Share on Facebook

Main News Page

ਸੁਣ ਲੈ ਨਿਹਾਲੀਏ ਚੋਰਾਂ ਦੀਆ ਗੱਲਾਂ
-: ਨਿਰਮਲ ਸਿੰਘ ਕੰਧਾਲਵੀ

ਗ਼ਦਰੀ ਬਾਬਿਆਂ ਦੀ ਰੂਹਾਂ ਕਿਵੇਂ ਕੁਰਲਾਈਆਂ ਹੋਣਗੀਆਂ ਜਦੋਂ ਉਹਨਾਂ ਸੁਣਿਆ ਹੋਵੇਗਾ ਕਿ ਪੰਜਾਬ ਦੀ ਅਖਾਉਤੀ ਅਕਾਲੀ (ਅਸਲ ਵਿਚ ਪੰਜਾਬੀ ਪਾਰਟੀ) ਸਰਕਾਰ ਨੇ ਸ਼ਰਾਬ ਦਾ ਨਾਮ ‘ਗ਼ਦਰ’ ਰੱਖਣ ਦੀ ਮੰਨਜ਼ੂਰੀ ਦੇ ਦਿੱਤੀ ਹੈ। ਉਹ ਅਕਾਲੀ ਪਾਰਟੀ ਜਿਸ ਦਾ ਆਪਣਾ ਇਤਿਹਾਸ ਬੜਾ ਸ਼ਾਨਾਮੱਤਾ ਰਿਹਾ ਹੈ। ਕੀ ਸਰਕਾਰ ਵਿਚ ਕੋਈ ਵੀ ਅਜਿਹਾ ਸ਼ਖ਼ਸ ਨਹੀਂ ਜੋ ਗ਼ਦਰ ਦਾ ਇਤਿਹਾਸ ਨਹੀਂ ਜਾਣਦਾ ਅਤੇ ਸਮਝਦਾ ਨਹੀਂ ਕਿ ਗ਼ਦਰ ਲਫ਼ਜ਼ ਪੰਜਾਬੀਆਂ ਲਈ ਕਿੰਨਾ ਪਾਕ ਅਤੇ ਪਵਿੱਤਰ ਹੈ? ਕੀ ਇਹ ਕਿਸੇ ਸਾਜ਼ਿਸ਼ ਦੇ ਅਧੀਨ ਕੀਤਾ ਜਾ ਰਿਹਾ ਹੈ ਕਿ "ਗ਼ਦਰ" ਲਫ਼ਜ਼ ਨੂੰ ਸ਼ਰਾਬ ਨਾਲ਼ ਰਲਗੱਡ ਕਰ ਕੇ ਇਸ ਦੀ ਅਜ਼ਮਤ ਹੀ ਖ਼ਤਮ ਕਰ ਦਿੱਤੀ ਜਾਵੇ? ਪਰ ਸੱਤਾ ਦੀ ਭੁੱਖ ਨੇ ਇਹਨਾਂ ਲੋਕਾਂ ਨੂੰ ਕਿੱਥੇ ਲਿਆ ਕੇ ਖੜ੍ਹੇ ਕਰ ਦਿੱਤਾ ਹੈ।

ਪੰਜਾਬੀਓ, ਟਕਸਾਲੀ ਅਕਾਲੀਓ ਤੇ ਸਿੱਖੋ ਵੇਖ ਲਉ ਆਪਣੀਆਂ ਅੱਖਾਂ ਨਾਲ਼, ਕਿ ਇਹਨਾਂ ਤਾਕਤ ਦੇ ਨਸ਼ੇ ਵਿਚ ਮਖ਼ਮੂਰ ਲੋਕਾਂ ਨੂੰ ਏਨੀ ਕੁ ਕਦਰ ਹੈ, ਗ਼ਦਰੀ ਬਾਬਿਆਂ ਦੀ ਜਿਹਨਾਂ ਦੀਆਂ ਕੁਰਬਾਨੀਆਂ ਸਦਕਾ ਇਹ ਰਾਜ ਭਾਗ ਮਾਣ ਰਹੇ ਹਨ। ਪੰਜਾਬ ਨੇ ਆਹ ਦਿਨ ਵੀ ਦੇਖਣੇ ਸਨ! ਬਕੌਲ ਸ਼ਾਇਰ:-

ਉਸ ਨੇ ਹਮਾਰੇ ਜ਼ਖ਼ਮ ਕਾ ਯੂੰ ਕੀਆ ਇਲਾਜ,
ਮਰਹਮ ਭੀ ਗ਼ਰ ਲਗਾਇਆ ਤੋਂ ਕਾਂਟੇ ਕੀ ਨੋਕ ਸੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top