Share on Facebook

Main News Page

ਕੁਰਸੀ !
-: ਪਰਸ਼ੋਤਮ ਲਾਲ ਸਰੋਏ, 92175-44348

ਜਦ ਅਸੀਂ ਕੁਰਸੀ ਦੀ ਗੱਲ ਕਰਦੇ ਹਾਂ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਆਪ ਮੁਹਾਰੇ ਇੱਕ ਦ੍ਰਿਸ਼ ਉਤਪਨ ਹੋ ਜਾਂਦਾ ਹੈ। ਇੱਕ ਧੁੰਦਲਾ ਜਿਹਾ ਅਕਸ਼ ਸਾਹਮਣੇ ਆ ਜਾਂਦਾ ਹੈ। ਚਾਰ ਪਿੱਲਰਾਂ ਜਾਂ ਲੱਤਾਂ ਨਾਲ ਨਾਲ ਖੜਾ ਹੋਇਆ ਇੱਕ ਮੁਨਾਰਾ ਕਿਸਮ ਦਾ ਇੱਕ ਆਬਜੈਕਟ ਜਿਸ ਉੱਪਰ ਕਿ ਇੱਕ ਗੱਦੀ ਰੱਖੀ ਹੋਈ ਹੁੰਦੀ ਹੈ। ਜਿਸ ਦੇ ਨਾਲ ਇੱਕ ਢਾਸ ਲਾਉਣ ਲਈ ਇੱਕ ਸਹਾਰਾ ਵੀ ਬਣਿਆ ਹੁੰਦਾ ਹੈ। ਇਹ ਇਸ ਲਈ ਕਿ ਜਦੋਂ ਕਦੇ ਬੈਠੇ ਬੈਠੇ ਥੱਕ ਜਾਈਏ ਤਾਂ ਅਰਾਮ ਕਰਨ ਲਈ ਇਸ ਨਾਲ ਢੋਅ ਜਾਂ ਢਾਸ ਲਗਾ ਕੇ ਅਰਾਮ ਕੀਤਾ ਜਾ ਸਕਦਾ ਹੈ।

ਹੁਣ ਭਾਈ ਇਸ ਨੂੰ ਦੂਸਰੇ ਸ਼ਬਦਾਂ ਵਿੱਚ ਪ੍ਰਭਾਸ਼ਿਤ ਕਰਨਾ ਹੋਵੇ ਤਾਂ ਇਸ ਨੂੰ ਇੱਕ ਅਰਾਮ ਗਾਹ ਦਾ ਨਾਂਅ ਵੀ ਦਿੱਤਾ ਜਾ ਸਕਦਾ ਹੈ। ਹੁਣ ਦੇਖਣ ਨੂੰ ਤਾਂ ਇਹ ਦੀਆਂ ਚਾਰ ਲੱਤਾਂ ਤੇ ਇੱਕ ਬੈਠਣ ਲਈ ਗੱਦੀ ਤੇ ਨਾਲ ਸਹਾਰਾ ਦੇਣ ਲਈ ਇੱਕ ਸਹਾਰ ਵੀ ਬਣਿਆ ਹੁੰਦਾ ਹੈ। ਹੁਣ ਇਸ ਸਹਾਰੇ ਨੂੰ ਪਾਉਣ ਲਈ ਜਿਹੜੀ ਦੌੜ ਲੱਗੀ ਹੋਈ ਹੁੰਦੀ ਹੈ ਉਸ ਤੋਂ ਮੇਰਾ ਕੋਈ ਪਾਠਕ ਅਣਜਾਣ ਨਹੀਂ ਹੋਵੇਗਾ।

ਹੁਣ ਇਹ ਕੁਰਸੀ ਦੇਖਣ ਨੂੰ ਤਾਂ ਮਹਿਜ ਇੱਕ ਆਬੈਕਰਟ ਹੀ ਹੈ ਚਾਹੇ ਲੋਹੇ ਦਾ, ਜਾਂ ਲੱਕੜ ਦਾ, ਪਰ ਇਸ ਨੂੰ ਪਾਉਣ ਦੀ ਭੁੱਖ ਬਹੁਤ ਸਾਰਿਆਂ ਨੂੰ ਸਤਾ ਮਾਰਦੀ ਹੈ। ਇਹ ਕਿਉਂ ਹੈ?

ਮੇਰੇ ਹਿਸਾਬ ਨਾਲ ਇਹ ਇਸ ਲਈ ਹੈ ਕਿਉਂ ਕਿ ਇਸ ਦੀ ਮਲਕੀਅਤ ਹੱਥ ਵਿੱਚ ਆਉਣ ਦੇ ਨਾਲ ਇੱਕ ਅਜਿਹੀ ਮਾਲਕੀ ਹੱਥ ਵਿੱਚ ਆ ਜਾਂਦੀ ਹੈ ਜਿਸ ਨਾਲ ਕਿ ਇਸ ਉੱਪਰ ਬੈਠਣ ਵਾਲਾ ਫਿਰ ਬਾਕੀਆਂ ਉੱਤੇ ਰਾਜ ਕਰਨ ਲੱਗਦਾ ਹੈ। ਜਾਂ ਦੂਜੇ ਸ਼ਬਦਾਂ ਇੰਜ ਲਓ ਕਿ ਦੂਜਿਆਂ ਲੋਕਾਂ ਦੀ ਕਮਾਂਡ ਫਿਰ ਉਸ ਕੁਰਸੀ 'ਤੇ ਬੈਠਣ ਵਾਲੇ ਦੇ ਹੱਥ ਵਿੱਚ ਆ ਜਾਂਦੀ ਹੈ। ਉਹ ਫਿਰ ਬਾਕੀ ਤਾਂ 'ਤੇ ਆਪਣਾ ਹੁਕਮ ਚਲਾਉਣ ਲਗਦਾ ਹੈ।

ਹੁਣ ਇਸ ਕੁਰਸੀ ਦੀ ਜੇਕਰ ਪੜ੍ਹਾਈ ਦੇ ਪੱਖੋਂ ਪ੍ਰੀਭਾਸ਼ਾ ਲਈਏ ਤਾਂ ਇਸ ਪੱਖੋਂ ਕੁਰਸੀ ਦਾ ਅਧਿਕਾਰੀ ਇੱਕ ਅਧਿਆਪਕ ਹੁੰਦਾ ਹੈ ਤੇ ਉਹ ਬਾਕੀ ਬੱਚਿਆਂ ਨੂੰ ਸਮਾਜ ਵਿੱਚ ਉੱਚਾ ਰੁਤਬਾ ਹਾਸਲ ਕਰਨ ਲਈ ਸਿਖਿਅਤ ਕਰਨ ਲਈ ਕਮਾਂਡ ਦਿੰਦਾ ਹੈ, ਕਿਉਂ ਕਿ ਉਹ ਵੀ ਇਸ ਸਟੇਜ਼ ਨੂੰ ਲੰਘ ਚੁੱਕਿਆ ਹੁੰਦਾ ਹੈ ਤੇ ਆਪਣੀ ਮਿਹਨਤ ਦੇ ਦੰਮ ਨਾਲ ਇਸ ਪੁਜੀਸ਼ਨ 'ਤੇ ਪਹੁੰਚਿਆ ਹੁੰਦਾ ਹੈ।

ਹੁਣ ਦੂਜੇ ਪਾਸੇ ਜਦ ਗੱਲ ਰਾਜਨੀਤਿਕ ਕੁਰਸੀ ਦੀ ਚਲਦੀ ਹੈ ਤਾਂ ਉਸ ਵੇਲੇ ਦੀ ਕੁਰਸੀ ਦਾ ਜਿਹੜਾ ਦ੍ਰਿਸ਼ ਸਾਹਮਣੇ ਆਉਂਦਾ ਹੈ ਉਸ ਦੀ ਗੱਲ ਹੀ ਕੁਝ ਹੋਰ ਹੈ। ਇਸ ਕੁਰਸੀ ਦੇ ਹੱਥ 'ਚ ਆਉਣ ਨਾਲ ਫਿਰ ਵੱਖਰਾ ਹੀ ਦਬਦਬਾ ਬਣਿਆ ਹੋਇਆ ਨਜ਼ਰ ਆਉਂਦਾ ਹੈ। ਇਸ ਕੁਰਸੀ ਨੂੰ ਪਾਉਣ ਲਈ ਬੜੇ ਹੀ ਦਾਉ ਪੇਚ ਖੇਡਣੇ ਪੈਂਦੇ ਹਨ। ਇਸ ਕੁਰਸੀ ਨੂੰ ਪਾਉਣ ਲਈ ਤਾਂ ਲੋਕ ਦੂਸਰਿਆਂ ਦਾ ਨੁਕਸਾਨ ਵੀ ਕਿਉਂ ਨੂੰ ਕਰਨਾ ਪਵੇ ਉਸ ਤੋਂ ਵੀ ਲੋਕ ਗੁਰੇਜ਼ ਨਹੀਂ ਕਰਦੇ।

 

ਕੁਰਸੀ - ਪ੍ਰਿੰ. ਚਮਨ ਸਿੰਘ ਹਰਗੋਬਿੰਦਪੁਰੀ

 

ਹੁਣ ਇਹ ਕੁਰਸੀ ਪਾਉਣ ਲਈ ਤਰ੍ਹਾਂ ਤਰ੍ਹਾਂ ਦੇ ਹੱਥ ਕੰਢੇ ਵਰਤਣੇ ਪੈਂਦੇ ਹਨ। ਪ੍ਰਚਾਰ ਕਰਨਾ, ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਜ਼ਮੀਰ ਤੱਕ ਨੂੰ ਵੀ ਖਰੀਦਣਾ ਪੈਂਦਾ ਹੈ। ਇੱਕ ਵਾਰ ਕੁਰਸੀ ਹੱਥ ਲੱਗ ਗਈ ਸਹੀ ਲਓ ਜੀ ਫਿਰ ਤਾਂ ਪੌਂਅ ਬਾਰਾਂ ਈ ਪੌਂਅ ਬਾਰਾਂ। ਇਹ ਕੁਰਸੀ ਦੀ ਮਲਕੀਅਤ ਦਾ ਪਰਿਵਾਰ ਤੱਕ ਹੀ ਸੀਮਿਤ ਰੱਖਣਾ ਦਾ ਸਿਲਸ਼ਿਲਾ ਵੀ ਜਾਰੀ ਹੋ ਜਾਂਦਾ ਹੈ।

ਇਸ ਦਾ ਅੰਦਾਜ਼ ਭਾਰਤ ਦੀ ਦਿਖਾਵੇ ਦੀ ਲੋਕਤੰਤਰੀ ਪ੍ਰਣਾਲੀ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪਿਓ ਜਾਵੇ ਤਾਂ ਮੁੰਡਾ ਆਵੇ। ਮੁੰਡਾ ਜਾਵੇ ਤਾਂ ਮੁੰਡੇ ਦਾ ਮੁੰਡਾ ਜਾਂ ਫਿਰ ਚਾਚੇ ਤਾਇਆਂ ਜਾਂ ਕਿਸੇ ਸਕਿਆਂ ਸਬੰਧੀਆਂ ਤੱਕ ਹੀ ਕੁਰਸੀ ਦੀ ਮਲਕੀਅਤ ਦੇਣ ਦਾ ਸਿਲਸ਼ਿਲਾ ਜਾਰੀ ਰੱਖਣ ਸੁਭਾਵਕ ਹੀ ਹੁੰਦਾ ਹੈ। ਭਾਪੇ ਦੀ ਕੁਰਸੀ 'ਤੇ ਸਿਆਪਾ ਤੇ ਸਿਆਪੇ ਦੀ ਕੁਰਸੀ 'ਤੇ ਸਿਆਪੇ ਦਾ ਸਿਆਪਾ ਹੀ ਬੈਠ ਸਕਦਾ ਹੈ।

ਹੁਣ ਉਸ ਵਿੱਚ ਦੂਜਾ ਕੋਈ ਕੁਝ ਕਰ ਵੀ ਕੀ ਸੱਕਦਾ ਹੈ। ਸਾਡੇ ਭਾਰਤੀ ਸਮਾਜ ਦੀ ਸੋਚ ਨੂੰ ਬਦਲਣਾ ਬਹੁਤ ਮੁਸ਼ਕਲ ਕੰਮ ਹੈ। ਰਾਜਨੀਤਿਕ ਕੁਰਸੀ ਦੇ ਪੱਖ ਤੋਂ ਤਾਂ ਇਹ ਗੱਲ ਹੀ ਢੁੱਕਦੀ ਹੋਈ ਨਜ਼ਰ ਆਉਂਦੀ ਹੈ:

ਤੁਮ ਹਮ ਕੋ ਵੋਟ ਦੋ,
ਹਮ ਤੁਮਕੋ ਗ਼ੁਲਾਮੀਂ ਦੇਗੇਂ।
ਅਗਰ ਕੁਛ ਔਰ ਨਾ ਦੇ ਸਕੇ ਤੋ,
ਭਾਰਤੀ ਲੋਕਤੰਤਰ ਕੋ,
ਦੂਸਰੇ ਸਮਾਜ ਮੈਂ ਕੋਈ ਨਾ ਕੋਈ,
ਬਦਨਾਮੀ ਤੋ ਜ਼ਰੂਰ ਦੇਂਗੇ।

ਗੱਲ ਕੀ ਜੀ, ਵੋਟਾਂ ਵੇਲੇ ਹਮ ਸੇਵਕ, ਕੁਰਸੀ ਹੱਥ ਆਉਣ ਤੇ - ਤੁਮ ਸੇਵਕ। ਰਾਜਨੀਤਿਕ ਕੁਰਸੀ ਦੀ ਮਲਕੀਅਤ ਹੱਥ ਵਿੱਚ ਆਉਣ ਨਾਲ ਫਿਰ ਵੱਖਰੀ ਹੀ ਕਾਟੋ ਫੁੱਲਾਂ 'ਤੇ ਖੇਡਣ ਲੱਗਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top