Share on Facebook

Main News Page

ਕੇਜਰੀਵਾਲ ਦੀ ਪੰਜਾਬ ਫੇਰੀ ਨੇ ਸਿਆਸੀ ਗਿਣਤੀਆਂ-ਮਿਣਤੀਆਂ ਕੀਤੀਆਂ ਉਲਟ-ਪੁਲਟ

ਬਰਨਾਲਾ/ਸ਼ੇਰਪੁਰ/ਧਨੌਲਾ, 13 ਅਪ੍ਰੈਲ (ਜਗਸੀਰ ਸਿੰਘ ਸੰਧੂ/ਗੁਰਚਰਨ ਸਿੰਘ ਧਾਲੀਵਾਲ/ਜਗਸੀਰ ਚਹਿਲ): ਭਗਵੰਤ ਮਾਨ ਦੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾਉਣ ਲਈ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀ ਨੇ ਅੱਜ ਮਲੇਰਕੋਟਨਾ ਤੋਂ ਸੁਰੂ ਕਰਕੇ ਕਸਬਾ ਸ਼ੇਰਪੁਰ ਤੋਂ ਖੇੜੀ ਚਹਿਲਾਂ, ਨੰਗਲ, ਕਰਮਗੜ੍ਹ, ਸੰਘੇੜਾ, ਬਰਨਾਲਾ, ਧਨੌਲਾ, ਲੌਂਗੋਵਾਲ, ਸੁਨਾਮ ਤੋਂ ਸੰਗਰੂਰ ਤੱਕ ਰੋਡ ਸ਼ੋਅ ਕੀਤਾ।

ਇਸ ਰੋਡ ਸ਼ੋਅ ਵਿੱਚ ਕੇਜਰੀਵਾਲ ਦੇ ਨਾਲ ਭਾਰੀ ਗਿਣਤੀ ਵਿੱਚ ਮੋਟਰਸਾਇਕਲ ਅਤੇ ਕਾਰ ਸਵਾਰ ਲੋਕਾਂ ਦਾ ਕਾਫਲਾ ਚੱਲ ਰਿਹਾ ਸੀ ਅਤੇ ਰਸਤੇ ਵਿੱਚ ਥਾਂ ਥਾਂ ਹਜਾਰਾਂ ਦੀ ਤਦਾਦ ਵਿੱਚ ਇੱਕਤਰ ਹੋਏ ਲੋਕਾਂ ਵੱਲੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਸਵਾਗਤ ਕੀਤਾ ਗਿਆ। ਰਸਤਿਆਂ ਵਿੱਚ ਹਜਾਰਾਂ ਦੀ ਤਦਾਦ ਵਿੱਚ ਇਕੱਠੇ ਹੋਏ ਲੋਕਾਂ ਵੱਲੋਂ ਕੇਜਰੀਵਾਲ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਉ

ਪਰ ਫੁੱਲਾਂ ਵਰਖਾਂ ਕੀਤੀ ਗਈ, ਭਾਵੇਂ ਕਿ ਅਰਵਿੰਦ ਕੇਜਰੀਵਾਲ ਦਾ ਕਾਫਲਾ ਦਿੱਤੇ ਸਮੇਂ ਤੋਂ 3 ਘੰਟੇ ਲੇਟ ਚੱਲ ਰਿਹਾ ਸੀ, ਪਰ ਉਨ੍ਹਾਂ ਦੇ ਹਜਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਮਹਿਬੂਬ ਨੇਤਾ ਦਾ ਦਰਸਨ ਦਿਦਾਰੇ ਕਰਨ ਲਈ ਅਤਿ ਗਰਮੀ ਵਿੱਚ ਰਸਤਿਲਾਂ ਵਿੱਚ ਡਟੇ ਰਹੇ। ਇਸ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਕਈ ਥਾਂਈ ਲੋਕਾਂ ਦੇ ਭਾਰੀ ਇੱਕਠਾਂ ਨੂੰ ਸੰਬੋਧਨ ਵੀ ਕੀਤਾ।

ਸ਼ੇਰਪਰ, ਸੰਘੇੜਾ, ਬਰਨਾਲਾ, ਧਨੌਲਾ, ਬਡਬਰ ਅਤੇ ਹੋਰ ਕਈ ਥਾਂਈ ਲੋਕਾਂ ਨੂੰ ਗੱਡੀ ਵਿੱਚੋਂ ਹੀ ਸੰਬੋਧਨ ਕਰਦਿਆਂ ਸ਼੍ਰੀ ਕੇਜਰੀਵਾਲ ਨੇ ਕਿਹਾ ਕਿ ਪੂਰੇ ਦੇਸ਼ ਦੀ ਜਨਤਾ ਵਿੱਚ ਭ੍ਰਿਸਟ ਹੋ ਚੁੱਕੇ ਸਿਸਟਮ ਦੇ ਖਿਲਾਡ ਭਾਰੀ ਗੁੱਸਾ ਅਤੇ ਹੁਣ ਰਾਜ ਕਰਦੀਆਂ ਪਾਰਟੀਆਂ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਅਤੇ ਇਨ੍ਹਾਂ ਪਾਰਟੀਆਂ ਵਲੋਂ ਭ੍ਰਿਸ਼ਟਾਚਾਰ ਨਾਲ ਫੈਲਾਈ ਗੰਦਗੀ ਨੂੰ ਸਾਫ ਕਰਨ ਲਈ ਪ੍ਰਮਾਤਮਾ ਨੇ ਆਮ ਆਦਮੀ ਦੇ ਹੱਥ ਝਾੜੂ ਫੜਾਕੇ ਇਸ ਗੰਦਗੀ ਨੂੰ ਸਾਫ ਕਰਨ ਦੀ ਜਿੰਮੇਵਾਰੀ ਬਖ਼ਸੀ ਹੈ, ਇਸ ਲਈ ਇਹ ਹੱਥ ਆਇਆ ਵੇਲਾ ਕਿਸੇ ਗਲਤੀ ਨਾਲ ਖੁੰਝਾ ਨਹੀਂ ਲੈਣਾ ਚਾਹੀਦਾ।

ਉਨ੍ਹਾਂ ਲੋਕਾਂ ਵਲੋਂ ਮਿਲੇ ਭਰਪੂਰ ਹੁੰਗਾਰੇ ਦੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਭਗਵੰਤ ਮਾਨ ਪਿਛਲੇ ਵੀਹ ਸਾਲਾਂ ਤੋਂ ਇਸ ਭ੍ਰਿਸ਼ਟ ਹੋਏ ਸਿਸਟਮ ਦੇ ਖਿਲਾਫ ਆਪਣੀਆਂ ਕੈਸਟਾਂ ਰਾਹੀ ਲੋਕਾਂ ਨੂੰ ਸੁਚੇਤ ਕਰਦਾ ਆ ਰਿਹਾ ਹੈ, ਪਰ ਹੁਣ ਸਮਾਂ ਆ ਗਿਆ ਹੈ ਕਿ ਭਗਵੰਤ ਮਾਨ ਹੁਣ ਸੀਡੀਆਂ ਅਤੇ ਟੀਂ ਵੀ ਰਾਹੀਂ ਨਹੀਂ ਬਲਕਿ ਦੇਸ਼ ਦੀ ਸੰਸਦ ‘ਚ ਜਾ ਕੇ ਆਮ ਲੋਕਾਂ ਦੀ ਅਵਾਜ਼ ਬਣੇਗਾ, ਜਿਸ ਨੂੰ ਕੋਈ ਤਾਕਤ ਰੋਕ ਨਹੀਂ ਸਕੇਗੀ।

ਜਿਕਰਯੋਗ ਹੈ ਕਿ ਇਸ ਰੋਡ ਸੋਅ ਦੌਰਾਨ ਲੋਕ ਹਜ਼ਾਰਾਂ ਦੀ ਗਿਣਤੀ ਵਿਚ ਕਰੀਬ ਦਸ ਬਾਰਾਂ ਕਿਲੋਮੀਟਰ ਲੰਮੇਂ ਕਾਫਲੇ ਦੇ ਰੂਪ ਵਿਚ ਮੋਟਰਸਾਇਕਲਾਂ, ਗੱਡੀਆਂ ਅਤੇ ਹੋਰ ਸਾਧਨਾਂ ਰਾਹੀ ਹੱਥਾਂ ‘ਚ ਝਾੜੂ ਲਹਿਰਾਉਂਦੇ ਹੋਏ ਭਗਵੰਤ ਮਾਨ ਤੇ ਕੇਜਰੀਵਾਲ ਦੇ ਹੱਕ ਵਿਚ ਜ਼ੋਰਦਾਰ ਨਾਹਰੇ ਮਾਰ ਰਹੇ ਸਨ।

ਇਸ ਰੋਡ ਸ਼ੋਅ ਦੌਰਾਨ ਸੰਘੇੜਾ ਵਿਖੇ ਕੇਜਰੀਵਾਲ ਦੀ 49 ਦਿਨਾਂ ਦਿੱਲੀ ਸਰਕਾਰ ਵੱਲੋਂ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਅਤੇ ਨਵੰਬਰ ਚੌਰਾਸੀ ਦੇ ਦਿੱਲੀ ਕਤਲੇਆਮ ਦੀ ਪੁਨਰ ਜਾਂਚ ਲਈ ਐਸ. ਆਈ. ਟੀ. ਬਣਾਉਣ ਅਤੇ ਕੁਰਬਾਨੀ ਵਾਲੇ ਸਿੱਖਾਂ ਨੂੰ ਟਿਕਟਾਂ ਦੇਣ ਲਈ ਧੰਨਵਾਦ ਕਰਦੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਅਰਵਿੰਦ ਕੇਜਰੀ ਦੀਆਂ ਤਸਵੀਰਾਂ ਵਾਲੇ ਵੱਡੇ ਬੈਨਰ ਵੀ ਲਾਏ ਗਏ ਸਨ।

ਇਸ ਕਾਫਲੇ ਨਾਲ ਭਗਵੰਤ ਮਾਨ ਦੀ ਪਤਨੀ ਇੰਦਰਪ੍ਰੀਤ ਕੌਰ ਮਾਨ, ਪੱਤਰਕਾਰ ਬਲਤੇਜ ਪੰਨੂੰ, ਲੋਕ ਗਾਇਕ ਬਲਕਾਰ ਸਿੱਧੂ, ਪੱਤਰਕਾਰ ਸੁਖਨੈਬ ਸਿੱਧੂ, ਲੇਖਕ ਬਚਨ ਬੇਦਿਲ, ਮਾਸਟਰ ਪ੍ਰੇਮ ਕੁਮਾਰ ਮਹਿਲ ਕਲਾਂ, ਬਲਵੀਰ ਸਿੰਘ ਢਿਲੋਂ ਕਾਹਨਕੇ, ਕਰਨੈਲ ਸਿੰਘ ਕਾਲੇਕੇ, ਹਰਪਾਲ ਸਿੰਘ ਢਿਲੋਂ ਕਾਹਨੇਕੇ, ਗੁਰਜੰਟ ਸਿੰਘ ਸਿੱਧੂ, ਨਰਿੰਦਰ ਬਿੱਟਾ, ਕੁਲਦੀਪ ਸਹਿਗਲ, ਮਹਿੰਦਰਪਾਲ ਸਿੰਘ ਦਾਨਗੜ੍ਹ, ਇੰਦਰਜੀਤ ਕੌਸਲ, ਗੁਰਜੀਤ ਸਿੰਘ ਸੰਘੇੜਾ, ਰਾਜਪਾਲ ਸਿੰਘ ਮਾਨ, ਗੁਲਬੰਤ ਸਿੰਘ ਔਲਖ, ਦਰਸ਼ਨ ਸਿੰਘ ਠੀਕਰੀਵਾਲ, ਗੁਰਦੀਪ ਸਿੰਘ ਸੋਢਾ, ਚੰਦ ਸਿੰਘ ਆੜਤੀਆਂ, ਗੁਰਮੇਲ ਸਿੰਘ ਖੰਡੂਰੀਆ, ਪ੍ਰੀਤਮ ਸਿੰਘ ਦਰਦੀ, ਨਛੱਤਰ ਸਿੰਘ, ਰਣਜੀਤ ਸਿੰਘ ਰਾਏ, ਅਠਵਿੰਦਰ ਸਿੰਘ ਠਾਣਾ, ਭਾਈ ਪ੍ਰਮਜੀਤ ਸਿੰਘ ਕੈਰੇ, ਭੋਲਾ ਸਿੰਘ ਸੰਘੇੜਾ ਆਦਿ ਆਗੂ ਸਾਮਲ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top