Share on Facebook

Main News Page

ਸਿੱਖ ਨੌਜਵਾਨਾਂ ਉੱਤੇ ਜੇਲ੍ਹਾਂ ਵਿਚ ਕੇਸ ਚਲਾਉਣ ਦੀ ਸ਼ੁਰੂਆਤ ਅਰੁਣ ਜੇਤਲੀ ਨੇ ਕਰਵਾਈ ਸੀ
-: ਭਾਈ ਰਣਜੀਤ ਸਿੰਘ

ਭਾਜਪਾ ਦੇ ਉਮੀਦਵਾਰ ਅਰੁਣ ਜੇਤਲੀ ਦੀ ਸਿੱਖ ਵਿਰੋਧੀ ਕੇਸ ਵਿਚ ਰਹੀ ਭੂਮਿਕਾ ਬਾਰੇ ਵਿਸਥਾਰ ਵਿਚ ਦੱਸਦਿਆਂ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ 13 ਅਪ੍ਰੈਲ 1978 ਨੂੰ ਜਿਹੜਾ ਨਰਕਧਾਰੀਆਂ (ਨਿਰੰਕਾਰੀਆਂ) ਨੇ ਅਖੰਡ ਕੀਰਤਨੀਏ ਜਥੇ ਦੇ ਸਿੰਘਾਂ ਨੂੰ ਸ਼ਹੀਦ ਕਰਨ ਦਾ ਸਾਕਾ ਕੀਤਾ ਸੀ, ਇਹ ਸਾਕਾ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਸੀਤੁਸੀਂ ਆਪ ਹੀ ਸੋਚੋ ਕਿ ਬਾਦਲ ਦੀ ਸਰਕਾਰ ਹੋਵੇ, ਵਿਸਾਖੀ ਵਾਲਾ ਦਿਨ ਹੋਵੇ ਅਤੇ ਅੰਮ੍ਰਿਤਸਰ ਵਿਚ ਆਪਣੀ ਦੁਕਾਨ ਖੋਲ੍ਹਣ ਦੀ ਜਿੰਮੇਵਾਰੀ ਦਿੱਤੀ ਜਾਵੇ ਨਿਰੰਕਾਰੀਆਂ ਨੂੰ

ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਉਸ ਸਾਕੇ ਵਿਚ 13 ਸਿੱਖ ਮਰੇ ਅਤੇ ਤਕਰੀਬਨ 80 ਤੋਂ ਵੱਧ ਜ਼ਖਮੀ ਹੋਏ। ਪਰ ਇਸ ਦੇ ਬਾਵਜੂਦ ਨਿਰੰਕਾਰੀ ਮੁਖੀ ਨੂੰ ਸੁਰੱਖਿਅਤ ਦਿੱਲੀ ਪਹੁੰਚਾਇਆ ਗਿਆ। ਇੰਨਾ ਹੀ ਨਹੀਂ ਉਸ ਨੂੰ ਪੰਜਾਬ ਵਿਚ ਜਾਂਚ ਲਈ ਵੀ ਲੈ ਕੇ ਨਹੀਂ ਆਏ। ਉਸ ਉੱਤੇ ਕੇਸ ਵੀ ਕਰਨਾਲ (ਹਰਿਆਣਾ) ਵਿਚ ਹੀ ਚੱਲੇ ਅਤੇ ਸਿਰਫ ਡੇਢ ਸਾਲ ਵਿਚ 63 ਬੰਦੇ ਬਰੀ ਕਰ ਦਿੱਤੇ ਗਏ। ਤੁਸੀਂ ਹਿਸਾਬ ਲਾਉ ਕਿ ਮੇਰੇ ਸਿਰਫ ਜੱਜ ਦੇ ਅਗੇ ਬਿਆਨ ਹੋਣੇ ਸਨ, ਉਹ ਵੀ ਸਪੈਸ਼ਲ ਕੋਰਟ ਵਿਚ ਅਤੇ ਉਨ੍ਹਾਂ ਦੇ ਦੋ ਸਾਲ ਦਾ ਸਮਾਂ ਲਾਇਆ। ਦੂਜੇ ਪਾਸੇ ਅਪ੍ਰੈਲ 1978 ਵਿਚ ਇਹ ਕਾਰਾ ਹੋਇਆ ਸੀ ਅਤੇ 16 ਜਨਵਰੀ 1980 ਨੂੰ ਸਾਰੇ ਦੋਸ਼ੀ ਬਰੀ ਹੋ ਗਏ ਸਨ।

ਉਨ੍ਹਾਂ ਕਿਹਾ ਕੀ ਮੁੱਖ ਮੰਤਰੀ ਦਾ ਇਹ ਇਖਲਾਕੀ ਫਰਜ਼ ਨਹੀਂ ਸੀ ਬਣਦਾ ਕਿ ਉਹ ਸ਼ੈਸ਼ਨ ਕੋਰਟ ਦੇ ਫੈਸਲੇ ਵਿਰੁੱਧ ਅਪੀਲ ਪਾਉਂਦਾ, ਪਰ ਬਾਦਲ ਨੇ ਅਜਿਹਾ ਨਹੀਂ ਕੀਤਾ। ਹੁਣ ਆਪਾਂ ਅਰੁਣ ਜੇਤਲੀ ਦੀ ਇਸ ਕੇਸ ਵਿਚ ਭੂਮਿਕਾ ਬਾਰੇ ਗੱਲ ਕਰਦੇ ਹਾਂ। ਮੇਰੇ ਕੇਸ ਵਿਚ ਬਾਦਲ ਨੇ ਸੀ.ਬੀ.ਆਈ ਰਾਂਹੀਂ ਇਹ ਜ਼ੋਰ ਪਾਇਆ ਕਿ ਰਣਜੀਤ ਸਿੰਘ ਵਿਰੁੱਧ ਕਾਰਵਾਈ ਜੇਲ੍ਹ ਵਿਚ ਜਾ ਕੇ ਸੁਣੀ ਜਾਵੇ। ਜੱਜ ਨੇ ਜਦੋਂ ਇਸ ਬਾਰੇ ਮੈਂਥੋਂ ਪੁੱਛਿਆ ਤਾਂ ਮੈਂ ਲਿਖਤੀ ਰੂਪ ਵਿਚ ਦਿੱਤਾ ਕਿ ਇਹ ਮੇਰਾ ਪੈਦਾਇਸ਼ੀ ਹੱਕ ਹੈ, ਕਿ ਮੇਰੇ ਖਿਲਾਫ ਅਦਾਲਤੀ ਕਾਰਵਾਈ ਖੁੱਲ੍ਹੀ ਅਦਾਲਤ ਵਿਚ ਚੱਲੇ। ਜੱਜ ਨੇ ਸੀ.ਬੀ.ਆਈ ਨੂੰ ਪੁੱਛਿਆ ਕਿ ਉਹ ਕਿਸ ਸੈਕਸ਼ਨ ਤਹਿਤ ਅਜਿਹੀ ਮੰਗ ਕਰ ਰਹੇ ਹਨ। ਜੱਜ ਨੇ ਮੈਨੂੰ ਖੁੱਲ੍ਹੀ ਅਦਾਲਤ ਵਿਚ ਪੇਸ਼ ਕਰਨ ਦਾ ਹੁਕਮ ਦਿੱਤਾ ਜਿਸ ਉੱਤੇ ਸੀਬੀਆਈ ਹਾਈਕੋਰਟ ਚਲੀ ਗਈ। ਹਾਈਕੋਰਟ ਵਿਚ ਵੀ ਫੈਸਲਾ ਮੇਰੇ ਹੱਕ ‘ਚ ਚਲਾ ਗਿਆ। ਮਾਮਲਾ ਸੁਪਰੀਮ ਕੋਰਟ ਵਿਚ ਚਲਾ ਗਿਆ। ਸੁਪਰੀਮ ਕੋਰਟ ਵਿਚ ਅਰੁਣ ਜੇਤਲੀ ਨੇ ਸਪੈਸ਼ਲ ਪ੍ਰੌਸੀਕਿਊਟਰ ਵਜੋਂ ਮੇਰੇ ਖਿਲਾਫ ਕੇਸ ਲੜਿਆ ਸੀ। ਉਹ ਪੈਸੇ ਲੈ ਕੇ ਨਿਰੰਕਾਰੀਆਂ ਵੱਲੋਂ ਖੜ੍ਹਾ ਸੀ ਜਿਸ ਮਗਰੋਂ ਅਦਾਲਤ ਨੇ ਇਹ ਫੈਸਲਾ ਦਿੱਤਾ ਕਿ ਰਣਜੀਤ ਸਿੰਘ ਦਾ ਕੇਸ ਤਿਹਾੜ ਜੇਲ਼੍ਹ ਵਿਚ ਹੀ ਚੱਲੇਗਾ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਜ਼ਾਦ ਭਾਰਤ ਵਿਚ ਮੇਰਾ ਪਹਿਲਾ ਕੇਸ ਸੀ, ਜੋ ਜੇਲ੍ਹ ਵਿਚ ਚੱਲਿਆ। ਇਸ ਤੋਂ ਬਾਅਦ ਲਾਇਨ ਲੱਗ ਗਈ, ਹਜ਼ਾਰਾਂ ਨੌਜਵਾਨਾਂ ਉੱਤੇ ਜੇਲ੍ਹ ਵਿਚ ਮੁਕੱਦਮੇ ਚੱਲੇ ਅਤੇ ਮਿਸਾਲ ਮੇਰੀ ਦਿੱਤੀ ਜਾਂਦੀ ਸੀ। ਅੱਜ ਬਾਦਲ ਨੇ ਜਿਸ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਹੈ ਇਹ ਸਭ ਉਸ ਦੇ ਕਾਰਣ ਹੋਇਆ ਸੀ। ਕਹਿਣ ਦਾ ਭਾਵ ਸਿੱਖ ਨੌਜਵਾਨਾਂ ਉੱਤੇ ਜੇਲ੍ਹਾਂ ਵਿਚ ਕੇਸ ਚਲਾਉਣ ਦੀ ਸ਼ੁਰੂਆਤ ਅਰੁਣ ਜੇਤਲੀ ਨੇ ਕਰਵਾਈ ਸੀ।

ਸਾਬਕਾ ਜਥੇਦਾਰ ਨੇ ਇਤਿਹਾਸ ਹਵਾਲਿਆਂ ਨਾਲ ਕਿਹਾ, ‘ਮੈਂ ਇਹ ਗੱਲ ਮੰਨਦਾ ਹਾਂ ਕਿ ਇਤਿਹਾਸ ਖੁਦ ਨੂੰ ਦੁਹਰਾਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਮੁੱਕਣ ਮਗਰੋਂ ਉਨ੍ਹਾਂ ਦੇ ਜਿਨ੍ਹਾਂ ਦੋ ਜਰਨੈਲਾਂ ਨੇ ਕੁੰਵਰ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾਂ ਨੂੰ ਤਖਤ ਤੋਂ ਧੂਹ ਕੇ ਖਿੱਚਣ ਲਈ ਦਸਤਾਵੇਜ਼ ਉੱਤੇ ਦਸਤਖਤ ਕੀਤੇ ਸਨ- ਉਹ ਸਨ ਰਣਜੋਧ ਸਿੰਘ ਮਜੀਠੀਆ ਅਤੇ ਸੰਧਾਵਾਲੀਆ। ਇਨਾਮ ਵਿਚ ਗੋਰਿਆਂ ਵੱਲੋਂ ਇਨ੍ਹਾਂ ਵਿਚੋਂ ਮਜੀਠੀਆ ਪਰਿਵਾਰ ਨੂੰ ਬਿਹਾਰ ਵਿਚ ਜਾਗੀਰ ਮਿਲੀ ਸੀ ਅਤੇ ਡੋਗਰਿਆਂ (ਸੰਧਾਵਾਲੀਆ) ਨੂੰ ਜੰਮੂ ਕਸ਼ਮੀਰ ਮਿਲਿਆ ਸੀ। ਅਰੁਣ ਜੇਤਲੀ ਉਸ ਡੋਗਰੇ ਪਰਿਵਾਰ ਦੇ ਵੰਸ਼ ਵਿਚੋਂ ਗਿਰਧਾਰੀ ਲਾਲ ਨਾਂ ਦੇ ਵਿਅਕਤੀ ਦਾ ਜਵਾਈ ਹੈ। ਦੂਜੇ ਪਾਸੇ ਰਣਜੋਧ ਸਿੰਘ ਮਜੀਠੀਆ ਦਾ ਆਖਰੀ ਚਿਰਾਗ ਬਿਕਰਮਜੀਤ ਸਿੰਘ ਮਜੀਠੀਆ ਹੈ, ਜੋ ਪੰਥ ਦਾ ਵਾਰਿਸ ਬਣਨ ਨੂੰ ਫਿਰਦਾ ਹੈ।’


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top