Share on Facebook

Main News Page

ਕੀ ਅਖੌਤੀ ਜਥੇਦਾਰ ਦੀਆਂ ਲੱਤਾਂ 'ਚ ਦੰਮ ਹੈ ਕਿ ਮਜੀਠੀਆ ਵਿਰੁਧ ਕਾਰਵਾਈ ਕਰ ਸਕੇ ?
-: ਸੰਪਾਦਕ ਖ਼ਾਲਸਾ ਨਿਊਜ਼

ਅਖੌਤੀ ਦਸਮ ਗ੍ਰੰਥ 'ਚੋਂ ਪੜ੍ਹੀ ਜਾਣ ਵਾਲੀ ਇੱਕ ਰਚਨਾ "ਦੇਹ ਸਿਵਾ ਵਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋਂ.." ਜਿਸ ਨੂੰ ਸਾਜਿਸ਼ ਤਹਿਤ ਸਿੱਖਾਂ ਦਾ ਨੈਸ਼ਨਲ ਐਂਥਮ National Anthem ਵੀ ਕਈ ਲੋਕ ਕਹਿੰਦੇ ਹਨ, ਅਤੇ ਅਖੌਤੀ ਜਥੇਦਾਰ ਸਮੇਤ ਅਖੌਤੀ ਸਾਧ ਬਾਬੇ ਅਤੇ ਕਈ ਹੋਰ ਸੰਗਠਨ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਦੇ ਹਨ, ਕੀ ਆਪਣੇ ਆਕਾ ਬਾਦਲ ਦੇ ਜਵਾਈ ਬਿਕਰਮ ਮਜੀਠੀਆ ਵਿੱਰੁਧ ਕੋਈ ਕਾਰਵਾਈ ਕਰਣਗੇ? ਆਪਣੇ ਆਪ ਨੂੰ ਸਿੱਖਾਂ ਦਾ ਸਿਰਮੌਰ ਸਮਝਣ ਵਾਲੇ ਅਖੌਤੀ ਜਥੇਦਾਰ ਦੀਆਂ ਲੱਤਾਂ 'ਚ ਇਤਨਾ ਦੰਮ ਹੈ, ਕਿ ਮਜੀਠੀਆ ਵਿਰੁਧ ਕਾਰਵਾਈ ਕਰ ਸਕੇ? ਬਾਦਲ ਨੇ ਘੂਰੀ ਵੱਟੀ ਨਹੀਂ, ਕਿ ਇਨ੍ਹਾਂ ਦੀਆਂ ਲੂੰਗੀਆਂ ਗਿੱਲੀਆਂ... ਇਨ੍ਹਾਂ ਘਸਿਯਾਰਾਂ ਨੇ ਇਕੋ ਬਹਾਨਾ ਮਾਰਨਾ ਹੈ ਕਿ ਸਾਨੂੰ ਇਸ ਬਾਰੇ ਕੁੱਝ ਨਹੀਂ ਪਤਾ, ਸਾਨੂੰ ਸ਼ਿਕਾਇਤ ਭੇਜੋ ਅਸੀਂ ਅਗਲੀ ਮੀਟਿੰਗ 'ਚ ਕਾਰਵਾਈ ਬਾਰੇ ਸੋਚਾਂਗੇ, ਤੇ ਫਿਰ... ਖੋਤੀ ਬੋਹੜ ਥੱਲੇ...

ਇਨ੍ਹਾਂ ਅਖੌਤੀ ਜਥੇਦਾਰਾਂ ਦੀ ਹਾਲਤ "ਸੱਪ ਦੇ ਮੂੰਹ ਵਿੱਚ ਕੋੜ੍ਹ ਕਿਰਲੀ" ਵਾਲੀ ਹੋ ਗਈ ਹੈ, ਕੇ ਕੋਈ ਕਾਰਵਾਈ ਕਰਦੇ ਹਨ (ਜਿਸਦੀ ਉਮੀਦ ਨਹੀਂ) ਤਾਂ ਫਸਦੇ ਹਨ, ਜੇ ਨਹੀਂ ਕਰਦੇ ਤਾਂ ਦਸਮ ਗ੍ਰੰਥੀਆਂ ਨੇ ਜੀਣ ਨਹੀਂ ਦੇਣਾ। ਹੁਣ ਦੇਖਦੇ ਹਾਂ ਊਠ ਕਿਸ ਕਰਵਟ ਬੈਠਦਾ ਹੈ...

ਮਜੀਠੀਆ ਜੋ ਕਿ ਪੰਜਾਬ ਵਿੱਚ ਡਰੱਗ ਤਸਕਰੀ ਦਾ ਮੁੱਖੀ ਸਰਗਨਾ ਹੈ, ਨੇ ਇਕ ਰੈਲੀ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ "ਮੈਂ ਜਿਹੜੀ ਗੱਲ ਕਹਿਣ ਲੱਗਿਆਂ, ਸਾਰਿਆਂ ਨੇ ਦੋਵੇਂ ਹੱਥ ਖੜੇ ਕਰਕੇ ਮੇਰੇ ਨਾਲ ਇਨ੍ਹਾਂ ਸ਼ਬਦਾਂ ਨੂੰ ਪੜ੍ਹਨਾ ਮੇਰੇ ਨਾਲ "ਦੇਹ ਸਿਵਾ ਵਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋਂ.. ਨਾ ਡਰੋਂ ਅਰਿ ਸੋ ਜਬ ਜਾਇ ਲਰੋਂ ਮੈਂ ਨਿਸਚੈ ਕਰ ਹਰੂੰ, ਜੇਟਲੀ ਕੀ ਜੀਤ ਕਰੋਂ..."

 

ਤੇ ਇਹ ਹੈ ਇਸ ਮਜੀਠੀਏ ਦੀ ਬਦਮਾਸ਼ੀ, ਜੋ ਕਿ ਪੰਜਾਬ ਵਿਧਾਨਸਭਾ 'ਚ ਵੀ ਗਾਲ਼੍ਹਾਂ ਕੱਢ ਸਕਦਾ ਹੈ...

 

ਜਿਹੜੇ ਲੋਕ ਇਸ ਕਿਰਤ ਨੂੰ ਦਸਮ ਪਾਤਸ਼ਾਹ ਦੀ ਬਾਣੀ ਮੰਨਦੇ ਹਨ, ਹੁਣ ਕਿੱਥੇ ਹਨ? ਸਿੱਖ ਵਿਦਵਾਨਾਂ ਵਿਰੁੱਧ ਤਾਂ ਝੱਟ ਡਾਂਗਾਂ ਕਿਰਪਾਨਾਂ ਕੱਢ ਲੈਂਦੇ ਨੇ, ਹੁਣ ਕਿਹੜੀ ਖੁੱਡ 'ਚ ਵੜੇ ਨੇ? ਇਹ ਹਾਲ ਹੈ ਇਨ੍ਹਾਂ ਅਖੌਤੀ ਅਕਾਲੀਆਂ ਦਾ, ਜਿਹੜੇ ਇਸ ਰਚਨਾ ਦੇ ਨਾਲ ਆਪਣੇ ਟੁੱਚੇ ਜਿਹੇ ਜੇਟਲੀ ਦਾ ਨਾਮ ਜੋੜ ਸਕਦੇ ਹਨ, ਤਾਂ ਕਿ ਇਹ ਸੱਤਾ ਦੇ ਨਸ਼ੇ 'ਚ ਗੁਰਬਾਣੀ ਨਾਲ ਛੇੜਛਾੜ ਨਹੀਂ ਕਰ ਸਕਦੇ?

ਪੰਜਾਬ ਵਾਸੀਆਂ ਨੂੰ ਖਾਸਕਰ ਸਿੱਖਾਂ ਨੂੰ ਇਸ ਵਾਰੀ ਡੁੰਘਆਈ ਨਾਲ ਸੋਚਕੇ ਬਾਦਲਾਂ ਦਾ ਭੋਗ ਪਾਉਣਾ ਪੈਣਾ ਹੈ, ਨਹੀਂ ਤਾਂ ਸਿੱਖੋ, ਤੁਹਾਡੀ ਖੈਰ ਨਹੀਂ।

ਵੈਣ ਪਾਓ ਇਨ੍ਹਾਂ ਮੁਰਦੇ ਸੜੀਆਂ ਹੋਈਆਂ ਲਾਸ਼ਾਂ ਅਖੌਤੀ ਜਥੇਦਾਰਾਂ ਦੇ, ਜਿਨ੍ਹਾਂ ਦੇ ਪਾਏ ਸਿਆਪਿਆਂ ਦਾ ਖਮਿਯਾਜ਼ਾ ਸਾਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ।

ਨਾ ਬਦਲੋਗੇ ਤੋ ਲੁੱਟ ਜਾਉਗੇ...

ਨੋਟ: ਖ਼ਾਲਸਾ ਨਿਊਜ਼ "ਦੇਹ ਸਿਵਾ ਵਰ ਮੋਹਿ ਇਹੈ, ਸੁਭ ਕਰਮਨ ਤੇ ਕਬਹੂੰ ਨਾ ਟਰੋਂ..." ਰਚਨਾ ਨੂੰ ਗੁਰੂ ਕ੍ਰਿਤ ਜਾਂ ਗੁਰਬਾਣੀ ਨਹੀਂ ਮੰਨਦੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top