ਮੇਰੇ
ਹੇਠਾਂ ਲਿਖੇ ਗਏ ਸਵਾਲ ਤੋਂ, ਕੋਈ ਸਿੱਖ ਇਹ ਨਾਂ ਸਮਝ ਲਵੇ ਕਿ ਦਾਸ "ਅੰਮ੍ਰਿਤ" 'ਤੇ ਕੋਈ
ਕਿੰਤੂ ਕਰਨ ਦੀ ਹਿਮਾਕਤ ਕਰ ਸਕਦਾ ਹੈ। "ਅੰਮ੍ਰਿਤ" 'ਤੇ ਕਿੰਤੂ ਕਰਨ ਵਾਲਾ ਤਾਂ ਸਿੱਖ ਹੀ
ਨਹੀਂ ਹੋ ਸਕਦਾ।
"ਅੰਮ੍ਰਿਤ" ਹਰ ਇੱਕ ਸਿੱਖ ਲਈ
ਇੱਕ ਜ਼ਰੂਰੀ ਅਤੇ ਅਹਿਮ ਸੰਸਕਾਰ ਹੈ, ਜਿਸ ਵਿੱਚ ਇੱਕ ਸਿੱਖ ਗੁਰੂ ਵਾਲਾ ਬਨਣ ਵੇਲੇ, ਅਪਣੇ
ਗੁਰੂ ਨਾਲ ਇਕ Committment (ਵਾਅਦਾ) ਕਰਦਾ ਹੈ, ਕਿ ਅੱਜ ਤੋਂ ਮੈਂ ਤੇਰਾ ਹਾਂ, ਅਤੇ
ਤੂੰ ਮੇਰਾ ਹੈਂ। ਮੈਂ ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ ਕਿਸੇ ਹੋਰ ਅੱਗੇ ਮੱਥਾ ਨਹੀਂ
ਟੇਕਾਂਗਾ। ਗੁਰੂ ਗ੍ਰੰਥ ਸਾਹਿਬ ਤੋਂ ਅਲਾਵਾ, ਮੈਂ ਕਿਸੇ ਹੋਰ ਗ੍ਰੰਥ ਯਾਂ ਵਿਅਕਤੀ ਨੂੰ
ਆਪਣਾ ਗੁਰੂ ਨਹੀਂ ਮਨਾਂਗਾ।
ਨਿਤਨੇਮ ਵਿੱਚ ਦਰਜ, ਅਖੌਤੀ ਦਸਮ ਗ੍ਰੰਥ ਦੀਆਂ “ਕੱਚੀਆਂ ਬਾਣੀਆਂ” ਦੀ ਗਲ ਕਰਦਿਆਂ ਹੀ,
ਧਰਮ ਦੇ ਠੇਕੇਦਾਰ ਅੱਗ ਬਬੂਲਾ ਹੋ ਕੇ ਕਹਿੰਦੇ ਹਨ ਕਿ,
“ਫਿਰ ਅੰਮ੍ਰਿਤ ਦਾ ਕੀ ਹੋਵੇਗਾ ?”
ਜੇ ਅਸੀਂ “ਅੰਮ੍ਰਿਤ ਸੰਸਕਾਰ” ਅਤੇ "ਨਿਤਨੇਮ"
ਦੀਆਂ ਸਾਰੀਆਂ ਬਾਣੀਆਂ, ਆਪਣੇ ਇੱਕੋ ਇੱਕ ਗੁਰੂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ
ਲਈਏ, ਤਾਂ ਕੀ ਸਿੱਖਾਂ ਦਾ “ਅੰਮ੍ਰਿਤ” ਅਤੇ ਆਪਣੇ "ਨਿਤਨੇਮ" ਪ੍ਰਤੀ ਨਿਸ਼ਚਾ ਅਤੇ ਸਤਿਕਾਰ
ਹੋਰ ਮਜ਼ਬੂਤ ਅਤੇ ਗੁਰਮਤਿ ਅਨੁਸਾਰੀ ਨਹੀਂ ਹੋ ਜਾਵੇਗਾ?
ਜ਼ਰੂਰੀ ਅਹਿਤੀਯਾਤ: ਕੁਮੈਂਟ
ਕਰਨ ਲੱਗਿਆਂ, ਪਾਠਕ ਆਪਣੀ ਲੇਖਣੀ 'ਚ ਵੀਚਾਰ ਦੇਣ, ਨਾ ਕਿ ਸ. ਇੰਦਰਜੀਤ ਸਿੰਘ ਕਾਨਪੁਰ
'ਤੇ ਨਿਜੀ ਫ਼ਬਤੇ ਕੱਸਣ। ਆਸ ਹੈ ਬੇਨਤੀ ਪ੍ਰਵਾਨ ਕਰੋਗੇ। ...
ਸੰਪਾਦਕ ਖ਼ਾਲਸਾ ਨਿਊਜ਼