Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਵੇਂ ਵਿਚਾਰ
-: ਅਵਤਾਰ ਸਿੰਘ ਮਿਸ਼ਨਰੀ 510 432 5827

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੌਜਵਾਨ ਨਿਧੜਕ ਬੁਲਾਰੇ ਹਨ, ਜਿਨ੍ਹਾਂ ਦਾ ਪਿਛੋਕੜ ਭਾਵੇਂ ਡੇਰੇ ਨਾਲ ਰਿਹਾ ਹੈ ਪਰ ਅੱਜ ਗੁਰਬਾਣੀ ਦੇ ਇਸ ਮਹਾਂਵਾਕ ਅਗਾਹ ਕੂ ਤ੍ਰਾਂਘ ਪਿਛਾ ਫੇਰਿ ਨ ਮੁਹਡੜਾ ਅਨੁਸਾਰ ਅੱਗੇ ਵਧਦੇ ਹੋਏ ਸਾਧ ਤੋਂ ਸਿੱਖ, ਬਾਬੇ ਤੋਂ ਭਾਈ ਅਖਵਾਉਣ, ਗੋਲ ਪੱਗ ਤੋਂ ਸਿੱਧੀ ਦਸਤਾਰ ਸਜਾਉਣ ਅਤੇ ਕੱਚੀ ਬਾਣੀ ਨੂੰ ਛੱਡ ਕੇ “ਗੁਰੂ ਗ੍ਰੰਥ ਸਾਹਿਬ” ਦੀ ਬਾਣੀ ਹੀ ਧਾਰਨਾ ਅਤੇ ਕੀਰਤਨ ਕਰਨ ਲੱਗ ਪਏ ਹਨ। ਗੁਰਮਤਿ ਦੀ ਸਟੱਡੀ ਕਰਕੇ ਆਪਣੇ ਆਪ ਨੂੰ ਚੇਂਜ ਕਰ ਲੈਣਾ ਵੀ ਬਹੁਤ ਵੱਡੀ ਬਹਾਦਰੀ ਅਤੇ ਜਿਗਰੇ ਵਾਲੀ ਗੱਲ ਹੈ। ਹੁਣ ਮਿਥਿਹਾਸ ਕਥਾ ਕਹਾਣੀਆਂ ਨੂੰ ਗੁਰਮਤਿ ਦੀ ਕਸਵੱਟੀ ਤੇ ਪਰਖ ਕੇ, ਸੋਧ ਕੇ ਪੇਸ਼ ਕਰ ਰਹੇ ਅਤੇ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਦਾ ਪ੍ਰਚਾਰ ਕਰ ਰਹੇ ਹਨ। ਇਹ ਕ੍ਰਾਂਤੀਕਾਰੀ ਤਬਦੀਲੀ ਬਾਕੀ ਅਖੌਤੀ ਡੇਰੇਦਾਰਾਂ ਤੇ ਮੂੰਹ ਤੇ ਕਰਾਰੀ ਚਪੇੜ ਹੈ।

ਪਾਠਕ ਜਨ ਇਨ੍ਹਾਂ ਦੀਆਂ ਨਵੀਆਂ ਕਥਾ ਕੀਰਤਨ ਦੀਆਂ ਮੂਵੀਆਂ ਨੂੰ ਦੇਖ ਸੁਣ ਕੇ ਅੰਦਾਜਾ ਲਗਾ ਸਕਦੇ ਹਨ ਪਹਿਲੇ ਨਾਲੋ ਕਿੰਨਾ ਫਰਕ ਹੈ। ਦਾਸ ਕਿਸੇ ਵੀ ਅਖੌਤੀ ਸਾਧ ਸੰਤ ਜਾਂ ਡੇਰੇਦਾਰ ਦਾ ਪੁਜਾਰੀ ਨਹੀਂ, ਦਾਸ ਦੇ ਵਿਚਾਰਾਂ ਤੋਂ ਪਾਠਕ ਖੁਦ ਵਾਕਫ ਹਨ ਪਰ ਦਾਸ ਕਟੜਵਾਦੀ ਅਤੇ ਕਿਸੇ ਇੱਕ ਜਥੇਬੰਦੀ ਨਾਲ ਹੀ ਨਹੀਂ ਬੱਝਾ ਹੋਇਆ। ਗੁਣ ਗਰਾਹੀ ਹੋਣ ਕਰਕੇ ਸਭ ਨਾਲ ਗੁਣਾਂ ਦੀ ਸਾਂਝ ਰੱਖਦਾ ਹੈ- ਸਾਂਝ ਕਰੀਜੈ ਗੁਣਹ ਕੇਰੀ ਛਾਡ ਅਵਗੁਣ ਚਲੀਐ॥(ਗੁਰੂ ਗ੍ਰੰਥ ਸਾਹਿਬ) ਭਾਈ ਖਾਲਸਾ ਜੀ ਨੇ ਜੋ ਭੂਤਾਂ ਪ੍ਰੇਤਾਂ, ਜਨਮ ਮਰਨ, ਵਰਤਾਂ, ਮਨੁੱਖਾ ਜਨਮ, ਕਰਮਕਾਡਾਂ ਅਤੇ ਵਹਿਮਾਂ ਭਰਮਾਂ ਬਾਰੇ ਨਵੇਂ ਵਿਚਾਰ ਗੁਰਮਤਿ ਦੀ ਰੋਸ਼ਨੀ ਵਿੱਚ ਪੇਸ਼ ਕੀਤੇ ਹਨ ਕਾਫਲੇ ਤਾਰੀਫ ਹਨ।

ਹੁਣ ਲਾਸਟ ਵੀਕ ਗੁਰਦੁਆਰਾ ਸੈਨਹੋਜੇ ਵਿਖੇ ਦਾਸ ਨੇ ਕੀਰਤਨ ਦਿਵਾਨ ਸੁਣਿਆਂ ਅਤੇ ਡਾ. ਗੁਰਮੀਤ ਸਿੰਘ ਬਰਸਾਲ ਜੀ ਨੇ ਟੀਵੀ ਤੇ ਲਾਈਵ ਵਿਚਾਰ ਸੁਣੇ। ਇੱਥੇ ਜਨਮ ਮਰਨ, ਆਵਾਗਣ ਅਤੇ ਅੰਮ੍ਰਿਤ ਵਿਸ਼ੇ ਤੇ ਬੋਲਦਿਆਂ ਭਾਈ ਸਾਹਿਬ ਜੀ ਨੇ ਕਿਹਾ ਕਿ ਸਾਡਾ ਜਨ ਮਰਨ ਅਤੇ ਆਵਾਗਵਣ ਹਰ ਵੇਲੇ ਹੁੰਦਾ ਰਹਿੰਦਾ ਹੈ। ਅੰਮ੍ਰਿਤ ਨਾਮ ਹੈ ਜੋ ਪੰਜ ਪਿਆਰੇ ਕੇਵਲ ਦ੍ਰਿੜ ਕਰਵਾਉਂਦੇ ਹਨ। ਅੰਮ੍ਰਿਤ ਇੱਕ ਪ੍ਰਣ ਹੈ ਅਤੇ ਪਹਿਲੀ ਕਲਾਸ ਵਿੱਚ ਦਾਖਲਾ ਹੈ ਬਾਕੀ ਪੜ੍ਹਾਈ ਤਾਂ ਸਿੱਖ ਨੇ ਹਰ ਰੋਜ ਗੁਰਬਾਣੀ ਦਾ ਪਾਠ,ਕੀਰਤਨ ਵਿਚਾਰਦੇ ਕਰਨੀ ਹੈ। ਇਸ ਲਈ ਹਰ ਸਿੱਖ ਨੂੰ ਸਹਿਜ ਪਾਠ ਆਪ ਕਰਨਾ ਚਾਹੀਦਾ ਹੈ। ਥੋਥੇ ਕਰਮਕਾਂਡ ਅਤੇ ਵਹਿਮ ਭਰਮ ਛੱਡਣੇ ਚਾਹੀਦੇ ਹਨ। ਸਿੱਖ ਅਗਾਹ ਵਧੂ ਹੈ, ਨਾ ਕਿ ਪਿੱਛੇ ਖਿਚੂ। ਭਾਈ ਸਾਹਿਬ ਧਰਮ ਦੇ ਨਾਲ ਨਾਲ ਰਾਜਨੀਤੀ ਬਾਰੇ ਵੀ ਗੱਲ ਕਰ ਰਹੇ ਸਨ ਕਿ ਪੰਜਾਬ ਸਰਕਾਰ ਨੇ ਪੰਜਾਬੀ ਨੌਜਵਾਨਾਂ ਨੂੰ ਨਸ਼ਈ ਬਣਾ ਦਿੱਤਾ ਹੈ। ਸਭ ਤੋਂ ਵੱਡੀ ਗੱਲ ਸੰਗਤ ਵਿੱਚ ਕਹੀ ਕਿ ਸੰਗਾਂ ਦਾਸ ਨੂੰ ਬਾਬਾ ਨਾ ਕਹਿਣ ਮੈ ਤਾਂ ਗੁਰੂ ਦਾ ਨਿਮਾਣਾ ਸਿੱਖ ਪ੍ਰਚਾਰਕ ਹਾਂ। ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਕਿ ਕੇਵਲ ਤੇ ਕੇਵਲ “ਗੁਰੂ ਗ੍ਰੰਥ ਸਾਹਿਬ” ਦੇ ਹੀ ਲੜ ਲੱਗੋ. ਸਭ ਤਰ੍ਹਾਂ ਦਾ ਗਿਆਨ ਧਿਆਨ ਇੱਥੋਂ ਹੀ ਪ੍ਰਾਤ ਹੋਣਾ ਹੈ। ਦਾਸ ਆਪ ਦੇ ਸਾਹਮਣੇ ਹੈ ਦਾਸ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਤਾ ਪ੍ਰਤੀ ਵਿਚਾਰ ਨੇ ਬਦਲ ਦਿੱਤਾ ਹੈ।

ਦੀਵਾਨ ਦੀ ਸਮਾਪਤੀ ਤੇ ਭਾਈ ਰਣਜੀਤ ਸਿੰਘ ਖਾਲਸਾ ਜੀ ਬੜੇ ਉਤਸ਼ਾਹ ਨਾਲ ਦਾਸ ਨੂੰ ਮਿਲੇ ਅਤੇ ਬਚਨ ਬਿਲਾਸ ਕਰਦੇ ਕਿਹਾ ਮੈਂ ਤੁਹਾਡੇ ਭਾਈ ਦੁਪਾਲਪੁਰੀ ਦੇ ਲੇਖ ਅਕਸਰ ਪੜ੍ਹਦਾ ਰਹਿੰਦਾ ਹਾਂ ਹੁਣ ਵੀ ਤੁਹਾਡਾ ਤਾਜਾ ਲੇਖ ਪੜ੍ਹਿਆ ਹੈ। ਦਾਸ ਨੇ ਆਪ ਜੀ ਨਾਲ ਇੰਡੀਆਂ ਤੋਂ ਵੀ ਫੋਨ ਤੇ ਗੱਲ ਕੀਤੀ ਸੀ। ਉਸ ਸਮੇਂ ਗੁਰਦੁਆਰਾ ਸਾਹਿਬ ਸੈਨਹੋਜੇ ਦੇ ਪ੍ਰਬੰਕ ਵੀ ਓਥੇ ਸਨ। ਸਾਡੀ ਬਚਨ ਬਿਲਾਸ ਕਰਦਿਆਂ ਦੀ ਫੋਟੋ ਗੁਰਦੁਆਰਾ ਕਮੇਟੀ ਦੇ ਸੀਨੀਅਰ ਮੈਂਬਰ ਸਰਬਜੋਤ ਸਿੰਘ ਸਵੱਦੀ ਨੇ ਖਿੱਚ ਕੇ ਫੇਸ ਬੁੱਕ 'ਤੇ ਪਾਈ ਹੈ। ਖਾਲਸਾ ਜੀ ਕੋਲ ਬਹੁਤਾ ਸਮਾਂ ਨਾਂ ਹੋਣ ਕਰਕੇ ਕੋਈ ਡੂੰਘੀ ਵਿਚਾਰ ਨਹੀਂ ਕਰ ਸੱਕੇ ਕਿਉਂਕਿ ਅੱਗੇ ਉਨ੍ਹਾਂ ਨੇ ਐਲਸ ਬਰਾਂਟੇ ਸ਼ਹਿਰ ਦੀਵਾਨ ਲਾਉਣ ਜਾਣਾ ਸੀ ਪਰ ਉਨ੍ਹਾਂ ਨੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਜਦੋਂ ਵੀ ਖੁੱਲ੍ਹਾ ਸਮਢ ਮਿਲੇ ਆਪ ਜੀ ਸਾਥੀਆਂ ਸਮੇਤ ਦਾਸ ਨਾਲ ਗੁਰਮਿਤ ਵਿਚਾਰਾਂ ਕਰ ਸਕਦੇ ਹੋ। ਇਸ ਸਾਰੀ ਗੱਲ ਬਾਤ ਅਤੇ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਵਿੱਚ ਗੁਰਮਤਿ ਵਿਚਾਰ ਰਾਹੀਂ ਆਈ ਤਬਦੀਲੀ ਦਾ ਬਾਕੀ ਡੇਰੇਦਾਰ ਸੰਤਾਂ, ਸੰਪ੍ਰਦਾਈਆਂ ਨੂੰ ਸਬਕ ਲੈ ਕੇ ਪੰਥਕ ਹੋਣਾ ਚਾਹੀਦਾ ਹੈ। ਖਾਸ ਕਰ ਬੀਬੀਆਂ ਅਤੇ ਸੰਗਤਾਂ ਜੋ ਮੱਲੋ ਮੱਲੀ ਹਰੇਕ ਲੰਬੇ ਚੋਲੇ ਵਾਲੇ ਨੂੰ ਸੰਤ ਕਹੀ ਜਾਂਦੀਆਂ ਹਨ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਭਾਈ ਖਾਲਸਾ ਜੀ ਦੀ ਇਹ ਗੱਲ ਮਂ ਲੈਣੀ ਚਾਹੀਦੀ ਹੈ ਕਿ ਮੈਨੂੰ ਸੰਤ ਜਾਂ ਬਾਬਾ ਨਾਂ ਕਹੋ, ਮੱਥੇ ਨਾ ਟੇਕੋ ਸਾਡਾ ਸੰਤ ਬਾਬਾ ਤਾਂ “ਗੁਰੂ ਗ੍ਰੰਥ ਸਾਹਿਬ” ਹੀ ਹੈ ਇਸੇ ਅੱਗੇ ਹੀ ਨਤ ਮਸਤਕ ਹੋਵੋ।

ਮੈਂ ਦੁਬਾਰਾ ਫਰ ਕਹਿੰਦਾ ਹਾਂ ਕਿ ਮੈਂ ਕਿਸੇ ਵੀ ਅਖੌਤੀ ਸਾਧ ਸੰਤ ਜਾ ਸੰਪ੍ਰਦਾਈ ਦਾ ਉਪਾਸ਼ਕ ਨਹੀਂ, ਗੁਰਮਤਿ ਦੇ ਧਾਰਨੀ ਗੁਰਮੁੱਖਾਂ ਦਾ ਸਾਥੀ ਅਤੇ ਪ੍ਰਸੰਸਕ ਲਿਖਾਰੀ ਹਾਂ। ਹਾਂ ਜੇ ਭਾਈ ਰਣਜੀਤ ਸਿੰਘ ਖਾਲਸਾ ਕੋਈ ਵੱਖਰਾ ਅਡੰਬਰ ਕਰਨਗੇ, ਤਾਂ ਫੇਰ ਸਾਡਾ ਇਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੋਵੇਗਾ। ਆਪਾ ਸਾਰਿਆਂ ਨੂੰ ਇਹ ਗੱਲ ਮੰਨ ਕੇ ਕਿ ਭੁਲਣ ਅੰਦਰ ਸਭ ਕੋ ਅਭੁਲ ਗੁਰੂ ਕਰਤਾਰ ਹੀ ਹੈ ਬਾਕੀ ਅਸੀਂ ਸਾਰੇ ਭੁੱਲਣਹਾਰ ਹਾਂ।

ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਅਤੇ ਵਿਚਵਾਨ ਗੁਰਸਿੱਖ ਭਾਈ ਨੰਦ ਲਾਲ ਜੀ ਵੀ ਕਹਿੰਦੇ ਹਨ-ਸਾਰੀ ਉਮਰ ਗੁਨਾਹੀਂ ਬੀਤੀ॥ ਹਰ ਕੀ ਭਗਤਿ ਨ ਕੀਤੀ॥ ਆਗੈ ਸਮਝ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ॥ (ਨੰਦ ਲਾਲ ਗੋਆ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top