Share on Facebook

Main News Page

ਮਾਮਲਾ ਕੇਜਰੀਵਾਲ ਦੀ ਫੇਰੀ ਸਮੇਂ ਹਰਮੰਦਿਰ ਸਾਹਿਬ ਤੋਂ ਲਾਈਵ ਪ੍ਰਸਾਰਣ ਬੰਦ ਕਰਨ ਦਾ
-: ਪਰਮਵੀਰ ਸਿੰਘ ਮੈਲਬੋਰਨ

ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਇਸੇ ਦੌਰਾਨ ਉਹ ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਲਈ ਗਏ। ਜਿਵੇ ਕਿ ਸਾਰਾ ਜੱਗ ਜਾਣਦਾ ਹੈ ਪਵਿੱਤਰ ਦਰਬਾਰ ਸਾਹਿਬ ਦੇ ਦਰਵਾਜੇ ਦੁਨੀਆਂ ਦੇ ਹਰ ਧਰਮ, ਜਾਤ ਦੇ ਬੰਦੇ ਲਈ ਸਦਾ ਹੀ ਖੁੱਲੇ ਹਨ ਉਥੇ ਹਰੇਕ ਬੰਦੇ ਨੂੰ ਇੱਕੋ ਅੱਖ ਨਾਲ ਦੇਖਿਆ ਜਾਂਦਾ ਹੈ, ਪਰ ਜਦੋਂ ਅਰਵਿੰਦ ਕੇਜਰੀਵਾਲ ਉਥੇ ਮੱਥਾ ਟੇਕਣ ਲਈ ਗਏ ਤਾਂ ਬਾਦਲਾਂ ਦੇ ਤਾਨਾਸਾਹੀ ਚੈਨਲ ਨੇ ਲਾਈਵ ਪ੍ਰਸਾਰਣ ਬੰਦਾ ਕਰ ਦਿੱਤਾ ਤਾਂ ਜੋ ਕਿ ਲੋਕਾਂ ਨੂੰ ਇਹ ਪਤਾ ਨਾ ਲੱਗ ਸਕੇ ਕਿ ਕੇਜਰੀਵਾਲ ਮੱਥਾ ਟੇਕਣ ਆਏ ਹਨ ਕਿਉਕਿ ਸਿੱਖ ਧਰਮ ਦਾ ਠੇਕਾ ਤਾਂ ਬਾਦਲ ਪਰਿਵਾਰ ਨੇ ਹੀ ਲੈ ਰੱਖਿਆ ਹੈ। ਬਾਦਲਾਂ ਤੋਂ ਬਿਨਾ ਸਿੱਖਾਂ ਦੀਆਂ ਵੋਟਾ ਹੋਰ ਕੋਈ ਕਿਵੇ ਲੈ ਸਕਦਾ ਹੈ। ਇੱਕ ਆਮ ਸਿੱਖ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਜਦੋਂ ਹਰਮੰਦਰ ਸਾਹਿਬ ਦੀ ਨੀਹ ਇੱਕ ਮੁਸਲਮਾਨ ਸਾਈ ਮੀਆਂ ਮੀਰ ਤੋਂ ਰੱਖਵਾਕੇ ਗੁਰੂ ਸਾਹਿਬ ਨੇ ਕੋਈ ਫਰਕ ਨਹੀਂ ਕੀਤਾ। ਕੀ ਇਹ ਅਖੌਤੀ ਪੰਥਕ ਕਹਾਉਣ ਵਾਲੇ ਲੋਕ ਗੁਰੂ ਸਾਹਿਬ ਤੋਂ ਵੀ ਉੱਪਰ ਹੋ ਗਏ?

ਦੂਜੇ ਪਾਸੇ ਸ਼੍ਰੋਮਣੀ ਕਮੇਟੀ ਜੋ ਕਿ ਪੂਰੀ ਤਰ੍ਹਾ ਨਾਲ ਬਾਦਲ ਕਮੇਟੀ ਬਣ ਚੁੱਕੀ ਹੈ, ਉਹ ਹਰ ਦੁੱਕੀ ਤਿੱਕੀ ਨੂੰ ਸਿਰੋਪਾ ਦੇ ਦਿੰਦੀ ਹੈ ਚਾਹੇ ਕਿ ਉਹ ਕੋਈ ਗਾਇਕ, ਵਪਾਰੀ ਹੀ ਕਿਉ ਨਾ ਹੋਵੇ "ਪਰ ਇੱਕ ਅਜਿਹਾ ਬੰਦਾ ਜਿਸ ਨੇ ਕਿ ਦਿੱਲੀ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਦੀ ਜਾਂਚ ਕਰਵਾਉਣ ਲਈ ਇੱਕ ਕਮੇਟੀ ਦਾ ਗਠਨ ਕੀਤਾ"  ਕੀ ਉਹ ਸਿਰੋਪੇ ਦਾ ਹੱਕਦਾਰ ਨਹੀਂ ਸੀ ?

ਦੂਜੇ ਪਾਸੇ ਬਾਦਲਾਂ ਦੀ ਭਾਈਵਾਲ ਪਾਰਟੀ ਬੀ.ਜੇ.ਪੀ. ਜਿਸ ਦਾ ਕਿ ਇੱਕ ਵੱਡਾ ਨੇਤਾ ਇਹ ਗੱਲ ਮੰਨ ਚੁੱਕਾ ਹੈ ਕਿ '84 ਵਿੱਚ ਜੋ ਕੁਝ ਵੀ ਦਰਬਾਰ ਸਾਹਿਬ ਵਿਖੇ ਹੋਇਆ ਉਸ ਦੇ ਲਈ ਉਹ ਵੀ ਕਾਫੀ ਹੱਦ ਤੀਕ ਜਿੰਮੇਵਾਰ ਹੈ ਜਦੋਂ ਕੋਈ ਬੀ.ਜੇ.ਪੀ. ਦਾ ਨੇਤਾ ਮੱਥਾ ਟੇਕਣ ਲਈ ਆਉਦਾ ਹੈ, ਤਾਂ ਬਾਦਲ ਕਮੇਟੀ ਕਦੇ ਵੀ ਉਸ ਦਾ ਸਨਮਾਣ ਕਰਨਾ ਨਹੀਂ ਭੁੱਲਦੀ।

ਸੋ ਬਾਦਲਾਂ ਦੀ ਤਾਨਾਸਾਹੀ ਹੁਣ ਜੱਗ ਜ਼ਾਹਰ ਹੋ ਚੁੱਕੀ ਹੈ, ਅੱਜ ਪੰਜਾਬ ਇਹਨਾਂ ਦੀ ਅਗਵਾਈ ਹੇਠ ਬੁਰੀ ਤਰ੍ਹਾਂ ਨਾਲ ਖਤਮ ਹੋ ਚੁੱਕਾ ਹੈ। ਇਥੇ ਲੋਕਾਂ ਕੋਲ ਜਿਊਣ ਲਈ ਮੂਲ ਸਹੂਲਤਾਂ ਦੀ ਵੀ ਕਮੀ ਹੈ। ਨਸ਼ਿਆਂ ਨਾਲ ਜਵਾਨੀ ਨੂੰ ਬੁਰੀ ਤਰ੍ਹਾਂ ਨਾਲ ਖਤਮ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਸਹੀ ਵਿਅਕਤੀ ਦੀ ਚੋਣ ਕਰਨ ਦੀ, ਲੋੜ ਹੈ ਚੰਗੇ ਮਾੜੇ ਦੀ ਪਹਿਚਾਣ ਕਰਨ ਦੀ। ਇਹ ਆਪਣੇ ਆਪ ਨੂੰ ਧਾਰਮਿਕ ਕਹਾਉਣ ਵਾਲੇ ਆਗੂ ਸਿਰਫ ਤੇ ਸਿਰਫ ਧਰਮ ਦੇ ਨਾਂ ਉਤੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਜਦੋਂ ਕਿ ਇਹਨਾਂ ਦਾ ਧਰਮ ਨਾਲ ਕੋਈ ਵੀ ਵਾਹ ਵਾਸਤਾ ਨਹੀਂ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top