Share on Facebook

Main News Page

ਬੱਬੇਹਾਲੀ ਦੇ ਵੱਜਾ ਛਿੱਤਰ ਬਾਦਲਕਿਆਂ ਲਈ ਐਟਮ ਬੰਬ ਸਾਬਤ ਹੋਵੇਗਾ

ਅੰਮ੍ਰਿਤਸਰ 14 ਅਪ੍ਰੈਲ (ਜਸਬੀਰ ਸਿੰਘ) ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਸ਼ਹੀਦ ਭਾਈ ਜਸਪਾਲ ਸਿੰਘ ਚੌੜ ਸਿਧਵਾਂ ਦੀ ਮਾਤਾ ਬੀਬੀ ਸਰਬਜੀਤ ਕੌਰ ਵਲੋਂ ਗੁਰਚਰਨ ਸਿਹੁੰ ਬਬੇਹਾਲੀ ਦੇ ਛਿੱਤਰ ਮਾਰ ਕੇ ਬਾਦਲ ਸਰਕਾਰ ਨੂੰ ਸੁਨੇਹਾਂ ਭੇਜਿਆ ਹੈ ਕਿ ਜੰਗਲ ਦਾ ਰਾਜ ਲੰਬਾ ਸਮਾਂ ਨਹੀਂ ਚਲੇਗਾ ਅਤੇ ਇਹ ਛਿੱਤਰ ਬਾਦਲਕਿਆਂ ਲਈ ਐਟਮ ਬੰਬ ਸਾਬਤ ਹੋਵੇਗਾ ।

ਜਾਰੀ ਇੱਕ ਬਿਆਨ ਰਾਹੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੀ ਸਰਪ੍ਰਸਤ ਬੀਬੀ ਪ੍ਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਬੀਬੀ ਸਰਬਜੀਤ ਕੌਰ ਦੀ ਇਸ ਦਲੇਰਾਨਾ ਕਾਰਵਾਈ ਨੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ ਜੋ ਲਗਾਤਾਰ ਬਾਦਲਕਿਆਂ ਦੀ ਢਾਲ ਬਣ ਕੇ ਉਹਨਾਂ ਦੇ ਗੁਨਾਹਾਂ ‘ਤੇ ਪਰਦੇ ਪਾ ਰਹੇ ਹਨ । ਉਹਨਾਂ ਕਿਹਾ ਕਿ ਭਾਈ ਜਸਪਾਲ ਸਿੰਘ ਦੇ ਸਸਕਾਰ ਸਮੇਂ ਅਤੇ ਸ਼ਹੀਦੀ ਸਮਾਗਮ ਸਮੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਨੇ ਸੰਗਤਾਂ ਨੂੰ ਯਕੀਨ ਦਿਵਾਇਆ ਸੀ ਕਿ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਭਾਈ ਜਸਪਾਲ ਸਿੰਘ ਦੇ ਕਾਤਲਾਂ ਨੂੰ ਉਹ ਖੁਦ ਸਜਾਵਾਂ ਕਰਵਾਉਣਗੇ ਪਰ ਨਤੀਜਾ ਸਭ ਦੇ ਸਾਹਮਣੇ ਹੈ ।

ਉਹਨਾ ਕਿਹਾ ਕਿ ਪ੍ਰਕਾਸ਼ ਸਿਹੁ ਬਾਦਲ, ਸੰਤ ਲੌਂਗੋਵਾਲ ਵਰਗਿਆਂ ਨੇ ਸਾਕਾ ਨੀਲਾ ਤਾਰਾ ਤੋਂ ਪਹਿਲਾਂ ਸੰਤ ਭਿੰਡਰਾਂਵਾਲਿਆਂ ਨੂੰ ਕਤਲ ਕਰਵਾਉਣ ਦੀਆਂ ਸਾਜਸ਼ਾਂ ਰਚੀਆਂ ਅਤੇ ਸਾਕਾ ਨੀਲਾ ਤਾਰਾ ਕਰਨ ਲਈ ਇੰਦਰਾਕਿਆਂ, ਭਾਜਪਾਈਆਂ ਨਾਲ ਸਾਂਝੀ ਯੋਜਨਾ ਬੰਦੀ ਕੀਤੀ । ਇਸੇ ਲੜੀ ਵਿੱਚ ਸਿੱਖ ਨੌਜੁਆਨਾਂ ਨੂੰ ਜੇਲਾਂ ਵਿੱਚ ਰੋਲਿਆ ਗਿਆ, ਅੱਜ ਪੰਜਾਬ ਦੀ ਜੁਆਨੀ ਨੂੰ ਨਸ਼ਿਆ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ, ਕਿਸਾਨੀ ਕਰਜੇ ਥੱਲੇ ਦੱਬ ਕੇ ਬਰਬਾਦ ਹੋਈ, ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਤਰ¤ਕੀਆਂ ਦਿੱਤੀਆਂ, ਆਲਮ ਵਰਗੇ ਸਿੱਖ ਨੌਜਵਾਨਾਂ ਦੇ ਕਾਤਲ ਦੀ ਘਰ ਵਾਲੀ ਨੂੰ ਅਕਾਲੀ ਪਾਰਟੀ ਦੀ ਟਿਕਟ ਦੇ ਕੇ ਐਮ ਐਲ ਏ ਬਣਾਇਆ। ਸਿੱਖਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਤੋਂ‘‘ ਫਖ਼ਰੇ-ਏ- ਕੌਮ’’ ਦਾ ਖਿਤਾਬ ਦੇ ਕੇ ਸਨਮਾਨਿਆਂ ਗਿਆ । ਉਹਨਾਂ ਕਿਹਾ ਕਿ ਸਿੱਖ ਜਗਤ ਨੂੰ ਭਾਵ ਪੂਰਤ ਅਪੀਲ ਕਰਦਿਆ ਕਿਹਾ ਕਿ ਆਪਣੀ ਵੋਟ ਭਾਵੇਂ ਖੂਹ ਵਿਚ ਸੁੱਟ ਦੇਵੋ ਪਰ ਪੰਥ ਦੋਖੀਆ ਭਾਜਪਾਈਆ ਤੇ ਬਾਦਲੀਆ ਤੇ ਕਾਂਗਰਸ ਨੂੰ ਪਾਉਣ ਤੋਂ ਪੂਰੀ ਤਰ੍ਵਾ ਗੁਰੇਜ ਕਰਿਉ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top