Share on Facebook

Main News Page

ਪੰਜਾਬ ਅੰਦਰ ਮਾਰੂ ਨਸ਼ਿਆਂ ਦੇ ਹੜ੍ਹ ਲਈ ਅਕਾਲੀ ਤੇ ਕਾਂਗਰਸ ਬਰਾਬਰ ਦੇ ਜਿੰਮੇਵਾਰ
-: ਸਿਮਰਨਜੀਤ ਸਿੰਘ ਮਾਨ

ਭਿੱਖੀਵਿੰਡ 7 ਅਪੈ੍ਰਲ (ਹਰਜਿੰਦਰ ਸਿੰਘ ਗੋਲ੍ਹਣ)- ਪੰਜਾਬ ਅੰਦਰ ਆਇਆ ਮਾਰੂ ਨਸ਼ਿਆਂ ਦਾ ਹੜ੍ਹ ਦੇ ਲਈ ਅਕਾਲੀ ਤੇ ਕਾਂਗਰਸ ਬਰਾਬਰ ਦੇ ਜਿੰਮੇਵਾਰ ਹਨ। ਇਹਨਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਸ੍ਰ:ਸਿਮਰਨਜੀਤ ਸਿੰਘ ਮਾਨ ਨੇ ਤਰਨ ਤਾਰਨ ਵਿਖੇ ਕਾਗਜ ਦਾਖਲ ਕਰਵਾੳਣੁ ਉਪਰੰਤ ਆਪਣੇ ਗੱਡੀਆਂ ਦੇ ਕਾਫਲੇ ਨਾਲ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਦਾ ਦੌਰਾ ਕਰਨ ਸਮੇ ਕਸਬਾ ਭਿੱਖੀਵਿੰਡ ਵਿਖੇ ਪ੍ਰੈਸ ਨਾਲ ਗੱਲਬਾਤ ਦੌਰਾਨ ਕੀਤਾ ਤੇ ਆਖਿਆ ਕਿ ਸਰਹੱਦ ਪਾਰ ਤੋਂ ਆ ਰਹੇ ਮਾਰੂੰ ਨਸ਼ੇ ਕਾਂਗਰਸ ਦੀ ਦੇਣ ਹੈ ਤੇ ਪੰਜਾਬ ਅੰਦਰ ਇਹ ਮਾਰੂੰ ਨਸ਼ੇ ਵੇਚ ਕੇ ਜਵਾਨੀ ਦਾ ਘਾਣ ਕਰਨ ਲਈ ਅਕਾਲੀ ਦਲ ਬਾਦਲ ਦੇ ਜਥੇਦਾਰ ਜਿੰਮੇਵਾਰ ਹਨ।

ਸ੍ਰ: ਮਾਨ ਨੇ ਕਿਹਾ ਕਿ ਜਦੋਂ ਮੈਂ ਲੋਕ ਸਭਾ ਮੈਂਬਰ ਬਣਿਆ ਸੀ ਤਾਂ ਦੇਖਿਆ ਕਿ ਉਸ ਸਮੇ ਸਰਹੱਦਾਂ ਉਪਰ ਤਾਇਨਾਤ ਬੀ.ਐਸ.ਐਫ. ਜਵਾਨਾਂ ਵੱਲੋਂ ਖੇਤੀ ਕਰਦੀਆਂ ਔਰਤਾਂ ਨੂੰ ਤਲਾਸੀ ਦੌਰਾਨ ਜਲੀਲ ਕੀਤਾ ਜਾਂਦਾ ਸੀ ਤਾਂ ਮੈਂ ਇਸ ਦੀ ਲੋਕ ਸਭਾ ਵਿੱਚ ਆਵਾਜ ਉਠਾ ਕੇ ਕੇਂਦਰ ਸਰਕਾਰ ਦੇ ਧਿਆਨ ਵਿੱਚ ਮਾਮਲਾ ਲਿਆ ਕੇ ਸਰਹੱਦਾਂ ਤੇ ਲੜਕੀਆ ਤਾਇਨਾਤ ਕਰਨ ਦੀ ਮੰਗ ਕੀਤੀ ਸੀ, ਜਿਸ ਤੇ ਕੇਂਦਰ ਸਰਕਾਰ ਨੇ ਮੇਰੀ ਮੰਗ ਨੂੰ ਜਾਇਜ ਠਹਿਰਾ ਕੇ ਜਿਥੇ ਬੀ.ਐਸ.ਐਫ ਵਿੱਚ ਜਵਾਨ ਲੜਕੀਆਂ ਨੂੰ ਭਰਤੀ ਕਰਕੇ ਰੋਜਗਾਰ ਦਿੱਤਾ, ਉਥੇ ਔਰਤਾਂ ਦੇ ਹੁੰਦੇ ਨਿਰਾਦਰ ਨੂੰ ਰੋਕਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸੰਨ 1984 ਦੌਰਾਨ ਸਿੱਖਾਂ ਦੇ ਸਵਰਨ ਮੰਦਿਰ ਉਪਰ ਹਮਲਾ ਕਰਕੇ ਹਜਾਰਾਂ ਦੀ ਤਾਦਾਤ ਵਿੱਚ ਬੇਦੋਸ਼ੇ ਲੋਕਾਂ ਨੂੰ ਕਤਲ ਕਰਵਾਇਆ ਸੀ।

ਸ੍ਰ: ਮਾਨ ਨੇ ਕਿਹਾ ਕਿ ਪੰਜਾਬ ਅੰਦਰ ਰੇਤ, ਬੱਜਰੀ ਤੇ ਪਾਬੰਦੀ ਲਾ ਕੇ ਕੀਮਤਾਂ ਨੂੰ ਅਸਮਾਨੀ ਚੜ੍ਹਾਉਣ ਲਈ ਅਕਾਲੀ ਸਰਕਾਰ ਜਿੰਮੇਵਾਰ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਹਲਕਾ ਖਡੂਰ ਸਾਹਿਬ ਦੀ ਸੀਟ ਜਿੱਤ ਕੇ ਹੁਸੈਨੀ ਵਾਲਾ ਬਾਰਡਰ ਖੁਲਵਾਇਆ ਜਾਵੇਗਾ ਤੇ ਮਾਰੂੰ ਨਸ਼ਿਆਂ ਦੀ ਰੋਕਥਾਮ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਇਸ ਸਮੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਭਾਈ ਧਿਆਨ ਸਿੰਘ ਮੰਡ ਸਾਬਕਾ ਲੋਕ ਸਭਾ ਮੈਂਬਰ, ਜਥੇਦਾਰ ਕਰਮ ਸਿੰਘ ਭੋਈਆਂ, ਡਾ: ਗੁਰਜਿੰਦਰ ਸਿੰਘ ਫੈਡਰੇਸ਼ਨ ਆਗੂ, ਭਾਈ ਬਲਵੰਤ ਸਿੰਘ ਗੋਪਾਲਾ, ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਰਣਦੇਵ ਸਿੰਘ ਬੇਦੀ, ਜਸਕਰਨ ਸਿੰਘ ਸੈਕਟਰੀ ਸ੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਆਦਿ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top