ਨਵੀਂ
ਦਿੱਲੀ - ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੀ ‘ਕਾਸ਼ੀ ਯੋਜਨਾ’
ਦਾ ਖੁਲਾਸਾ ਕਰਦਿਆਂ ਕਿਹਾ ਕਿ ਉਹ ਕਾਸ਼ੀ ਦੇ ਲੋਕਾਂ ਨੂੰ ਆਪਣੀ ਜਿੱਤ ਦੀ ਥਾਂ ਨਰਿੰਦਰ
ਮੋਦੀ ਨੂੰ ਹਰਾਉਣ ਲਈ ਅਪੀਲ ਕਰਨਗੇ, ਕਿਉਂਕਿ ਇਸ ਨਾਲ ਸਿਆਸਤ ‘ਚ ਭੁਚਾਲ ਆ ਜਾਵੇਗਾ। ਫਿਰ
ਸਮੁੰਦਰ ਮੰਥਨ ਤੋਂ ਬਾਅਦ ਨਵੀਂ ਕਿਸਮ ਦੀ ਸਿਆਸਤ ਸਾਹਮਣੇ ਆਏਗੀ, ਜਿਸ ਨਾਲ ਸਾਫ਼ ਅਕਸ ਵਾਲੇ
ਆਗੂ ਸੰਸਦ ‘ਚ ਪੁੱਜਣਗੇ।
ਕੇਜਰੀਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਨੂੰ ਹਰਾਉਣ ਲਈ ਲੋਕ ਵੋਟ
ਪਾਉਣ। ਗ਼ਲਤ ਚੀਜ਼ ਨੂੰ ਖ਼ਤਮ ਕਰਨਾ ਪਵੇਗਾ। ਖਰਾਬ ਚੀਜ਼ ਨੂੰ ਖ਼ਤਮ ਕਰਾਂਗੇ ਤਾਂ ਹੀ ਖੂਬਸੂਰਤੀ
ਨਿਕਲੇਗੀ। ਅਮੇਠੀ ‘ਚ 30-35 ਸਾਲਾਂ ਤੋਂ ਗਾਂਧੀ ਪਰਵਾਰ ਦੇ ਮੈਂਬਰ ਜਿੱਤ ਰਹੇ ਹਨ। ਕੀ
ਮਿਲਿਆ ਲੋਕਾਂ ਨੂੰ, ਗਾਂਧੀ ਪਰਵਾਰ ਇਸ ਦੇਸ਼ ‘ਤੇ ਕਦੋਂ ਦਾ ਰਾਜ ਕਰ ਰਿਹਾ ਹੈ।
ਕੀ ਮਿਲਿਆ ਹੈ ਹੁਣ ਤੱਕ? ਮੈਂ ਇਸ ਵਾਰ ਉਨ੍ਹਾਂ ਨੂੰ
ਅਪੀਲ ਕਰਾਂਗਾ ਕਿ ਇੱਕ ਵਾਰ ਉਨ੍ਹਾਂ ਨੂੰ ਹਰਾ ਕੇ ਵੇਖੋ, ਇਸ ਦੇਸ਼ ਦੀ ਸਿਆਸਤ ਪਲਟ ਜਾਵੇਗੀ।
ਗਾਂਧੀ ਪਰਵਾਰ ਦਾ ਕੋਈ ਮੈਂਬਰ ਹਾਰ ਗਿਆ ਤਾਂ ਸਿਆਸਤ ‘ਚ ਕਮਾਲ ਦਾ ਬਦਲਾਓ ਆਵੇਗਾ।
ਕਾਂਗਰਸ ਦੇ ਟੁਕੜੇ-ਟੁਕੜੇ ਹੋ ਜਾਣਗੇ। ਕਾਂਗਰਸ ਖ਼ਤਮ ਹੋ ਜਾਵੇਗੀ।
ਬਨਾਰਸ ਤੋਂ ਮੋਦੀ ਨੂੰ ਜਿਤਾਉਣ ‘ਤੇ ਕੀ ਮਿਲੇਗਾ? 16 ਮਈ ਨੂੰ
ਨਤੀਜੇ ਆਉਣਗੇ ਅਤੇ 17 ਮਈ ਨੂੰ ਉਹ ਤਿਆਗ ਪੱਤਰ ਦੇ ਕੇ ਬੜੌਦਾ ਚਲੇ ਜਾਣਗੇ ਅਤੇ ਮਹੀਨੇ
‘ਚ ਦੁਬਾਰਾ ਚੋਣਾਂ ਹੋਣਗੀਆਂ, ਬਨਾਰਸ ਨੂੰ ਮੁੜ ਚੋਣ ਝੱਲਣੀ ਪਵੇਗੀ।
ਕੁਝ ਨਹੀਂ ਮਿਲਣ ਵਾਲਾ, ਹਰਾ ਕੇ ਵੇਖੋ, ਭੁਚਾਲ ਆ ਜਾਵੇਗਾ।
ਇਸੇ ਕ੍ਰਾਂਤੀ ਦੀ ਸ਼ੁਰੂਆਤ ਲਈ ਮੈਂ ਵਾਰਾਨਸੀ ਜਾ ਰਿਹਾ ਹਾਂ।
ਬਨਾਰਸ ਕ੍ਰਾਂਤੀਕਾਰੀਆਂ ਦੀ ਜ਼ਨਨੀ ਰਹੀ ਹੈ। ਮੋਦੀ ਅਤੇ ਰਾਹੁਲ ਹਾਰ ਜਾਣਗੇ ਤਾਂ ਗਜ਼ਬ ਹੋ
ਜਾਵੇਗਾ। ਕਾਂਗਰਸ ਟੁੱਟ ਜਾਵੇਗੀ ਅਤੇ ਭਾਜਪਾ ਖ਼ਤਮ ਹੋ ਜਾਵੇਗੀ। ਇੱਕ ਸਾਲ ਤੱਕ
ਛੋਟੀਆਂ-ਮੋਟੀਆਂ ਪਾਰਟੀਆਂ ਲੜਣਗੀਆਂ। ਫਿਰ ਇੱਕ ਸਾਲ ‘ਚ ਦੂਜੀਆਂ ਚੋਣਾਂ ਹੋਣਗੀਆਂ, ਉਦੋਂ
ਚੰਗੇ ਲੋਕ ਸੰਸਦ ‘ਚ ਜਾਣਗੇ। ਇਹ ਦੋਵੇਂ ਹੀ ਪਾਰਟੀਆਂ ਰਾਖਸ਼ਸ਼ ਹਨ।
ਇਨ੍ਹਾਂ ਰਾਕਸ਼ਸ਼ਾਂ ਨੂੰ ਖ਼ਤਮ ਕੀਤੇ ਬਿਨਾਂ ਦੇਸ਼ ‘ਚ ਨਵੀਂ ਕਿਸਮ
ਦੀ ਸਿਆਸਤ ਨਹੀਂ ਹੋ ਸਕਦੀ। ਮੋਦੀ ਦੇ ਹਾਰਨ ਨਾਲ ਨਵੀਂ ਤਰ੍ਹਾਂ ਦੀ ਕ੍ਰਾਂਤੀ ਦਾ
ਜਨਮ ਹੋਵੇਗਾ, ਜਿਸ ਦਾ ਸਿਹਰਾ ਵਾਰਾਨਸੀ ਦੇ ਲੋਕਾਂ ਨੂੰ ਜਾਵੇਗਾ।rnਉਨ੍ਹਾ ਕਿਹਾ ਕਿ
ਛੋਟੀਆਂ-ਛੋਟੀਆਂ ਮੀਟਿੰਗਾਂ, ਵੱਡੀਆਂ-ਵੱਡੀਆਂ ਰੈਲੀਆਂ, ਪਰਚੇ ਵੰਡਾਂਗੇ, ਘਰ-ਘਰ ਜਾਣਗੇ,
ਵਿਰੋਧੀਆਂ ਨੂੰ ਸਮਝਾਵਾਂਗੇ।
ਜੋ ਵੀ ਦੇਸ਼ ਦਾ ਭਲਾ ਚਾਹੁੰਦਾ ਹੈ, ਉਸ ਦਾ ਸਾਡੀ ਪਾਰਟੀ ‘ਚ ਸਵਾਗਤ
ਹੈ। ਲੋਕਾਂ ਨਾਲ ਸੰਵਾਦ ਲਈ ਸਭਾਵਾਂ ਕਰਾਂਗਾ। ਲੋਕਾਂ ਕੋਲੋਂ ਸਵਾਲ ਲਵਾਂਗਾ ਅਤੇ ਉਨ੍ਹਾਂ
ਦੇ ਜਵਾਬ ਵੀ ਦਿਆਂਗਾ। ਘੋਰ ਵਿਰੋਧੀ ਵੀ ਆ ਕੇ ਮੈਨੂੰ ਸਵਾਲ ਪੁੱਛ ਸਕਦੇ ਹਨ, ਪ੍ਰੰਤੂ
ਸ਼ਿਸ਼ਟਾਚਾਰ ‘ਚ ਰਹਿ ਕੇ। ਮੈਨੂੰ ਮਰਨ ਤੋਂ ਡਰ ਨਹੀਂ ਲੱਗਦਾ,
ਮੇਰੀ ਜਾਨ ਹਾਜ਼ਰ ਹੈ। ਮੈਨੂੰ ਆਪਣੀ ਚਿੰਤਾ ਨਹੀਂ ਹੈ, ਪਰ ਖ਼ਤਰਾ ਲੋਕਤੰਤਰ ਲਈ
ਹੈ। ਮੈਂ ਅਮੇਠੀ ਵੀ ਜਾਵਾਂਗਾ। 15 ਅਪ੍ਰੈਲ ਨੂੰ ਸਵੇਰੇ ਬਨਾਰਸ ਪੁੱਜਾਂਗਾ। ਵਿੱਚ-ਵਿੱਚ
ਅਮੇਠੀ ਵੀ ਜਾਵਾਂਗਾ। ਦੋਹਾਂ ਹਲਕਿਆਂ ਨੂੰ ਸਮਾਂ ਦੇਵਾਂਗਾ।