹਾਂ ਦਾ ਮੁਕਾਬਲਾ ‘ਮਰਦਾਂ’ ਵਾਂਗ ਕਰਦਾ ਹੈ। ਪਰ ਦੋਵੇਂ ਕੁਤ੍ਹੀੜ ਉਸਦੀ ਪੇਸ਼ ਨਹੀਂ ਜਾਣ ਦਿੰਦੇ।

ਇਥੇ ਇਹ ਵੀ ਗੱਲ ਖਾਸ ਤੌਰ ‘ਤੇ ਨੋਟ ਕਰਨ ਵਾਲ਼ੀ ਹੈ ਕਿ ਉਂਜ ‘ਕੁੱਤੇ ਦਾ ਕੁੱਤਾ ਵੈਰੀ’ ਮੰਨਿਆਂ ਜਾਂਦਾ ਹੈ। ਪਰ ਕੇਜਰੀਵਾਲ਼ ਦੇ ਮਾਮਲੇ ‘ਚ ਉਹ ਦੋਵੇਂ ‘ਘਿਉ-ਖਿਚੜੀ’ ਦਿਖਾਈ ਦਿੰਦੇ ਹਨ! ਆਮ ਤੌਰ ‘ਤੇ ਸਾਡੀ ਹਮਦਰਦੀ ਕਦੇ ਕਿਸੇ ਸੱਪ ਨਾਲ ਨਹੀਂ ਹੁੰਦੀ। ਅਸੀਂ ਸੱਪ ਦਾ ਨਾਂ ਸੁਣਦਿਆਂ ਸਾਰ ਝੱਟ ਮੋਢੇ ਡਾਂਗ ਰੱਖ ਕੇ ਉਹਨੂੰ ਮਾਰਨ ਤੁਰ ਪੈਂਦੇ ਹਾਂ। ਪਰ ਇਹ ‘ਕਲਿਪਸ’ ਦੇਖ ਕੇ ਮੈਨੂੰ ‘ਜ਼ਫਰਨਾਮੇ’ ਦਾ ਇਕ ਸ਼ਿਅਰ ਯਾਦ ਆ ਗਿਆ, ਜੋ ਖਾਲਸੇ ਦੇ ਅਣਖੀਲੇ ਤੇ ਜੰਗ-ਜੂ ਸੁਭਾਉ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ –

ਚਿਹਾ ਸ਼ੁਦ ਕਿ ਚੂੰ ਬੱਚਗਾਂ-ਚਾਰ ਕਿ ਬਾਕੀ ਬਿਮਾਂ-ਦਸਤ ਪੇਚੀਦਹ ਮਾਰ!

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top