Share on Facebook

Main News Page

ਤੋਗੜੀਆ ਨੇ ਉਗਲਿਆ ਮੁਸਲਮਾਨ ਭਾਈਚਾਰੇ ਬਾਰੇ ਜ਼ਹਿਰ

ਰਾਜਕੋਟ - ਕੱਟੜਵਾਦੀ ਹਿੰਦੂ ਨੇਤਾ ਪ੍ਰਵੀਨ ਤੋਗੜੀਆ ਨੇ ਇੱਕ ਵਾਰ ਫੇਰ ਮੁਸਲਿਮ ਭਾਈਚਾਰੇ ਵਿਰੁੱਧ ਜ਼ਹਿਰ ਉਗਲਿਆ ਹੈ। ਤੋਗੜੀਆ ਨੇ ਹਿੰਦੂ ਵਸੋਂ ਵਾਲੇ ਇਲਾਕੇ ‘ਚ ਘਰ ਖ਼ਰੀਦਣ ਵਾਲੇ ਮੁਸਲਿਮ ਵਪਾਰੀ ਨੂੰ 48 ਘੰਟੇ ਅੰਦਰ ਘਰ ਖਾਲੀ ਕਰਨ ਦਾ ਅਲਟੀਮੇਟਮ ਦਿੱਤਾ ਅਤੇ ਅਜਿਹਾ ਨਾ ਕਰਨ ਦੀ ਸੂਰਤ ‘ਚ ਹਿੰਦੂਆਂ ਨੂੰ ਮੁਸਲਿਮ ਵਪਾਰੀ ਦੇ ਘਰ ‘ਤੇ ਹਮਲੇ ਲਈ ਭੜਕਾਇਆ ਹੈ। ਇਸ ਦੇ ਨਾਲ ਹੀ ਤੋਗੜੀਆ ਨੇ ਮੁਸਲਿਮ ਵਪਾਰੀ ਨੂੰ ਘਰ ਛੱਡ ਕੇ ਜਾਣ ਲਈ ਮਜਬੂਰ ਕਰਨ ਵਾਸਤੇ ਵਪਾਰੀ ਦੇ ਘਰ ਦੇ ਬਾਹਰ ਰਾਮ ਦਰਬਾਰ ਲਾਉਣਾ ਸ਼ੁਰੂ ਕਰ ਦਿੱਤਾ ਹੈ।

ਤੋਗੜੀਆ ਨੇ ਹਿੰਦੂਆਂ ‘ਚ ਭੜਕਾਹਟ ਪੈਦਾ ਕਰਦਿਆਂ ਕਿਹਾ ਕਿ ਮੁਸਲਮਾਨ ਵਪਾਰੀ ਦੇ ਘਰ ‘ਤੇ ਹਮਲਾ ਕਰਨ ‘ਚ ਕੋਈ ਬੁਰਾਈ ਨਹੀਂ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਪ੍ਰਵੀਨ ਤੋਗੜੀਆ ਨੇ ਭਾਵਨਗਰ ‘ਚ ਇੱਕ ਭਾਈਚਾਰੇ ਵਿਰੁੱਧ ਬੇਹੱਦ ਭੜਕਾਊ ਬਿਆਨਬਾਜ਼ੀ ਕੀਤੀ ਹੈ। ਉਨ੍ਹਾਂ ਇਹ ਟਿਪਣੀਆਂ ਹਿੰਦੂ ਇਲਾਕੇ ‘ਚ ਇੱਕ ਮੁਸਲਮਾਨ ਵੱਲੋਂ ਜਾਇਦਾਦ ਖ਼ਰੀਦਣ ਨੂੰ ਲੈ ਕੇ ਕੀਤੀਆਂ। ਸ਼ਹਿਰ ਦੇ ਮੇਘਾਲੀ ਸਰਕਲ ਇਲਾਕੇ ‘ਚ ਇੱਕ ਮੁਸਲਿਮ ਵਪਾਰੀ ਨੇ ਮਕਾਨ ਖਰੀਦਿਆ ਹੈ। ਇਲਾਕੇ ਦੇ ਹਿੰਦੂ ਇਸ ਦਾ ਵਿਰੋਧ ਕਰ ਰਹੇ ਹਨ।

ਬੀਤੀ ਰਾਤ ਤੋਗੜੀਆ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਵਰਕਰਾਂ ਨੂੰ ਨਾਲ ਲੈ ਕੇ ਮੁਸਲਿਮ ਵਪਾਰੀ ਦੇ ਘਰ ਅੱਗੇ ਮੁਜ਼ਾਹਰਾ ਕੀਤਾ ਅਤੇ ਉਨ੍ਹਾ ਪ੍ਰਦਰਸ਼ਨਕਾਰੀਆਂ ਨੂੰ ਮੁਸਲਿਮ ਵਪਾਰੀ ਦੇ ਘਰ ‘ਤੇ ਕਬਜ਼ਾ ਕਰਨ ਲਈ ਕਿਹਾ ਅਤੇ ਕਿਹਾ ਕਿ ਕਬਜ਼ੇ ਮਗਰੋਂ ਘਰ ‘ਤੇ ਬਜਰੰਗ ਦਲ ਦਾ ਬੋਰਡ ਲਾ ਦਿੱਤਾ ਜਾਵੇ। ਉਨ੍ਹਾ ਕਿਹਾ ਕਿ ਅਜਿਹਾ ਸੌਦਾ ਤੋੜਨ ਦੇ ਦੋ ਹੀ ਤਰੀਕੇ ਹਨ ਕਿ ਸੂਬਾ ਸਰਕਾਰ ‘ਤੇ ਭਾਵਨਗਰ ਸ਼ਹਿਰ ‘ਚ ਡਿਸਟਰਬਡ ਏਰੀਆ ਐਕਟ ਲਾਗੂ ਕਰਨ ਲਈ ਦਬਾਅ ਬਣਾਇਆ ਜਾਵੇ ਜਾਂ ਫੇਰ ਘਰ ‘ਤੇ ਕਬਜ਼ਾ ਕਰ ਲਓ। ਉਸ ਮਗਰੋਂ ਕਾਨੂੰਨੀ ਲੜਾਈ ਲੜੀ ਜਾਵੇ, ਜਿਹੜੀ ਲੰਮਾਂ ਸਮਾਂ ਚਲਦੀ ਰਹੇਗੀ।

 

ਤੋਗੜੀਆ ਨੇ ਮੁਸਲਿਮ ਵਪਾਰੀ ਨੂੰ 48 ਘੰਟਿਆਂ ਅੰਦਰ ਘਰ ਖਾਲੀ ਕਰਨ ਦੀ ਧਮਕੀ ਦਿੱਤੀ ਹੈ ਅਤੇ ਕਿਹਾ ਕਿ ਜੇ ਉਹ ਅਜਿਹਾ ਨਹੀਂ ਕਰਦਾ ਤਾਂ ਘਰ ‘ਤੇ ਪੱਥਰ ਸੁੱਟੇ ਜਾਣ। ਹਿੰਦੂਆਂ ਦਾ ਹੌਸਲਾ ਵਧਾਉਂਦਿਆਂ ਤੋਗੜੀਆ ਨੇ ਕਿਹਾ ਕਿ ਅਜਿਹਾ ਕਰਨਾ ਗ਼ਲਤ ਨਹੀਂ। ਰਾਜੀਵ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਨਹੀਂ ਹੋਈ, ਜਿਸ ਕਰਕੇ ਅਜਿਹੇ ਮਾਮਲੇ ‘ਚ ਡਰਨ ਦੀ ਲੋੜ ਨਹੀਂ।

ਉਨ੍ਹਾ ਕਿਹਾ ਕਿ ਮੈਂ ਪਹਿਲਾਂ ਵੀ ਅਜਿਹਾ ਕਰ ਚੁੱਕਾ ਹਾਂ ਅਤੇ ਮੁਸਲਮਾਨਾਂ ਨੂੰ ਪੈਸਾ ਤੇ ਪ੍ਰਾਪਰਟੀ ਦੋਵੇਂ ਗੁਆਉਣੇ ਪਏ। ਉਨ੍ਹਾ ਕਿਹਾ ਕਿ ਹਿੰਦੂਆਂ ਦੀ ਸੁਰੱਖਿਆ ਲਈ ਦਬਾਅ ਵਧਾਉਣ ਵਾਸਤੇ ਚੋਣਾਂ ਸਹੀ ਸਮਾਂ ਹੈ। ਤੋਗੜੀਆ ਦੇ ਭਾਸ਼ਣ ਮਗਰੋਂ ਮੁਸਲਿਮ ਵਪਾਰੀ ਦੇ ਘਰ ‘ਤੇ ਹਮਲੇ ਦੀ ਸ਼ੰਕਾ ਦੇ ਮੱਦੇਨਜ਼ਰ ਪੁਲਸ ਤਾਇਨਾਤ ਕਰ ਦਿੱਤੀ ਗਈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top