ਆਰ.
ਐਸ. ਐਸ. ਦੇ ਕਾਰ ਕਰਤਾ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨਰਿੰਦਰ ਮੋਦੀ ਦੇ,
ਵਾਰਾਨਸੀ ਤੋਂ ਲੋਕ ਸਭਾ ਚੋਣਾਂ ਵਿੱਚ ਖੜੇ ਹੁੰਦਿਆਂ ਹੀ ਉਥੇ ਦੇ ਹਿੰਦੂਆਂ ਨੇ "ਹਰਿ ਹਰਿ
ਮੋਦੀ, ਘਰ ਘਰ ਮੋਦੀ" ਦਾ ਨਾਰ੍ਹਾ ਲਾਉਣਾਂ ਸ਼ੁਰੂ ਕਰ ਦਿਤਾ।
ਇਹ ਖਬਰ ਪੜ੍ਹਦਿਆਂ ਸਾਰ ਹੀ ਉਨ੍ਹਾਂ ਮੂਰਖਾਂ ਅਤੇ ਧਰਮ ਵਿਹੂਣਿਆਂ
ਦੀ ਗਿਰੀ ਹੋਈ ਸੋਚ 'ਤੇ ਬਹੁਤ ਰੋਸ ਵੀ ਆਇਆ ਅਤੇ ਦੁੱਖ ਵੀ ਹੋਇਆ। ਇਸ ਦਾ ਕਾਰਣ ਇਹ ਹੈ
ਕਿ ਸਿੱਖ ਸਿਧਾਂਤ ਅਨੁਸਾਰ "ਹਰਿ" ਸ਼ਬਦ ਉਸ ਕਰਤਾਰ ਲਈ ਵਰਤਿਆ ਗਇਆ ਸ਼ਬਦ ਹੈ, ਜੋ ਪੂਰੀ
ਕਾਇਨਾਤ ਦਾ ਕਰਤਾ (Creator) ਹੈ।
ਉਹ "ੴ" ਕਿਸੇ ਇਕ ਧਰਮ, ਜਾਤਿ ਜਾਂ ਤਬਕੇ ਨਾਲ ਸੰਬੰਧਿਤ ਨਹੀਂ,
ਬਲਕਿ ਉਹ ਤਾਂ ਇਕ ਨਿਰੰਕਾਰ ਹੈ। ਉਹ ਤਾਂ ੴ ਹੈ। ਉਹ ਪੂਰੀ ਮਨੁਖ ਜਾਤਿ ਦਾ ਹੀ ਨਹੀਂ,
ਬਲਕਿ ਉਹ ਤਾਂ ਉਸ ਹਰ ਜੀਵ ਦਾ ਪਾਲਨਹਾਰ ਹੈ, ਜੋ ਇਸ ਬ੍ਰਹਮਾਂਡ ਵਿੱਚ ਪੈਦਾ ਹੋਇਆ ਹੈ।
ਉਹ ਤਾਂ ਸਭ ਨੂੰ ਇਕ ਨਜਰ ਨਾਲ ਵੇਖਦਾ ਹੈ, ਅਤੇ ਕਿਸੇ ਦੀ ਪਾਲਨਾਂ ਵਿੱਚ ਕੋਈ ਵਿਤਕਰਾ ਨਹੀਂ
ਕਰਦਾ। ਉਹ ਤਾਂ ਹਰ ਇਕ ਜੀਵ ਨੂੰ ਰੋਜੀ ਰੋਟੀ ਅਤੇ ਰਿਜਕ ਦੇਣ ਵਾਲਾ ਹੈ।
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ ਅੰਕ 10
ਉਸ ਪਰਮ ਪੁਰਖ ਪਰਮਾਤਮਾਂ ਦੀ ਤੁਲਨਾਂ ਮੋਦੀ ਜਹੇ ਇਕ ਸਧਾਰਣ ਮਨੁੱਖ ਨਾਲ ਜਦੋਂ ਕੁਝ ਮੂਰਖਾਂ
ਨੇ ਕੀਤੀ ਤਾਂ ਦਿਲ ਨੂੰ ਬਹੁਤ ਵਡਾ ਝਟਕਾ ਲੱਗਾ। ਇਹ ਮੂਰਖ ਉਸ ਕਰਤਾਰ ਦਾ ਨਾਮ ਇਕ ਮਾਮੂਲੀ
ਜਹੇ ਸਿਆਸਤਦਾਨ ਨੂੰ ਦੇ ਕੇ, ਅਪਣੇ ਧਰਮ ਅਤੇ ਸਮਾਜ ਨੂੰ ਕਿਸ ਹਦ ਤਕ ਗਿਰਾ ਸਕਦੇ ਨੇ, ਇਹ
ਸਾਰੀ ਦੁਨੀਆਂ ਨੇ ਵੇਖਿਆ। ਕੁੱਝ ਦਿਨ ਤਾਂ ਮੋਦੀ ਵੀ ਚੁਪ ਰਿਹਾ ਅਤੇ ਅਪਣੀ ਇਸ ਉਪਮਾਂ ਤੇ
ਬਹੁਤ ਖੁਸ਼ ਹੁੰਦਾ ਰਿਹਾ।
ਲੇਕਿਨ ਹਰ ਸਮਾਜ ਵਿੱਚ, ਹਰ ਧਰਮ ਵਿੱਚ ਕੁਝ ਸੂਝਵਾਨ ਅਤੇ ਵਿਦਵਾਨ ਮਨੁਖ ਵੀ ਹੁੰਦੇ ਹਨ,
ਜੋ ਸਮਾਜ ਵਿੱਚ ਹੋ ਰਹੀ ਹਰ ਕਾਰ ਗੁਜਾਰੀ ਨੂੰ ਬਹੁਤ ਬਾਰੀਕੀ ਨਾਲ ਵੇਖਦੇ ਅਤੇ ਸਮਝਦੇ ਹਨ।
ਲਗਭਗ ਇਕ ਹਫਤੇ ਬਾਦ ਹਿੰਦੂ ਧਰਮ ਦੇ ਕੁਝ ਮਹੰਤਾਂ ਅਤੇ ਆਗੂਆਂ ਨੇ ਇਸ ਦਾ ਵਿਰੋਧ ਕੀਤਾ
ਤਾਂ ਮੋਦੀ ਨੇ ਵੀ ਟਵਿਟਰ 'ਤੇ ਇਹ ਲਿਖ ਦਿਤਾ ਕਿ ਇਹ ਨਾਰਾ ਹੁਣ ਨਾ ਲਾਇਆ ਜਾਵੇ। ਕੀ ਉਹ
" ਹਰਿ" ਸਿੱਖਾਂ ਦਾ ਰੱਬ ਨਹੀਂ ? ਸਾਰੀ ਦੁਨਿਆਂ ਦਾ ਕਰਤਾਰ ਤਾਂ ਉਹ ਵਾਹਿਗੁਰੂ ਹੀ ਹੈ,
ਜੋ "ਇਕ" ਹੈ । ਜਿਸਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨਗਿਣਤ ਵਾਰ "ਹਰਿ" ਜਾਂ "ਹਰੀ"
ਕਹਿ ਕੇ ਸੰਬੋਧਿਤ ਕੀਤਾ ਗਇਆ ਹੈ। ਜਿਸਨੂੰ ਅਸੀਂ ਵੱਖ ਵੱਖ ਨਾਮ ਦੇ ਦਿੱਤੇ ਹਨ । ਉਹੀ "ਅੱਲਾਹ"
ਹੈ, ਉਹ ਹੀ "ਗਾਡ" ਹੈ ਉਹ ਹੀ "ਉਮ" ਹੈ, ਉਹ ਹੀ "ਹਰੀ" ਹੈ, ਅਤੇ ਉਹ ਹੀ "ਭਗਵਾਨ" ਹੈ ।
ਸਾਡੇ ਵੱਖ ਵੱਖ ਨਾਮ ਦੇਣ ਨਾਲ ਉਹ "ੴ" ਵੱਖ ਵੱਖ ਤਾਂ ਹੋਣ ਵਾਲਾ ਨਹੀਂ। ਭਾਵੇਂ ਉਸ ਦੇ
ਹਜਾਰਾਂ ਨਾਂ ਅਸੀ ਪਾ ਦੇਈਏ, ਉਸਨੇ ਤਾਂ "ਇਕ" ਹੀ ਰਹਿਨਾਂ ਹੈ। ਉਸ "ਹਰਿ" ਦਾ ਭੇਦ ਉਹ
ਸਾਕਤ ਕੀ ਸਮਝਣਗੇ, ਜਿਨ੍ਹਾਂ ਦੇ ਅੰਤਰ ਵਿੱਚ "ਹਉਮੈ" ਦਾ ਕੰਡਾ ਫਸਿਆ ਹੋਇਆ ਹੈ।