Share on Facebook

Main News Page

ਮੇਰੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਮੁਲਾਕਾਤ
-: ਅਵਤਾਰ ਸਿੰਘ ਮਿਸ਼ਨਰੀ 510 432 5827

ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦਾਸ ਨੂੰ ਪਹਿਲੀ ਵਾਰ ਗੁਰਦੁਆਰਾ ਸੈਨਹੋਜੇ ਕੈਲੇਫੋਰਨੀਆਂ ਵਿਖੇ ਦੀਵਾਨ ਦੀ ਸਮਾਪਤੀ ਤੇ ਬੜੇ ਉਤਸ਼ਾਹ ਨਾਲ ਮਿਲੇ ਜਿੱਥੇ ਗੁਰਦੁਅਰਾ ਸਹਿਬ ਦੇ ਕਮੇਟੀ ਮੈਂਬਰ ਵੀ ਹਾਜਰ ਸਨ। ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਦਾਸ ਆਪ ਜੀ ਦੇ ਆਰਟੀਕਲ ਅਕਸਰ ਪੜ੍ਹਦਾ ਰਹਿੰਦਾ ਹੈ ਅਤੇ ਦਾਸ ਨੇ ਇੰਡੀਆ ਤੋਂ ਆਪ ਜੀ ਨਾਲ ਫੋਨ ਤੇ ਵੀ ਗੱਲਬਾਤ ਕੀਤੀ ਸੀ।

ਅੱਜ ਸਮਾਂ ਸੀਮਤ ਹੋਣ ਕਰਕੇ ਅਤੇ ਭਾਈ ਰਣਜੀਤ ਸਿੰਘ ਜੀ ਨੇ ਅੱਗੇ ਐਲਸ ਬਰਾਂਟੇ ਸ਼ਹਿਰ ਵਿਖੇ ਸ਼ਾਮ ਦੇ ਦਿਵਾਨ ਦੀ ਹਾਜਰੀ ਭਰਨ ਜਾਣ ਕਰਕੇ ਖੁੱਲ੍ਹ ਕੇ ਬਚਨ ਬਿਲਾਸ ਨਹੀਂ ਹੋ ਸਕੇ, ਪਰ ਭਾਈ ਰਣਜੀਤ ਸਿੰਘ ਜ ਜੀ ਨੇ ਕਿਹਾ ਕਿ ਜਦ ਵੀ ਆਪ ਦਾਸਰੇ ਨਾਲ ਖੁੱਲ੍ਹੇ ਬਚਨ ਬਿਲਾਸ ਕਰਨਾਂ ਚਾਹੋ ਦਾਸ ਹਾਜਰ ਹੈ।

ਇਹ ਬਚਨ ਬਿਲਾਸ ਕਰਦਿਆਂ ਦੀ ਫੋਟੋ ਪਿਕਚਰ ਗੁਰਦੁਆਰੇ ਦੇ ਸੀਨੀਅਰ ਮੈਂਬਰ ਸਰਬਜੋਤ ਸਿੰਘ ਸਵੱਦੀ ਨੇ ਖਿੱਚੀ ਅਤੇ ਫੇਸ ਬੁੱਕ 'ਤੇ ਪਾਈ ਹੈ। ਭਾਈ ਰਣਜੀਤ ਸਿੰਘ ਜੀ ਨੇ ਗੁਰਬਾਣੀ ਦੇ ਨਿਰੋਲ ਕੀਰਤਨ ਵਖਿਆਣ ਵਿੱਚ ਅੰਮ੍ਰਿਤ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਵਹਿਮ, ਭਰਮ ਅਤੇ ਥੋਥੇ ਕਰਮਕਾਂਡ ਛੱਡ ਕੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ, ਸਹਿਜ ਪਾਠ ਕਰਨ, ਬਾਣੀ ਵਿਚਾਰਣ ਅਤੇ ਗੁਰ ਉਪਦੇਸ਼ਾਂ ਨੂੰ ਫਾਲੋ ਕਰਨ ਦੀ ਸਿਖਿਆ ਦਿੰਦੇ ਹੋਏ ਇਸੇ ਜੀਵਨ ਵਿੱਚ ਮੁਕਤ ਹੋਣ ਦੀ ਗੱਲ ਕਰਦੇ ਹੋਏ ਅੱਗੇ ਵੱਧਣ ਦੀ ਪ੍ਰੇਰਨਾ ਦਿੱਤੀ।

ਦਾਸ ਦੀ ਭਾਈ ਭਾਈ ਰਣਜੀਤ ਸਿੰਘ ਜੀ ਨੂੰ ਬੇਨਤੀ ਹੈ ਕਿ ਜਦ ਆਪ ਜੀ ਫਰੀਮਾਂਟ ਜਾਂ ਸੈਨਹੋਜੇ ਏਰੀਏ ਵਿਖੇ ਹੋਵੋ, ਤਾਂ ਇਸ ਨੰਬਰ 510 432 5827 ਤੇ ਸੰਪਰਕ ਕਰਨ ਦੀ ਖੇਚਲ ਕਰਨਾ ਜੀ, ਆਪ ਜੀ ਦੀ ਬੜੀ ਮਿਹਰਬਾਨੀ ਹੋਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top