Share on Facebook

Main News Page

ਅਕਾਲਪੁਰਖ ਦੀ ਫੌਜ ਜਥੇਬੰਦੀ ਦੀ ਖਬਰ 'ਤੇ ਇਤਰਾਜ ਕਰਨ ਵਾਲਿਆਂ ਨੂੰ ਬੇਨਤੀ

ਬੀਤੇ ਦਿਨ ਅਕਾਲਪੁਰਖ ਕੀ ਫੌਜ ਜਥੇਬੰਦੀ ਸੰਬੰਧੀ ਖਬਰ "ਪਿਛਲੇ 15 ਸਾਲ ਤੋਂ ਸਿੱਖ ਭੇਖ ‘ਚ ਆਰ.ਐਸ.ਐਸ ਲਈ ਕੰਮ ਕਰ ਰਹੀ ਇਕ ਜਥੇਬੰਦੀ ਦਾ ਪਰਦਾਫਾਸ਼" 'ਤੇ ਇਤਰਾਜ਼ ਆਏ ਹਨ। ਜਿਨ੍ਹਾਂ ਵੀਰਾਂ ਨੂੰ ਇਸ ਖ਼ਬਰ ਨਾਲ ਦੁੱਖ ਲੱਗਾ ਹੈ, ਉਨ੍ਹਾਂ ਨੂੰ ਬੇਨਤੀ ਹੈ ਕਿ ਆਪੇ ਵਿੱਚ ਰਹਿਕੇ ਆਪਣਾ ਸਬੂਤਾਂ ਸਮੇਤ ਸਪਸ਼ਟੀਕਰਣ ਖ਼ਾਲਸਾ ਨਿਊਜ਼ ਨੂੰ ਭੇਜਣ, ਅਸੀਂ ਉਨ੍ਹਾਂ ਦਾ ਸਪਸ਼ਟੀਕਰਣ ਜ਼ਰੂਰ ਲਗਾਵਾਂਗੇ।

ਰਹੀ ਗੱਲ ਇਸ ਖ਼ਬਰ ਦੀ, ਤਸਵੀਰਾਂ ਵਿੱਚ ਸਾਫ ਜ਼ਾਹਿਰ ਹੈ ਕਿ ਇਹ ਤਸਵੀਰਾਂ ਇੱਕ ਸਮਾਗਮ ਦੀਆਂ ਨਹੀਂ, ਪਰ ਜਿਸ ਸ਼ਖਸ ਦੀਆਂ ਤਸਵੀਰਾਂ ਹਨ, ਉਹ ਇਸ ਜਥੇਬੰਦੀ ਦਾ ਅਹੁਦੇਦਾਰ ਹੈ, ਇਸ ਲਈ ਇਸ ਸੰਬੰਧੀ ਉਹ ਜਿੰਮੇਵਾਰ ਹੈ।

ਇਨ੍ਹਾਂ ਤਸਵੀਰਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਨਾਲੇ ਇਹ ਖ਼ਬਰ ਇੱਕ ਥਾਂ ਨਹੀਂ, ਬਹੁਤੀ ਥਾਂਈਂ ਪੋਸਟ ਹੋਈ ਹੈ। ਫਿਰ ਵੀ ਜੇ ਇਸ ਜਥੇਬੰਦੀ ਨਾਲ ਸੰਬੰਧਿਤ ਕੋਈ ਅਹੁਦੇਦਾਰ ਇਸ ਸੰਬੰਧੀ ਆਪਣਾ ਸਪਸ਼ਟੀਕਰਣ ਦੇਣਾ ਚਾਹੇ, ਜੀ ਸਦਕੇ ਸਾਨੂੰ ਭੇਜੇ, ਅਸੀਂ ਬੇਝਿਜਕ ਪੋਸਟ ਕਰਾਂਗੇ।

ਸੰਪਾਦਕ ਖ਼ਾਲਸਾ ਨਿਊਜ਼

ਅਮਰਜੀਤ ਸਿੰਘ ਭਾਟੀਆ, ਅਰੁਣ ਜੇਤਲੀ ਨੂੰ ਸਿਰੋਪਾਓ ਭੇਂਟ ਕਰਦੇ ਹੋਏ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top