Share on Facebook

Main News Page

ਕੌਮੀ ਦਰਦ
-: ਹਰਮੀਤ ਸਿੰਘ ਖਾਲਸਾ

ਸਿੱਖ ਗੁਰੂ ਸਾਹਿਬਾਨਾਂ ਨੇ ਸਿੱਖਾਂ ਵਿਚ ਇਤਨਾ ਪ੍ਰਬਲ ਕੌਮੀ ਜਜ਼ਬਾ ਭਰਿਆ ਕਿ ਜਿਤਨੀਆਂ ਸ਼ਹਾਦਤਾਂ ਅਤੇ ਤਸੀਹੇ ਸਿੱਖਾਂ ਨੇ ਆਪਣੀ ਕੌਮ ਵਾਸਤੇ ਝੱਲੇ ਬਹੁਤ ਹੀ ਘੱਟ ਕੌਮਾਂ ਨੇ ਝੱਲੇ ਹੋਣਗੇ, ਸਿੱਖਾਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਬੱਚਿਆਂ ਦੇ ਟੋਟੇ-ਟੋਟੇ ਕਰਵਾ ਕੇ ਗਲਾਂ ਵਿਚ ਹਾਰ ਪਵਾੳੇੁਣੇ, ਖੋਪਰੀਆਂ ਲੁਹਾਉਣੀਆਂ, ਆਰਿਆਂ ਨਾਲ ਚਿਰਿਵਾਇਆ ਜਾਣਾ, ਚਰਖੜਿਆਂ ਉੱਤੇ ਚੜਾਇਆ ਜਾਣਾ, ਖੌਲਦੇ ਪਾਣੀ ਵਿਚ ਉਬਾਲਿਆ ਜਾਣਾ, ਰੂੰਹ ਵਿਚ ਲਪੇਟ ਕੇ ਸਾੜਿਆ ਜਾਣਾ, ਬੰਦ-ਬੰਦ ਕਟਵਾਏ ਜਾਣਾ ਅਤੇ ਵਿਹਵੀ ਸਦੀ ਵਿਚ ਹਿੰਦ ਸਰਕਾਰ ਦਵਾਰਾ ਢਾਏ ਗਏ ਜ਼ੁਲਮਾਂ ਵਿਚ, ਗਰਮ ਸਲਾਖਾਂ ਨਾਲ ਅਖਾਂ ਕਢਵਾਉਣੀਆਂ, ਗੁਪਤ ਅੰਗਾਂ ਵਿਚ ਕੱਚ ਦੀਆਂ ਬੋਤਲਾਂ ਪਾਈਆਂ ਜਾਣੀਆਂ, ਦੋਵੇਂ ਲੱਤਾਂ ਜੀਪਾਂ ਨਾਲ ਬਨ ਕੇ ਉਲਟੀ ਦਿਸ਼ਾ ਵੱਲ ਚਲਾ ਕੇ ਲੱਤਾਂ ਪਾੜੀਆਂ ਜਾਣੀਆਂ, ਖੌਲਦੇ ਪਾਂਣੀ ਵਿਚ ਉਬਾਲਿਆ ਜਾਣਾ, ਗਰਮ ਪ੍ਰੇਸਾਂ ਦਵਾਰਾ ਸ਼ਰੀਰ ਨੂੰ ਸਾੜਿਆ ਜਾਣਾ ਆਦਿ ਅਜਿਹੇ ਅਣਮਨੁੱਖੀ ਤਸੀਹੇ ਹਨ ਜੋ ਸਿੱਖਾਂ ਨੇ ਪ੍ਰਬਲ ਕੌਮੀ ਜਜ਼ਬੇ ਹੇਠ ਆਪਣੀ ਕੌਮ ਦੀ ਚੜਦੀ ਕਲਾ ਵਾਸਤੇ ਆਪਣੇ ਉਪਰ ਹੰਢਾਏ ਹਨ।

ਅੱਜ ਵੀ ਸਿੱਖਾਂ ਵਿਚ ਕੌਮੀ ਜਜ਼ਬਾ ਉਤਨਾ ਹੀ ਪ੍ਰਬਲ ਹੈ ਫਰਕ ਸਿਰਫ ਏਨਾ ਹੈ ਕਿ ਅੱਜ ਅਜਿਹੇ ਸਿੱਖ ਥੋੜੇ ਘੱਟ ਗਿਣਤੀ ਵਿਚ ਹਨ ਜਦਕਿ ਵਿਹਵੀਂ ਸੱਦੀ ਵਿਚ ਅਜਿਹੇ ਸਿੱਖ ਬਹੁਤਾਤ ਵਿਚ ਸਨ। ਕੁੱਝ ਦਿਨ ਪਹਿਲਾਂ ਦਾਸ ਦਾ ਇਕ ਲੇਖ “ਜਾਗਰੂਕ ਸਿੱਖਾਂ ਦੀ ‘ਆਮ ਆਦਮੀ ਪਾਰਟੀ’ ਵਾਸਤੇ ਕੀ ਰਣਨੀਤੀ ਕੀ ਹੋਣੀ ਚਾਹੀਦੀ ਹੈ?” ਪੜ੍ਹ ਕੇ ਕੁੱਝ ਵੀਰਾਂ ਦੇ ਅਤੇ ਇਕ ਬਜ਼ੁਰਗ ਬੀਬੀ ਦਾ ਫੋਨ ਆਇਆ, ਸਾਰਿਆਂ ਦੀ ਹੀ ਭਾਵਨਾ ਅਤੇ ਆਵਾਜ਼ ਕੌਮੀ ਦਰਦ ਨਾਲ ਲਬਰੇਜ਼ ਸੀ, ਪਰ ਸੱਭ ਤੋਂ ਵੱਧ ਪ੍ਰਬਲ ਭਾਵਨਾ ਬਜੁਰਗ ਬੀਬੀ ਦੀ ਸੀ ਜਿਸ ਦੀ ਅਵਾਜ਼ ਵਿਚ ਕੌਮ ਪ੍ਰਤੀ ਅਥਾਹ ਪ੍ਰੁੇਮ, ਦਰਦ, ਭਾਵੁਕਤਾ, ਮਿਨਤ ਅਤੇ ਮਾਯੂਸੀ ਦੇ ਨਾਲ ਨਾਲ ਇਕ ਉਮੀਦ ਦੀ ਕਿਰਣ ਵੀ ਮੌਜ਼ੂਦ ਸੀ। ਦਾਸ ਨੂੰ ਇੰਝ ਜਾਪਿਆ ਕਿ ਜਿਵੇਂ ਕੋਈ ਮਾਂ ਆਖਰੀ ਸਾਹ ਲੈ ਰਹੇ ਆਪਣੇ ਮਰਦੇ ਹੋਏ ਬੱਚੇ ਨੂੰ ਬਚਾਉਣ ਵਾਸਤੇ ਰੱਬ ਅੱਗੇ ਤਰਲਾ ਲੈਂਦੀ ਹੈ ਠੀਕ ਉਸੇ ਹੀ ਤਰ੍ਹਾਂ ਦੀ ਭਾਵਨਾ ਨਾਲ ਇਹ ਬਜ਼ੁਰਗ ਬੀਬੀ ਆਪਣੀ ਮੌਤ ਤੋਂ ਪਹਿਲਾਂ ਆਪਣੀ ਸਿੱਖ ਕੌਮ ਦੀ ਚੜਦੀ ਕਲਾ ਦੇਖਣਾ ਲੋਚਦੀ ਹੈ। ਉਹ ਬੀਬੀ ਦਾਸ ਨੂੰ ਕੌਮ ਦੀ ਚੜਦੀ ਕਲਾ ਵਾਸਤੇ ਕੁੱਝ ਕਰਣ ਲਈ ਮਿੰਨਤ ਕਰ ਰਹੀ ਸੀ।

ਉਦੋਂ ਤੋਂ ਹੀ ਮਨ ਵਿਚ ਇਹ ਖਿਆਲ ਚੱਲ ਰਿਹਾ ਹੈ ਕਿ ਜਿਤਨੀ ਪ੍ਰਬਲ ਭਾਵਨਾ ਇਸ ਬੀਬੀ ਅੰਦਰ ਕੌਮ ਪ੍ਰਤੀ ਹੈ ਕਿ ਇਤਨੀ ਹੀ ਪ੍ਰਬਲ ਭਾਵਨਾ ਸਾਡੀਆਂ ਕਹੀਆਂ ਜਾਂਦੀਆਂ ਵੱਖ-ਵੱਖ ਕੌਮੀ ਜਥੇਬੰਦੀਆਂ ਦੇ ਅੰਦਰ ਵੀ ਹੈ? ਜੇ ਵਾਕਿਆ ਹੀ ਹੈ ਤੇ ਫੇਰ ਕੀ ਕਾਰਣ ਹੈ ਕਿ ਉਹ ਕੌਮ ਵਾਸਤੇ ਇਤਨੇ ਬਿਖਮ ਸਮੇਂ ਵਿਚ ਵੀ ਕੁੱਝ ਉਸਾਰੂ ਅਤੇ ਮਹਤੱਵਪੂਰਨ ਕੰਮ ਕਰਨ ਵਿਚ ਅਸਮਰਥ ਹਨ?
ਸੱਭ ਤੋਂ ਵੱਡਾ ਕਾਰਣ ਦਾਸ ਨੂੰ ਜਾਪਿਆ ਕਿ ਕੋਈ ਵੀ ਜਥੇਬੰਦੀ ਕਿਸੇ ਦੂਸਰੀ ਜਥੇਬੰਦੀ ਨਾਲ ਕਿਸੇ ਇਕ ਵੀ ਮੁੱਦੇ ਉਪਰ ਇਕਠੇ ਹੋਣ ਨੂੰ ਤਿਆਰ ਨਹੀਂ ਕਾਰਣ ਇਹ ਕਿ, ਜਿਹੜੀ ਇਕਠਿਆਂ ਹੋ ਕੇ ਨਵੀਂ ਜਥੇਬੰਦੀ ਬਣੇਗੀ ਉਸ ਦਾ ਪ੍ਰਧਾਨ ਮੇਰੇ ਤੋਂ ਸਿਵਾ ਕੋਈ ਹੋਰ ਨਹੀਂ ਹੋਣਾ ਚਾਹੀਦਾ ਜਾਂ ਉਸ ਵਿਚ ਮੇਰੀ ਸੋਚ ਅਨੁਸਾਰ ਕੰਮ ਹੋਣਾ ਚਾਹੀਦਾ ਹੈ ਕਿਉਂਕਿ ਬਾਕੀਆਂ ਪ੍ਰਤੀ ਮੇਰੇ ਮਨ ਵਿਚ ਖਾਰ, ਨਫਰਤ ਅਤੇ ਖੁੰਦਕ ਭਰੀ ਪਈ ਹੈ ਜਿਸ ਕਾਰਣ ਮੇਰੇ ਕੋਲੋਂ ਉਨ੍ਹਾ ਦੀ ਮੌਜ਼ੂਦਗੀ ਬੜੀ ਔਖੀ ਬਰਦਾਸ਼ ਹੁੰਦੀ ਹੈ ਪਰਧਾਨਗੀ ਕਿਥੋਂ ਬਰਦਾਸ਼ ਹੋਵੇਗੀ।

ਵਿਡੰਬਨਾ ਦੀ ਗੱਲ ਇਹ ਹੈ ਕਿ ਸਾਰੀਆਂ ਹੀ ਜਥੇਬੰਦੀਆਂ ਨੂੰ ਇਸ ਕਮੀ ਦਾ ਪਤਾ ਹੈ ਅਤੇ ਉਹ ਇਸ ਗੱਲ ਨੂੰ ਖੁੱਲੇਆਮ ਆਪਣੇ ਲੇਖਾਂ ਵਿਚ ਜਾਂ ਨਿਜੀ ਗੱਲਬਾਤਾਂ ਵਿਚ ਸਵਿਕਾਰ ਵੀ ਕਰਦੀਆਂ ਹਨ ਅਤੇ ਜਥੇਬੰਦੀਆਂ ਦੇ ਆਗੂ ਕਿਸੇ ਕੌਮੀ ਇਕਠ ਜਾਂ ਮਿਟਿੰਗ ਵਿਚ ਆਪਣੇ ਆਪ ਨੂੰ ਨਿਮਾਣਾ ਦਰਸਾਉਣ ਦੀ ਭਰਭੂਰ ਕੋਸ਼ਿਸ ਵੀ ਕਰਦੇ ਹਨ ਅਤੇ ਇਸ ਕਮੀ ਦਾ ਜਿਕਰ ਵੀ ਕਰਦੇ ਹਨ ਪਰ ਅਫਸੋਸ, ਇਸ ਦੇ ਬਾਵਜ਼ੂਦ ਉਹ ਇਸ ਗੱਲ ਨੂੰ ਆਪਣੇ ਉਪਰ ਲਾਗੂ ਕਰਣ ਦੀ ਬਜਾਏ ਦੂਜੇ ਨੂੰ ਇਸ ਦਾ ਦੋਸ਼ੀ ਮਨੰਦੇ ਹਨ ਅਤੇ ਕੌਮ ਦੇ ਭਲੇ ਵਾਸਤੇ ਇਕਠਿਆਂ ਹੋਣ ਨੂੰ ਤਿਆਰ ਨਹੀਂ ਹੁੰਦੇ, ਕਿਉਂਕਿ ਉਨ੍ਹਾ ਦੀ ਨਿਜ ਦੀ ਹਉਮੈਂ ਅਤੇ ਚੌਧਰ ਉਨ੍ਹਾ ਨੂੰ ਇਸ ਤਰ੍ਹਾ ਕਰਨ ਨਹੀਂ ਦਿੰਦੀ।

ਗੁਰਬਾਣੀ ਵਿਚ ਹਉਮੈਂ ਨੂੰ ‘ਦੀਰਘ ਰੋਗ’ ਕਿਹਾ ਗਿਆ ਹੈ ਕਿਉਂਕਿ ਪੰਜਾਂ ਵੀਕਾਰਾਂ ਵਿਚੋਂ ਸਿਰਫ ਇਹ ਹੀ ਇਕ ਅਜਿਹਾ ਰੋਗ ਹੈ, ਜੋ ਕਿ ਇਸ ਤੋਂ ਗ੍ਰਸੇ ਹੋਏ ਇੰਸਾਨ ਨੂੰ ਇਹ ਪਤਾ ਹੀ ਨਹੀਂ ਲਗਣ ਦਿੰਦਾ ਕਿ ਮੈਨੂੰ ਇਹ ਰੋਗ ਲਗਾ ਹੋਇਆ ਹੈ, ਉਹ ਬਾਕੀਆਂ ਨੂੰ ਹੀ ਇਸ ਤੋਂ ਗ੍ਰਸਿਆ ਹੋਇਆ ਸਮਝਦਾ ਹੈ ਪਰ ਆਪਣੇ ਆਪ ਦਾ ਉਸ ਨੂੰ ਪਤਾ ਹੀ ਨਹੀਂ ਲਗਦਾ, ਇਸ ਰੋਗ ਦੇ ਬੇਅੰਤ ਲਛਣਾ ਵਿਚੋਂ ਕੁੱਝ ਲਛੱਣ ਹਨ- ਸਿਆਣਪ, ਵਿਦਵਤਾ, ਦਾਨ ਦੀ ਹੳਮੈਂ, ਆਪਣੀ ਗੱਲ ਨੂੰ ਜਬਰਦਤੀ ਮਨਵਾਉਣਾ, ਕਿਸੇ ਦੂਸਰੇ ਨਾਲ ਮਿਲ ਕੇ ਕੰਮ (Teamwork) ਨਾ ਕਰ ਪਾਉਣਾ, ਜਲਦੀ ਗੁੱਸਾ ਕਰਨਾ, ਗਲਤੀ ਨੂੰ ਨਾ ਮਨਣਾ ਜਾਂ ਛੁਪਾਣਾ, ਮਾਫੀ ਨਾ ਮੰਗਣਾ, ਐਸਾਨ ਜਤਾਨਾ, ਬੋਲੀ ਵਿਚ ਮਿਠਾਸ ਦੀ ਬਜਾਏ ਆਕੜ ਹੋਣਾ, ਕਿਸੇ ਦੀ ਮਜਬੂਰੀ ਨੂੰ ਨਾ ਸਮਝਨਾ, ਆਪਣੀ ਤਾਰੀਫ ਸੁਣ ਕੇ ਖੁੱਸ਼ ਹੋਣਾ, ਮਸ਼ਹੂਰ ਹੋਣਾ ਲੋਚਣਾ, ਆਪਣੇ ਆਲੋਚਕਾਂ ਤੋਂ ਖੁੰਦਕ ਖਾਣਾ, ਕਿਸੇ ਦਾ ਭਲਾ ਕਰ ਕੇ ਬਦਲੇ ਵਿਚ ਕਿਸੇ ਚੀਜ ਦੀ ਇਛਾ ਰੱਖਣਾ, ਗਿਆਨ ਨਾ ਵੰਡਣਾ, ਕਿਸੇ ਨਾਲ ਹਮਦਰਦੀ ਨਾ ਕਰਨਾ, ਦਿਖਾਵਾ ਕਰਨਾ, ਈਰਖਾ ਕਰਨਾ, ਕਿਸੇ ਨੂੰ ਮਾਂਫ ਨਾ ਕਰਨਾ, ਕਿਸੇ ਦੀ ਬੇਈਜ਼ਤੀ ਕਰਨੀ, ਆਪਣੇ ਗਲਤ ਨਿਰਣਿਆਂ ਨੂੰ ਵੀ ਠੀਕ ਠਹਿਰਾਉਣਾ, ਕਿਸੇ ਕੋਲੋਂ ਰਾਏ ਨਾ ਲੈਣਾ, ਗਲਤੀਆਂ ਨੂੰ ਨਾ ਸੁਧਾਰਨਾ ਆਦਿ ਅਸੀਂ ਆਪਣੇ ਆਪ ਵਿਚ ਅਜਿਹੇ ਲਛੱਣ ਦੇਖਣ ਦੀ ਬਜਾਏ ਦੂਜਿਆਂ ਵਿਚ ਅਜਿਹੇ ਲਛੱਣ ਲੱਭ ਕੇ ਉਨਾਂ ਦੀ ਆਲੋਚਨਾ ਕਰਦੇ ਰਹਿੰਦੇ ਹਾਂ ਅਤੇ ਆਪਣੇ ਆਪ ਵਿਚੋਂ ਇਨਾਂ ਨੂੰ ਦੂਰ ਨਹੀਂ ਕਰ ਪਾਉਂਦੇ, ਕਿਉਂਕਿ ਕਦੀ ਅਜਿਹਾ ਚਿੰਤਨ ਹੀ ਨਹੀਂ ਕੀਤਾ ਕਿ ਇਹ ਸੱਭ ਮੇਰੇ ਵਿਚ ਵੀ ਮੌਜ਼ੂਦ ਹੋ ਸਕਦੇ ਹਨ

ਅਗਰ ਅਸੀਂ ਆਪਣੇ ਆਪ ਨੂੰ ਸੱਚਮੁੱਚ ਕੌਮੀ ਦਰਦ ਰਖਣ ਵਾਲਾ ਸਮਝਦੇ ਹਾਂ ਤਾਂ ਹਉਮੈ ਦੇ ਲਛੱਣ ਆਪਣੇ ਅੰਦਰੋਂ ਪਹਿਚਾਣਕੇ ਇਨ੍ਹਾਂ ਨੂੰ ਦੂਰ ਕਰੀਏ ਤਾਂ ਜੋ ਇਕਠੇ ਹੋ ਕੇ ਕੌਮ ਦੀ ਭਲਾਈ ਵਾਸਤੇ ਕੁੱਝ ਕਰ ਸਕੀਏ, ਪਰ ਅਗਰ ਅਜਿਹਾ ਅਸੀਂ ਨਾ ਕਰ ਸਕਦੇ ਹੋਈਏ ਤਾਂ ਆਪਣੇ ਆਪ ਨੂੰ ਕੌਮੀ ਦਰਦ ਰਖਣ ਦਾ ਪਾਖੰਡ ਨਾ ਕਰੀਏ ਅਤੇ ਨਾ ਹੀ ਬਾਦਲਕਿਆਂ/ਪੂਜਾਰੀਆਂ ਨੂੰ ਕੌਮ ਦੀ ਢਹਿੰਦੀ ਕਲਾ ਵਾਸਤੇ ਜਿੰਮੇਵਾਰ ਠਹਿਰਾਈਏ, ਕਿਉਂਕਿ ਉਹ ਤਾਂ ਆਪਣੇ ਆਪ ਨੂੰ ਜਾਗਰੂਕ ਹੋਣ ਦਾ ਦਾਵਾ ਨਹੀਂ ਕਰਦੇ, ਬਲਕਿ ਅਜਿਹਾ ਦਾਵਾ ਤਾਂ ਅਸੀਂ ਹੀ ਆਪਣੇ ਪ੍ਰਤੀ ਕਰਦੇ ਹਾਂ।

ਕੌਮ ਦੀ ਚੜ੍ਹਦੀ ਕਲਾ ਦੀ ਆਸ ਵਿਚ।

20/04/2014


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top