Share on Facebook

Main News Page

ਦਰਬਾਰ ਸਾਹਿਬ ਦੀ ਹਦੂਦ ਵਿੱਚ ਵੰਡੇ ਜਾ ਰਹੇ ਪਿੰਗਲਵਾੜਾ ਸੰਸਥਾ ਦੇ ਫ੍ਰੀ ਲਿਟ੍ਰਚਰ ਵਿੱਚ, ਲੇਖਕ ਨਰੈਣ ਸਿੰਘ ਨੇ ਗੁਰੂ ਰਾਮਦਾਸ ਜੀ ਨੂੰ ਇੱਕ ਹਿੰਦੂ ਭਗਤ ਲਿਖਿਆ
-: ਪਰਮਜੀਤ ਸਿੰਘ ਉਤਰਾਖੰਡ 96901 37080

ਇਸ ਵਿੱਚ ਕੋਈ ਸ਼ਕ ਨਹੀਂ ਕਿ ਭਗਤ ਪੂਰਨ ਸਿੰਘ ਜੀ ਨੇ ਗੁਰਬਾਣੀ ਵੱਲੋਂ ਬਖਸ਼ੇ ਫੁਰਮਾਣ "ਵਿਚਿ ਦੁਨੀਆ ਸੇਵ ਕਮਾਈਐ.." ਨੂੰ ਆਪਣੇ ਜੀਵਨ ਰਾਹੀਂ ਪਰਤੱਖ ਕਰ ਦਿਖਾਇਆ ਤੇ 1934 ਵਿੱਚ ਇਕ ਅਪਾਹਿਜ ਪਿਆਰਾ ਸਿੰਘ ਦੀ ਸਾਂਭ-ਸੰਭਾਲ ਕਰਕੇ ਪਿੰਗਲਵਾੜੇ ਦੀ ਨੀਂਹ ਰੱਖ ਦਿੱਤੀ ਤੇ 1947 ਵਿੱਚ ਇੱਕ ਮੁਕੰਮਲ ਸੰਸਥਾ ਕਾਇਮ ਕਰਕੇ, ਸਮਾਜ ਨੂੰ ਵੱਡੀ ਦੇਣ ਬਖਸ਼ ਗਏ, ਜੋ ਅੱਜ ਬਿਨਾ ਜਾਤ ਵਿਤਕਰੇ ਤੋਂ ਹਜਾਰਾਂ ਹੀ ਲਾਵਾਰਿਸ, ਲਾਚਾਰ ਤੇ ਅਪਾਹਿਜ ਲੋਕਾਂ ਨੂੰ ਸਾਂਭੀ ਬੈਠੀ ਹੈ। ਸ਼ਰੀਰਕ ਸੇਵਾ ਦੇ ਨਾਲ-ਨਾਲ ਇਹ ਸੰਸਥਾਂ ਵੱਖ ਵੱਖ ਵਿਸ਼ੇਆਂ 'ਤੇ ਲਿਟ੍ਰੇਚਰ ਛਾਪ ਕੇ ਫ੍ਰੀ ਵੰਡਦੀ ਹੈ।

ਪਰ ਇੱਕ ਗਲ ਚੇਤੇ ਰਖਣਯੋਗ ਹੈ ਕਿ ਭੁੱਖੇ ਤੇ ਪਿਆਸੇ ਬੰਦੇ ਨੂੰ ਮੁਫਤ ਦੇ ਭਾਂਡੇ ਵਿੱਚ ਜ਼ਹਿਰ ਨਹੀਂ ਪਿਆਇਆ ਜਾ ਸਕਦਾ।

ਕੁੱਛ ਦਿਨ ਪਹਿਲਾਂ ਹੀ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਿੰਗਲਵਾੜਾ ਸੰਸਥਾਂ ਵੱਲੋਂ ਛਾਪਿਆ ਫ੍ਰੀ ਲਿਟ੍ਰੇਚਰ "ਲਾਵਾਂ ਦਾ ਟੀਕਾ- ਵੀਆਹੁ ਹੋਆ ਮੇਰੇ ਬਾਬੁਲਾ.." ਟ੍ਰੈਕਟ ਲਿਆ ਕੇ ਪੜਨ ਦਾ ਮੌਕਾ ਮਿਲਿਆ, ਜਿਸ ਦੇ ਲੇਖਕ ਸ. ਨਰੈਣ ਸਿੰਘ ਹਨ। ਜਿਨ੍ਹਾਂ ਨੇ ਜਾਣੇ-ਅਣਜਾਣੇ ਜਾਂ ਸਾਜਿਸ਼ ਤੇ ਤਹਿਤ ਲਾਵਾਂ ਦੀ ਵਿਆਖਿਆ ਕਰਦਿਆਂ ਵੇਦਾਂ ਤੇ ਸਿਮਰਤੀਆਂ ਰਾਹੀਂ ਧਰਮ ਦ੍ਰਿੜ ਹੋਣਾ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਨਾਲ ਮਜ਼ਾਕ ਤੇ ਭਗਤਾਂ ਦੀ ਬਾਣੀ ਨੂੰ ਅਧੂਰਾ ਸਾਬਿਤ ਕੀਤਾ ਹੈ

ਆਮ ਲੇਖਕਾਂ ਦੀ ਤਰਾਂ ਹੀ ਨਰੈਣ ਸਿੰਘ ਜੀ ਨੇ ਸ਼ਬਦਾਇਕ ਤੇ ਅਖਰੀ ਅਰਥ ਕਰਕੇ ਗਰਬਾਣੀ ਦਾ ਅਨਰਥ ਕੀਤਾ ਹੈ। ਇਸ ਪੁਸਤਕ ਵਿੱਚੋਂ ਮੈਂ ਕੁੱਛ ਕੁ ਵਨਗੀਆਂ ਪੰਨਾ ਨੰਬਰ ਸਹਿਤ ਤੁਹਾਡੇ ਸਾਮਣੇ ਰਖਦਾਂ।

ਪਹਿਲੀ ਲਾਂਵ ਦੇ ਵਿੱਚ ਆਏ ਸ਼ਬਦ- ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥ ਬਾਣੀ ਬ੍ਰਹਮਾ ਵੇਦ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥...... ਦੇ ਅਰਥ ਕਰਦਿਆਂ ਲੇਖਕ ਲਿਖ ਰਹੇ ਹਨ:

- ਕਿ ਹਰੀ ਨੇ ਮੈਨੂੰ (ਜੀਵ ਇਸਤ੍ਰੀ ਨੂੰ) ਪਰਵਿਰਤੀ ਕਰਮ ਦ੍ਰਿੜ ਕਰਣ ਵਾਸਤੇ ਕਿਹਾ ਕਿ ਬ੍ਰਹਮਾ ਦੀ ਬਾਣੀ ਵੇਦ ਨੂੰ ਵਾਚੋ ਤੇ ਇਸ ਤੋਂ ਪ੍ਰਾਪਤ ਗਿਆਨ ਦੇ ਆਧਾਰ 'ਤੇ ਧਰਮ ਨੂੰ ਦ੍ਰਿੜ ਕਰੋ। ਇਸ ਤਰ੍ਹਾਂ ਉਸ ਹਰੀ ਨੇ ਰਾਹ ਵਿੱਖਾ ਕੇ ਮੇਰੇ ਸਭ ਪਾਪ ਨਸ਼ਟ ਕਰਾ ਦਿੱਤੇ ਸਨ ਬਲਿਹਾਰ ਜਾਵਾਂ ਮੈਂ ਇਸ ਹਰੀ-ਰਾਮ ਜੀ ਤੋਂ(ਪੰਨਾ 13 ਵਿੱਚੋਂ)

ਅੱਗੇ ਜਾ ਕੇ ਲੇਖਕ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਵੇਦਾਂ ਤੋਂ ਪਰਭਾਵਿਤ ਹੋਦਿਆਂ ਵਿਖਾਇਆ ਕਿ - ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਭਾਂਵੇ ਹਿੰਦੂ ਸ਼ਾਸਤਾਂ, ਜੋ ਵੇਦਾਂ ਦੇ ਉਪਾਂਗ ਹੀ ਮੰਨੇ ਜਾਂਦੇ ਹਨ, ਦਾ ਚੰਗਾ ਅਧਿਐਨ ਕੀਤਾ ਹੋਇਆ ਸੀ ਤੇ ਇਹਨਾਂ ਤੋਂ ਉਹ ਪ੍ਰਭਾਵਿਤ ਵੀ ਸਨ ਤੇ ਲਾਭ ਵੀ ਉਠਾਇਆ ਸੀ, ਪਰ ਇਹਨਾਂ ਵਿੱਚ ਉਹਨਾਂ ਭੁਖਾਂ ਵੀ ਵੇਖੀਆਂ ਸਨ, ਆਖਰ ਨਿਰੋਲ ਸੱਚ ਜੋ ਉਹਨਾਂ ਨੂੰ ਪਰਤੱਖ ਹੋ ਕੇ ਦਿਸਿਆ ਸੀ, ਭਾਵੇਂ ਉਹ ਏਥੋਂ ਜਾਂ ਕਿਤੋਂ ਹੋਰਥੋਂ ਮਿਲਿਆ ਸੀ, ਉਸ ਦੇ ਆਧਾਰ ਤੇ ਸਿੱਖੀ ਨੇ ਜਨਮ ਲਿਆ ਸੀ(ਪੰਨਾ 20 ਵਿੱਚੋਂ)

- ਪਹਿਲੀ ਲਾਂਵ ਦੀਆਂ ਵੇਦ ਸਿਮ੍ਰਤੀਆਂ ਤੋਂ ਹੋਈਆਂ ਪ੍ਰਾਪਤੀਆਂ ਉਹਨਾਂ ਗੁਰੂ ਘਰ ਵਿੱਚ ਕੋਈ ਵਿਸ਼ੇਸ਼ ਅਸਥਾਨ ਪ੍ਰਾਪਤ ਕਰਨ ਤੋਂ ਪਹਿਲੇ ਸਮੇਂ ਵਿੱਚ ਹੀ ਕਰ ਲਈਆਂ ਸਨ ਤੇ ਜਿਨ੍ਹਾਂ ਜਿਨ੍ਹਾਂ ਸਾਧਨਾ ਦੁਆਰਾ ਵੀ ਇਹ ਹੋਈਆਂ ਸਨ, ਉਹਨਾਂ ਦੀ ਦਰੁਸਤ ਰੀਪੋਰਟ ਪਹਿਲੀ ਲਾਂਵ ਦੀ ਰਚਨਾ ਵਿੱਚ ਹੀ ਕਰ ਦਿੱਤੀ ਗਈ ਹੈ। ਉਹਨਾਂ ਨੂੰ ਇਉਂ ਕਰਨ ਵਿੱਚ ਕੋਈ ਇਤਰਾਜ ਨਹੀਂ ਸੀ ਹੋ ਸਕਦਾ। ਮਹਾਂਪੁਸ਼ ਕਦੇ ਤੁਅਸਬ ਤੇ ਤੰਗ-ਦਿਲੀ ਦਾ ਸ਼ਿਕਾਰ ਨਹੀਂ ਹੁੰਦੇ, ਉਹ ਸਗੋਂ ਸਭ ਧਰਮਾਂ ਦੀਆਂ ਬੁਨਿਆਦੀ ਸੱਚਾਈਆਂ ਵੇਖ ਲੈਂਦੇ ਹਨ। ਇਸੇ ਲਈ ਭਗਤ ਕਬੀਰ ਜੀ ਇਉਂ ਬੋਲੇ ਸਨ "ਕਬੀਰ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ॥

- ਜੋ ਗੁਰ ਰਾਮਦਾਸ ਜੀ ਨੇ ਵੀ ਕਿਸੇ ਸਮੇਂ ਵੇਦਾਂ ਤੋਂ ਲੋੜੀਂਦਾ ਗਿਆਨ ਪ੍ਰਾਪਤ ਕਰਕੇ ਧਰਮ ਕਮਾਇਆ ਸੀ, ਜਾਂ ਸਿਮ੍ਰਤੀਆਂ ਲੈ ਕੇ ਨਾਮ ਦੇ ਜਾਪ ਦੀ ਮਸ਼ਕ ਕੀਤੀ ਸੀ ਉਹ ਜ਼ਰੂਰ ਇਨਾਂ ਮਹਾਨ ਧਰਮ ਪੁਸਤਕਾਂ ਦੇ ਰਿਣੀ ਹੋਏ ਸਨ, (ਪੰਨਾ 22 ਵਿੱਚੋਂ)

- ਗੁਰੂ ਰਾਮਦਾਸ ਜੀ ਆਖਰ ਹਿੰਦੂ ਵਾਤਾਵਰਣ ਵਿੱਚ ਜੰਮੇ ਪਲੇ ਸਨ ਤੇ ਗੁਰੁ-ਘਰ ਆਉਣ ਤੋਂ ਪਹਿਲੇ ਹੀ ਬੜੀ ਡੂੰਘੀ ਧਾਰਮਿਕ ਰੁਚੀ ਵਾਲੇ ਹੋ ਗਏ ਸਨ। ਇਹੋ ਕਾਰਨ ਸੀ ਕਿ ਸਤਿਗੁਰ ਅਮਰ ਦਾਸ ਜੀ ਨੇ ਉਹਨਾਂ ਨੂੰ ਦੇਖਦਿਆਂ ਹੀ ਆਪਣੀ ਸਪੁਤ੍ਰੀ ਬੀਬੀ ਭਾਨੀ ਜੀ ਲਈ ਵਰ ਦੇ ਤੌਰ 'ਤੇ ਪ੍ਰਵਾਨ ਕਰ ਲਿਆ ਸੀ। (ਪੰਨਾ 23 ਵਿੱਚੋਂ)

- ਸ਼ੇਖ ਫਰੀਦ ਜੀ ਦੀ ਜਪ ਤਪ ਸੰਬੰਧੀ ਵਿਚਾਰਧਾਰਾ ਨੂੰ ਗੁਰੂ ਜੀ ਨੇ ਇਉਂ ਕੱਟਿਆ ਸੀ: "ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ.............॥" (ਪੰਨਾ 23 ਵਿੱਚੋਂ)

- ਗੁਰਬਾਣੀ ਦੇ ਅਰਥ ਕਰਣ ਵੇਲੇ ਸਾਨੂੰ ਗੁਰਬਾਣੀ ਰਚਨਹਾਰਿਆਂ ਦੀ ਇਹ ਕੀਮਤੀ ਵੀਚਾਰ ਕਿਉਂ ਭੁੱਲ ਜਾਂਦੀ ਹੈ ਕਿ "ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ(ਪੰਨਾ ਨੰ 1159)

ਇਸ ਕਿਤਾਬ ਨੂੰ ਪੜਕੇ ਹੈਰਾਨਗੀ ਹੋਈ ਕਿ ਇਸ ਨੂੰ ਕਾਫੀ ਲੰਮੇ ਅਰਸੇ ਤੋਂ ਹਜਾਰਾਂ ਦੀ ਗਿਣਤੀ ਵਿੱਚ ਛਾਪ ਕੇ ਦਰਬਾਰ ਸਾਹਿਬ ਦੇ ਵਿਹੜੇ ਵਿੱਚ ਰੱਖ ਕੇ ਵੰਡਿਆ ਜਾ ਚੁੱਕਾ ਹੈ, ਕਿਸੇ ਨੇ ਵੀ ਧਿਆਨ ਨਹੀਂ ਦਿੱਤਾ, ਨਾਹੀਂ ਪਿੰਗਲਵਾੜੇ ਦੀ ਅਜੋਕੀ ਕਰਤਾ-ਧਰਤਾ ਪ੍ਰਧਾਨ ਡਾ. ਇੰਦਰਜੀਤ ਕੌਰ ਜੀ ਨੇ ਤੇ ਨਾਹੀਂ ਪਿੰਗਲਵਾੜੇ ਦੇ ਪਬਲੀਸਿਟੀ ਇੰਚਾਰਜ ਸ. ਸੁਰਜੀਤ ਸਿੰਘ 'ਰਾਹੀਂ' ਨੇ। ਸ਼ੋਮਣੀ ਕਮੇਟੀ ਨੇ ਤਾਂ ਉਦਾਂ ਹੀ ਧਿਆਨ ਨਹੀਂ ਦੇਣਾ, ਕਿਉਂਕਿ ਉਹਨਾਂ ਵੱਲੋਂ ਛਾਪੀ ਜਾ ਚੁੱਕੀ ਸਿੱਖ ਇਤਿਹਾਸ (ਹਿੰਦੀ ਵਿੱਚ), ਗੁਰਬਿਲਾਸ ਪਾ.6 ਵਰਗੀਆਂ ਕੌਮੀ ਘਾਤਕ ਕਿਤਾਬਾਂ ਦੇ ਸਾਮ੍ਹਣੇ ਇਹ ਤੁੱਛ ਜਹੀਆਂ ਕਿਤਾਬਾਂ ਜਾਪਦੀਆਂ ਹਨ। ਇਹ ਧਿਆਨ ਹਰ ਸਿੱਖ-ਗੁਰਸਿੱਖ ਨੂੰ ਆਪ ਹੀ ਰਖਣਾ ਪਵੇਗਾ।

ਇਸ ਕਿਤਾਬ ਵਿੱਚੋਂ ਨੋਟ ਕੀਤੀਆਂ ਗਈਆਂ ਲਿਖਤਾਂ ਦਾ ਜਵਾਬ (ਇਤਿਹਾਸ ਅਤੇ ਪ੍ਰੋ. ਸਾਹਿਬ ਜੀ ਦੇ ਕੀਤੇ ਅਰਥ ਸਹਿਤ) ਜਲਦ ਹੀ ਪਿੰਗਲਵਾੜੇ ਸੰਸਥਾਂ ਨੂੰ ਪਹੁੰਚਾ ਦਿੱਤਾ ਜਾਵੇਗਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top