Share on Facebook

Main News Page

 ਜੇਤਲੀ ਨੂੰ ਟਿਕਟ ਦੇ ਕੇ ਕਾਮਯਾਬ ਕਰਨਾ, ਸ੍ਰੀ ਦਰਬਾਰ ਸਾਹਿਬ 'ਤੇ ਹਿੰਦੂਤਵ ਦਾ ਕਬਜਾ ਕਰਾਉਣਾ ਹੈ
-: ਸ੍ਰ ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 23ਅਪ੍ਰੈਲ: ਸ੍ਰ ਬਲਦੇਵ ਸਿੰਘ ਸਿਰਸਾ ਮੀਤ ਪ੍ਰਧਾਨ ਸ਼ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਨੇ ਕਿਹਾ ਕਿ ਬਾਦਲਾਂ ਵੱਲੋ ਭਾਜਪਾ ਦੇ ਆਗੂ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਤੋ ਟਿਕਟ ਦਿਵਾਉਣਾ ਵੀ ਇੱਕ ਸਾਜਿਸ਼ ਦਾ ਹਿੱਸਾ ਹੈ ਅਤੇ ਇਸ ਤੋ ਪਹਿਲਾਂ ਭਾਜਪਾ ਕਿਸੇ ਸਿੱਖ ਨੂੰ ਹੀ ਟਿਕਟ ਦਿੰਦੀ ਰਹੀ ਹੈ।

ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਂਵੇ ਭਾਜਪਾ ਨੂੰ ਅੰਮ੍ਰਿਤਸਰ ਦੀ ਸੀਟ ਛੱਡ ਕੇ ਸਾਬਤ ਕਰ ਦਿੱਤਾ ਹੈ ਉਸ ਨੇ ਅਕਾਲੀ ਦਲ ਦਾ ਭੋਗ ਪਾ ਕੇ ਬਾਦਲ ਦਲ ਨੂੰ ਆਰ.ਐਸ.ਐਸ ਦਾ ਇੱਕ ਵਿੰਗ ਬਣਾ ਲਿਆ ਹੈ। ਉਹਨਾਂ ਕਿਹਾ ਕਿ ਭਾਜਪਾ ਜਿਹੜੀ ਗਿਣਤੀਆ ਮਿਣਤੀਆ ਦੀ ਜਮਾਤ ਹੈ ਨੇ ਹਮੇਸ਼ਾਂ ਦੀ ਇਥੋ ਕਿਸੇ ਸਿੱਖ ਸੋਢੀ ਜਾਂ ਸਿੱਧੂ ਨੂੰ ਹੀ ਦਿੰਦੇ ਰਹੇ ਹਨ। ਉਹਨਾਂ ਕਿਹਾ ਕਿ ਜੇਤਲੀ ਨੂੰ ਟਿਕਟ ਦੇਣ ਦਾ ਫੈਸਲਾ ਕਿਸੇ ਭਾਜਪਾਈ ਦਾ ਨਹੀ ਸ੍ਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਦਾ ਹੈ ਤਾਂ ਕਿ ਹਿੰਦੂਤਵ ਨੂੰ ਖੁਸ਼ ਕਰਕੇ ਉਹ ਆਪਣੇ ਰਾਜ ਦੀਆ ਜੜ੍ਹਾਂ ਨੂੰ ਹੋਰ ਪਕੇਰਾ ਕਰ ਸਕਣ।

ਉਹਨਾਂ ਕਿਹਾ ਕਿ ਇਹ ਤਿੰਨੇ ਵਿਅਕਤੀ ਦਿੱਲੀ ਜਾ ਕੇ ਭਾਜਪਾ ਦੇ ਪ੍ਰਧਾਨ ਸ੍ਰੀ ਰਾਜਨਾਥ ਸਿੰਘ ਨਾਲ ਵਾਅਦਾ ਕਰਕੇ ਆਏ ਸਨ ਕਿ ਜੇਤਲੀ ਸਾਹਿਬ ਨੂੰ ਸਿਰਫ ਅੰਮ੍ਰਿਤਸਰ ਵਿੱਖੇ ਦੋ ਵਾਰੀ ਆਉਣਾ ਪਵੇਗਾ। ਪਹਿਲਾਂ ਨਾਮਜਦਗੀ ਪੇਪਰ ਦਾਖਲ ਕਰਨ ਲਈ ਅਤੇ ਫਿਰ ਜਿੱਤ ਦਾ ਸਰਟੀਫਿਕੇਟ ਲੈਣ ਲਈ। ਉਹਨਾਂ ਕਿਹਾ ਕਿ ਭਾਂਵੇ ਇਹਨਾਂ ਦੇ ਦਾਅਵੇ ਖੋਖਲੇ ਵੀ ਸਿੱਧ ਹੋ ਸਕਦੇ ਹਨ ਫਿਰ ਵੀ ਜੇਕਰ ਮੰਨ ਲਿਆ ਜਾਵੇ ਕਿ ਜੇਤਲੀ ਸਾਹਿਬ ਇਥੋ ਜਿੱਤ ਜਾਂਦੇ ਹਨ ਤਾਂ ਸਿੱਖ ਪੰਥ ਲਈ ਇਹ ਘਾਟੋਵੰਦਾਂ ਸੌਦਾ ਹੋਵੇਗਾ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ 1905 ਤੋ ਪਹਿਲਾਂ ਵਾਰੀ ਸਥਿਤੀ ਪੈਦਾ ਕਰਕੇ ਪ੍ਰਕਰਮਾ ਵਿੱਚ ਮੰਦਰ ਬਣਾਉਣ ਦੀ ਪ੍ਰੀਕਿਰਿਆ ਦਾ ਨੀਂਹ ਪੱਥਰ ਉਸੇ ਦਿਨ ਹੀ ਰੱਖ ਦਿੱਤਾ ਸੀ ਜਿਸ ਦਿਨ ਸ਼੍ਰੋਮਣੀ ਕਮੇਟੀ ਵੱਲੋ ਆਰ.ਐਸ.ਐਸ ਦੁਆਰਾ ਛਾਪੀ ਗਈ ਸਿੱਖ ਇਤਿਹਾਸ ਦੀ ਹਿੰਦੀ ਦੀ ਕਿਤਾਬ ਤੇ ਮੋਹਰ ਲਗਾ ਦਿੱਤੀ ਸੀ ਜਿਸ ਵਿੱਚ ਗੁਰੂ ਸਾਹਿਬਾਨ ਦੇ ਖਿਲਾਫ ਬਹੁਤ ਕੁਝ ਲਿਖਿਆ ਗਿਆ ਹੈ ਅਤੇ ਜੇਤਲੀ ਦੀ ਜਿੱਤ ਉਪਰੰਤ ਇਸ ਪ੍ਰਕਿਰਿਆ ਨੂੰ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਬਾਦਲ ਆਰ.ਐਸ.ਐਸ ਕੋਲੋ ਅਸ਼ੀਰਵਾਦ ਲੈਣ ਸਕਣਗੇ।

ਉਹਨਾਂ ਕਿਹਾ ਕਿ ਜੇਤਲੀ ਦੀ ਜਿੱਤ ਨਾਲ ਸ੍ਰੀ ਦਰਬਾਰ ਸਾਹਿਬ ਦੀਆ ਪਰਕਰਮਾ ਵਿੱਚ ਮੁੜ ਸ਼ਿਵਾਲੇ ਤੇ ਮੰਦਰ ਸਥਾਪਤ ਕੀਤੇ ਜਾਣਗੇ ਤੇ ਇਸ ਕਾਰਜ ਦਾ ਸ਼ੁਭ ਆਰੰਭ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਗੁਲਾਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਆਪਣੇ ਕਰ ਕਮਲਾਂ ਨਾਲ ਕਰਨਗੇ। ਉਹਨਾਂ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆ ਕਿਹਾ ਕਿ ਬਾਦਲਾਂ ਦੀ ਇਸ ਬਾਬਰਵਾਣੀ ਨੂੰ ਰੋਕਣ ਲਈ ਸਿੱਖ ਸੰਗਤਾਂ ਨੂੰ ਸੁਚੇਤ ਹੋਣਾ ਪਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top