Share on Facebook

Main News Page

ਪਜਾਮਾ ਲਾਹ ਕੇ, ਮੱਥਾ ਟੇਕਣ ਦਾ, ਵਿਧੀ-ਵਿਧਾਨ ਕਿਵੇਂ ਬਣਿਆ ?
-: ਅਮਰਜੀਤ ਸਿੰਘ ਚੰਦੀ
ਫੋਨ:- ੯੭੫੬੨ ੬੪੬੨੧

ਬੰਦਾ ਦੁਨੀਆਂ ਵਿੱਚ ਕਿਸੇ ਕੋਲੋਂ ਨਹੀਂ ਡਰਦਾ, ਡਰਦਾ ਹੈ ਤਾਂ ਸਿਰਫ ਆਪਣੇ ਢਿੱਡ ਵਿਚਲੇ ਪਾਪਾਂ ਕੋਲੋਂ, ਕਿ ਕਿਤੇ ਇਹ ਜ਼ਾਹਰ ਨਾ ਹੋ ਜਾਣ? ਜੇ ਜ਼ਾਹਰ ਹੋ ਗਏ ਤਾਂ ਮੇਰਾ ਕੀ ਹੋਵੇਗਾ?

ਦੁਨੀਆਂ ਵਿੱਚ ਪੁਜਾਰੀ ਜਮਾਤ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵੇ, ਲੰਪਟ ਹੁੰਦੀ ਹੈ। ਜਿਨ੍ਹਾਂ ਨੂੰ ਪੁਰਾਣੇ ਬ੍ਰਾਹਮਣਾਂ ਤੋਂ ਲੈ ਕੇ, ਅੱਜ ਦੇ ਸਿੱਖਾਂ ਦੇ ਤਖ਼ਤਾਂ ਅਤੇ ਡੇਰਿਆਂ ਵਿੱਚ ਪਲਦੇ ਸੈਂਕੜੇ ਨਹੀਂ ਹਜ਼ਾਰਾਂ ਤੋਂ ਹੁੰਦੇ ਹੋਏ ਈਸਾਈ ਪਾਦਰੀਆਂ ਦੀਆਂ ਕਰਤੂਤਾਂ ਤੋਂ ਪਰਤੱਖ ਵੇਖਿਆ ਜਾ ਸਕਦਾ ਹੈ।

ਜਦ ਬੰਦੇ ਨੂੰ ਬਿਨਾ ਕਿਰਤ ਕੀਤਿਆਂ, ਵਾਧੂ ਪੈਸੇ ਅਤੇ ਚੰਗਾ-ਚੋਸਾ ਖਾਣ ਨੂੰ ਮਿਲੇ, ਤਾਂ ਉਸ ਖਾਧੇ ਪੀਤੇ ਨੂੰ ਹਜ਼ਮ ਕਰਨ ਲਈ ਉਨ੍ਹਾਂ ਦਾ ਲੰਪਟ ਹੋ ਜਾਣਾ ਸੁਭਾਵਕ ਹੀ ਹੈ। ਏਸੇ ਤਰ੍ਹਾਂ ਸਿੱਖ ਤਖਤਾਂ, ਡੇਰਿਆਂ, ਟਕਸਾਲਾਂ, ਕਾਰ ਸੇਵਾ ਦੇ ਡੇਰਿਆਂ, ਗੁਰਦਵਾਰਿਆਂ ਅਤੇ ਨਿਹੰਗਾਂ ਦੀਆਂ ਛਾਉਣੀਆਂ ਵਿੱਚ ਪਲਦੀ, ਸਿੱਖੀ ਦੇ ਮੱਥੇ ਦਾ ਕਲੰਕ, ਪੁਜਾਰੀ ਸ਼੍ਰੇਣੀ, ਬਹੁਤ ਪਹਿਲਾਂ ਤੋਂ ਹੀ, ਬ੍ਰਾਹਮਣਵਾਦ ਦੇ ਪ੍ਰਭਾਵ ਹੇਠ ਲੰਪਟ ਹੋ ਗਈ ਸੀ।

ਲੰਪਟ ਪੁਣੇ ਨੂੰ ਪੱਠੇ ਪਾਉਣ ਲਈ, ਦੋ ਤਰੀਕਿਆਂ ਦਾ ਸਹਾਰਾ ਲਿਆ ਜਾਂਦਾ ਹੈਇੱਕ ਪੁਰਾਣਾ ਤਰੀਕਾ, ਜਿਸ ਵਿੱਚ ਲੰਪਟ ਪੁਣੇ ਨਾਲ ਭਰਪੂਰ ਲਿਖਤੀ ਕਹਾਣੀਆਂ ਦਾ ਸਹਾਰਾ ਲਿਆ ਜਾਂਦਾ ਸੀ। ਦੂਸਰਾ ਤਰੀਕਾ ਅੱਜ ਦੇ ਅਗਾਂਹ ਵਧੂ ਜ਼ਮਾਨੇ ਦਾ, ਜਿਸ ਵਿੱਚ ਲੰਪਟ ਪੁਣੇ ਦੀਆਂ ਸਾਰੀਆਂ ਹੱਦਾਂ ਪਾਰ ਕਰਦੀਆਂ ਬਲਿਊ ਫਿਲਮਾਂ ਦਾ ਸਹਾਰਾ ਲਿਆ ਜਾਂਦਾ ਹੈ। ਜਦ ਇਹ ਫਿਲਮਾਂ ਨਹੀਂ ਚੱਲੀਆਂ ਸਨ ਅਤੇ ਲਿਖਤੀ ਕਹਾਣੀਆਂ, ਕਵਿਤਾਵਾਂ ਦਾ ਹੀ ਸਹਾਰਾ ਲਿਆ ਜਾਂਦਾ ਸੀ, ਉਸ ਵੇਲੇ ਡੇਰਿਆਂ, ਟਕਸਾਲਾਂ, ਛਾਉਣੀਆਂ, ਤਖਤਾਂ 'ਤੇ ਪਲ ਰਹੀ ਪੁਜਾਰੀ ਸ਼੍ਰੇਣੀ ਨੇ, ਕੁੱਝ ਕਵੀਆਂ, ਰਾਮ-ਸ਼ਾਮ ਆਦਿ ਕੋਲੋਂ ਇੱਕ ਲੰਪਟ ਮਈ ਕਿਤਾਬ, ਕਵਿਤਾ ਵਿੱਚ ਤਿਆਰ ਕਰਵਾਈ। ਜਿਸ ਵਿੱਚ ਉਨ੍ਹਾਂ ਕਵੀਆਂ ਨੇ ਗੁਰ ਵਿਅਕਤੀਆਂ ਨੂੰ ਲਪੇਟਣੋ ਵੀ ਗੁਰੇਜ਼ ਨਹੀਂ ਕੀਤਾ। ਇਸ ਦਾ ਨਾਮ “ਬਚਿਤ੍ਰ ਨਾਟਕ” ਰੱਖਿਆ ਗਿਆ। ਹੌਲੀ-ਹੌਲੀ ਇਸ ਵਿਚਲੀਆਂ ਲੰਪਟ ਮਈ ਕਹਾਣੀਆਂ ਦੀ ਗਿਣਤੀ ਵਧਦੀ ਗਈ। ਜਿਸ ਨਾਲ ਇਸ ਦਾ ਆਕਾਰ, ਕਾਫੀ ਵੱਡਾ ਹੋ ਗਿਆ। ਅਤੇ ਇਸ ਨੂੰ ਲੁਕੋ ਕੇ ਰੱਖਣਾ ਅਤੇ ਪੜ੍ਹਨਾ ਮੁਸ਼ਕਲ ਹੁੰਦਾ ਗਿਆ। ਉਸ ਵੇਲੇ ਇਸ ਦਾ ਪ੍ਰਕਾਸ਼, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੀਤਾ ਜਾਣ ਲੱਗਾ। ਇਹੀ ਉਹ ਵੇਲਾ ਸੀ ਜਦ ਸਿੱਖਾਂ ਵਿੱਚ ਇਸ ਦਾ ਵਿਵਾਦ ਖੜਾ ਹੋਇਆ।

ਇਸ ਵੇਲੇ ਹੀ ਇੱਕ ਸਵਾਲ ਖੜਾ ਹੋਇਆ ਕਿ ਕਿਸ ਹੈਸੀਅਤ ਵਿੱਚ ਇਸ ਦਾ ਪ੍ਰਕਾਸ਼ ਗੁਰਦਵਾਰਿਆਂ ਵਿੱਚ ਕੀਤਾ ਜਾਂਦਾ ਹੈ? ਜਿਸ ਦੇ ਹੱਲ ਵਜੋਂ, (ਕੁਝ ਉਨ੍ਹਾਂ ਰਚਨਾਵਾਂ ਵਿਚੋਂ, ਜੋ ਭਾਈ ਮਨੀ ਸਿੰਘ ਜੀ ਵਲੋਂ ਸਿੱਖਾਂ ਕੋਲੋਂ ਇਕੱਠੀਆਂ ਕੀਤੀਆਂ, ਕਹੀਆਂ ਜਾਂਦੀਆਂ ਹਨ। ਜਿਨ੍ਹਾਂ ਨੂੰ ਭਾਈ ਮਨੀ ਸਿੰਘ ਜੀ ਨੇ ਬੇਕਾਰ ਮੰਨਦਿਆਂ ਇੱਕ ਪਾਸੇ ਰੱਖ ਦਿੱਤਾ ਸੀ।) ਇਸ ਦੇ ਸ਼ੁਰੂ, ਅਖੀਰ ਅਤੇ ਵਿਚਾਲੇ, ਕੁੱਝ ਅਜਿਹੀਆਂ ਰਚਨਾਵਾਂ ਪਾਈਆਂ ਗਈਆਂ, ਜਿਨ੍ਹਾਂ ਤੋਂ ਗੁਰਬਾਣੀ ਦਾ ਭੁਲੇਖਾ ਪੈ ਸਕੇ। ਫਿਰ ਇਨ੍ਹਾਂ ਅਖੌਤੀ ਬਾਣੀਆਂ ਨੂੰ ਪੂਰੀ ਮਾਨਤਾ ਦਿਵਾਉਣ ਲਈ, ਇਨ੍ਹਾਂ ਨੂੰ ਨਿੱਤ-ਨੇਮ ਅਤੇ ਖੰਡੇ-ਬਾਟੇ ਦੀ ਪਾਹੁਲ ਦੀਆਂ ਬਾਣੀਆਂ ਵਿੱਚ ਫਿੱਟ ਕੀਤਾ ਗਿਆ। ਮੁਖ ਤੌਰ 'ਤੇ ਇਸ ਦਾ ਪਰਚਾਰ ਇਨ੍ਹਾਂ ਬਾਣੀਆਂ ਆਸਰੇ ਹੀ ਕੀਤਾ ਗਿਆ, ਉਸ ਵਿਚੋਂ ਕੁੱਝ ਅਖੌਤੀ ਬਾਣੀਆਂ ਛਾਂਟ ਕੇ, ਉਨ੍ਹਾਂ ਦਾ ਟੀਕਾ ਕਰ ਕੇ “ਦਸ ਗ੍ਰੰਥੀ ਸਟੀਕ “ਦੇ ਨਾਮ ਹੇਠ ਛਾਪੀਆਂ ਗਈਆਂ। ਬਹੁਤ ਸਮੇ ਤੱਕ, ਬਚਿਤ੍ਰ ਨਾਟਕ ਜ਼ਾਹਰਾ ਤੌਰ ਤੇ, ਇਸ ਪੋਥੀ ਦੇ ਮਾਧਿਅਮ ਰਾਹੀਂ ਹੀ ਜਾਣਿਆ ਜਾਂਦਾ ਰਿਹਾ।

ਉਸ ਵੇਲੇ ਹੀ ਇਹ ਫੈਸਲਾ ਹੋਇਆ ਕਿ ਇਸ ਨੂੰ ਦਸਵੇਂ ਨਾਨਕ ਦੇ ਨਾਮ ਥੱਲੇ, ਗੁਰਬਾਣੀ ਦਾ ਦਰਜਾ ਦਿੱਤਾ ਜਾਵੇ। ਜਿਸ ਅਧੀਨ ਕੁੱਝ ਰਚਨਾਵਾਂ ਦੇ ਸ਼ੁਰੂ ਵਿੱਚ “ਸ੍ਰੀ ਮੁਖ ਵਾਕ ਪਾਤਸ਼ਾਹੀ ੧੦” ਲਿਖਿਆ ਜਾਣ ਲੱਗਾ। ਇਸ ਤਰ੍ਹਾਂ ਗੁਰਬਾਣੀ ਵਜੋਂ ਮਾਨਤਾ ਦੇ ਕੇ, ਇਸ ਦਾ ਪ੍ਰਕਾਸ਼, ਡੇਰਿਆਂ, ਟਕਸਾਲਾਂ ਅਤੇ ਤਖਤਾਂ ਤੇ ਹੋਣ ਲੱਗਾ। ਇਵੇਂ ਇਸ ਨੂੰ ਸ਼ਰੇਆਮ ਪੜ੍ਹ ਕੇ, ਪੁਜਾਰੀ ਲਾਣਾ ਆਪਣੀਆਂ ਲੰਪਟ ਭਾਵਨਾਵਾਂ ਨੂੰ ਸੰਤੁਸ਼ਟ ਕਰਨ ਲੱਗਾ।

ਸਮਾਂ ਬਦਲਿਆ, ਜਾਗ੍ਰਤੀ ਆਈ, ਬੰਦੇ ਅਤੇ ਬੀਬੀਆਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੀ ਸੋਝੀ ਹਾਸਲ ਕਰਨ ਲਈ, ਗੁਰੂ ਗ੍ਰੰਥ ਸਾਹਿਬ ਨਾਲ ਜੁੜਨ ਲੱਗੇ। ਬਹੁਤ ਸਾਰੇ ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਦੇ ਅਲ਼ੱਗ-ਅਲੱਗ ਸਟੀਕ ਲਿਖੇ। ਕਈਆਂ ਨੇ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਟੀਕ ਵੀ ਲਿਖੇ, ਜਿਨ੍ਹਾਂ ਵਿਚੋਂ ਪ੍ਰੋ. ਸਾਹਿਬ ਸਿੰਘ ਜੀ ਦਾ “ਗੁਰੂ ਗ੍ਰੰਥ ਸਾਹਿਬ ਦਰਪਣ” ਜੋ ਵਿਆਕਰਣ 'ਤੇ ਆਧਾਰਿਤ ਹੈ, ਬਹੁਤ ਸਲਾਹਿਆ ਗਿਆ। ਜਿਸ ਆਸਰੇ ਸਿੱਖਾਂ ਦੇ ਬਹੁਤ ਸਾਰੇ ਭੁਲੇਖੇ ਦੂਰ ਹੋਏ। ਏਸੇ ਦੌੜ ਵਿੱਚ ਸਿੱਖਾਂ ਨੂੰ “ਬਚਿਤ੍ਰ ਨਾਟਕ “ਬਾਰੇ ਹੋਰ ਜਾਨਣ ਦੀ ਜਗਿਆਸਾ ਪੈਦਾ ਹੋਈ। ਪਰ ਬਾਜ਼ਾਰ ਵਿੱਚ “ਦਸ ਗ੍ਰੰਥੀ” ਤੋਂ ਵੱਧ ਕੁੱਝ ਵੀ ਉਪਲੱਭਦ ਨਹੀਂ ਸੀ। ਜਾਂ ੳਸ ਦੀਆਂ ਕੁੱਝ ਰਚਨਾਵਾਂ, “ਅੰਮ੍ਰਿਤ ਬਾਣੀ” ਨਾਮ ਦੀ, ਕੀਰਤਨ ਲਈ ਛਾਪੀ, ਸ਼ਬਦਾਂ ਦੀ ਪੋਥੀ ਵਿੱਚ ਵੀ ਸਨ।

ਇਸ ਚਾਹ ਅਧੀਨ ਹੀ, ਲੋਕਾਂ ਨੇ ਡੇਰਿਆਂ, ਨਿਹੰਗ ਛਾਉਣੀਆਂ ਅਤੇ ਤਖਤਾਂ 'ਤੇ ਪਰਕਾਸ਼ “ਬਚਿਤ੍ਰ ਨਾਟਕ” (ਜਿਸ ਨੂੰ ਉਸ ਵੇਲੇ ਤੱਕ “ਦਸਮ ਗ੍ਰੰਥ” ਦਾ ਨਾਮ ਦਿੱਤਾ ਜਾ ਚੁੱਕਾ ਸੀ) ਨੂੰ ਪੜ੍ਹਨ ਦਾ ਉਪਰਾਲਾ ਕੀਤਾ। ਜਿਸ ਵਿੱਚ ਉਨ੍ਹਾਂ ਨੇ ਸਥਾਪਤ ਪੁਜਾਰੀਆਂ ਕੋਲ ਬਚਿਤ੍ਰ ਨਾਟਕ ਦੀ ਸੰਥਿਆ ਦੀ ਗੱਲ ਕੀਤੀ। ਇਸ ਹਾਲਤ ਵਿੱਚ ਅਨਪੜ ਕੇ ਪੁਜਾਰੀਆਂ ਦੇ ਕੰਨ ਖੜੇ ਹੋਏ।

ਉਨ੍ਹਾਂ ਨੇ ਇਸ ਲੰਪਟ ਮਈ ਪੁਸਤਕ ਨੂੰ ਆਮ ਬੰਦਿਆਂ ਅਤੇ ਖਾਸ ਤੌਰ 'ਤੇ ਬੀਬੀਆਂ ਦੀ ਪਹੁੰਚ ਤੋਂ ਦੂਰ ਰੱਖਣ ਲਈ, ਇੱਕ ਵਿਧਾਨ ਬਣਾਇਆ, ਜਿਸ ਅਨੁਸਾਰ ਅਖੌਤੀ ਦਸਮ ਗ੍ਰੰਥ ਨੂੰ ਮੱਥਾ ਟੇਕਣ ਅਤੇ ਪੜ੍ਹਨ ਲਈ ਪਜਾਮਾ ਲਾਹੁਣਾ, ਜ਼ਰੂਰੀ ਕਰਾਰ ਦਿੱਤਾ।

ਇਸ ਤਰ੍ਹਾਂ ਬਹੁਤ ਸਾਰਾ ਸਮਾਂ ਬੀਤ ਗਿਆ, ਪਰ ਆਜ਼ਾਦੀ ਮਗਰੋਂ, ਹਿੰਦੂਵਾਦੀਆਂ ਨੇ ਆਪਣਾ ਰੰਗ ਵਿਖਾਉਣਾ ਸ਼ੁਰੂ ਕੀਤਾ, ਜਿਸ ਵਿੱਚ ਆਰ. ਐਸ. ਐਸ. ਨੇ ਬਚਿਤ੍ਰ ਨਾਟਕ, ਜਿਸ ਨੂੰ ਹੁਣ ਕਾਫੀ ਲੋਕ ਦਸਮ ਗ੍ਰੰਥ ਦੇ ਨਾਮ ਨਾਲ ਜਾਣਦੇ ਸਨ (ਜਿਸ ਨੂੰ ਪੁਜਾਰੀਆਂ ਨੇ ਆਮ ਸੰਗਤ ਤਕ ਨਹੀਂ ਪਹੁੰਚਣ ਦਿੱਤਾ ਸੀ) ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ, ਉਸ ਦਾ ਪ੍ਰੋ. ਜੋਧ ਸਿੰਘ ਕੋਲੋਂ, ਹਿੰਦੀ ਵਿੱਚ ਟੀਕਾ ਕਰਵਾ ਕੇ ਛਾਪ ਦਿੱਤਾ। ਇਸ ਦੌਰਾਨ ਹੀ ਇਸ ਦਾ ਨਾਮ ਦਸਮ ਗ੍ਰੰਥ ਤੋਂ “ਦਸਮ ਗੁਰੂ ਗ੍ਰੰਥ” ਫਿਰ “ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ” ਤੇ ਫਿਰ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਹੋ ਗਿਆ

ਹਿੰਦੂ ਸੰਗਠਨ ਆਰ.ਐਸ.ਐਸ, ਨੇ ਇੱਕ ਤੀਰ ਨਾਲ ਦੋ ਸ਼ਿਕਾਰ ਕਰਨ ਦਾ ਪ੍ਰੋਗਰਾਮ ਬਣਾਇਆ ਸੀ, ਇੱਕ ਤਾਂ, ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਰੋਲਣ ਲਈ ਬਣਾਏ ਸਿੱਖਾਂ ਦੇ ਪੰਜ ਤਖਤਾਂ ਵਾਂਙ, ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਰੋਲਣ ਲਈ ਪੰਜਾਂ ਗ੍ਰੰਥਾਂ ਦੀ ਸਥਾਪਨਾ ਵੱਲ ਪੈਰ ਵਧਾਉਣੇ, (ਜਿਨ੍ਹਾਂ ਵਿਚੋਂ ਇਹ ਬਚਿਤ੍ਰ ਨਾਟਕ (ਦਸਮ ਗ੍ਰੰਥ ਦੀ ਆੜ ਵਿਚ) ਲਗ-ਭਗ ਸਥਾਪਤ ਹੋ ਚੁੱਕਾ ਹੈ ਅਤੇ ਸਰਬਲੋਹ ਗ੍ਰੰਥ, ਕਤਾਰ ਵਿੱਚ ਲੱਗ ਚੁੱਕਾ ਹੈ) ਅਤੇ ਦੂਸਰਾ, ਸਿੱਖ ਸੰਗਤ ਨੂੰ ਇਸ ਲੱਚਰ ਗ੍ਰੰਥ ਨਾਲ ਜੋੜ ਕੇ ਚ੍ਰਿਤਰ ਹੀਣ ਕਰ ਕੇ ਬ੍ਰਾਹਮਣ ਫਲਸਫੇ ਦਾ ਅਨੁਸਾਰੀ ਬਨਾਉਣਾ।

ਏਥੇ ਆ ਕੇ ਆਰ. ਐਸ. ਐਸ. ਧੋਖਾ ਖਾ ਗਈ, ਭਾਵੇਂ ਪੁਜਾਰੀ, ਬਹੁਤ ਪਹਿਲਾਂ ਹੀ ਲੰਪਟ ਹੋ ਗਏ ਸਨ, ਪਰ ਸਿੱਖ ਅਜੇ ਚ੍ਰਿਤਰ ਹੀਣ ਨਹੀਂ ਹੋਏ ਸਨ। (ਇਹ ਗੱਲ ਵਖਰੀ ਹੈ ਕਿ ਇਹੀ ਕੰਮ ਅੱਜ ਉਸ ਨੇ ਮੀਡੀਏ ਰਾਹੀਂ ਪੂਰਾ ਕਰ ਲਿਆ ਹੈ) ਇਸ ਵਿਭਚਾਰੀ ਕਿਤਾਬ ਦੇ ਸਿੱਖਾਂ ਵਿੱਚ ਪਹੁੰਚਣ ਨਾਲ, ਸਿੱਖਾਂ ਵਿੱਚ ਹਲ-ਚਲ ਮਚ ਗਈ। ਜੋ ਵੀ ਇਸ ਨੂੰ ਪੜ੍ਹਦਾ ਹੈ, ਉਸ ਨੂੰ ਇਸ ਦੀ ਅਸਲੀਅਤ ਬਾਰੇ ਸੋਝੀ ਹੋ ਜਾਂਦੀ ਹੈ, ਉਹੀ ਇਸ ਦੇ ਵਿਰੋਧ ਵਿੱਚ ਖੜਾ ਹੋ ਜਾਂਦਾ ਹੈ। ਏਵੇਂ ਇਹ ਇੱਕ ਲਹਿਰ ਬਣਦੀ ਜਾ ਰਹੀ ਹੈ

ਹੁਣ ਹਾਲਤ ਇਹ ਹੈ ਕਿ, ਪੁਜਾਰੀ ਲਾਣਾ ਅਤੇ ਕੁੱਝ ਉਹ ਸਿੱਖ ਜੋ ਬ੍ਰਾਹਮਣੀ ਸੰਸਥਾਵਾਂ ਹੱਥ ਵਿਕੇ ਹੋਏ ਹਨ, ਉਹੀ ਇਸ ਦੀ ਹਮਾਇਤ ਕਰ ਰਹੇ ਹਨ। ਦੋਵਾਂ ਦੀ ਆਪਣੀ ਆਪਣੀ ਮਜਬੂਰੀ ਹੈ। ਵਿਕਰੀ ਵਾਲਿਆਂ ਲਈ ਪੈਸੇ ਦੀ ਮਜਬੂਰੀ ਹੈ ਅਤੇ ਪੁਜਾਰੀਆਂ ਨੂੰ ਇਹ ਮਜਬੂਰੀ ਹੈ ਕਿ ਜੇ ਉਹ ਅਸਲੀਅਤ ਸਵੀਕਾਰ ਕਰਦੇ ਹਨ ਤਾਂ ਉਨ੍ਹਾਂ ਦਾ ਲੰਪਟ ਪੁਣਾ ਨੰਗਾ ਹੁੰਦਾ ਹੈ, (ਹਾਲਾਂਕਿ ਉਹ ਹੋਰ ਬਹੁਤ ਸਾਰੇ ਤਰੀਕਿਆਂ ਨਾਲ ਰੋਜ਼ ਜ਼ਾਹਰ ਹੋ ਰਿਹਾ ਹੈ) ਜਿਸ ਆਸਰੇ ਉਨ੍ਹਾਂ ਦੀ ਸਿੱਖੀ ਵਿਚੋਂ ਫੂਹੜੀ ਵਲ੍ਹੇਟੀ ਜਾਂਦੀ ਹੈ। ਜਿਸ ਨੂੰ ਰੋਕਣ ਲਈ ਉਹ ਹਰ ਹੱਦ ਤਕ ਜਾ ਸਕਦੇ ਹਨ।

ਵਿਚਾਰਕਾਂ ਨੂੰ ਗਾਲ੍ਹਾਂ ਕੱਢਣ, ਧਮਕੀਆਂ ਦੇਣ ਤੋਂ ਅਗਾਂਹ ਲੰਘ ਕੇ, (ਹਿੰਦੂਤਵੀ ਏਜੈਂਸੀਆਂ ਦੀ ਸ਼ਹਿ ਨਾਲ) ਉਹ ਵਿਚਾਰਕ ਸਿੱਖਾਂ ਦੇ ਗੱਲ ਵੀ ਪੈਣ ਲੱਗ ਪਏ ਹਨ। ਸਰਕਾਰੀ ਸਹਿਯੋਗ ਨਾਲ ਵਿਚਾਰਕ ਸਿੱਖਾਂ ਤੇ ਕੇਸ ਬਣਾਏ ਜਾ ਰਹੇ ਹਨ। ਇਹ ਹੁਣ ਉਨ੍ਹਾਂ ਸਿੱਖਾਂ ਦੇ ਹੱਥ ਵਿੱਚ ਹੈ, ਜੋ ਪੁਜਾਰੀਆਂ ਦੇ ਅੰਨ੍ਹੇ ਸਮੱਰਥਿਕ ਬਣੇ ਹੋਏ ਹਨ, ਕਿ ਉਹ ਸਿਆਣਪ ਕਰ ਕੇ, ਅਸਲੀਅਤ ਨੂੰ ਪਛਾਣਦਿਆਂ, ਪੰਥ ਨੂੰ ਖਾਨਾ ਜੰਗੀ ਤੋਂ ਬਚਾ ਲੈਂਦੇ ਹਨ? ਜਾਂ ਪੁਜਾਰੀ ਲਾਣੇ ਦੇ ਢਹੇ ਚੜ੍ਹੇ, ਪੰਥ ਵਿੱਚ ਖਾਨਾਜੰਗੀ ਕਰਵਾ ਦਿੰਦੇ ਹਨ?

ਹੁਣ ਸਿੱਖ ਜਾਗਰੂਕ ਹੋ ਚੁੱਕੇ ਹਨ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਘੇਰੀ ਧੁੰਦ ਨੇ ਛਟਣਾ ਹੀ ਹੈ, ਸੱਚ ਦਾ ਸੂਰਜ ਨਿਕਲਣਾ ਹੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top