Share on Facebook

Main News Page

ਸਿੱਖਾ ਤੇਰਾ ਕੀ ਬਣੂੰ...
-: ਬਲਦੀਪ ਸਿੰਘ ਰਾਮੂੰਵਾਲੀਆ

ਜਦੋਂ ਤੋਂ ਧਰਮ 'ਤੇ ਨੈਤਿਕਤਾ ਦੀ ਹੋਂਦ ਪੈਦਾ ਹੋਈ ਹੈ। ਤਕਰੀਬਨ ਉਸ ਸਮੇਂ ਤੋਂ ਹੀ ਅਧਰਮ ਤੇ ਅਨੈਤਿਕਤਾ ਦਾ ਵੀ ਸਫਰ ਸ਼ੂਰੂ ਹੋਇਆ। ਪੰਜ਼ਾਬ 'ਚ ਜਦ ਅਧਰਮ ਤੇ ਅਨੈਤਿਕਤਾ ਦਾ ਬੋਲਬਾਲਾ ਸੀ, ਤਾਂ ਉਸ ਸਮੇ ਤਲਵੰਡੀ ਦੇ ਬੇਲਿਆਂ 'ਚੋਂ ਇਕ ਗਿਆਨ ਦਾ ਸੂਰਜ ਪੈਦਾ ਹੋਇਆ, ਜਿਸ ਦੀਆਂ ਦਲੀਲਾਂ ਰੂਪੀ ਕਿਰਨਾਂ ਨੇ ਅਗਿਆਨ, ਅਧਰਮ ਤੇ ਅਨੈਤਿਕਤਾ ਦੇ ਹਨੇਰੇ ਨੂੰ ਖਤਮ ਕਰਕੇ ਬੁਰਾਈਆਂ ਵਹਿਮਾਂ ਭਰਮਾਂ ਦੇ ਥੰਮ ਹਿਲਾ ਦਿਤੇ......

ਸਤਿਗੁਰੁ ਨਾਨਕ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣ ਹੋਆ
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰ ਪਲੋਆ
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਇ ਨ ਧੀਰਿ ਧਰੋਆ॥… (ਪਉੜੀ ੨੭, ਵਾਰ ੧)

ਬਸ ਉਸ ਬਾਬੇ ਨੇ ਆਪਣੇ ੯ ਉਤਰਾਧਿਕਾਰੀਆਂ ਦੁਆਰਾ ੨੩੯ ਸਾਲ ਦੇ ਸਮੇਂ ਅੰਦਰ ਇਹ ਗਲ ਸਮਝਾਈ ਕਿ ...

ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨੁ
ਅਕਲੀ ਪੜ ਕਿ ਬੁਝੀਐ ਅਕਲੀ ਕੀਚੈ ਦਾਨੁ ...


ਜਬ ਲਗਿ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ....

ਉਸ ਬਾਬੇ ਨੇ ਗਲ ਸਮਝਾਈ ਧਰਮ ਦੀ ਦੁਨੀਆ 'ਚ ਭੇਡ ਬਣ ਕੇ ਨਾ ਤੁਰ, ਤੈਨੂੰ ਅਕਲ ਦੀ ਵਰਤੋਂ ਕਰਨੀ ਚਾਹੀਦੀ ਹੈ, ਕਦੇ ਵੀ ਕੁੱਝ ਧਾਰਮਿਕ ਅਸਥਾਨਾਂ 'ਤੇ ਵੇਹਲੇ ਬੈਠ ਕੇ ਅਰਜੋਈਆਂ ਨਾਲ ਨੀ ਮਿਲਦਾ, ਉਸ ਲਈ ਜ਼ਰੂਰੀ ਹੈ, ਆਪ ਮਿਹਨਤ ਕਰ ਤੇ ਆਪਣੀ ਕਿਸਮਤ ਬਦਲ ......

ਆਪਣ ਹਥੀ ਆਪਣਾ ਆਪੈ ਹੀ ਕਾਜੁ ਸਵਾਰੀਐ ...

ਉਹ ਗੁਰੂ ਵਾਰ ਵਾਰ ਇਹ ਗਲ ਗੁਰੂ ਗ੍ਰੰਥ ਸਾਹਿਬ 'ਚ ਕਹਿ ਰਿਹਾ ਕਿ :-

ਦੁਬਿਧਾ ਨ ਪੜਉ ਹਰਿ ਬਿਨੁ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ ...

ਪਰ ਅਜ ਉਹ ਹੀ ਕੌਮ ਜੋ ਸਪੀਕਰਾਂ ਵਿਚੋ ਗੁਰੂ ਘਰਾਂ 'ਚ ਸੰਙ ਪਾੜ ਪਾੜ ਕਹਿੰਦੀ ਹੈ ....ਸਭ ਸਿਖਨ ਕੋ ਹੁਕਮੁ ਹੈ ਗੁਰੂ ਮਾਨਿਓ ਗ੍ਰੰਥ

ਪਰ ਅੱਜ ਕਿਨੇ ਕੁ ਸਿੱਖ ਨੇ ਜੋ ਗੁਰੂ ਗ੍ਰੰਥ ਸਾਹਿਬ ਦਾ ਉਪਾਸ਼ਕ ਹੋਣ... ਕੋਈ ਨੰਦਸਰੀਆ, ਬੁਲੰਦਸਰੀਆ, ਕੋਈ ਰਾੜੇ ਵਾਲਾ ਜਾਂ ਰਤਵਾੜੇ ਵਾਲਾ, ਕੋਈ ਅਤਰ ਸਿਂਘ ਦਾ ਕੋਈ ਹਰੀਵੇਲਾਂ ਦਾ, ਕੋਈ ਨੰਗੇ ਘੁਨਣਾ ਵਾਲੇ ਦਾ, ਕੋਈ ਗੁਰਬਚਨੇ ਦਾ, ਬਾਦਲ ਦਾ, ਦਰਖਤਾਂ ਦਾ, ਧਾਗਿਆਂ ਦਾ, ਪੀਰਾਂ ਦਾ, ਮਟੀਆਂ ਕਬਰਾਂ ਦਾ. ਤੇ ਇਕ ਆ ਨਵੇ ਕੰਜਰ ਮਸਤਾਂ ਦਾ ਸਿੱਖ ਬਣਿਆ ਫਿਰਦਾ... ਫਿੱਟ ਲਾਹਨਤ ਆ ਅਕਿਰਤਘਣਾ 'ਤੇ

ਅੱਜ ਇੱਕ ਹੋਰ ਪਤਾ ਚਲਿਆ, ਜਿਸ ਕਰਕੇ ਇਹ ਲਿਖਣਾ ਪਿਆ। ਕਪੂਰਥਲੇ ਜਿਲੇ ਵਿਚ ਇਕ ਪਿੰਡ ਆ ਕਾਲਾ ਸੰਘਿਆ, ਜਿਥੇ ਅਖੌਤੀ ਬਾਬੇ ਕਾਹਨ ਦਾਸ ਦਾ ਗੁਰਦੁਆਰਾ ਬਣਿਆ ਹੋਇਆ ਹੈ, ਜਿਥੇ ਅੰਖਡ ਪਾਠ (ਭੇਡ ਚਾਲ) ਚਲਦੇ ਰਹਿੰਦੇ ਹਨ, ਪਰ ਸਭ ਤੋਂ ਵਡੀ ਹੈਰਾਨੀ ਵਾਲੀ ਗਲ ਇਹ ਹੈ, ਕਿ ਉਥੇ ਪ੍ਰਸ਼ਾਦ ਸ਼ਰਾਬ ਦੀਆਂ ਪੇਟੀਆਂ ਚੜਾਉਂਦੇ ਹਨ ਤੇ ਬਦਲੇ 'ਚ ਵੀ ਸ਼ਾਰਬ ਮਿਲਦੀ ਹੈ ਪ੍ਰਸ਼ਾਦ!

ਉਹ ਹਨੇਰ ਸਾਂਈ ਦਾ, ਗੁਰੂ ਦੀ ਆੜ 'ਚ ਸ਼ਾਰਬ ਚੜਾਈ ਜਾ ਰਹੀ ਹੈ, ਪਰ ਗ੍ਰੰਥ ਦਾ ਸੇਵਾਦਾਰ ਪੰਥ ਕਿਥੇ ਹੈ... ਗੁਰੂ ਗ੍ਰੰਥ ਸਿਰਫ ਰੁਮਾਲਿਆ 'ਚ ਲਪੇਟ ਕੇ ਰੱਖਣ ਲਈ ਨਹੀਂ ਬਣਿਆ, ਉਹ ਬਾਬਾ ਤਾਂ ਕਹਿਂਦਾ ...

ਬੰਦੇ ਖੋਜ ਦਿਲ ਹਰ ਰੋਜ਼ ਨ ਫਿਰਿ ਪਰੇਸਾਨੀ ਮਾਹਿ .....

ਅਸੀਂ ਲੋਕ ਇਕ ਪਾਸੇ ਦਾਵੇ ਕਰਦੇ ਆਂ, ਬਾਬਾ ਸਾਡਾ, ਪਰ ਬਾਬੇ ਦੀ ਗਲ ਕਹਿੜੀ ਮੰਨੀ ਆ !

ਬਾਬੇ ਦੀ ਬਾਣੀ ਦਾ ਵਾਪਾਰ ਹੋ ਰਿਹਾ ਤੇ ਕੋਠੇ 'ਤੇ ਸਪੀਕਰ ਲਾ ਕੇ ਰਿਕਾਰਡ ਵਜਦਾ ...

ਸਤਿਗੁਰ ਨਾਨਕ ਆ ਜਾ ਦੁਨੀਆਂ ਪਈ ਪੁਕਾਰਦੀ, ਤੇਰੇ ਹਥ ਵਿਚ ਚਾਬੀ ਦਾਤਾ ਸਾਰੇ ਸੰਸਾਰ ਦੀ ......

ਪਾਠੀ ਨੂੰ ਬਾਦਮਾਂ ਵਾਲੀ ਖੀਰ, ਪਰੌਂਠੇ, ਪਰ ਕਿਸੇ ਗਰੀਬ ਦੇ ਮੂੰਹ 'ਚ ਸੁੱਕੀ ਰੋਟੀ ਵੀ ਨੀ, ਮਲਕ ਭਾਗੋ ਦੇ ਲੰਗਰ 'ਚ ਲਾਲੋ ਨੂੰ ਧੱਕੇ ਮਾਰ ਕੇ ਬਾਬੇ ਨਾਨਕ ਨੂੰ ਸੱਦਿਆ ਜਾ ਰਿਹਾ .....

ਮੇਰਾ ਬਾਬਾ ਤਾਂ ਕਹਿਂਦਾ ਗਰੀਬ ਦੀ ਮਦਦ ਕਰ, ਪਰ ਜਤਾਈ ਨਾ। ਇਥੇ ਅਖਬਾਰਾਂ 'ਚ ਖਬਰਾਂ ਲਵਾ ਕੇ ਬਾਹਰੋਂ ਡਾਲਰ ਪੌਡ ਇਕੱਠੇ ਕੀਤੇ ਜਾਂਦੇ ਆ .........

ਧਰਮ ਧੰਦਾ ਹੋ ਗਿਆ
ਬਾਹਰੋਂ ਲਿਸ਼ਕਿਆ ਬੰਦਾ
ਅੰਦਰੋਂ ਗੰਦਾ ਹੋ ਗਿਆ
ਮਲਕ ਭਾਗੋ ਦੇ ਵਾਰਿਸਾਂ ਹਥੋਂ
ਲਾਲੋ ਅਜ ਫਿਰ ਨੰਗਾ ਹੋ ਗਿਆ

ਕੋਈ ਹਰਿਆ ਬੂਟ ਰਹਿਓ ਰੀ... ਦੀ ਤਲਾਸ਼ ਵਿੱਚ...

ਗੁਰੂ ਪੰਥ ਤੇ ਗੁਰੂ ਗ੍ਰੰਥ ਦਾ ਸੇਵਾਦਾਰ
76962-92718


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top