Share on Facebook

Main News Page

ਰੋਸੁ ਨ ਕੀਜੈ ਉਤਰੁ ਦੀਜੈ...
-: ਸੰਪਾਦਕ ਖ਼ਾਲਸਾ ਨਿਊਜ਼

ਸਭ ਤੋਂ ਪਹਿਲਾਂ ਤਾਂ ਅਦਾਰਾ ਖਾਲਸਾ ਨਿਊਜ਼ ਭਾਈ ਗੁਰਜੰਟ ਸਿੰਘ ਰੁਪੋਵਾਲੀ (ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਲੁਧਿਆਣਾ) ਹੋਰਾਂ ਦੀ ਦਾਦੀ ਜੀ ਦੇ ਅਕਾਲ ਚਲਾਣਾ 'ਤੇ ਆਪਣੇ ਵੱਲੋਂ ਇਸ ਘੜੀ 'ਤੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਦਾ ਹੈ, ਕਿਉਂਕਿ ਬਜੁਰਗਾਂ ਦੀ ਥੁੜ ਵਾਕਿਆ ਹੀ ਕਦੇ ਪੂਰੀ ਨਹੀਂ ਹੁੰਦੀ। ਆਪਣੀ ਦੁਨਿਆਵੀ ਯਾਤਰਾ ਪੂਰੀ ਕਰਕੇ ਹਰ ਕਿਸੇ ਨੇ ਇਸ ਜਹਾਨ ਤੋਂ ਕੂਚ ਕਰਨਾ। ਗੁਰੂ, ਪੂਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਅਤੇ ਗੁਰ ਉਪਦੇਸ਼ਾਂ 'ਤੇ ਚਲਣ ਦੀ ਸਮਰੱਥਾ ਬਖਸ਼ੇ।

ਹੁਣ ਆਉ ਕੁਝ ਗੱਲਾਂ ਇਸ ਵੀਰ ਭਾਈ ਗੁਰਜੰਟ ਸਿੰਘ ਜੀ ਕੋਲੋਂ ਪੁਛਣ ਦੀ ਕੋਸਿਸ਼ ਕਰੀਏ, ਇਹ ਕੋਸਿਸ਼ ਸ਼ਬਦ ਇਸ ਲਈ ਵਰਤ ਰਹੇ ਹਾਂ, ਕਿਉਂਕਿ ਭਾਵੇ ਦੁਨਿਆਵੀ ਨੁਕਤਾ ਨਜਰ ਤੋਂ ਇਹ ਸਵਾਲ ਉਠਾਣ ਦਾ ਮੌਕਾ ਤਾਂ ਨਹੀਂ ਹੈ, ਪਰ ਗੁਰੂ ਦੇ ਸਿਧਾਂਤਿਕ ਕਾਇਦੇ ਵਿੱਚ ਬੱਝੇ ਹੋਣ ਕਰਕੇ, ਸੱਚ ਬੋਲਣ ਲਈ ਮੌਕੇ ਦੇ ਬੰਧਨਾ ਤੋਂ ਉੱਤੇ ਉੱਠਣਾ ਪੈਂਦਾ ਹੈ -

1) ਤੁਹਾਡੀ ਪਾਈ ਹੋਈ ਪੋਸਟ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ, ਕਿ ਜਿਥੇ ਅੰਤਿਮ ਅਰਦਾਸ ਦੇ ਮੌਕੇ 'ਤੇ ਗਿਆਨੀ ਕੇਵਲ ਸਿੰਘ, ਭਾਈ ਹਰਜਿੰਦਰ ਸਿੰਘ ਸਭਰਾ ਅਤੇ ਭਾਈ ਸੁਖਵਿੰਦਰ ਸਿੰਘ ਦਦੇਹਰ ਵਰਗੀਆਂ ਧਾਰਮਿਕ ਸ਼ਖਸੀਅਤਾਂ ਦੇ ਪਹੁੰਚਣ ਦਾ ਆਪ ਜ਼ਿਕਰ ਕਰ ਰਹੇ ਹੋ, ਉੱਥੇ ਡਰੱਗ ਮਾਫੀਆ ਦੇ ਬੇਤਾਜ ਬਾਦਸ਼ਾਹ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਸਦੇ ਸਿਆਸੀ ਸਕੱਤਰ ਤਲਬੀਰ ਗਿੱਲ ਦੇ ਜ਼ਿਕਰ ਦੀ ਜਰੂਰਤ ਸਮਝ ਨਹੀਂ ਆਈ?

2) ਵੋਟਾਂ ਦੇ ਇਸ ਨਾਜ਼ੁਕ ਸਮੇਂ 'ਤੇ ਹਰ ਸੂਝਵਾਨ ਸਕਸ਼ ਫੇਸਬੁੱਕ ਰਾਹੀਂ, ਵੈਬਸਾਇਟਾਂ ਰਾਹੀਂ ਰੇਡਿਉ ਰਾਹੀ ਬਾਦਲਕਿਆਂ ਦੀ ਗੰਦਲੀ ਰਾਜਨੀਤੀ ਤੋਂ ਤੰਗ ਆਇਆ, ਇਹਨਾ ਨੂੰ ਗਲੋਂ ਲਾਉਣ ਲਈ ਨਿੱਤ ਇਹਨਾ ਦੀ ਅਸਲੀਅਤ ਕੌਮ ਦੇ ਸਾਹਮਣੇ ਰੱਖਣ ਲਈ ਆਪਣੀ ਬਣਦੀ ਕੋਸਿਸ਼ ਵਿੱਚ ਜੁਟਿਆ ਹੋਇਆ ਹੈ, ਪਰ ਤੁਹਾਡੇ ਵਰਗੇ ਜਾਗਰੂਕ ਅਖਵਾਉਣ ਵਾਲਿਆਂ ਦੀ ਫੇਸਬੁੱਕ ਦੀ ਟਾਈਮ-ਲਾਈਨ 'ਤੇ ਮਜੀਠੀਆ ਦਾ ਸਾਰਥਿਕ ਰੂਪ ਵਿੱਚ ਜਿਕਰ ਕਰਨਾ, ਤੁਹਾਨੂੰ ਮੰਨਣ ਵਾਲੀ ਤਾਦਾਤ ਨੂੰ ਕੀ ਸੁਨੇਹਾ ਦਿੰਦਾ ਹੈ? ਕੀ ਤੁਹਾਡੀ ਜਾਗਰੂਕਤਾ ਸਿਰਫ ਸਟੇਜਾਂ ਤੱਕ ਹੀ ਸੀਮਤ ਹੈ? ਤੁਸੀਂ ਆਪਣੀ ਤੁਹਾਡੀ ਟਾਈਮ ਲਾਈਨ 'ਤੇ ਹੇਠ ਲਿਖਿਆ ਪਾਇਆ ਹੈ:

ਮੇਰੇ ਦਾਦੀ ਸਰਦਾਰਨੀ ਸੁਰਜੀਤ ਕੌਰ ਜੀ ਅਕਾਲ ਚਲਾਣਾ ਕਰ ਗਏ ਹਨ। ਵਡੇਰੀ ਉਮਰ ਕਾਰਨ ਕਾਫੀ ਦਿਨਾਂ ਤੋਂ ਸਿਹਤ ਢਿੱਲੀ ਚੱਲ ਰਹੀ ਸੀ। ਅੰਤਿਮ ਸੰਸਕਾਰ ਅੱਜ ਮਿਤੀ 11 ਅਪ੍ਰੈਲ 2014, ਸਵੇਰੇ 11:00 ਵਜੇ ਪਿੰਡ ਰੂਪੋਵਾਲੀ ਕਲਾਂ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਵੇਗਾ। ਸੰਪਰਕ ਨੰ. 9592763937, 9915122998

ਮੇਰੇ ਦਾਦੀ ਜੀ ਸਰਦਾਰਨੀ ਸੁਰਜੀਤ ਕੌਰ ਜੀ ਜੋ ਕੁੱਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ। ਅੱਜ ਉਨ੍ਹਾਂ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਗੁਰਬਾਣੀ ਕੀਰਤਨ ਤੋਂ ਇਲਾਵਾ ਗਿਆਨੀ ਕੇਵਲ ਸਿੰਘ, ਭਾਈ ਹਰਜਿੰਦਰ ਸਿੰਘ ਸਭਰਾ ਅਤੇ ਭਾਈ ਸੁਖਵਿੰਦਰ ਸਿੰਘ ਦਦੇਹਰ ਦੁਆਰਾ ਸੰਗਤਾਂ ਨਾਲ ਗੁਰਮਤਿ ਵੀਚਾਰਾਂ ਦੀ ਸਾਂਝ ਪਾਈ ਗਈ।
ਇਸ ਮੌਕੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਸਿਆਸੀ ਸਕੱਤਰ ਤਲਬੀਰ ਗਿੱਲ ਵੀ ਹਾਜ਼ਰ ਹੋਏ।

3) ਕੀ ਆਪ ਨੇ ਗੁਰੂ ਨਾਨਕ ਦੇ ਪੈਰੋਕਾਰ ਹੋਣ ਦੇ ਨਾਤੇ, ਮਜੀਠੀਆ ਨੂੰ ਇਹ ਪੁੱਛਣ ਦੀ ਜ਼ੁੱਰਅਤ ਕੀਤੀ ਹੈ ਕਿ, ਮਜੀਠੀਆ ਸਾਬ ! ਸਾਡੀ ਦਾਦੀ ਤਾਂ ਉਮਰ ਭੋਗ ਕੇ ਉਸ ਅਕਾਲ ਪੁਰਖ ਦੇ ਭਾਣੇ ਹੇਠ ਅਕਾਲ ਚਲਾਣਾ ਕਰ ਗਈ ਹੈ, ਪਰ ਤੁਸੀਂ ਕਦੇ ਉਹਨਾ ਨਾਲ ਭੀ ਅਫਸੋਸ ਕਰਨ ਗਏ ਹੋ ਜਿਹੜੇ ਤੁਹਾਡੇ ਦੁਆਰਾ ਵੰਡੀ ਗਈ ਡਰੱਗ ਖਾ ਕੇ ਪ੍ਰਲੋਕ ਸੁਧਾਰ ਗਏ ਹਨ ਅਤੇ ਇਹ ਸਿਲਸਲਾ ਰੋਜ਼ ਜਾਰੀ ਹੈ?

4) ਤੁਹਾਡੇ ਸਪਸ਼ਟੀਕਰਨ ਤੋਂ ਪਹਿਲਾਂ ਹੀ ਅਸੀਂ ਇਸ ਗੱਲ ਨੂੰ ਮੰਨਣ ਲਈ ਤਿਆਰ ਹਾਂ, ਕਿ ਹੋ ਸਕਦਾ ਹੈ ਕੀ ਤੁਹਾਡੀ ਉਸ ਨਾਲ ਕੋਈ ਭਾਈਚਾਰਕ ਸਾਂਝ ਜਾਂ ਰਿਸ਼ਤੇਦਾਰੀ ਹੋਵੇ, ਪਰ ਫਿਰ ਭੀ ਜਾਗਰੂਕ ਹੋਣ ਦੇ ਨਾਤੇ ਮਜੀਠੀਆ ਦਾ ਉਚੇਚੇ ਤੌਰ 'ਤੇ ਆਪਣੀ ਫੇਸਬੁੱਕ ਟਾਈਮ ਲਾਈਨ 'ਤੇ ਉਸਦੀ ਫੋਟੋ ਰਾਹੀਂ ਜਿਕਰ ਕਰਨਾ, ਕਿਤੇ ਤੁਹਾਡੇ ਵੱਲੋਂ ਤੁਹਾਡੀ ਅਤੇ ਤੁਹਾਡੀ ਟੀਮ ਦੀ ਰਾਜਨੀਤਿਕ ਦਿਸ਼ਾ ਦਰਸਾਉਣ ਦਾ ਸੰਕੇਤ ਤਾਂ ਨਹੀਂ ?

ਰੋਸੁ ਨ ਕੀਜੈ ਉਤਰੁ ਦੀਜੈ... ਦਾ ਸਹਾਰਾ ਲੈਕੇ ਮਿਸ਼ਨਰੀ ਵੀਰਾਂ ਨੇ ਸਾਧਾਂ ਕੋਲੋਂ ਜਵਾਬ ਤਲਬੀ ਲਈ ਸਿੱਖ ਸੰਗਤਾਂ ਨੂੰ ਪ੍ਰੇਰਿਆ ਹੈ, ਆਸ ਹੈ ਕਿ ਤੁਸੀਂ ਇਸ ਤੌਖਲੇ ਦਾ ਜਵਾਬ ਜ਼ਰੂਰ ਦੇਵੋਗੇ।

ਪੰਜਾਬ ਵਿਚ ਨਸ਼ਿਆਂ ਦਾ ਵਿਓਪਾਰ ਬਿਕਰਮ ਮਜੀਠੀਆ ਕਰਦਾ ਹੈ: ਅਰਵਿੰਦ ਕੇਜਰੀਵਾਲ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top