Share on Facebook

Main News Page

ਆਸਤਕ, ਨਾਸਤਕ, ਅਤੇ ਰੱਬ ਵਾਲਾ ਝਗੜਾ
-: ਅਵਤਾਰ ਸਿੰਘ ਮਿਸ਼ਨਰੀ 510 432 5827

ਅੱਜ ਰੱਬ ਦੇ ਨਾਂ ਤੇ ਪੜ੍ਹੇ ਲਿਖੇ ਵੀ ਲੁੱਟ ਹੋ ਰਹੇ ਹਨ ਅਤੇ ਰੱਬ ਨੂੰ ਇੱਕ ਹਊਆ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਧਿਆਨ ਦਿਉ ਕਿ ਆਸਾ ਰੱਖਣ ਵਾਲਾ ਆਸਤਕ ਅਤੇ ਨਾਂ ਰੱਖਣ ਵਾਲਾ ਨਾਸਤਕ ਹੈ ਪਰ ਅੰਨ੍ਹੀ ਸ਼ਰਧਾ ਦੀ ਆਸਾ ਨਾਲੋਂ ਸੁਜਾਖੀ ਨਾਸਤਕਤਾ ਚੰਗੀ ਹੈ। ਗਿਆਨ ਨਾਲਜ ਵੱਲੋਂ ਅੱਖਾਂ ਅਤੇ ਕੰਨ ਬੰਦ ਕਰ ਲੈਣੇ ਹੀ ਅਸਲ ਨਾਸਤਕਤਾ ਹੈ। ਸਦੀਆਂ ਤੋਂ ਰੱਬ ਅਤੇ ਧਰਮ ਬਾਰੇ ਲੋਟੂ ਪੁਜਾਰੀਆਂ ਤੇ ਅਖੌਤੀ ਸੰਤਾਂ ਨੇ ਅਨੇਕਾਂ ਭਰਮ, ਭੁਲੇਖੇ ਤੇ ਭੰਬਲ ਭੂਸੇ ਪਾਏ ਹੋਏ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਹਲਵਾ ਮੰਡਾ ਖੂਬ ਚੱਲ ਰਿਹਾ ਹੈ।

ਰਾ ਸੋਚੋ! ਮੰਨਿਆ ਗਿਆ ਰੱਬ ਐਡਾ ਹੀ ਤਾਕਤਵਰ ਹੁੰਦਾ ਤਾਂ ਘੱਟ ਤੋਂ ਘੱਟ ਧਰਮੀ ਅਖਵਾਉਣ ਵਾਲੇ ਲੋਕ ਤਾਂ ਚੋਰ, ਡਾਕੂ, ਡਕੈਤ, ਕਾਤਲ, ਭੇਖੀ ਅਤੇ ਬੇਇਨਸਾਫ ਨਾਂ ਹੁੰਦੇ। ਅੱਜ ਜਿਨਾਂ ਅਨਰਥ ਧਰਮ ਅਸਥਾਨਾਂ ਵਿੱਚ ਆਸਤਕ ਜਾਂ ਧਰਮੀ ਲੋਕ ਕਰ ਰਹੇ ਹਨ ਓਨ੍ਹਾਂ ਆਮ ਲੋਕ ਨਹੀਂ। ਭਲਿਓ! ਅਸਲ ਵਿੱਚ ਰੱਬ ਤਾਂ ਇੱਕ ਸਿਸਟਮ ਹੈ ਜੇ ਤੁਸੀਂ ਉਸ ਵਿੱਚ ਆ ਜਾਂਦੇ ਹੋ ਤਾਂ ਬਚਾ ਨਹੀਂ ਤਾਂ ਤਬਾਹੀ ਹੁੰਦੀ ਰਹਿੰਦੀ ਹੈ।

ਦੀਪ ਗਿੱਲ ਜੀ! ਆਪ ਜੀ ਨੇ ਫੇਸ ਬੁੱਕ ਤੇ ਠੀਕ ਹੀ ਲਿਖਿਆ ਹੈ ਕਿ ਬੇਗਾਨੀਆਂ ਧੀਆਂ ਨਾਲ ਬਲਾਤਕਾਰ ਹੋ ਰਹੇ ਹਨ ਤੇ ਮੰਨਿਆ ਗਿਆ ਰੱਬ ਕਿਤੇ ਲੰਮੀਆਂ ਤਾਨ ਕੇ ਸੁੱਤਾ ਪਿਆ ਹੈ। ਉਸ ਅੰਤਰਜਾਮੀ ਰੱਬ ਨੂੰ ਭਲਾ ਦਿਸ ਨਹੀਂ ਰਿਹਾ ਕਿ ਕੀ ਕੀ ਜ਼ੁਲਮ, ਪਾਪ, ਧੱਕੇਸ਼ਾਹੀ, ਸੀਨਾਜੋਰੀ ਜਾਂ ਅਨਰਥ ਹੋ ਰਿਹਾ ਹੈ? ਜਿਨੀ ਮਾਰ ਦੁਨੀਆਂ ਨੇ ਧਰਮ ਅਤੇ ਰੱਬ ਦੇ ਨਾਂ ਤੇ ਖਾਧੀ ਹੈ ਓਨੀ ਤਰਕ ਜਾਂ ਸਾਂਇੰਸ (ਵਿਗਿਆਨ) ਦੇ ਨਾਂ ਤੇ ਨਹੀਂ। ਅੱਜ ਸੱਚ ਬੋਲਣ, ਲਿਖਣ, ਕਿਰਤ ਕਮਾਈ ਕਰਨ ਅਤੇ ਸਦਾਚਾਰੀ ਰਹਿਣ ਵਾਲਾ ਨਾਸਤਕ ਅਤੇ ਧਰਮ ਦੇ ਨਾਂ ਤੇ ਸਭ ਕੁਝ ਲੁੱਟਣ ਜਾਂ ਲੁਟਾ ਦੇਣ ਵਾਲਾ, ਇੱਥੋਂ ਤੱਕ ਕੇ ਬਲਾਤਕਾਰੀ ਸਾਧਾਂ ਦੇ ਡੇਰਿਆਂ ਤੇ ਜਵਾਨ ਧੀਆਂ ਸੇਵਾ ਲਈ ਛੱਡਣ ਵਾਲਾ ਆਸਤਕ ਮੰਨਿਆਂ ਜਾ ਰਿਹਾ ਹੈ।

ਸੋ ਮਿਤਰੋ! ਇਨਸਾਨੀਅਤ ਧਾਰਨ ਕਰਨਾ ਹੀ ਧਰਮੀ ਅਤੇ ਇਨਸਾਨੀਅਤ ਤੋਂ ਗਿਰਨਾ ਹੀ ਨਾਸਤਕ ਹੋਣਾ ਹੈ। ਕੁਦਰਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਿਰਤ ਕਰਨੀ, ਵੰਡ ਛਕਣਾ ਅਤੇ ਰੱਬੀ ਨਿਯਮਾਂ ਤੇ ਪਹਿਰਾ ਦੇਣਾ ਹੀ ਧਰਮੀ ਜਾਂ ਆਸਤਕ ਹੋਣਾਂ ਹੈ। ਸੋ ਕੁਦਰਤੀ ਨਿਯਮ ਹੀ ਰੱਬ ਹਨ ਨਾਂ ਕਿ ਕੋਈ ਗੈਬੀ ਸ਼ਕਤੀ। ਸਾਰੀ ਦੁਨੀਆਂ ਹੀ ਕੁਦਰਤਿ ਦਾ ਰੂਪ ਹੈ- ਜੋ ਦੀਸੈ ਸੋ ਤੇਰਾ ਰੂਪੁ॥ ਗੁਣ ਨਿਧਾਨ ਗੋਵਿੰਦ ਅਨੂਪੁ॥ (724) ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਰਦਤਿ ਪਾਤਾਲੀਂ ਅਕਾਸੀ ਕੁਦਰਤਿ ਸਰਬ ਅਕਾਰੁ॥.....॥ ॥੨॥ (464)

ਸੋ ਕੁਦਰਤਿ ਰਚਨਾ ਨੂੰ ਖੋਜਣਾ, ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਤੇ ਇਸ ਦੇ ਉਲਟ ਚੱਲਣਾ ਹੀ ਨਾਸਤਕ ਹੋਣਾ ਹੈ। ਬਾਕੀ ਵੱਖ ਵੱਖ ਮਜ਼ਹਬਾਂ ਦੇ ਆਪੋ ਆਪਣੇ ਮੰਨੇ ਜਾਂ ਬਣਾਏ ਗਏ ਰੱਬ ਮਨੁੱਖਤਾ ਵਿੱਚ ਵੰਡੀਆਂ ਪਾ ਕੇ, ਨਫਰਤ ਦਾ ਕਾਰਨ ਬਣ ਰਹੇ ਹਨ ਜਦ ਕਿ ਰੱਬ ਸਾਰੀ ਦੁਨੀਆਂ ਦਾ ਇੱਕ ਹੀ ਹੈ ਅਤੇ ਆਪੋ ਆਪਣੀ ਭਾਸ਼ਾ ਅਨੁਸਾਰ ਉਸ ਦੇ ਨਾਮ ਵੱਖ ਵੱਖ ਜਾਪਦੇ (ਲੱਗਦੇ)ਹਨ। ਜਿਨ੍ਹਾਂ ਗਿਆਨੀਆਂ ਜਾਂ ਵਿਗਿਆਨੀਆਂ ਨੇ ਕੁਦਰਤੀ ਭੇਦਾਂ ਨੂੰ ਖੋਜਿਆ ਓਨ੍ਹਾਂ ਨੇ ਰੱਬੀ ਭੇਦ ਜਾਣ ਲਿਆ ਕਿ ਰੱਬ ਇੱਕ ਕੁਦਰਤੀ ਸਿਸਟਮ ਹੈ ਨਾਂ ਕਿ ਮੰਨੀ ਗਈ ਕੋਈ ਗੈਬੀ ਸ਼ਕਤੀ।

ਕਰਮਕਾਂਡੀ ਅਤੇ ਅੰਧਵਿਸ਼ਵਾਸ਼ੀ ਲੋਕ, ਆਪਣੇ ਆਪ ਨੂੰ ਆਸਤਕ ਅਤੇ ਕਰਮਯੋਗੀ ਗਿਆਵਾਨੀ ਕਿਰਤੀਆਂ ਨੂੰ ਨਾਸਤਕ ਆਖ ਕੇ ਨਫਰਤ ਭਰਿਆ ਪ੍ਰਚਾਰ ਕਰਦੇ ਹਨ। ਭਗਤ ਅਤੇ ਗੁਰੂ ਸਾਹਿਬਾਨ ਸਾਨੂੰ ਗੁਰਬਾਣੀ ਰਾਹੀਂ ਅਸਲੀ ਆਸਤਕ, ਨਾਸਤਕ ਅਤੇ ਕੁਦਰਤੀ ਰੱਬ ਦਾ ਭੇਦ ਦਸਦੇ ਹਨ। ਇਸ ਲਈ ਸਾਨੂੰ ਗੁਰੂਆਂ-ਭਗਤਾਂ ਦੀ ਬਾਣੀ ਜੋ “ਗੁਰੂ ਗ੍ਰੰਥ ਸਾਹਿਬ” ਵਿਖੇ ਅੰਕਿਤ ਹੈ ਨੂੰ ਫਾਲੋ ਕਰਨਾ ਚਾਹੀਦਾ ਹੈ ਨਾਂ ਕਿ ਵਿਹਲੜ, ਲੋਟੂ ਸਾਧਾਂ-ਸੰਤਾਂ ਪੁਜਾਰੀਆਂ ਦੀਆਂ ਗਪੌੜਾਂ ਮੱਗਰ ਲੱਗ, ਜੀਵਨ ਦਾ ਅਸਲ ਮਨੋਰਥ ਭੁੱਲ ਕੇ, ਵਹਿਮਾਂ, ਭਰਮਾਂ ਅਤੇ ਮਨਘੜਤ ਡਰਾਵਿਆਂ ਦੇ ਜਾਲ ਵਿੱਚ ਫਸ ਕੇ, ਖੂਨ ਪਸੀਨੇ ਦੀ ਕਮਾਈ ਨਾਲ ਕਮਾਇਆ ਧੰਨ ਅਤੇ ਕੁਦਰਤੀ ਰੱਬ ਵੱਲੋਂ ਦਿੱਤਾ ਦੁਰਲੱਭ ਮਾਨਸ ਜਨਮ ਬਰਬਾਦ ਕਰਨਾ ਚਾਹੀਦਾ ਹੈ? ਜਰਾ ਸੋਚੋ ਇਸ ਬਾਰੇ ਆਪਸ ਵਿੱਚ ਮਿਲ ਬੈਠੋ ਨਾਂ ਕਿ ਵਿਚਾਰਾਂ ਦੀ ਭਿੰਨਤਾ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਜਾਂ ਬਦਨਾਮ ਕਰੋ- ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (੧੧੮੫)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top