Share on Facebook

Main News Page

ਕੇਤੀਆ ਕਾਂਡ ਕਰਨ ਵਾਲ਼ੇ ਕਾਂਗਰਸੀ ਉਮੀਦਵਾਰ ਦਾ ਕਾਲ਼ੇ ਝੰਡਿਆਂ ਨਾਲ਼ ਕੀਤਾ ਜਾਵੇਗਾ ਵਿਰੋਧ
-: ਗਿਆਸਪੁਰਾ, ਘੋਲ਼ੀਆ

* ਤਾਕਤ ਦੇ ਨਸ਼ੇ ਵਿੱਚ ਵਿਦੇਸ਼ੀ ਸੈਲਾਨੀਆਂ ਤੱਕ ਨੂੰ ਨਾ ਬਖਸ਼ਣ ਵਾਲ਼ੇ ਸਾਡੀਆਂ ਬਹੂ ਬੇਟੀਆਂ ਦੀਆਂ ਇੱਜਤਾਂ ਕਿਵੇਂ ਬਚਾਉਣਗੇ

ਲੁਧਿਆਣਾ (20 ਅਪਰੈਲ) ਆਪਣੇ ਕਾਤਲ ਦਾਦੇ ਬੇਅੰਤ ਸਿੰਘ ਦੇ ਰਾਜ ਵਿੱਚ ਸੱਤਾ ਵਿੱਚ ਅੰਨ੍ਹੇ ਹੋਏ ਉਸ ਦੇ ਪੋਤਰਿਆਂ ਵਲੋਂ ਵਿਦੇਸ਼ੀ ਸੈਲਾਨੀ ਕੇਤੀਆ ਨੂੰ ਚੰਡੀਗੜ੍ਹ ਵਿੱਚ ਅਗਵਾ ਕਰਕੇ, ਉਸ ਦੀ ਇੱਜਤ ਨਾਲ਼ ਖੇਡਣ ਵਾਲੇ, ਅੱਜ ਕਿਹੜੇ ਮੂੰਹ ਨਾਲ ਲੁਧਿਆਣਾ ਦੇ ਗੈਰਤਮੰਦ ਲੋਕਾਂ ਤੋਂ ਵੋਟਾਂ ਮੰਗ ਰਹੇ ਹਨ ਇਹ ਸੁਆਲ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਕੀਤਾ।

ਉਹਨਾਂ ਅੱਗੇ ਕਿਹਾ ਕਿ ਇਸ ਪਰਿਵਾਰ ਨੇ ਸੱਤਾ ਦੇ ਨਸ਼ੇ ਵਿੱਚ ਵਿਦੇਸ਼ੀ ਸੈਲਾਨੀਆਂ ਤੱਕ ਨੂੰ ਨਹੀਂ ਬਖਸ਼ਿਆ। ਇਹ ਗੁੰਡੀ ਅਤੇ ਬਲਤਕਾਰੀ ਟੋਲੀ ਸਾਡੀਆਂ ਬਹੂ ਬੇਟੀਆਂ ਦੀ ਰਾਖੀ ਕਿਵੇਂ ਕਰੇਗੀ। ਦੋਵਾਂ ਆਗੂਆਂ ਅੱਗੇ ਕਿਹਾ ਕਿ ਰਵਨੀਤ ਬਿੱਟੂ ਵਲੋਂ ਕੇਤੀਆ ਕਾਂਡ ਵਿੱਚ ਫਸੇ ਗੁਰਕੀਰਤ ਕੋਟਲੀ ਨੂੰ ਚੋਣ ਇੰਚਾਰਜ ਬਣਾਉਣਾ ਗੈਰਤਮੰਦ ਲੋਕਾਂ ਲਈ ਵੰਗਾਰ ਹੈ ਅਤੇ ਇਸ ਪਰਿਵਾਰ ਨੇ ਹਜਾਰਾ ਨੌਜੁਆਨਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਹਨਾਂ ਨੂੰ ਵੋਟਾਂ ਪਾਉਣੀਆਂ ਲੋਕਤੰਤਰ ਦੇ ਮੱਥੇ ਤੇ ਕਲੰਕ ਹੈ।

ਉਹਨਾਂ ਕਿਹਾ ਕਿ ਉਹ ਜਲਦੀ ਹੀ ਹਮਖਿਆਲ ਜਥੇਬੰਦੀਆਂ ਦੇ ਸਹਿਯੋਗ ਨਾਲ਼ ਗੁਰਕੀਰਤ ਕੋਟਲੀ ਦਾ ਕਾਲ਼ੇ ਝੰਡਿਆਂ ਨਾਲ਼ ਵਿਰੋਧ ਕੀਤਾ ਜਾਵੇਗਾ, ਅਤੇ ਲੁਧਿਆਣੇ ਦੇ ਗੈਰਤਮੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਿੱਚ ਇਹਨਾਂ ਦਾ ਪੂਰਨ ਬਾਈਕਾਟ ਕਰਨ ਤਾਂ ਜੋ ਕਾਤਲ ਅਤੇ ਬਲਾਤਕਾਰੀਆਂ ਨੂੰ ਸਬਕ ਸਿਖਾਇਆ ਜਾਵ । ਇਹ ਉੱਤੇ ਪਾਰਟੀ ਦੇ ਨੁੰਮਾਇਦੇ ਹਨ ਜਿਹਨਾਂ ਨੇ ਨਵੰਬਰ 1984 ਵਿੱਚ ਹੋਂਦ ਚਿੱਲੜ ਵਰਗੇ ਹੱਸਦੇ ਵੱਸਦੇ ਪਿੰਡਾਂ ਨੁੰ ਖੰਡਰਾਂ ਵਿੱਚ ਤਬਦੀਲ ਕੀਤਾ ਅਤੇ 29 ਸਾਲ਼ ਗੁਜਰ ਜਾਣ ਦੇ ਬਾਵਜੂਦ ਲੋਕ ਅੱਜ ਵੀ ਅਦਾਲਤਾ ਵਿੱਚ ਧੱਕੇ ਖਾ ਰਹੇ ਹਨ।

ਇਸ ਮੌਕੇ ਇਹਨਾਂ ਤੋਂ ਇਲਾਵਾ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਮੈਂਬਰ ਲਖਵੀਰ ਸਿੰਘ ਰੰਡਿਆਲਾ ਗੁਰਮਤਿ ਗ੍ਰੰਥੀ ਸਭਾ ਦੇ ਮੈਂਬਰ ਪਪਲਪ੍ਰੀਤ ਸਿੰਘ, ਜਗੀਰ ਸਿੰਘ ਖਾਲਸਾ, ਸਰਬੱਤ ਖਾਲਸਾ ਲਹਿਰ ਦੇ ਬੇਅੰਤ ਸਿੰਘ ਤੇ ਪ੍ਰਭਜੋਤ ਸਿੰਘ ਤੋਂ ਇਲਾਵਾ ਐਡਵੋਕੇਟ ਵਿਕਾਸ ਗਰਗ ਵੀ ਸ਼ਾਮਿਲ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top