Share on Facebook

Main News Page

ਸੁਖਬੀਰ ਜੀ ! ਕੀ ਤੁਸੀਂ ਵੀ ਕੈਪਟਨ ਵਾਂਗ 84 ਦੇ ਜ਼ਖਮਾਂ ’ਤੇ ਨਮਕ ਨਹੀਂ ਛਿੜਕ ਰਹੇ ?
-: ਸ. ਉਪਕਾਰ ਸਿੰਘ ਫਰੀਦਾਬਾਦ

• ਕੈਪਟਨ ਨੇ ਟਾਈਟਲਰ ਤੇ ਸੁਖਬੀਰ ਨੇ ਐਡਵੋਕੇਟ ਆਰ.ਕੇ.ਆਨੰਦ ਦਾ ਪੱਖ ਲੈ ਕੇ ਸਿੱਖਾਂ ਦੇ ਜ਼ਖਮਾਂ ’ਤੇ ਨਮਕ ਛਿੜਕਿਆ
• ਘਟ ਗਿਣਤੀ ਕੌਮਾਂ ਲਈ ਵਿਕਾਸ ਤੋਂ ਜਿਆਦਾ ਸੁਰੱਖਿਆ ਦਾ ਮੁੱਦਾ ਅਹਿਮ

(ਫਰੀਦਾਬਾਦ : 22 ਅਪ੍ਰੈਲ 2014)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ। ਉਨ੍ਹਾਂ ਸ. ਕੈਪਟਨ ਵੱਲੋਂ ਟਾਈਟਲਰ ਦਾ ਪੱਖ ਲੈਣ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਅਕਾਲੀ ਹੋਣ ਜਾਂ ਕਾਂਗਰਸੀ ਦੋਵਾਂ ਨੇ ਸਿੱਖਾਂ ਨੂੰ 84 ਦੇ ਮੁੱਦੇ ’ਤੇ ਰੱਜ ਕੇ ਮੂਰਖ ਬਣਾਇਆ ਹੈ ਕਿਉਂਕਿ ਇਕ ਪਾਸੇ ਤਾਂ ਸਿੱਖ ਵੋਟ ਬਟੋਰਨ ਲਈ ਜਿੱਥੇ ਸੁਖਬੀਰ ਬਾਦਲ ਕੈਪਟਨ ਅਮਰਿੰਦਰ ਨੂੰ ਟਾਈਟਲਰ ਦਾ ਪੱਖ ਲੈਣ ਲਈ ਕੋਸ ਰਹੇ ਹਨ ਉਥੇ ਉਹ ਆਪ ਵੀ 1984 ਦੇ ਮੁੱਦੇ ’ਤੇ ਦੋਗਲੀ ਸਿਆਸਤ ਖੇਡ ਰਹੇ ਹਨ।

ਸ. ਉਪਕਾਰ ਸਿੰਘ ਨੇ ਕਿਹਾ ਕਿ ਜਿੱਥੇ ਅਮਰਿੰਦਰ ਨੇ ਟਾਈਟਲਰ ਦਾ ਪੱਖ ਲਿਆ ਉਥੇ ਸੁਖਬੀਰ ਬਾਦਲ ਨੇ ਇਨੈਲੋ ਉਮੀਦਵਾਰ ਅਤੇ 1984 ਕਤਲੇਆਮ ਦੇ ਦੋਖੀ ਅਤੇ ਕਾਤਲਾਂ ਦੇ ਐਡਵੋਕੇਟ ਆਰ.ਕੇ ਆਨੰਦ ਨੂੰ ਹਰਿਆਣਾ ਦੇ ਫਰੀਦਾਬਾਦ ਇਲਾਕੇ ਵਿਚ ਅਕਾਲੀ ਸਰਕਾਰ ਵੱਲੋਂ ਸਮਰਥਨ ਦਿੱਤਾ ਜੋ ਕਿ 84 ਦੇ ਜ਼ਖਮਾਂ ’ਤੇ ਨਮਕ ਛਿੜਕਣ ਵਾਂਗ ਸੀ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਸੁਖਬੀਰ ਬਾਦਲ 84 ਦੇ ਮੁੱਦੇ ’ਤੇ ਕੈਪਟਨ ਦੇ ਪੁਤਲੇ ਸੜਵਾ ਰਹੇ ਹਨ ਪਰ ਦੂਜੇ ਪਾਸੇ ਲੁਧਿਆਣਾ ਵਿਚ 1984 ਦੇ ਪੀੜਤਾਂ ਦੇ ਹੱਕ ਵਿਚ ਲੜਣ ਵਾਲੇ ਸ. ਫੁਲਕਾ ਨੂੰ ਹਰਾਉਣ ਦੀ ਪੂਰੀ ਤਿਆਰੀ ਕਰੀ ਬੈਠੇ ਹਨ।

ਸ. ਉਪਕਾਰ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਸਾਕਾ ਨੀਲਾ ਤਾਰਾ ਲਈ ਦੁਰਗਾ ਦਾ ਖਿਤਾਬ ਦੇਣ ਅਤੇ ਆਪਣੀ ਸਵੈ-ਜੀਵਨੀ ਮਾਈ ਕੰਟਰੀ ਮਾਈ ਲਾਈਫ ਵਿਚ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ’ਤੇ ਹਮਲਾ ਕਰਣ ਲਈ ਉਕਸਾਉਣ ਵਾਲੇ ਅਡਵਾਣੀ ਵਰਗੇ ਭਾਜਪਾ ਆਗੂਆਂ ਅਤੇ ਉਨ੍ਹਾਂ ਦੀ ਪਾਰਟੀ ਦੀ ਹਮਾਇਤ ਵਿਚ ਡੱਟ ਕੇ ਖੜੇ ਹੋਣ ਵਾਲੇ ਅਕਾਲੀ ਤੇ ਪੰਥਕ ਸਰਕਾਰ ਆਗੂ ਸੁਖਬੀਰ ਬਾਦਲ ਕੀ ਕਲੀਨ ਚਿੱਟ ਨਹੀਂ ਦੇ ਰਹੇ?

ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਤੇ ਅਮਰਿੰਦਰ 84 ਦੇ ਜਖਮਾਂ ’ਤੇ ਨਮਕ ਛਿੜਕਣ ਦੀ ਥਾਂ ਮਲ੍ਹਮ ਲਾਉਣ ਲਈ ਸਚਮੁਚ ਸੁਹਿਰਦ ਹਨ ਤਾਂ ਉਨ੍ਹਾਂ ਨੂੰ ਆਪਣੇ ਸਿਆਸੀ ਪਾਰਟੀ ਹਿਤਾਂ ਨੂੰ ਦੁਜੇ ਸਥਾਨ ਤੇ ਰਖ ਕੇ ਪਹਿਲੇ ਸਥਾਨ ’ਤੇ ਸਿਖ ਹਿਤਾਂ ਨੂੰ ਮੁੱਖ ਰਖਦਿਆਂ ਲੁਧਿਆਣਾ ਤੋਂ ਲੋਕਸਭਾ ਉਮੀਦਵਾਰ ਅਤੇ 1984 ਕਤਲੇਆਮ ਦੇ ਹੱਕ ਵਿਚ ਭੁਗਤਣ ਵਾਲੇ ਦਲੇਰ ਐਡਵੋਕੇਟ ਐਚ. ਐਸ. ਫੁਲਕਾ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਯਾਦ ਰਖਣਾ ਚਾਹੀਦਾ ਹੈ ਕਿ ਘਟ ਗਿਣਤੀ ਕੌਮਾਂ ਲਈ ਵਿਕਾਸ ਤੋਂ ਜਿਆਦਾ ਸੁਰੱਖਿਆ ਦਾ ਮੁੱਦਾ ਅਹਿਮ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top