Share on Facebook

Main News Page

ਮੋਦੀ ਪ੍ਰਧਾਨ ਮੰਤਰੀ ਬਣਿਆ ਤਾਂ ਦੇਸ਼ ਵਿੱਚ ਫਿਰਕੂ ਦੰਗੇ ਕਰਵਾ ਦੇਵੇਗਾ
-: ਕੈਪਟਨ ਅਮਰਿੰਦਰ ਸਿੰਘ

ਅੰਮ੍ਰਿਤਸਰ 22 ਅਪ੍ਰੈਲ (ਜਸਬੀਰ ਸਿੰਘ) ਸਾਬਕਾ ਮੁੱਖ ਮੰਤਰੀ ਤੇ ਅੰਮ੍ਰਿਤਸਰ ਤੋਂ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇਕਰ ਬਦਕਿਸਮਤੀ ਨਾਲ ਕੇਂਦਰ ਵਿੱਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤੇ ਛੇ ਮਹੀਨਿਆ ਦੇ ਅੰਦ ਅੰਦਰ ਦੇਸ ਵਿੱਚ ਫਿਰਕੂ ਦੰਗੇ ਸ਼ੁਰੂ ਕਰਵਾ ਦੇਵੇਗਾ ਤੇ ਸਰਹੱਦ ਤੇ ਤਨਾਅ ਪੈਦਾ ਕਰ ਦੇਵੇਗਾ।

ਚੀਫ ਖਾਲਸਾ ਦੀਵਾਨ ਦੇ ਸਾਬਕਾ ਸਕੱਤਰ ਸ੍ਰ ਭਾਗ ਸਿੰਘ ਅਣਖੀ ਦੇ ਘਰ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਜਪਾ ਦੇ ਕੇਂਦਰ ਵਿੱਚ ਸੱਤਾ ਵਿੱਚ ਆਉਣ ਦੇ ਕੋਈ ਆਸਾਰ ਨਹੀ ਹਨ ਅਤੇ ਖੁਦਾ ਨਾ ਖਾਸਤਾ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਉਹ ਗੁਜਰਾਤ ਮਾਡਲ ਸਾਰੇ ਦੇਸ ਵਿੱਚ ਲਾਗੂ ਕਰਕੇ ਦੇਸ ਵਿੱਚ ਫਿਰਕੂ ਦੰਗੇ ਸ਼ੁਰੂ ਕਰਵਾ ਦੇਵੇਗਾ। ਉਹਨਾਂ ਉਹ ਪਾਕਿਸਤਾਨ ਗਏ ਸਨ ਉਹਨਾਂ ਨੇ ਪਾਕਿਸਤਾਨ ਤੋ ਵਪਾਰਿਕ ਨੀਤੀ ਲਿਆਦੀ ਸੀ ਅਤੇ ਪੰਜ ਆਈਟਮਾਂ ਨਾਲ ਸ਼ੁਰੂ ਕੀਤਾ ਗਿਆ ਵਪਾਰ ਅੱਜ 158 ਆਈਟਮਾਂ ਦਾ ਹੋ ਗਿਆ ਹੈ।

ਉਹਨਾਂ ਕਿਹਾ ਕਿ ਜਲਦੀ ਇਸ ਵਪਾਰ ਨੂੰ 350 ਆਈਟਮਾਂ ਦਾ ਕਰਕੇ ਪਾਕਿਸਤਾਨ ਰਾਹੀ ਪੂਰੇ ਕੇਂਦਰੀ ਏਸ਼ੀਆ ਨਾਲ ਵਪਾਰ ਸ਼ੁਰੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਗਏ ਤਾਂ ਉਹ ਵਪਾਰ ਲੈ ਕੇ ਆਏ ਤੇ ਅਕਾਲੀ ਗਏ ਤਾਂ ਉਥੋ ਭੇਡੂ ਲੈ ਕੇ ਆਏ। ਉਹਨਾਂ ਕਿਹਾ ਕਿ ਮੋਦੀ ਨੂੰ ਸੱਤਾ ਵਿੱਚ ਆਉਣ ਲਈ ਰੋਕਣ ਲਈ ਵੋਟਾਂ ਉਹਨਾਂ ਨੂੰ ਪਾਈਆ ਜਾਣ 'ਤੇ ਉਹ ਸੰਸਦ ਵਿੱਚ ਜਾ ਕੇ ਅੰਮ੍ਰਿਤਸਰ ਸ਼ਹਿਰ ਦੀ ਨੁਹਾਰ ਬਦਲਣ ਲਈ ਉਪਰਾਲੇ ਕਰਨਗੇ। ਉਹਨਾਂ ਕਿਹਾ ਕਿ ਜਦੋਂ ਉਹ ਪਾਕਿਸਤਾਨ ਗਏ ਤਾਂ ਉਹ ਵਪਾਰ ਦੇ ਨਾਲ ਨਾਲ ਪਾਕਿਸਤਾਨ ਦੀਆ ਜੇਲਾਂ ਵਿੱਚ ਬੰਦ 400 ਭਾਰਤੀ ਨੌਜਵਾਨ ਵੀ ਛੁਡਾ ਕੇ ਲਿਆਏ ਸਨ ਪਰ ਜਦੋ ਅਕਾਲੀ ਗਏ ਤਾਂ ਇਹ ਜਾਂ ਭੇਡੂ ਲੈ ਕੇ ਆਏ ਜਾਂ ਫਿਰ ਉਥੇ ਵਾਲ ਸਟਰੀਟ ਵਿੱਚੋ ਗੋਲਗੱਪੇ ਖਾ ਕੇ ਗੱਪਾ ਸ਼ੱਪਾ ਮਾਰ ਕੇ ਵਾਪਸ ਆ ਗਏ।

ਸਮਾਗਮ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਸੰਬੋਧਨ ਕਰਦਿਆ ਕਿਹਾ ਕਿ ਜਿਹੜੇ ਅਕਾਲੀ ਅੱਜ ਆਰ.ਐਸ.ਐਸ ਦੇ ਕੰਨਾੜਿਆ ਤੇ ਚੜ ਕੇ ਮੋਦੀ ਲਈ ਵੋਟਾਂ ਮੰਗ ਰਹੇ ਹਨ ਜੇਕਰ ਉਹਨਾਂ ਨੇ ਗੁਜਰਾਤ ਦੇ ਕਿਸਾਨਾਂ ਨਾਲ ਹੋ ਰਹੀ ਵਧੀਕੀ ਤੋ ਸਬਕ ਨਹੀ ਸਿੱਖਿਆ ਤਾਂ ਫਿਰ ਸਿੱਖ ਕੌਮ ਦੀ ਤਰਾਸਦੀ ਹੋਵੇਗੀ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾ ਕੇ ਜਿਤਾਉਣ ਦੀ ਗੱਲ ਕਰਦਿਆ ਕਿਹਾ ਕਿ ਅੰਮ੍ਰਿਤਸਰ ਦੇ ਵਾਸੀ ਕੈਪਟਨ ਸਾਹਿਬ ਨੂੰ ਸੰਸਦ ਵਿੱਚ ਜਿੱਤਾ ਭੇਜਣ ਤਾਂ ਕੈਪਟਨ ਸਾਹਿਬ ਤੋ ਉਹ ਵਿਕਾਸ ਦੇ ਪ੍ਰਾਜੈਕਟ ਲਿਆ ਕੇ ਅੰਮ੍ਰਿਤਸਰ ਨੂੰ ਲਾਹੌਰ ਤੋ ਵੱਧ ਸੁੰਦਰ ਬਣਾ ਦੇਣਗੇ।

ਸ੍ਰ ਭਾਗ ਸਿੰਘ ਅਣਖੀ ਨੇ ਕਿਹਾ ਕਿ ਉਹ ਜਮਾਂਦਰੂ ਅਕਾਲੀ ਹਨ ਪਰ ਜਿਹੜੇ ਅੱਜ ਅਕਾਲੀ ਦਲ ਦਾ ਮਖੌਟਾ ਪਾ ਕੇ ਅਕਾਲੀ ਹੋਣ ਦਾ ਦਾਅਵਾ ਕਰਦੇ ਹਨ ਨਿੱਕਰਧਾਰੀ ਬਣ ਗਏ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵਧੀਆ ਇਨਸਾਨ ਤੇ ਦੇਸ ਤੇ ਕੌਮ ਪ੍ਰੇਮੀ ਹੈ ਜਿਸ ਲਈ ਉਹਨਾਂ ਦੀ ਅਪੀਲ ਹੈ ਕਿ ਕੈਪਟਨ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ। ਸ੍ਰ ਮਨਜੀਤ ਸਿੰਘ ਕਲਕੱਤਾ ਨੇ ਕਿਹਾ ਕਿ ਪੰਜਾਬ ਬਰਬਾਦੀ ਵੱਲ ਵੱਧ ਰਿਹਾ ਹੈ ਅਤੇ ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਾਮਯਾਬ ਕਰਨਾ ਬਹੁਤ ਜਰੂਰੀ ਹੋਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਹੁਣ ਬਾਦਲ ਦਲ ਬਣ ਕੇ ਰਹਿ ਗਿਆ ਜਿਸ ਦੇ ਸਿਧਾਂਤ ਹੁਣ ਪੰਥਕ ਨਹੀ ਸਗੋ ਆਰ.ਐਸ.ਐਸ ਵਾਲੇ ਬਣ ਗਏ ਹਨ। ਇਸ ਸਮਾਗਮ ਨੂੰ ਸ੍ਰ ਧਨਵੰਤ ਸਿੰਘ, ਪ੍ਰੋ ਹਰੀ ਸਿੰਘ ਨੇ ਵੀ ਸੰਬੋਧਨ ਕੀਤਾ ਜਦ ਕਿ ਸਾਈ ਮੀਆ ਮੀਰ ਇੰਟਰਨੈਸ਼ਨਲ ਫਾਊਡੇਸ਼ਨ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਤੇ ਗਿਆਨੀ ਗੁਰਦੀਪ ਸਿੰਘ ਨੇ ਉਹਨਾਂ ਨੂੰ ਫੋਟੋ ਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।

ਜੇਤਲੀ ਵੱਲੋਂ ਆਪਣੇ ਕੰਪੇਨ ਡਾਇਰੀ ’ਚ ਉਨ੍ਹਾਂ ਖਿਲਾਫ ਵਰਤੀ ਜਾ ਰਹੀ ਭਾਸ਼ਾ ਨੂੰ ਲੈ ਕੋ ਕੈਪਟਨ ਅਮਰਿੰਦਰ ਸਿੰਘ ਨੇ ਜੇਤਲੀ ‘ਤੇ ਵਰਦਿਆਂ ਕਿਹਾ ਹੈ ਕਿ ਇਨ੍ਹਾਂ ਦੀ ਸ਼ਰਾਫਤ ਦਾ ਮਖੌਟਾ ਉਤਰਦਾ ਜਾ ਰਿਹਾ ਹੈ ਤੇ ਇਨ੍ਹਾਂ ਨੇ ਆਪਣੀ ਨਿਰਾਸ਼ਾ ਤੇ ਪ੍ਰੇਸ਼ਾਨੀ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ ਹੈ। ਅੱਜ ਦੀ ਡਾਇਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਨੂੰ ਲੋਕਾਂ ਲਈ ਛੱਡਦੇ ਹਨ, ਤਾਂ ਜੋ ਉਹ ਜਾਣਨ ਕਿ ਕਿਹੜਾ ਭਾਸ਼ਣ ਦਾ ਪੱਧਰ ਗਿਰਾ ਰਿਹਾ ਹੈ ਤੇ ਕਿਹੜਾ ਬਦਤਮੀਜ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇਤਲੀ ਨਿਰਾਸ਼ਾ ਮਹਿਸੂਸ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦੀਆਂ ਰੈਲੀਆਂ ’ਚ ਭੀੜ ਨਹੀਂ ਪੈ ਰਹੀ ਹੇ ਤੇ ਜਿਸ ਕਾਰਨ ਉਨ੍ਹਾਂ ਨੂੰ ਫਿਲਮੀ ਕਲਾਕਾਰਾਂ ਤੇ ਗਾਇਕਾਂ ਨੂੰ ਭੀੜ ਇਕੱਠੀ ਕਰਨ ਵਾਸਤੇ ਸੱਦਣਾ ਪਿਆ ਹੈ। ਜੇਤਲੀ ਦੇ ਦਾਅਵਿਆਂ ਕਿ ਉਨ੍ਹਾਂ ਨੇ ਦਸੰਬਰ 2006 ’ਚ ਪ੍ਰਾਪਰਟੀ ਟੈਕਸ ਨੂੰ ਮਨਜ਼ੂਰੀ ਦਿੱਤੀ ਸੀ, ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਤੀਜ਼ੇ ਦਰਜੇ ਦੇ ਝੂਠੇ ਦੀ ਤਰ੍ਹਾਂ ਜੇਤਲੀ ਇਹ ਸੱਚ ਛਿਪਾ ਰਹੇ ਹਨ ਕਿ ਉਹ ਮੈਂ ਨਹੀਂ ਸੀ, ਬਲਕਿ ਮੁੱਖ ਸਕੱਤਰ ਸੀ, ਜਿਸਨੇ ਭਾਰਤ ਸਰਕਾਰ ਨੂੰ ਲਿੱਖਿਆ ਸੀ ਤੇ ਜਦੋਂ ਉਨ੍ਹਾਂ ਦੀ ਕੈਬਿਨੇਟ ਸਾਹਮਣੇ ਇਹ ਪ੍ਰਸਤਾਵ ਆਇਆ ਸੀ, ਉਨ੍ਹਾਂ ਨੇ ਮਨਜ਼ੂਰੀ ਦੇਣੋਂ ਮਨਾ ਕਰ ਦਿੱਤਾ ਸੀ।

ਉਨ੍ਹਾਂ ਨੇ ਸਵਾਲ ਕੀਤਾ ਕਿ ਜੇ ਉਨ੍ਹਾਂ ਨੇ ਪ੍ਰਾਪਰਟੀ ਟੈਕਸ ਨੂੰ ਮਨਜ਼ੂਰੀ ਦਿੱਤੀ ਹੁੰਦੀ, ਤਾਂ ਫਿਰ ਉਹਨਾਂ ਦੀ ਸਰਕਾਰ ਨੇ 2013 ’ਚ ਇਸਨੂੰ ਫਿਰ ਕਿਉਂ ਲਾਗੂ ਕੀਤਾ। ਜੇਤਲੀ ਦੇ ਦਾਅਵੇ ਕਿਸੇ ਵੀ ਅਧਾਰ ’ਤੇ ਖਰੇ ਨਹੀਂ ਉਤਰਦੇ। ਹਰ ਕੋਈ ਜਾਣਦਾ ਹੈ ਕਿ ਅਕਾਲੀ ਭਾਜਪਾ ਸਰਕਾਰ ਨੇ 2013 ’ਚ ਪ੍ਰਾਪਰਟੀ ਟੈਕਸ ਲਗਾਇਆ ਤੇ ਹੁਣ ਤੀਜ਼ੇ ਦਰਜੇ ਦੇ ਝੂਠੇ ਦੀ ਤਰ੍ਹਾਂ ਉਹ ਕਹਿ ਰਹੇ ਹਨ ਕਿ ਕੈਪਟਨ ਨੇ ਇਹ 2006 ’ਚ ਲਾਗੂ ਕੀਤਾ ਸੀ। ਜੇ ਉਨ੍ਹਾਂ ਨੇ 2006 ’ਚ ਇਹ ਲਾਗੂ ਕੀਤਾ ਹੁੰਦਾ, ਤਾਂ ਲੋਕਾਂ ਨੂੰ ਉਸ ਸਮੇਂ ਤੋਂ ਟੈਕਸ ਦੇਣਾ ਪੈਣਾ ਸੀ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਇਥੋਂ ਤੱਕ ਕਿ ਸੂਬਾ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਆਨ ਰਿਕਾਰਡ ਮੰਨਿਆ ਹੈ ਕਿ ਇਨ੍ਹਾਂ ਦੀ ਸਰਕਾਰ ਲਈ ਪ੍ਰਾਪਰਟੀ ਟੈਕਸ ਲਾਗੂ ਕਰਨਾ ਮਜ਼ਬੂਰੀ ਸੀ, ਕਿਉਂਕਿ ਸੂਬੇ ਕੋਲ ਪੈਸੇ ਨਹੀਂ ਸਨ। ਜਗਦੀਸ਼ ਟਾਈਟਲਰ ਦੇ ਮੁੱਦੇ ’ਤੇ ਕੈਪਟਨ ਅਮਰਿੰਦਰ ਨੇ ਦੁਹਰਾਇਆ ਕਿ ਉਨ੍ਹਾਂ ਨੇ ਸਿਰਫ ਓਹੀ ਕਿਹਾ ਸੀ, ਜਿਹੜਾ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ। ਉਨ੍ਹਾਂ ਨੇ ਟਾਈਟਲਰ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ, ਪਰ ਸਿਰਫ ਇਹੋ ਕਿਹਾ ਸੀ ਕਿ ਦੰਗਿਆਂ ਤੋਂ ਤੁਰੰਤ ਬਾਅਦ ਮੁਲਾਕਾਤ ਦੌਰਾਨ ਕਿਸੇ ਵੀ ਦੰਗਾ ਪੀੜਤ ਨੇ ਉਸਦਾ ਨਾਂ ਨਹੀਂ ਲਿਆ ਸੀ। ਬਕੌਲ ਵਕੀਲ ਜੇਤਲੀ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਕਲੀਨ ਚਿੱਟ ਦੇਣਾ ਜਾਂ ਦੋਸ਼ੀ ਠਹਿਰਾਉਣਾ ਅਦਾਲਤ ਦਾ ਕੰਮ ਹੈ, ਨਾ ਕਿ ਕਿਸੇ ਵਿਅਕਤੀ ਦੇ ਹੱਥ ਵੱਸ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top