Share on Facebook

Main News Page

ਗੁਰਮੱਤ ਤੇ ਅਜੋਕੇ ਕਮਿਉਨਿਜ਼ਮ ਵਿਚਕਾਰ ਪਾੜੇ
-:
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ

ਸ਼ੱਕ ਨਹੀਂ, ਜੇ ਕਰ ਸਿੱਖ ਧਰਮ ਅਤੇ ਅਜੋਕੇ ਕਮਿਉਨਿਜ਼ਮ (ਸਾਮਵਾਦ) ਵਿਚਕਾਰਲੇ ਮਨੁੱਖੀ ਸਮਾਨਤਾ ਵਾਲੇ ਵਿਸ਼ੇ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਵੇ ਤਾਂ ਗੁਰਮੱਤ ਭਾਵ ਸਿੱਖ ਧਰਮ ਅਤੇ ਦੂਜੇ ਪਾਸੇ ਅਜੋਕੇ ਸਾਮਵਾਦ (ਕਮਿਉਨਿਜ਼ਮ) ਦੋਨਾਂ ਵਿਚਕਾਰ ਹੋਰ ਕੋਈ ਸਾਂਝੀ ਕੜੀ ਨਜ਼ਰ ਹੀ ਨਹੀਂ ਆਵੇਗੀ ਫ਼ਿਰ ਵੀ ਦੋਨਾਂ ਵਿਚਕਾਰ, ਇਸ ਇਕੋ ਇੱਕ ਮਨੁੱਖੀ ਸਮਾਨਤਾ ਵਾਲੀ ਸਾਂਝੀ ਕੜੀ ਨੂੰ ਹੀ, ਗੁਰਬਾਣੀ ਦੇ ਬੀਜ ਨਾਲ ਵਿਕਸਤ ਕਰਣ ਦੀ ਲੋੜ ਹੈ, ਸਮੂਚੀ ਮਾਨਵਤਾ ਨੂੰ ਇਸ ਦੇ ਵੱਡੇ ਲਾਭ ਹੋਣਗੇ

ਪਹਿਲਾਂ ਤਾਂ ਅਜਿਹੀ ਹਾਲਤ ` ਗੁਰਬਾਣੀ ਵਿਚਲੇ ਇਸ ਇਕੱਲੇ ਬੀਜ ਦੀ ਵਰਤੋਂ ਕਰਕੇ, ਅਜੋਕੇ ਸਾਮਵਾਦ (ਕਮਿਉਨਿਜ਼ਮ) ਅੰਦਰਲੇ ਮਨੁੱਖ ਸਮਾਜ ਦੀ ਲੁੱਟ-ਖੋਹ, ਖੂਨ ਖ਼ਰਾਬੇ, ਕਤਲੋਗ਼ਾਰਤ ਵਾਲੇ ਅਉਗੁਣਾਂ ਨੂੰ ਵੀ ਖ਼ਤਮ ਕੀਤਾ ਜਾ ਸਕਦਾ ਹੈ। ਉਸ ਦੇ ਬਦਲੇ ਗੁਰਬਾਣੀ ਤੋਂ ਪ੍ਰਗਟ ਮਨੁੱਖੀ ਸਮਾਨਤਾ ਵਾਲੇ ਬੀਜ ਦੇ ਵਿਕਾਸ ਕਾਰਨ ਉਨ੍ਹਾਂ ਅੰਦਰ ਵੀ ਕੇਵਲ ਮਨੁੱਖੀ ਸਮਾਨਤਾ ਹੀ ਨਹੀਂ ਬਲਕਿ ਇਸਦੇ ਨਾਲ ਮਨੁੱਖੀ ਭਾਈਚਾਰਾ ਤੇ ਭਰਾਤ੍ਰੀਭਾਵ ਵੀ ਪੱਕੀਆਂ ਲੀਹਾਂ `ਤੇ ਜਨਮ ਲੈ ਸਕਦੇ ਹਨ। ਇਸ ਤਰ੍ਹਾਂ ਦੋਵੇਂ ਪਾਸੇ ਜੇਕਰ ਗੁਰਬਾਣੀ ਆਦੇਸ਼ਾਂ ਨੂੰ ਆਧਾਰ ਬਣਾ ਕੇ ਤਨੋ-ਮਨੋ ਸਾਂਝੇ ਕਦਮ ਚੁੱਕੇ ਜਾਣ ਤਾਂ ਸਮੂਚੀ ਮਾਨਵਤਾ ਨੂੰ ਇਸਦੇ ਵੱਡੇ ਲਾਭ ਹੋ ਸਕਦੇ ਹਨ। ਇਸ ਲਈ ਜੇਕਰ ਇਸ ਆਪਸੀ ਸਾਂਝ ਵੱਲ ਕੁੱਝ ਸਾਰਥਕ ਕਦਮ ਚੁੱਕਣੇ ਵੀ ਹੋਣ ਤਾਂ ਅਜੋਕੇ ਸਮੇਂ ਦੋਨਾਂ ਵਿਚਕਾਰ ਕੁੱਝ ਕੁਦਰਤੀ ਤੇ ਵੱਡੇ ਪਾੜਿਆਂ ਨੂੰ ਵੀ ਖੁੱਲੇ ਦਿੱਲ ਪਹਿਚਾਨਣ ਦੀ ਲੋੜ ਹੈ, ਜਿਵੇਂ:

() ਅਕਾਲਪੁਰਖ ਦੀ ਬਖ਼ਸ਼ਿਸ਼- ਦੇਖਣਾ ਹੈ ਕਿ ਕਰਤਾਰ ਦੀ ਬਖ਼ਸ਼ਿਸ਼ ਵਾਲਾ ਪੱਖ ਜਿਵੇਂ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ (ਬਾਣੀ ਜਪੁ) ਗੁਰਬਾਣੀ ` ਪ੍ਰਭੂ ਦੀ ਬਖ਼ਸ਼ਿਸ਼ ਵਾਲਾ ਪੱਖ ਹੀ ਸੰਪੂਰਣ ਗੁਰਮੱਤ ਦਾ ਧੁਰਾ ਤੇ ਗੁਰਬਾਣੀ ਵਿਚਲਾ ਪ੍ਰਮੁੱਖ ਵਿਸ਼ਾ ਹੈ। ਮਨੁੱਖਾ ਸਰੀਰ ਸਮੇਤ, ਸੰਪੂਰਨ ਗੁਰਬਾਣੀ, ਅਕਾਲਪੁਰਖ ਦੀਆਂ ਬਖ਼ਸ਼ਿਸ਼ਾਂ ਤੇ ਦਾਤਾਂ ਦੀ ਹੀ ਪਛਾਣ ਕਰਵਾ ਰਹੀ ਹੈ। ਕਾਦਿਰ ਦੀਆਂ ਬਖ਼ਸ਼ਿਸ਼ਾਂ ਦਾ ਪਾਤਰ ਬਣ ਕੇ, ਗੁਰਬਾਣੀ ਮਨੁੱਖਾ ਜਨਮ ਦੀ ਸਫ਼ਲਤਾ ਲਈ ਪ੍ਰੇਰ ਰਹੀ ਹੈ। ਗੁਰਬਾਣੀ ` ਅਕਾਲਪੁਰਖ ਦੀ ਇਸੇ ਬਖ਼ਸ਼ਿਸ਼ ਲਈ ਕਾਦਿਰ ਦਾ ਰਹਿਮ, ਕਰਮ, ਨਦਰਿ, ਪ੍ਰਸਾਦਿ ਆਦਿ ਬਹੁਤੇਰੇ ਹੋਰ ਲਫ਼ਜ਼ ਵੀ ਆਏ ਹਨ

ਇਥੇ ਮਨੁੱਖ ਨੂੰ ਤੂੰ ਕਰਤਾ ਕਰਣਾ ਮੈ ਨਾਹੀ, ਜਾ ਹਉ ਕਰੀ ਹੋਈ (ਪੰ: ੪੬੯) ਵਾਲੀ ਬਿਰਤੀ ਤਿਆਰ ਕਰਣ ਲਈ ਆਦਿ ਤੋਂ ਅੰਤ ਤੱਕ ਹਿਦਾਇਤਾਂ ਹਨ। ਸੰਪੂਰਣ ਗੁਰਬਾਣੀ ਦਾ ਆਧਾਰ ਹੀ ਹਉਮੈ, ਮੈਂ, ਮੇਰਾ, ਅਪਣਤ ਦਾ ਵਿਨਾਸ ਕਰਣਾ ਅਤੇ ਪ੍ਰਭੂ ` ਅਭੇਦ ਹੋ ਕੇ ਜੀਵਨ ਜੀਊਣ ਲਈ ਪ੍ਰੇਰਣਾ ਹੈ ਜੋ ਕਿ ਮਨੁੱਖਾ ਜੀਵਨ ਦਾ ਮੂਲ ਸੱਚ ਵੀ ਹੈ। ਉਸ ਦਾ ਕਾਰਨ ਇਹ ਹੈ ਕਿ ਗੁਰਬਾਣੀ ਅਨੁਸਾਰ ਮਨੁੱਖ ਤਾਂ ਹੈ ਹੀ ਪ੍ਰਭੂ ਦਾ ਅੰਸ਼, ਨਹੀਂ ਤਾਂ ਇਸ ਦਾ ਆਪਣੇ ਆਪ ` ਕੋਈ ਵਜੂਦ ਹੀ ਨਹੀਂ ਜਿਸਦੇ ਲਈ ਕਿ ਇਸ ਅੰਦਰ ਮੈਂ ਹਉਮੈ ਆਦਿ ਹਾਵੀ ਹੋਵੇ

ਜਦਕਿ ਦੂਜੇ ਪਾਸੇ ਕਮਿਉਨਿਜ਼ਮ ਅਥਵਾ ਅਜੋਕੇ ਸਾਮਵਾਦ ` ਬਖ਼ਸ਼ਿਸ਼ ਵਾਲੇ ਵਿਸ਼ੇ ਦਾ ਵਜੂਦ ਹੀ ਨਹੀਂ। ਉਥੇ ਤਾਂ ਹਰੇਕ ਕਰਣੀ ਤੇ ਸੋਚਣੀ ਮਨੁੱਖ ਦੀ ਮੈਂ, ਹਉਮੈ `ਤੇ ਹੀ ਖੜੀ ਹੈ। ਕਿਉਂਕਿ ਉਥੇ ਜਦੋਂ ਰੱਬ ਜੀ ਬਾਰੇ ਹੀ ਅਗਿਆਨਤਾ ਕਾਰਨ ਨਾਸਤਿਕਤਾ ਪ੍ਰਧਾਨ ਹੈ ਤਾਂ ਉਥੇ ਪ੍ਰਭੂ ਦੀ ਬਖ਼ਸ਼ਿਸ਼ ਦਾ ਅਰਥ ਹੀ ਕੀ ਰਹਿ ਜਾਂਦਾ ਹੈ?

() ਪ੍ਰਭੂ ਚਰਨਾਂ ` ਅਰਦਾਸਾਂ ਤੇ ਜੋਦੜੀਆਂ - ਗੁਰਬਾਣੀ ਜੀਵਨ ਦਾ ਦੂਜਾ ਪ੍ਰਮੁਖ ਵਿਸ਼ਾ ਹੈ ਪ੍ਰਭੂ ਚਰਨਾਂ ` ਅਰਦਾਸਾਂ ਤੇ ਜੋਦੜੀਆਂ। ਦਰਅਸਲ ਗੁਰਬਾਣੀ ਦਾ ਵੱਡਾ ਹਿੱਸਾ ਪ੍ਰਭੂ ਚਰਨਾਂ ` ਅਰਦਾਸਾਂ ਦੇ ਰੂਪ ` ਹੀ ਹੈ। ਇਥੇ ਹਜ਼ਾਰਾਂ ਪ੍ਰਮਾਣ ਤੇ ਸ਼ਬਦ ਹਨ ਜੋ ਮਨੁੱਖ ਨੂੰ ਮੈਂ-ਹਉਮੈ ਵਾਲੇ ਦੀਰਘ ਰੋਗ ਚੋਂ ਕੱਢ ਕੇ ਕਰਤਾਰ ਦੇ ਚਰਨਾਂ ` ਅਰਦਾਸਾਂ ਤੇ ਜੋਦੜੀਆਂ ਕਰਣ ਦਾ ਢੰਗ ਸਿਖਾਅ ਰਹੇ ਹਨ। ਗੁਰਦੇਵ ਇਸੇ ਅਰਦਾਸ ਵਾਲੀ ਬਿਰਤੀ ਨੂੰ ਹੀ ਪ੍ਰਭੂ ਦਰ `ਤੇ ਪ੍ਰਵਾਣ ਹੋਣ ਵਾਲਾ ਇਕੋ ਇੱਕ ਜੀਵਨ ਰਾਹ ਵੀ ਦੱਸ ਰਹੇ ਹਨ ਜਿਵੇਂ ਹੋਇ ਨਿਮਾਣੀ ਢਹਿ ਪਈ, ਮਿਲਿਆ ਸਹਜਿ ਸੁਭਾਇ (ਪੰ: ੭੬੧) ਜਾਂ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ॥ ਨਾਨਕ ਕੀ ਪ੍ਰਭ ਬੇਨਤੀ, ਅਪਨੀ ਭਗਤੀ ਲਾਇ (ਪੰ: ੨੮੯) ਪੁਨਾ ਕਹੁ ਨਾਨਕ ਹਮ ਨੀਚ ਕਰੰਮਾ॥ ਸਰਣਿ ਪਰੇ ਕੀ ਰਾਖਹੁ ਸਰਮਾ (ਪੰ: ੧੨) ਇਸ ਤਰ੍ਹਾਂ ਇਸ ਵਿਸ਼ੇ `ਤੇ ਅਜਿਹੇ ਬੇਅੰਤ ਸ਼ਬਦ ਤੇ ਪ੍ਰਮਾਣ ਗੁਰਬਾਣੀ ` ਪ੍ਰਾਪਤ ਹਨ

ਸਿੱਖ ਦੇ ਤਾਂ ਜੀਵਨ ਦਾ ਅਰੰਭ ਹੀ ਸੁਨਹੁ ਬਿਨੰਤੀ ਠਾਕੁਰੁ ਮੇਰੇ, ਜੀਅ ਜੰਤ ਤੇਰੇ ਧਾਰੇ॥ ਰਾਖੁ ਪੈਜ ਨਾਮ ਅਪੁਨੇ ਕੀ, ਕਰਨ ਕਰਾਵਨਹਾਰੇ (: ੬੩੧) ਭਾਵ ਪ੍ਰਭੂ ਚਰਨਾਂ ` ਅਰਦਾਸਾਂ, ਬੇਨਤੀਆਂ ਤੇ ਜੋਦੜੀਆਂ ਤੋਂ ਸੂਰੂ ਹੁੰਦਾ ਹੈ। ਗੁਰਬਾਣੀ ਅਨੁਸਾਰ ਮਨੁੱਖ ਦਾ ਜੀਵਨ ਹੀ ਘਰਿ ਬਾਹਰਿ ਤੇਰਾ ਭਰਵਾਸਾ, ਤੂ ਜਨ ਕੈ ਹੈ ਸੰਗਿ (ਪੰ: ੬੭੭) ਪ੍ਰਭੂ ਦੇ ਓਟ-ਆਸਰੇ `ਤੇ ਖੜਾ ਹੈ। ਇਸ ਤਰ੍ਹਾਂ ਪ੍ਰਭੂ ਵਲੋਂ ਮਨੁੱਖ ਮਾਤ੍ਰ `ਤੇ ਦਇਆ, ਬਹੁੜੀ ਕਰਣੀ ਆਦਿ ਪ੍ਰਭੂ ਦੇ ਅਜਿਹੇ ਬੇਅੰਤ ਗੁਣ, ਪ੍ਰਭੂ ਪਿਆਰ ਵਾਲੇ ਜੀਵਨ ਦੇ ਆਪਣੇ ਆਪ ਜ਼ਰੂਰੀ ਅੰਗ ਬਣਦੇ ਜਾਂਦੇ ਹਨ

ਉਪ੍ਰੰਤ ਜਦੋਂ ਅਜੋਕੇ ਸਾਮਵਾਦੀਆਂ ਅਥਵਾ ਕਮਿਉਨਿਸਟਾਂ ਅੰਦਰ ਕਾਦਿਰ ਦੀ ਹੋਂਦ ਬਾਰੇ ਹੀ ਅਗਿਆਨਤਾ ਹੈ ਤਾਂ ਉਨ੍ਹਾਂ ਨੇ ਅਰਦਾਸ ਕਿਸ ਅੱਗੇ ਕਰਣੀ ਹੈ? ਅਕਾਲਪੁਰਖ ਦੀਆਂ ਬਖ਼ਸ਼ਿਸ਼ਾ ਤੇ ਬਾਕੀ ਅਜਿਹੇ ਮਨੁੱਖਾ ਜੀਵਨ ਦੇ ਮੂਲ ਪੱਖਾਂ ਨਾਲ ਵੀ ਉਨ੍ਹਾਂ ਦਾ ਸਰੋਕਾਰ ਹੀ ਕੀ ਰਹਿ ਜਾਂਦਾ? ਉਥੇ ਤਾਂ ਇਹ ਸਭ ਆਪਣੇ ਆਪ ਹੀ ਮੁੱਕ ਜਾਂਦੇ ਹਨ। ਇਸ ਤਰ੍ਹਾਂ ਜਦੋਂ ਕਮਿਉਨਿਸਟਾਂ ` ਅਜਿਹੀ ਉੱਤਮ ਤੇ ਸੱਚ ਵਾਲੀ ਸੋਚਣੀ ਦੀ ਬੁਨਿਆਦ ਹੀ ਨਹੀਂ ਤਾਂ ਇਨ੍ਹਾਂ ਬਾਰੇ, ਉਨ੍ਹਾਂ ਕੋਲ ਇਸ ਪੱਖੋਂ ਬਚਿਆ ਹੀ ਕੀ? ਭਾਵ ਕੁੱਝ ਵੀ ਨਹੀਂ

ਉਨ੍ਹਾਂ ਦੀ ਹਰੇਕ ਸੋਚਣੀ ਤਾਂ ਮੈਂ, ਹਉਮੈ `ਤੇ ਹੀ ਖੜੀ ਹੁੰਦੀ ਹੈ। ਉਥੇ ਕਰਤਾ ਅਕਾਲਪੁਰਖ ਨਹੀਂ ਬਲਿਕ ਖੁਦ ਮਨੁੱਖ ਹੀ ਹੈ। ਜਦਕਿ ਗੁਰਮੱਤ ਵਾਲੇ ਜੀਵਨ ਦਾ ਤਾਂ ਅਰੰਭ ਹੀ ਮੈ ਨਾਹੀ, ਕਛੁ ਆਹਿ ਮੋਰਾ॥ ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ (ਪੰ: ੩੩੬) ਅਥਵਾ ਕਰਣ ਕਾਰਣ ਪ੍ਰਭੁ ਏਕੁ ਹੈ, ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ, ਜਲਿ ਥਲਿ ਮਹੀਅਲਿ ਸੋਇ (ਪੰ: ੨੭੬) ਜਾਂ ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਮੋਰਾ॥ ਅਉਸਰ (ਇਹ ਮਨੁੱਖਾ ਜਨਮ) ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ (ਪੰ: ੮੫੮) ਵਾਲੀ ਗੁਰਬਾਣੀ ਸੇਧ `ਤੇ ਖੜਾ ਹੈ

ਕਮਿਉਨਿਸਟ ਅਤੇ ਗੁਰਬਾਣੀ ਦਾ ਪ੍ਰਚਾਰ- ਫ਼ਿਰ ਵੀ ਅਜੋਕੇ ਸੰਦਰਭ ` ਜੇ ਕਰ ਸਿੱਖ ਧਰਮ ਤੇ ਕਮਿਉਨਿਸਟਾਂ ਵਿਚਕਾਰ, ਉਘਾੜੇ ਜਾ ਚੁੱਕੇ ਮਨੁੱਖੀ ਸਮਾਨਤਾ ਵਾਲੇ ਵਿਸ਼ੇ ਤੋਂ ਲਾਂਭੇ ਹੋ ਕੇ ਦੇਖਿਆ ਜਾਵੇ ਤਾਂ ਗੱਲ ਕਿਸੇ ਦੂਜੇ ਪਾਸੇ ਵੀ ਟੁਰ ਪੈਂਦੀ ਹੈ। ਵਿਚਾਰਣਾ ਪੈਂਦਾ ਹੈ ਕਿ ਕਿੱਥੇ ਗੁਰਬਾਣੀ ਵਾਲਾ ਸਦੀਵੀ ਸੱਚ ਜਿਸ ਦਾ ਅਰੰਭ ਹੀ ਤੋਂ ਹੁੰਦਾ ਹੈ। ਇਸ ਤੋਂ ਬਾਅਦ ਦੂਜੇ ਪਾਸੇ ਉਹ ਲੋਕ ਜੋ ਖੁੱਲੇਆਮ ਭਾਵ ਰੱਬ ਦੀ ਹੋਂਦ ਤੋਂ ਹੀ ਮਨੁਕਰ ਹਨ। ਤਾਂ ਦੋਨਾਂ ਦਾ ਆਪਸ ` ਵਿਚਾਰਧਾਰਕ ਮੇਲ ਕਾਹਦਾ?

ਇਸ ਸਾਰੇ ਦੇ ਬਾਵਜੂਦ, ਜਦੋਂ ਸਾਡੇ ਕਮਿਉਨਿਸਟ ਭਾਈ, ਗੁਰਬਾਣੀ ਨੂੰ ਆਧਾਰ ਬਣਾ ਕੇ ਗੱਲ ਕਰਣੀ ਚਾਹੁਣ ਜਾਂ ਗੁਰਬਾਣੀ ਦਾ ਪ੍ਰਚਾਰ ਕਰਣ, ਤਾਂ ਇਹ ਇੱਕ ਅਜੀਬ ਜਿਹਾ ਵਿਸ਼ਾ ਹੀ ਸਾਬਤ ਹੁੰਦਾ ਹੈ। ਪਰ ਸਚਾਈ ਇਹੀ ਹੈ ਕਿ ਅੱਜ ਇਹ ਸਭਕੁਝ ਹੋ ਰਿਹਾ ਹੈ। ਇਸ ਤਰ੍ਹਾਂ, ਦਿੱਤੇ ਜਾ ਚੁੱਕੇ ਵੇਰਵੇ ਅਨੁਸਾਰ, ਹੋ ਸਕਦਾ ਹੈ ਜੇਕਰ ਮਿ: ਬਰਟਰਡ ਰਸਲ ਵਾਂਙ ਅਸਲੀਅਤ ਕੁੱਝ ਹੋਰ ਹੀ ਹੋਵੇ, ਤਾਂ ਤੇ ਦੂਜੀ ਗੱਲ ਹੈ। ਇਸ ਲਈ ਅਕਾਲਪੁਰਖ ਦੇ ਚਰਨਾਂ ` ਅਰਦਾਸ ਹੈ ਕਿ ਪ੍ਰਭੂ ਮਿਹਰ ਕਰੇ ਤੇ ਮਿ: ਬਰਟਰਡ ਰਸਲ ਵਾਲੀ ਭਾਵ ਇਹ ਦੂਜੀ ਗੱਲ ਹੀ ਸਾਬਤ ਹੋਵੇ। ਨਹੀਂ ਤਾਂ ਸਿਧੇ ਲਫ਼ਜ਼ਾਂ ` ਅੱਜ ਕਮਿਉਨਿਸਟਾਂ ਅਥਵਾ ਸਾਮਵਾਦੀਆਂ ਵੱਲੋਂ ਗੁਰਬਾਣੀ ਦਾ ਪ੍ਰਚਾਰ, ਸਪਸ਼ਟ ਤੌਰ `ਤੇ ਸਿੱਖ ਕੌਮ ਨਾਲ ਹੇਰਾਫ਼ੇਰੀ, ਧੋਖਾਧੜੀ ਤੇ ਠੱਗੀ ਹੀ ਸਾਬਤ ਹੁੰਦਾ ਹੈ, ਜਿਸ ਤੋਂ ਕਿ ਸੰਭਵ ਹੀ ਨਹੀਂ ਕਿ ਕਿਸੇ ਗੁਰਮੱਤ ਪ੍ਰੇਮੀ ਦੇ ਕੰਨ ਹੀ ਖੜੇ ਨਾ ਹੋ ਜਾਣ

ਨੋਟ: ਇਹ ਲੇਖ ਗਿਆਨੀ ਜਗਤਾਰ ਸਿੰਘ ਜਾਚਕ ਵਲੋਂ ਭੇਜਿਆ ਗਿਆ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top