ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ
ਨ ਆਵੈ ॥
ਜਦੋਂ
ਮੈਂ ਇਤਿਹਾਸ ਵੱਲ ਨਿਗਾਹ ਮਾਰਦਾ ਹਾਂ, ਤਾਂ ਦੇਖਦਾ ਹਾਂ ਕਿ ਅੱਜ ਤੋਂ ਕਰੀਬ ਸਵਾ ਪੰਜ ਸੌ
ਵਰਾਂ ਪਹਿਲਾਂ ਗੁਰੂ ਨਾਨਕ ਨੇ ਭਾਈ ਗੁਰਦਾਸ ਜੀ ਦੇ ਕਹੇ ਅਨੁਸਾਰ “ਬਾਬਾ
ਦੇਖੇ ਧਿਆਨ ਧਰ ਜਲਤੀ ਸਭ ਪ੍ਰਿੰਥਮੀ ਦਿਸ ਆਈ” ਬਾਬੇ ਨੇ ਇਸ ਦਾ ਕਾਰਨ ਲਭਿਆ।
- ਸਤਾ 'ਤੇ ਬਾਬਰ ਵਰਗੇ ਜਾਲਮ ਪਾਪ
ਦੀ ਜੰਜ ਲੈਕੇ ਬੈਠੇ ਹਨ, ਜਿਹਨਾ ਦੇ ਰਾਜ ਵਿਚ ਖੁਨ ਕੇ ਸੋਹਲੇ ਗਾਏ ਜਾ ਰਹੇ ਹਨ।
- ਸਮਾਜ ਵਿੱਚ ਮਨੁੱਖਤਾ ਦਾ ਖੁਨ
ਚੂਸਣ ਵਾਲੇ ਮਲਕ ਭਾਗੋ ਵਰਗੇ ਕਰੱਪਟ ਲੋਕ ਕਾਬਜ਼ਹੋ ਕੇ ਐਸ਼ ਕਰ ਰਹੇ ਹਨ।
- ਧਾਰਮਕ ਪਦਵੀਆਂ 'ਤੇ ਬੈਠਾ
ਬ੍ਰਾਹਮਣ ਧਰਮ ਦੇ ਬੁਰਕੇ ਵਿੱਚ ਸਮਾਜ ਦੀ ਇਜ਼ਤ ਅਤੇ ਦੌਲਤ ਲੁੱਟ ਰਿਹਾ ਹੈ।
ਗੁਰੂ ਨੇ ਐਸੇ ਜ਼ਾਲਮਾਂ ਤੋਂ ਸਮਾਜ ਦਾ ਖਹਿੜਾ ਛੁਡਾਉਣ ਲਈ ਇਨਕਲਾਬੀ
ਝੰਡਾ ਚੁਕਿਆ, ਜਿਸ ਵਿੱਚ ਸਾਥੀ, ਕਬੀਰ, ਨਾਮਦੇਵ, ਸੈਣਨਾਈ, ਰਵੀਦਾਸਜੀ ਆਦਿ ਆਮ ਆਦਮੀ
ਨੂੰ ਚੁਣਿਆ ਅਤੇ ਸਮਾਜ ਵਿਚ ਬੈਠੇ ਏਹਨਾ ਜ਼ਾਲਮਾਂ ਦੇ ਖਿਲਾਫ ਇਕ ਸ਼ਕਤੀਸ਼ਾਲੀ ਆਵਾਜ਼ ਬੁਲੰਦ
ਕੀਤੀ। ਇਸੇ ਸਿਧਾਂਤਕ ਏਜੰਡੇ ਵਿਚੋਂ ਹੀ ਸਿੱਖੀ ਨੇ ਜਨਮ ਲਿਆ।
ਸਮਾਂ ਬੀਤਣ ਨਾਲ ਗੁਰੂ ਦੀ ਬਾਣੀ ਰੂਪ ਇਨਕਲਾਬੀ ਆਵਾਜ਼ ਨੂੰ ਭੁਲਕੇ,
ਅੱਜ ਸਮਾਜ ਫਿਰ ਕਮਜ਼ੋਰ ਖੁਸ਼ਾਮਦੀ ਅਤੇ ਭੈ ਭੀਤ ਹੋ ਗਿਆ,ਅਤੇ ਅੱਜ ਫਿਰ ਬਾਬਰ, ਮਲਕ ਭਾਗੋ,
ਅਤੇ ਧਾਰਮਕ ਪਦਵੀਆਂ 'ਤੇ ਬ੍ਰਾਹਮਣ ਦਾ ਕਬਜ਼ਾ ਹੋ ਗਿਆ।
ਮੈਨੂੰ ਕਿਸੇ
ਵਿਅਕਤੀ, ਕਿਸੇ ਸਿਆਸੀ ਪਾਰਟੀ ਨਾਲ ਕੋਈ ਵਾਸਤਾ ਨਹੀਂ ਹੈ,
ਪਰ ਅੱਜ ਗੁਰੂ ਨਾਨਕ ਦੇ ਏਜੰਡੇ ਦਾ ਵਾਸਤਾ ਪਾ ਕੇ ਸਮਾਜ ਨੂੰ
ਇਸ ਜ੍ਹਿਲਣ ਵਿਚੋਂ ਨਿਕਲਣ ਲਈ ਜ਼ਰੂਰ ਆਵਾਜ਼ ਦੇਣਾ ਚਾਹੁੰਦਾ ਹਾਂ ਕਿ ਜੇਕਰ ਅੱਜ ਕੋਈ ਭੀ
ਮਨੁੱਖ ਗੁਰੂ ਨਾਨਕ ਦੇ ਉਸ ਏਜੰਡੇ ਦਾ ਪੈਰੋਕਾਰ ਬਣਕੇ ਸਮਾਜ ਦੇ ਆਮ ਆਦਮੀ ਨੂੰ ਨਾਲ ਲੈਕੇ
ਇਨਕਲਾਬੀ ਝੰਡਾ ਚੁੱਕਦਾ ਹੈ ਤਾਂ ਹਰ ਤਰ੍ਹਾਂ ਨਾਲ ਉਸਦਾ ਸਾਥ ਜ਼ਰੂਰ ਦਿਓ। ਕਿਤੇ ਐਸਾ ਨਾ
ਹੋਵੇ ਸਾਡਾ ਅੱਜ ਦਾ ਅਵੇਸਲਾਪਣ ਕੱਲ ਨੂੰ ਜ਼ੁਲਮ, ਗੁਲਾਮੀ ਅਤੇ ਭ੍ਰਿਸ਼ਟਾਚਾਰ ਦੀ ਅੱਗ ਬਣ
ਜਾਵੇ, ਜਿਸ ਵਿੱਚ ਸਮਾਜ ਝੁਲਸਿਆ ਜਾਵੇ ਅਤੇ ਬੇਬੱਸ ਹੋ ਕੇ ਰਹਿ ਜਾਵੇ।
ਗੁਰੂ ਜੀ ਕਹਿੰਦੇ ਹਨ:
ਅਗੋ ਦੇ ਜੇ
ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥