Share on Facebook

Main News Page

ਹਰੀ ਸਿੰਘ ਰੰਧਾਵੇ ਨੇ ਆਪਣੇ ਆਪ ਨੂੰ ਸੰਤ ਸਮਾਜ ਤੋਂ ਅਲੱਗ ਕੀਤਾ

ਟਿਪੱਣੀ: ਖ਼ਾਲਸਾ ਨਿਊਜ਼ ਨੇ ਇਹ ਖ਼ਬਰ ਜਿਸ ਤਰ੍ਹਾਂ ਮਿਲੀ ਹੈ, ਉਸੇ ਤਰ੍ਹਾਂ ਲਗਾਈ ਹੈ। ਸਾਡੇ ਲਈ ਅਖੌਤੀ ਸੰਤ ਸਮਾਜ ਦੀ ਕੋਈ ਬੁੱਕਤ ਨਹੀਂ, ਇਹ ਵੀ ਸਿੱਖੀ ਵਿਰੋਧੀ ਇੱਕ ਲਾਬੀ ਹੈ। ਹਰੀ ਸਿੰਘ ਰੰਧਾਵਾ ਵੀ ਇੱਕ ਮਹਾਨ ਗਪੌੜੀ ਹੈ, ਜਿਸ ਨੇ ਗੁਰਬਾਣੀ ਦੇ ਅਨਰਥ ਕੀਤੇ ਹਨ, ਅਤੇ ਸਿਰੇ ਦੀਆਂ ਗੱਪਾਂ ਸੁਣਾਈਆਂ ਹਨ। ਇਨ੍ਹਾਂ ਵਲੋਂ ਕੀਤੇ ਜਾ ਰਹੇ ਟੀਕੇ ਵਿੱਚ ਵੀ ਇਨ੍ਹਾਂ ਨੇ ਜੋ ਚੰਨ ਚਾੜਨਾ ਹੈ, ਸਾਨੂੰ ਅਤੇ ਪਾਠਕਾਂ ਨੂੰ ਇਸਦਾ ਅੰਦਾਜ਼ਾ ਹੈ।

ਸੰਪਾਦਕ ਖ਼ਾਲਸਾ ਨਿਊਜ਼


* ਮਾਮਲਾ ਸੰਤ ਸਮਾਜ ਵੱਲੋ ਅਕਾਲੀ ਦਲ ਨਾਲ ਸਾਂਝ ਖਤਮ ਨਾ ਕਰਨ ਦਾ

ਸੰਤ ਸਮਾਜ ਦੇ ਬਾਨੀ ਜਨਰਲ ਸਕੱਤਰ ਲੰਮਾ ਸਮਾ ਸੰਤ ਸਮਾਜ ਦੀ ਸੇਵਾ ਕਰਨ ਵਾਲੇ ਸਿੱਖ ਪੰਥ ਦੇ ਪ੍ਰਸਿੱਧ ਵਿਦਵਾਨ ਲੇਖਕ ਬਾਬਾ ਹਰੀ ਸਿੰਘ ਰੰਧਾਵੇ ਵਾਲਿਆ ਨੇ ਸੰਤ ਸਮਾਜ ਦੀਆ ਆਪਣੀ ਸੇਵਾਵਾਂ ਨੂੰ ਖਤਮ ਕਰਦਿਆ ਪਿਛਲੇ ਦਿਨੀ ਪੂਰੀ ਤਰਾਂ ਵੱਖ ਕਰ ਲਿਆ ਇਸ ਸਬੰਧੀ ਸੰਤ ਸਮਾਜ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ।

ਜੱਥਾ ਰੰਧਾਵਾ ਵੱਲੋ ਜਾਰੀ ਕੀਤੇ ਬਿਆਨ ਰਾਹੀ ਜਾਣਕਾਰੀ ਦਿੰਦਿਆ ਭਾਈ ਦਰਸਨ ਸਿੰਘ ਜੱਥੇਦਾਰ ਨੇ ਦੱਸਿਆ ਪਿਛਲੇ ਦਿਨੀ ਇਸ ਸੰਸਥਾ ਨਾਲ ਜੁੜੀਆ ਦੇਸ ਵਿਦੇਸ ਦੀਆ ਸਿੱਖ ਸੰਗਤਾਂ ਵੱਲੋ ਗੰਭੀਰ ਵੀਚਾਰ ਵਟਾਂਦਰਾ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਹੁਣ ਬਾਬਾ ਜੀ ਰਹਿੰਦਾ ਜਿੰਦਗੀ ਦਾ ਸਮਾ ਸਿੱਖ ਪ੍ਰਚਾਰਕਾ ਲਈ ਅਤੇ ਕੌਮ ਦੀ ਮਹਾਨ ਸੇਵਾ ਆਰੰਭ ਕਰਨ ਲਿਖਤਾ ਰਾਹੀ ਅਤੇ ਨਿਰੋਲ ਬਾਦ-ਵਿਵਾਦ ਰਹਿਤ ਹੋ ਕੇ ਗੁਰਮਤਿ ਪ੍ਰਚਾਰ ਵਿੱਚ ਆਪਣਾ ਸਮਾ ਲਗਾਉਣ। ਇਹਨਾ ਸੇਵਾਵਾ ਦੀ ਸੁਰਾਆਤ ਕਰ ਦਿੱਤੀ ਗਈ ਹੈ ਜੱਥਾ ਰੰਧਾਵਾ ਵੱਲੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਟੀਕ ਲਿਖਣਾ ਸੁਰੂ ਹੋ ਚੁਕਿਆ ਜਿਸਦੀ ਵਿਸੇਸਤਾ ਇਹ ਹੋਵੇਗੀ ਕਿ ਸਿੱਖ ਪ੍ਰਚਾਰਕਾ ਲਈ ਇਹ ਬਿਨਾ ਭੇਟਾ ਦਿੱਤਾ ਜਾਵੇਗਾ ਦੂਜਾ ਇਹ ਸਟੀ ਹੁਣ ਤੱਕ ਦੇ ਸਾਰਿਆ ਸਟੀਕਾ ਨੂੰ ਵਾਚਕੇ ਅਤੇ ਹੋਰ ਵਿਦਵਾਨਾ ਦੇ ਅਨਭਵ ਇਕੱਤਰ ਕਰਕੇ ਲਿਖਿਆ ਜਾਵੇਗਾ ਜਿਸਨੂੰ ਕਈ ਸਾਲ ਲੱਗ ਜਾਣਗੇ

ਪ੍ਰਤੂੰ ਜੋ ਇਸ ਪਿਛੇ ਕਾਰਨ ਹਨ ਅਸਲ ਵਿੱਚ ਬਾਬਾ ਹਰੀ ਸਿੰਘ ਸੰਤ ਸਮਾਜ ਦੀ ਕਾਰਜਗਾਰੀ ਖਾਸਕਰਕੇ ਬਾਦਲ ਦਲ ਨਾਲ ਪਾਈ ਹੋਈ ਸਾਂਝ ਕਾਰਨ ਸੰਤ ਸਮਾਜ ਤੋ ਵੱਖ ਹੋਏ ਹਨ ।ਪਿਛਲੇ ਕਾਫੀ ਸਮੇ ਤੋ ਬਾਬਾ ਹਰੀ ਸਿੰਘ ਇਸ ਗੱਲ ਦਾ ਵਿਰੋਧ ਕਰਦੇ ਸਨ ਕਿ ਸੰਤ ਸਮਾਜ ਨੂੰ ਬਾਦਲ ਨਾਲ ਆਪਣੀ ਸਾਂਝ ਖਤਮ ਕਰਨੀ ਚਾਹੀਦੀ ਹੈ ਨਾਲ ਹੀ ਉਹਨਾ ਇਹ ਵੀ ਸਪੱਸਟ ਕਰ ਦਿੱਤਾ ਸੀ ਕਿ ਜੇਕਰ ਸੰਤ ਸਮਾਜ ਇਹ ਸਾਂਝ ਖਤਮ ਨਹੀਂ ਕਰ ਸਕਦਾ ਤਾਂ ਉਹ ਸੰਤ ਸਮਾਜ ਨਾਲ ਇਕ ਦਿਨ ਵੀ ਤੁਰ ਨਹੀਂ ਸਕਦੇ। ਕਿੳਕਿ ਉਹਨਾ ਦਾ ਸਤਿਕਾਰ ਸਮੁਚੇ ਸਿੱਖ ਪੰਥ ਅੰਦਰ ਹਮੇਸਾ ਇਕ ਸਿਧਾਂਤਕ ਪ੍ਰਚਾਰਕ ਦੇ ਤੌਰ 'ਤੇ ਰਿਹਾ ਹੈ। ਬਾਬਾ ਹਰੀ ਸਿੰਘ ਸੰਤ ਸਮਾਜ ਦੀ ਅਕਾਲੀ ਦਲ ਨਾਲ ਧਾਰਮਿਕ ਸਾਂਝ ਦੇ ਹਾਮੀ ਸਨ ਕਿੳਕਿ ਇਸ ਨਾਲ ਮਿਲ ਕੇ ਪੰਥ ਦਾ ਭਲਾ ਹੋ ਸਕਦਾ ਹੈ।ਇਥੇ ਇਹ ਵੀ ਦੱਸਣਯੋਗ ਹੈ ਸੰਤ ਸਮਾਜ ਵੱਲੋ ਬਾਦਲ ਨੂੰ ਹਮਾਇਤ ਕਰਨ ਤੋ ਪਹਿਲਾ ਹੀ ਬਾਬਾ ਹਰੀ ਸਿੰਘ ਨੇ ਸੰਤ ਸਮਾਜ ਨੂੰ ਛੱਡ ਦਿੱਤਾ ।

ਇਹ ਵੀ ਜਿਕਰਯੋਗ ਹੈ ਬਾਬਾ ਹਰੀ ਸਿੰਘ ਰੰਧਾਵੇ ਵਾਲਿਆ ਨੇ ਸੰਤ ਸਮਾਜ ਨੂੰ ਇਹ ਸੰਕੇਤ ਪਿਛਲੇ ਸਮੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕੱਠੀਆ ਹੋਈਆ ਬਾਦਲ ਵਿਰੋਧੀ ਸਿੱਖ ਜੱਥੇਬੰਦੀਆ ਦੇ ਨਾਲ ਖੜਕੇ ਭਾਈ ਗੁਰਬਖਸ ਸਿੰਘ ਦੇ ਮੋਰਚੇ ਦਾ ਖੁਲੇਆਮ ਸੰਤ ਸਮਾਜ ਦੇ ਆਪਣੇ ਵੱਡੇ ਗਰੁੱਪ ਨਾਲ ਸਮੂਲੀਅਤ ਕਰਕੇ ਆਪਣੀ ਤਾਕਤ ਅਤੇ ਭਵਿੱਖੀ ਸੰਕੇਤ ਦੇ ਦਿੱਤੇ ਸਨ ਉਸ ਸਮੇ ਅਕਾਲੀ ਸਰਕਾਰ ਅਤੇ ਸੰਤ ਸਮਾਜ ਦੇ ਕੁਝ ਆਗੂ ਕਾਫੀ ਔਖੇ ਹੋਏ ਸਨ। ਤਕਰੀਬਨ 2012 ਦੀਆ ਵਿਧਾਨ ਸਭਾ ਚੋਣਾਂ ਤੋ ਬਾਅਦ ਹੀ ਸੰਤ ਸਮਾਜ ਵਿੱਚ ਇਕ ਵੱਡਾ ਵੱਖਰੇਵਾ ਚੱਲ ਰਿਹਾ ਸੀ, ਪ੍ਰਤੂੰ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਸੰਤ ਸਮਾਜ ਨੂੰ ਮੁੜ ਪੰਥਕ ਲੀਹਾ ਤੇ ਲਿਆਉਣ ਲਈ ਯਤਨਸੀਲ ਰਹੇ, ਪ੍ਰਤੂੰ ਜਦੋ ਉਹਨਾ ਦੇ ਯਤਨ ਬੇਫਲ ਹੋ ਗਏ ਤਾਂ ੳਹਨਾ ਆਪਣੇ ਸਮਰਥਕਾ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਆਪ ਨੂੰ ਬਿਨਾ ਕਿਸੇ ਟਕਰਾਅ ਪੈਦਾ ਕੀਤੇ ਵੱਖ ਕਰ ਲਿਆ ਇਸ ਲਈ ਮੂਲ ਕਾਰਨ ਇਹੋ ਹੀ ਹੈ।

ਇਕ ਹੋਰ ਮਿਲੀ ਜਾਣਕਾਰੀ ਅਨੁਸਾਰ ਜਲਦ ਹੀ ਸੰਤ ਸਮਾਜ ਦਾ ਵੱਖਰਾ ਅਤੇ ਵੱਡਾ ਧੜਾ ਹੋਦ ਵਿੱਚ ਆ ਸਕਦਾ ਹੈ ਕਿੳਕਿ ਸੰਤ ਸਮਾਜ ਦੇ ਸੂਤਰ ਦੇ ਰੂਪ ਵਿੱਚ ਬਾਬਾ ਹਰੀ ਸਿੰਘ ਜੀ ਨੁੰ ਜਾਣਿਆ ਜਾਦਾ ਸੀ। ਖਾਸ ਕਰਕੇ ਸੰਤ ਸਮਾਜ ਦੇ ਸਾਰੇ ਨਰਾਜ ਧੜੇ ਜਿਨਾ ਵਿੱਚ ਸਾਬਕਾ ਪ੍ਰਧਾਨ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਕਈ ਹੋਰ ਆਗੂ ਜਿਹੜੇ ਕਾਫੀ ਸਮਾ ਪਹਿਲਾ ਸੰਤ ਸਮਾਜ ਤੋ ਦੂਰ ਹੋਏ ਬੈਠੇ ਹਨ ਜਲਦ ਸਰਗਰਮ ਹੋ ਸਕਦੇ ਹਨ। ਜਲਦ ਹੀ ਸੰਤ ਸਮਾਜ ਦਾ ਇਕ ਵੱਖਰਾ ਵੱਡਾ ਧੜਾ ਤਿਆਰ ਹੋ ਸਕਦਾ ਜਿਸਦੀ ਅਗਵਾਈ ਬਾਬਾ ਹਰੀ ਸਿੰਘ ਰੰਧਾਵੇ ਵਾਲੇ ਕਰ ਸਕਦੇ ਹਨ। ਸਾਰੇ ਹੀ ਨਰਾਜ ਸੰਤ ਸਮਾਜ ਦੇ ਆਗੂਆ ਵਿੱਚਕਾਰ ਇਸ ਸਮੇ ਬਾਬਾ ਹਰੀ ਸਿੰਘ ਦੇ ਵੱਖ ਹੋਣ ਦੀ ਵੱਡੀ ਖੁਸੀ ਦੀ ਲਹਿਰ ਹੈ। ਇਹ ਵੀ ਪਤਾ ਚੱਲਿਆ ਇਕ ਹੋਰ ਸੰਤ ਸਮਾਜ ਦੇ ਅਹਿਮ ਆਗੂ ਵੀ ਆਪਣੇ ਆਪ ਨੁੰ ਸੰਤ ਸਮਾਜ ਤੋ ਵੱਖ ਕਰ ਸਕਦੇ ਹਨ ਉਹ ਵੀ ਸੰਤ ਸਮਾਜ ਦੇ ਸਿਆਸੀਕਰਨ ਤੋ ਨਰਾਜ ਹਨ।

ਵਿਦੇਸਾ ਦੀਆ ਸਿੱਖ ਸੰਗਤਾਂ ਵਿੱਚ ਬਾਬਾ ਹਰੀ ਸਿੰਘ ਜੀ ਵੱਲੋ ਚੁੱਕੇ ਇਸ ਕਦਮ ਦੀ ਭਾਰੀ ਸਲਾਘਾ ਕੀਤੀ ਜਾ ਰਹੀ ਹੈ, ਕਿੳਕਿ ਬਾਬਾ ਹਰੀ ਸਿੰਘ ਰੰਧਾਵੇ ਵਾਲਿਆ ਦਾ ਸਿੱਖ ਕੌਮ ਵਿੱਚ ਵੱਖਰਾ ਸਤਿਕਾਰ ਹੈ ਕਿਤੇ ਨਾ ਕਿਤੇ ਸੰਤ ਸਮਾਜ ਕਾਰਨ ਸੰਗਤਾ ਵਿੱਚ ਨਰਾਸਤਾ ਸੀ ਪ੍ਰੰਤੂ ਇਸ ਸਮੇ ਇਹ ਚੁੱਕਿਆ ਕਦਮ ਬਹੁਤ ਹੀ ਸਲਾਘਾਯੋਗ ਹੈ, ਅਸਟਰੇਲੀਆ ਤੋ ਸ੍ਰ. ਹਰਪ੍ਰੀਤ ਸਿੰਘ ਜਸਵੰਤ ਸਿਘ ਦਵਿੰਦਰਪਾਲ ਸਿੰਘ ਨਿਉਜੀਲੈਡ ਤੋ ਕਰਮਜੀਤ ਸਿੰਘ ਰਸਪਾਲ ਸਿੰਘ ਇਗਲੈਡ ਤੋ ਨਿਰਭੈ ਸਿੰਘ ਮਾਗਟ ਸ੍ਰ. ਦਲਜੀਤ ਸਿੰਘ ਉੱਪਲ ਭੁਪਿੰਦਰ ਸਿੰਘ ਪਨੇਸਰ ਕਨੇਡਾ ਤੋ ਸ੍ਰ. ਦਵਿੰਦਰ ਸਿੰਘ ਗੁਰਜੀਤ ਸਿੰਘ ਦਿਲਾਵਰ ਸਿੰਘ ਅਮਰੀਕਾ ਤੋ ਸ੍ਰ. ਮਲਕੀਤ ਸਿੰਘ ਸ੍ਰ. ਸਵਿੰਦਰ ਸਿੰਘ ਛਿੰਦਾ ਸ੍ਰ. ਸੁੱਚਾ ਸਿੰਘ ਸ੍ਰ. ਇਟਲੀ ਤੋ ਭਾਈ ਗੁਰਮੀਤ ਸਿੰਘ ਸ੍ਰ. ਸੇਵਾ ਸਿੰਘ ਸ੍ਰ. ਸੁਖਦੇਵ ਸਿੰਘ ਸ੍ਰ. ਮਹਿੰਦਰ ਸਿੰਘ ਸਪੇਨ ਤੋ ਸ੍ਰ. ਮਤਵਿੰਦਰ ਸਿੰਘ ਸ੍ਰ. ਹਰਜਿੰਦਰ ਸਿੰਘ ਸ੍ਰ. ਲਾਭ ਸਿੰਘ ਗਰੀਸ ਤੋ ਅਵਤਾਰ ਸਿੰਘ ਸ੍ਰ. ਮੇਵਾ ਸਿੰਘ ਤਲਵਿੰਦਰ ਸਿੰਘ ਬੈਲਜੀਅਮ ਤੋ ਗਿਆਨੀ ਹਰਦੇਵ ਸਿੰਘ ਆਦਿਕ ਸਮੁੱਚੇ ਸਿੱਖ ਆਗੂਆ ਨੇ ਬਾਬਾ ਹਰੀ ਸਿੰਘ ਰੰਧਾਵੇ ਵਾਲਿਆ ਦੇ ਇਸ ਕਦਮ ਦੀ ਪੂਰਜੋਰ ਸਲਾਘਾ ਕੀਤੀ।

ਵਿਸੇਸ ਕਰਕੇ ਕੱੜਟ ਸਿੱਖ ਵਿਰੋਧੀ ਨਰਿੰਦਰ ਮੋਦੀ ਜਿਸ ਨਾਲ ਅਕਾਲੀ ਦਲ ਦੀ ਸਾਂਝ ਹੈ ਬਾਬਾ ਹਰੀ ਸਿੰਘ ਦਾ ਤਰਕ ਸੀ ਜਦੋ ਅਕਾਲੀ ਦਲ ਆਪਣੀ ਸਾਂਝ ਖਤਮ ਨਹੀਂ ਕਰ ਸਕਦਾ ਤਾਂ ਸੰਤ ਸਮਾਜ ਨੂੰ ਵੀ ਆਪਣੀ ਭਵਿੱਖੀ ਕਦਮ ਚੁਕਣੇ ਚਾਹੀਦੇ ਹਨ। ਇਹ ਵੀ ਉਹਨਾ ਤਰਕ ਦਿੱਤਾ ਸੀ ਭਾਵੇ ਭਵਿੱਖ ਵਿੱਚ ਸੰਤ ਸਮਾਜ ਅਕਾਲੀ ਦਲ ਨਾਲ ਪੰਥਕ ਮੁੱਦਿਆ ਦੇ ਹੱਲ ਲਈ ਸਾਂਝ ਪਾਵੇ, ਪ੍ਰੰਤੂ ਭਾਜਪਾ ਦੇ ਵਿਰੋਧ ਵਿੱਚ ਖੜਨਾ ਚਾਹੀਦਾ ਹੈ ਜਾਂ ਫਿਰ ਬਿਲਕੁੱਲ ਚੁੱਪ ਕਰਕੇ ਇਹਨਾ ਚੋਣਾ ਵਿੱਚ ਕਿਸੇ ਦੀ ਵੀ ਹਮਾਇਤ ਨਹੀਂ ਕਰਨੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰ.ੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰ.ੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top