Share on Facebook

Main News Page

ਜਨਤਾ ਜਨਾਰਦਨ ਨੇ ਬਾਦਲ ਦੀ ਰੈਲੀ ਦੌਰਾਨ ਰੱਖਿਆ ਪੰਡਾਲ ਖਾਲੀ

ਪਟਿਆਲਾ- ਪਟਿਆਲਾ ‘ਚ ਜਨਤਾ ਜਨਾਰਦਨ ਕੀ ਕਰਨ ਜਾ ਰਹੀ ਹੈ ਫਿਲਹਾਲ ਇਹ ਤਾਂ ਕਹਿਣਾ ਬਹੁਤ ਮੁਸ਼ਕਲ ਹੈ। ਕੋਈ ਵੀ ਪਾਰਟੀ ਜਾਂ ਉਮੀਦਵਾਰ ਅਜਿਹਾ ਨਜ਼ਰ ਹੀ ਨਹੀਂ ਆ ਰਿਹਾਸ, ਜਿਨੂੰ ਪੂਰੀ ਤਰ੍ਹਾਂ ਹਮਾਇਤ ਮਿਲ ਰਹੀ ਹੋਵੇ। ਇਨ੍ਹਾਂ ਸਾਰਿਆਂ ਉਮੀਦਵਾਰਾਂ ‘ਚੋਂ ਅਕਾਲੀ ਦਲ ਦੇ ਦੀਪਇੰਦਰ ਸਿੰਘ ਢਿੱਲੋਂ ਸਭ ਤੋਂ ਉਪਰ ਹਨ।

ਇਸ ਦਾ ਅੰਦਾਜ਼ਾ ਉਸ ਵੇਲੇ ਲੱਗ ਗਿਆ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ‘ਚ ਕੱਢੀ ਗਈ ਇਕ ਰੈਲੀ ‘ਚ ਬਹੁਤ ਘੱਟ ਲੋਕਾਂ ਨੇ ਸ਼ਿਰਕਤ ਕੀਤੀ।

ਇੰਨਾ ਹੀ ਨਹੀਂ ਜਿੰਨੀ ਕੁ ਜਨਤਾ ਉਥੇ ਹਾਜ਼ਰ ਹੋਈ ਉਹ ਵੀ ਮੁੱਖ ਮੰਤਰੀ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਉਥੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ, ਜਦੋਂ ਇਸ ਸਬੰਧੀ ਬਾਦਲ ਸਾਹਿਬ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕੁਝ ਇਸ ਤਰ੍ਹਾਂ ਜਵਾਬ ਦਿੱਤਾ ਕਿ ਕੁਰਸੀਆਂ ਤਾਂ ਕੋਈ ਖਾਲੀ ਨਹੀਂ ਸਨ।

ਫਿਲਹਾਲ ਜਨਤਾ ਜਿਸ ਤਰ੍ਹਾਂ ਦਾ ਇਸ਼ਾਰਾ ਦੇ ਰਹੀ ਹੈ, ਉਸ ਨਾਲ ਤਾਂ ਦੀਪਇੰਦਰ ਸਿੰਘ ਢਿੱਲੋਂ ਨੂੰ ਬਹੁਤ ਮਿਹਨਤ ਕਰਨੀ ਦੀ ਲੋੜ ਹੈ, ਕਿਉਂਕਿ ਕਾਂਗਰਸ ਦੀ ਪ੍ਰਨੀਤ ਕੌਰ ਨੂੰ ਉਨ੍ਹਾਂ ਦੇ ਪੁਰਾਣੇ ਅਤੇ ਜੇਤੂ ਹਲਕੇ ਤੋਂ ਹਰਾਉਣਾ ਕੋਈ ਸੌਖੀ ਗੱਲ ਨਹੀਂ ਹੈ।

Click here to view video >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top